ਯਸਾਯਾਹ
61 ਸਾਰੇ ਜਹਾਨ ਦੇ ਮਾਲਕ ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ+
ਕਿਉਂਕਿ ਯਹੋਵਾਹ ਨੇ ਮੈਨੂੰ ਚੁਣਿਆ* ਹੈ ਕਿ ਮੈਂ ਹਲੀਮ* ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ।+
ਉਸ ਨੇ ਮੈਨੂੰ ਭੇਜਿਆ ਹੈ ਕਿ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ,
ਕੈਦੀਆਂ ਨੂੰ ਆਜ਼ਾਦੀ ਦੀ ਖ਼ਬਰ ਸੁਣਾਵਾਂ
ਅਤੇ ਬੰਦੀਆਂ ਦੀਆਂ ਅੱਖਾਂ ਪੂਰੀ ਤਰ੍ਹਾਂ ਖੋਲ੍ਹ ਦਿਆਂ,+
2 ਯਹੋਵਾਹ ਦੀ ਮਿਹਰ ਪਾਉਣ ਦੇ ਵਰ੍ਹੇ ਦਾ
ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਐਲਾਨ ਕਰਾਂ,+
ਸਾਰੇ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦਿਆਂ,+
3 ਸੀਓਨ ਦਾ ਮਾਤਮ ਮਨਾਉਣ ਵਾਲਿਆਂ ਦੀ ਦੇਖ-ਭਾਲ ਕਰਾਂ,
ਸੁਆਹ ਦੀ ਥਾਂ ਉਨ੍ਹਾਂ ਨੂੰ ਪਗੜੀ ਦਿਆਂ,
ਸੋਗ ਦੀ ਥਾਂ ਖ਼ੁਸ਼ੀ ਦਾ ਤੇਲ
ਅਤੇ ਨਿਰਾਸ਼ ਮਨ ਦੀ ਥਾਂ ਉਸਤਤ ਦਾ ਕੱਪੜਾ ਦਿਆਂ।
4 ਉਹ ਪੁਰਾਣੇ ਖੰਡਰਾਂ ਨੂੰ ਦੁਬਾਰਾ ਉਸਾਰਨਗੇ;
ਉਹ ਬੀਤੇ ਸਮੇਂ ਦੀਆਂ ਵੀਰਾਨ ਪਈਆਂ ਥਾਵਾਂ ਨੂੰ ਬਣਾਉਣਗੇ,+
ਉਹ ਤਬਾਹ ਹੋਏ ਸ਼ਹਿਰਾਂ ਦੀ ਮੁਰੰਮਤ ਕਰਨਗੇ,+
ਹਾਂ, ਉਨ੍ਹਾਂ ਥਾਵਾਂ ਦੀ ਜੋ ਕਈ ਪੀੜ੍ਹੀਆਂ ਤੋਂ ਉਜਾੜ ਪਈਆਂ ਹਨ।+
5 “ਅਜਨਬੀ ਆ ਖੜ੍ਹੇ ਹੋਣਗੇ ਤੇ ਤੁਹਾਡੇ ਇੱਜੜਾਂ ਦੀ ਚਰਵਾਹੀ ਕਰਨਗੇ
ਅਤੇ ਵਿਦੇਸ਼ੀ+ ਤੁਹਾਡੇ ਕਿਸਾਨ ਅਤੇ ਤੁਹਾਡੇ ਅੰਗੂਰਾਂ ਦੇ ਬਾਗ਼ਾਂ ਦੇ ਮਾਲੀ ਹੋਣਗੇ।+
7 ਸ਼ਰਮਿੰਦਗੀ ਦੀ ਥਾਂ ਤੁਹਾਨੂੰ ਦੁਗਣਾ ਹਿੱਸਾ ਮਿਲੇਗਾ,
ਬੇਇੱਜ਼ਤੀ ਦੀ ਥਾਂ ਉਹ ਆਪਣੇ ਹਿੱਸੇ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।
ਹਾਂ, ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਦੁਗਣਾ ਹਿੱਸਾ ਮਿਲੇਗਾ।+
ਉਹ ਸਦਾ ਲਈ ਆਨੰਦ ਕਰਨਗੇ।+
ਮੈਂ ਵਫ਼ਾਦਾਰੀ ਨਾਲ ਉਨ੍ਹਾਂ ਦੀ ਮਜ਼ਦੂਰੀ ਦਿਆਂਗਾ
ਅਤੇ ਉਨ੍ਹਾਂ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ।+
10 ਮੈਂ ਯਹੋਵਾਹ ਕਰਕੇ ਬੇਹੱਦ ਖ਼ੁਸ਼ ਹੋਵਾਂਗਾ।