ਆਮੋਸ
2 “ਯਹੋਵਾਹ ਇਹ ਕਹਿੰਦਾ ਹੈ,
‘“ਮੋਆਬ ਨੇ ਵਾਰ-ਵਾਰ* ਬਗਾਵਤ ਕੀਤੀ,*+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਸ ਨੇ ਚੂਨਾ ਬਣਾਉਣ ਲਈ ਅਦੋਮ ਦੇ ਰਾਜੇ ਦੀਆਂ ਹੱਡੀਆਂ ਨੂੰ ਸਾੜਿਆ।
2 ਇਸ ਲਈ ਮੈਂ ਮੋਆਬ ʼਤੇ ਅੱਗ ਘੱਲਾਂਗਾ
ਅਤੇ ਇਹ ਕਰੀਯੋਥ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ;+
ਜਦੋਂ ਯੁੱਧ ਦਾ ਹੋਕਾ ਦਿੱਤਾ ਜਾਵੇਗਾ ਅਤੇ ਨਰਸਿੰਗਾ ਵਜਾਇਆ ਜਾਵੇਗਾ,
ਉਦੋਂ ਮੋਆਬ ਗੜਬੜੀ ਦੌਰਾਨ ਮਰ ਜਾਵੇਗਾ।+
3 ਮੈਂ ਉਸ ਵਿਚ ਰਾਜ ਕਰਨ ਵਾਲੇ* ਨੂੰ ਹਟਾ ਦਿਆਂਗਾ
ਅਤੇ ਉਸ ਨੂੰ ਸਾਰੇ ਅਧਿਕਾਰੀਆਂ* ਸਮੇਤ ਮਾਰ ਦਿਆਂਗਾ,”+ ਯਹੋਵਾਹ ਕਹਿੰਦਾ ਹੈ।’
4 ਯਹੋਵਾਹ ਇਹ ਕਹਿੰਦਾ ਹੈ,
‘ਯਹੂਦਾਹ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਯਹੋਵਾਹ ਦਾ ਕਾਨੂੰਨ* ਠੁਕਰਾ ਦਿੱਤਾ
ਅਤੇ ਉਹ ਉਸ ਦੇ ਨਿਯਮਾਂ ਮੁਤਾਬਕ ਨਹੀਂ ਚੱਲੇ;+
ਪਰ ਉਹ ਉਨ੍ਹਾਂ ਝੂਠੀਆਂ ਗੱਲਾਂ ਪਿੱਛੇ ਲੱਗ ਕੇ ਕੁਰਾਹੇ ਪੈ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਪਿਉ-ਦਾਦੇ ਮੰਨਦੇ ਸਨ।+
6 ਯਹੋਵਾਹ ਇਹ ਕਹਿੰਦਾ ਹੈ,
‘ਇਜ਼ਰਾਈਲ ਨੇ ਵਾਰ-ਵਾਰ* ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਹ ਧਰਮੀ ਨੂੰ ਚਾਂਦੀ ਲਈ
ਅਤੇ ਗ਼ਰੀਬ ਨੂੰ ਜੁੱਤੀਆਂ ਦੇ ਜੋੜੇ ਲਈ ਵੇਚਦੇ ਹਨ।+
ਪਿਉ-ਪੁੱਤ ਇੱਕੋ ਹੀ ਕੁੜੀ ਨਾਲ ਸੰਬੰਧ ਬਣਾਉਂਦੇ ਹਨ
ਅਤੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕਰਦੇ ਹਨ।
8 ਉਹ ਗਿਰਵੀ* ਰਖਵਾਏ ਕੱਪੜਿਆਂ ʼਤੇ ਕਬਜ਼ਾ ਕਰਦੇ ਹਨ+ ਅਤੇ ਉਨ੍ਹਾਂ ਨੂੰ ਹਰ ਵੇਦੀ+ ਸਾਮ੍ਹਣੇ ਵਿਛਾ ਕੇ ਬੈਠਦੇ ਹਨ;
ਉਹ ਜੁਰਮਾਨੇ ਦੇ ਪੈਸਿਆਂ ਨਾਲ ਖ਼ਰੀਦਿਆ ਦਾਖਰਸ ਆਪਣੇ ਦੇਵਤਿਆਂ ਦੇ ਮੰਦਰ ਵਿਚ ਪੀਂਦੇ ਹਨ।’
9 ‘ਜਦ ਕਿ ਮੈਂ ਹੀ ਉਨ੍ਹਾਂ ਦੀ ਖ਼ਾਤਰ ਅਮੋਰੀਆਂ ਨੂੰ ਮਿਟਾਇਆ ਸੀ,+
ਜੋ ਦਿਆਰ ਦੇ ਰੁੱਖਾਂ ਵਾਂਗ ਲੰਬੇ ਅਤੇ ਬਲੂਤ ਦੇ ਰੁੱਖਾਂ ਵਾਂਗ ਮਜ਼ਬੂਤ ਸਨ;
ਮੈਂ ਉਸ ਦੇ ਫਲਾਂ ਅਤੇ ਜੜ੍ਹਾਂ ਨੂੰ ਨਾਸ਼ ਕਰ ਦਿੱਤਾ।+
10 ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢਿਆ,+
ਤੁਹਾਨੂੰ 40 ਸਾਲਾਂ ਤਕ ਉਜਾੜ ਵਿਚ ਰਾਹ ਦਿਖਾਇਆ+
ਤਾਂਕਿ ਤੁਸੀਂ ਅਮੋਰੀਆਂ ਦੇ ਦੇਸ਼ ʼਤੇ ਕਬਜ਼ਾ ਕਰ ਸਕੋ।
11 ਮੈਂ ਤੁਹਾਡੇ ਕੁਝ ਪੁੱਤਰਾਂ ਨੂੰ ਨਬੀ
ਅਤੇ ਕੁਝ ਜਵਾਨਾਂ ਨੂੰ ਨਜ਼ੀਰ ਠਹਿਰਾਇਆ।+
ਹੇ ਇਜ਼ਰਾਈਲੀਓ, ਕੀ ਮੈਂ ਇਸ ਤਰ੍ਹਾਂ ਨਹੀਂ ਕੀਤਾ?’ ਯਹੋਵਾਹ ਕਹਿੰਦਾ ਹੈ।
13 ਇਸ ਲਈ ਮੈਂ ਤੁਹਾਨੂੰ ਤੁਹਾਡੀਆਂ ਥਾਵਾਂ ʼਤੇ ਕੁਚਲ ਦਿਆਂਗਾ,
ਜਿਵੇਂ ਅਨਾਜ ਦੀਆਂ ਭਰੀਆਂ ਨਾਲ ਲੱਦਿਆ ਗੱਡਾ ਆਪਣੇ ਥੱਲੇ ਹਰ ਚੀਜ਼ ਕੁਚਲ ਦਿੰਦਾ ਹੈ।
14 ਤੇਜ਼ ਦੌੜਨ ਵਾਲਾ ਕਿਤੇ ਵੀ ਦੌੜ ਨਹੀਂ ਸਕੇਗਾ,+
ਤਾਕਤਵਰ ਦੀ ਤਾਕਤ ਕਿਸੇ ਕੰਮ ਨਹੀਂ ਆਵੇਗੀ,
ਕੋਈ ਵੀ ਯੋਧਾ ਆਪਣੀ ਜਾਨ ਨਹੀਂ ਬਚਾ ਸਕੇਗਾ।
15 ਤੀਰਅੰਦਾਜ਼ ਆਪਣੀ ਥਾਂ ʼਤੇ ਨਹੀਂ ਟਿਕ ਸਕੇਗਾ,
ਤੇਜ਼ ਦੌੜਨ ਵਾਲਾ ਬਚ ਨਹੀਂ ਸਕੇਗਾ,
ਘੋੜਸਵਾਰ ਆਪਣੀ ਜਾਨ ਬਚਾ ਨਾ ਸਕੇਗਾ।