ਯਸਾਯਾਹ
23 ਸੋਰ ਖ਼ਿਲਾਫ਼ ਇਕ ਗੰਭੀਰ ਸੰਦੇਸ਼:+
ਹੇ ਤਰਸ਼ੀਸ਼ ਦੇ ਜਹਾਜ਼ੋ,+ ਵੈਣ ਪਾਓ!
ਕਿਉਂਕਿ ਬੰਦਰਗਾਹ ਤਬਾਹ ਹੋ ਗਈ ਹੈ; ਉੱਥੇ ਜਾਇਆ ਨਹੀਂ ਜਾ ਸਕਦਾ।
ਉਨ੍ਹਾਂ ਨੂੰ ਇਸ ਬਾਰੇ ਕਿੱਤੀਮ+ ਵਿਚ ਖ਼ਬਰ ਮਿਲੀ ਹੈ।
2 ਹੇ ਸਮੁੰਦਰ ਦੇ ਕੰਢੇ ਦੇ ਵਾਸੀਓ, ਚੁੱਪ ਰਹੋ।
ਸਮੁੰਦਰ ਪਾਰ ਕਰਨ ਵਾਲੇ ਸੀਦੋਨ+ ਦੇ ਵਪਾਰੀਆਂ ਨੇ ਤੁਹਾਨੂੰ ਮਾਲਾਮਾਲ ਕਰ ਦਿੱਤਾ ਹੈ।
4 ਹੇ ਸੀਦੋਨ, ਸਮੁੰਦਰ ਦੇ ਮਜ਼ਬੂਤ ਕਿਲੇ, ਸ਼ਰਮਿੰਦਾ ਹੋ
ਕਿਉਂਕਿ ਸਮੁੰਦਰ ਨੇ ਕਿਹਾ ਹੈ:
“ਮੈਨੂੰ ਜਣਨ-ਪੀੜਾਂ ਨਹੀਂ ਲੱਗੀਆਂ ਤੇ ਨਾ ਹੀ ਮੈਂ ਜਨਮ ਦਿੱਤਾ,
6 ਸਮੁੰਦਰ ਪਾਰ ਕਰ ਕੇ ਤਰਸ਼ੀਸ਼ ਚਲੇ ਜਾਓ!
ਹੇ ਸਮੁੰਦਰ ਦੇ ਕੰਢੇ ਦੇ ਵਾਸੀਓ, ਵੈਣ ਪਾਓ!
7 ਕੀ ਇਹ ਤੁਹਾਡਾ ਉਹੀ ਸ਼ਹਿਰ ਹੈ ਜੋ ਕਾਫ਼ੀ ਸਮੇਂ ਤੋਂ, ਹਾਂ, ਪੁਰਾਣੇ ਜ਼ਮਾਨਿਆਂ ਤੋਂ ਖ਼ੁਸ਼ੀਆਂ ਮਨਾਉਂਦਾ ਸੀ?
ਉਸ ਦੇ ਪੈਰ ਉਸ ਨੂੰ ਦੂਰ-ਦੂਰ ਦੇ ਦੇਸ਼ਾਂ ਵਿਚ ਵੱਸਣ ਲਈ ਲੈ ਜਾਂਦੇ ਸਨ।
8 ਕਿਸ ਨੇ ਸੋਰ ਖ਼ਿਲਾਫ਼ ਇਹ ਫ਼ੈਸਲਾ ਕੀਤਾ ਹੈ,
ਜੋ ਦੂਜਿਆਂ ਨੂੰ ਤਾਜ ਪਹਿਨਾਉਂਦਾ ਸੀ,
ਜਿਸ ਦੇ ਸੌਦਾਗਰ ਹਾਕਮ ਸਨ,
ਜਿਸ ਦੇ ਵਪਾਰੀਆਂ ਦਾ ਸਾਰੀ ਧਰਤੀ ਉੱਤੇ ਆਦਰ ਹੁੰਦਾ ਸੀ?+
9 ਸੈਨਾਵਾਂ ਦੇ ਯਹੋਵਾਹ ਨੇ ਖ਼ੁਦ ਇਹ ਫ਼ੈਸਲਾ ਕੀਤਾ ਹੈ
ਕਿ ਉਸ ਦੇ ਘਮੰਡ ਨੂੰ ਮਿੱਟੀ ਵਿਚ ਮਿਲਾਏ ਜੋ ਘਮੰਡ ਉਸ ਨੂੰ ਆਪਣੇ ਸੁਹੱਪਣ ʼਤੇ ਹੈ
ਅਤੇ ਉਨ੍ਹਾਂ ਸਾਰਿਆਂ ਦਾ ਅਪਮਾਨ ਕਰੇ ਜਿਨ੍ਹਾਂ ਦਾ ਪੂਰੀ ਧਰਤੀ ਉੱਤੇ ਆਦਰ ਕੀਤਾ ਜਾਂਦਾ ਸੀ।+
10 ਹੇ ਤਰਸ਼ੀਸ਼ ਦੀਏ ਧੀਏ, ਨੀਲ ਦਰਿਆ ਵਾਂਗ ਆਪਣੇ ਦੇਸ਼ ਵਿਚ ਫੈਲ ਜਾ।
ਹੁਣ ਜਹਾਜ਼ਾਂ ਲਈ ਕੋਈ ਥਾਂ* ਨਹੀਂ ਰਹੀ।+
11 ਉਸ ਨੇ ਸਮੁੰਦਰ ਉੱਤੇ ਆਪਣਾ ਹੱਥ ਵਧਾਇਆ ਹੈ;
ਉਸ ਨੇ ਹਕੂਮਤਾਂ ਨੂੰ ਹਿਲਾ ਕੇ ਰੱਖ ਦਿੱਤਾ।
ਯਹੋਵਾਹ ਨੇ ਫੈਨੀਕੇ ਦੇ ਮਜ਼ਬੂਤ ਕਿਲਿਆਂ ਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਹੈ।+
ਉੱਠ ਤੇ ਸਮੁੰਦਰ ਪਾਰ ਕਰ ਕੇ ਕਿੱਤੀਮ+ ਨੂੰ ਜਾਹ।
ਪਰ ਉੱਥੇ ਵੀ ਤੈਨੂੰ ਆਰਾਮ ਨਹੀਂ ਮਿਲੇਗਾ।”
13 ਦੇਖ! ਕਸਦੀਆਂ+ ਦੇ ਦੇਸ਼ ਨੂੰ ਦੇਖ।
ਅੱਸ਼ੂਰ+ ਨੇ ਨਹੀਂ, ਸਗੋਂ ਇਨ੍ਹਾਂ ਲੋਕਾਂ ਨੇ
ਉਸ ਨੂੰ ਉਜਾੜ ਦੇ ਜਾਨਵਰਾਂ ਦਾ ਟਿਕਾਣਾ ਬਣਾ ਦਿੱਤਾ।
ਉਨ੍ਹਾਂ ਨੇ ਘੇਰਾਬੰਦੀ ਕਰਨ ਵਾਲੇ ਬੁਰਜ ਖੜ੍ਹੇ ਕੀਤੇ;
ਉਨ੍ਹਾਂ ਨੇ ਉਸ ਦੇ ਮਜ਼ਬੂਤ ਬੁਰਜਾਂ ਨੂੰ ਢਾਹ ਸੁੱਟਿਆ,+
ਉਸ ਨੂੰ ਖ਼ਾਕ ਵਿਚ ਮਿਲਾ ਦਿੱਤਾ।
14 ਹੇ ਤਰਸ਼ੀਸ਼ ਦੇ ਜਹਾਜ਼ੋ, ਕੀਰਨੇ ਪਾਓ
ਕਿਉਂਕਿ ਤੁਹਾਡਾ ਗੜ੍ਹ ਤਬਾਹ ਕਰ ਦਿੱਤਾ ਗਿਆ ਹੈ।+
15 ਉਸ ਦਿਨ ਸੋਰ ਨੂੰ 70 ਸਾਲਾਂ ਲਈ ਭੁਲਾ ਦਿੱਤਾ ਜਾਵੇਗਾ,+ ਹਾਂ, ਉੱਨੇ ਸਾਲ* ਜਿੰਨੇ ਇਕ ਰਾਜੇ ਦੇ ਹੁੰਦੇ ਹਨ। ਇਹ 70 ਸਾਲ ਖ਼ਤਮ ਹੋਣ ਤੇ ਸੋਰ ਦੀ ਹਾਲਤ ਇਸ ਗੀਤ ਵਿਚਲੀ ਵੇਸਵਾ ਵਰਗੀ ਹੋਵੇਗੀ:
16 “ਹੇ ਭੁਲਾਈ ਗਈ ਵੇਸਵਾ, ਰਬਾਬ ਲੈ ਤੇ ਸ਼ਹਿਰ ਵਿਚ ਘੁੰਮ।
ਚੰਗੀ ਤਰ੍ਹਾਂ ਆਪਣੀ ਰਬਾਬ ਵਜਾ;
ਬਹੁਤ ਸਾਰੇ ਗੀਤ ਗਾ
ਤਾਂਕਿ ਉਹ ਤੈਨੂੰ ਚੇਤੇ ਕਰਨ।”
17 ਫਿਰ 70 ਸਾਲ ਖ਼ਤਮ ਹੋਣ ਤੇ ਯਹੋਵਾਹ ਸੋਰ ਵੱਲ ਧਿਆਨ ਦੇਵੇਗਾ ਅਤੇ ਉਹ ਫਿਰ ਤੋਂ ਕਮਾਈ ਕਰੇਗੀ ਅਤੇ ਧਰਤੀ ਉੱਤੇ ਦੁਨੀਆਂ ਦੇ ਸਾਰੇ ਰਾਜਾਂ ਨਾਲ ਬਦਚਲਣੀ ਕਰੇਗੀ। 18 ਪਰ ਉਸ ਦਾ ਮੁਨਾਫ਼ਾ ਅਤੇ ਉਸ ਦੀ ਕਮਾਈ ਯਹੋਵਾਹ ਲਈ ਪਵਿੱਤਰ ਹੋਵੇਗੀ। ਉਸ ਨੂੰ ਜਮ੍ਹਾ ਕਰ ਕੇ ਜਾਂ ਬਚਾ ਕੇ ਨਹੀਂ ਰੱਖਿਆ ਜਾਵੇਗਾ ਕਿਉਂਕਿ ਉਸ ਦੀ ਕਮਾਈ ਯਹੋਵਾਹ ਅੱਗੇ ਵੱਸਣ ਵਾਲਿਆਂ ਲਈ ਹੋਵੇਗੀ ਤਾਂਕਿ ਉਹ ਰੱਜ ਕੇ ਖਾਣ ਤੇ ਸ਼ਾਨਦਾਰ ਕੱਪੜੇ ਪਾਉਣ।+