ਪਹਿਲਾ ਇਤਿਹਾਸ
9 ਸਾਰੇ ਇਜ਼ਰਾਈਲੀਆਂ ਦੇ ਨਾਂ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ ਦਰਜ ਕੀਤੇ ਗਏ ਸਨ ਅਤੇ ਉਹ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖੇ ਹੋਏ ਹਨ। ਯਹੂਦਾਹ ਦੀ ਬੇਵਫ਼ਾਈ ਕਰਕੇ ਉਸ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ ਸੀ।+ 2 ਸਭ ਤੋਂ ਪਹਿਲਾਂ ਜਿਹੜੇ ਵਾਸੀ ਆਪਣੇ ਸ਼ਹਿਰਾਂ ਵਿਚ ਆਪੋ-ਆਪਣੀ ਸੰਪਤੀ ਕੋਲ ਮੁੜ ਆਏ ਸਨ, ਉਹ ਸਨ ਕੁਝ ਇਜ਼ਰਾਈਲੀ, ਪੁਜਾਰੀ, ਲੇਵੀ ਅਤੇ ਮੰਦਰ ਦੇ ਸੇਵਾਦਾਰ।*+ 3 ਯਹੂਦਾਹ, ਬਿਨਯਾਮੀਨ, ਇਫ਼ਰਾਈਮ ਅਤੇ ਮਨੱਸ਼ਹ ਦੇ ਵੰਸ਼ ਵਿੱਚੋਂ ਇਹ ਕੁਝ ਜਣੇ+ ਯਰੂਸ਼ਲਮ ਵਿਚ ਰਹਿਣ ਲੱਗ ਪਏ: 4 ਊਥਈ ਜੋ ਅਮੀਹੂਦ ਦਾ ਪੁੱਤਰ ਸੀ, ਅਮੀਹੂਦ ਆਮਰੀ ਦਾ, ਆਮਰੀ ਇਮਰੀ ਦਾ ਅਤੇ ਇਮਰੀ ਬਾਨੀ ਦਾ ਪੁੱਤਰ ਸੀ ਅਤੇ ਇਹ ਸਾਰੇ ਯਹੂਦਾਹ ਦੇ ਪੁੱਤਰ ਪਰਸ+ ਦੇ ਵੰਸ਼ ਵਿੱਚੋਂ ਸਨ। 5 ਸ਼ੀਲੋਨੀਆਂ ਵਿੱਚੋਂ ਜੇਠਾ ਅਸਾਯਾਹ ਅਤੇ ਉਸ ਦੇ ਪੁੱਤਰ। 6 ਜ਼ਰਾਹ+ ਦੇ ਪੁੱਤਰਾਂ ਵਿੱਚੋਂ ਯਊਏਲ ਅਤੇ ਉਨ੍ਹਾਂ ਦੇ 690 ਭਰਾ।
7 ਬਿਨਯਾਮੀਨ ਦੇ ਵੰਸ਼ ਵਿੱਚੋਂ ਸੱਲੂ ਜੋ ਮਸ਼ੂਲਾਮ ਦਾ ਪੁੱਤਰ, ਹੋਦਵਯਾਹ ਦਾ ਪੋਤਾ ਅਤੇ ਹਸਨੂਆਹ ਦਾ ਪੜਪੋਤਾ ਸੀ, 8 ਯਰੋਹਾਮ ਦਾ ਪੁੱਤਰ ਯਿਬਨਯਾਹ, ਉਜ਼ੀ ਦਾ ਪੁੱਤਰ ਏਲਾਹ ਜੋ ਮਿਕਰੀ ਦਾ ਪੋਤਾ ਸੀ ਅਤੇ ਮਸ਼ੂਲਾਮ ਜੋ ਸ਼ਫਟਯਾਹ ਦਾ ਪੁੱਤਰ, ਰਊਏਲ ਦਾ ਪੋਤਾ ਤੇ ਯਿਬਨੀਯਾਹ ਦਾ ਪੜਪੋਤਾ ਸੀ। 9 ਉਨ੍ਹਾਂ ਦੇ ਭਰਾਵਾਂ ਦੀ ਗਿਣਤੀ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ 956 ਸੀ। ਇਹ ਸਾਰੇ ਆਦਮੀ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ* ਸਨ।
10 ਪੁਜਾਰੀਆਂ ਵਿੱਚੋਂ ਸਨ ਯਦਾਯਾਹ, ਯਹੋਯਾਰੀਬ, ਯਾਕੀਨ,+ 11 ਅਜ਼ਰਯਾਹ ਜੋ ਹਿਲਕੀਯਾਹ ਦਾ ਪੁੱਤਰ ਸੀ, ਹਿਲਕੀਯਾਹ ਮਸ਼ੂਲਾਮ ਦਾ, ਮਸ਼ੂਲਾਮ ਸਾਦੋਕ ਦਾ, ਸਾਦੋਕ ਮਰਾਯੋਥ ਦਾ ਅਤੇ ਮਰਾਯੋਥ ਅਹੀਟੂਬ ਦਾ ਪੁੱਤਰ ਸੀ ਜੋ ਸੱਚੇ ਪਰਮੇਸ਼ੁਰ ਦੇ ਘਰ* ਵਿਚ ਆਗੂ ਸੀ, 12 ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਪਸ਼ਹੂਰ ਦਾ ਪੋਤਾ ਅਤੇ ਮਲਕੀਯਾਹ ਦਾ ਪੜਪੋਤਾ ਸੀ, ਮਾਸਈ ਜੋ ਅਦੀਏਲ ਦਾ ਪੁੱਤਰ, ਅਦੀਏਲ ਯਹਜ਼ੇਰਾਹ ਦਾ, ਯਹਜ਼ੇਰਾਹ ਮਸ਼ੂਲਾਮ ਦਾ, ਮਸ਼ੂਲਾਮ ਮਸ਼ਿੱਲੇਮੀਥ ਦਾ ਅਤੇ ਮਸ਼ਿੱਲੇਮੀਥ ਇੰਮੇਰ ਦਾ ਪੁੱਤਰ ਸੀ 13 ਅਤੇ ਉਨ੍ਹਾਂ ਦੇ ਭਰਾ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ ਤੇ ਉਨ੍ਹਾਂ ਦੀ ਗਿਣਤੀ 1,760 ਸੀ। ਉਹ ਤਾਕਤਵਰ ਅਤੇ ਕਾਬਲ ਆਦਮੀ ਸਨ ਜੋ ਸੱਚੇ ਪਰਮੇਸ਼ੁਰ ਦੇ ਘਰ ਵਿਚ ਸੇਵਾ ਕਰਨ ਲਈ ਉਪਲਬਧ ਸਨ।
14 ਲੇਵੀਆਂ ਵਿੱਚੋਂ ਸਨ ਸ਼ਮਾਯਾਹ+ ਜੋ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੋਤਾ ਅਤੇ ਹਸ਼ਬਯਾਹ ਦਾ ਪੜਪੋਤਾ ਸੀ ਜੋ ਮਰਾਰੀ ਦੇ ਵੰਸ਼ ਵਿੱਚੋਂ ਸਨ; 15 ਬਕਬੱਕਰ, ਹਰਸ਼, ਗਾਲਾਲ, ਮਤਨਯਾਹ ਜੋ ਮੀਕਾ ਦਾ ਪੁੱਤਰ, ਜ਼ਿਕਰੀ ਦਾ ਪੋਤਾ ਅਤੇ ਆਸਾਫ਼ ਦਾ ਪੜਪੋਤਾ ਸੀ, 16 ਓਬਦਯਾਹ ਜੋ ਸ਼ਮਾਯਾਹ ਦਾ ਪੁੱਤਰ, ਗਾਲਾਲ ਦਾ ਪੋਤਾ ਤੇ ਯਦੂਥੂਨ ਦਾ ਪੜਪੋਤਾ ਸੀ ਅਤੇ ਬਰਕਯਾਹ ਜੋ ਆਸਾ ਦਾ ਪੁੱਤਰ ਤੇ ਅਲਕਾਨਾਹ ਦਾ ਪੋਤਾ ਸੀ। ਉਹ ਨਟੋਫਾਥੀਆਂ ਦੇ ਪਿੰਡਾਂ ਵਿਚ+ ਰਹਿੰਦਾ ਸੀ।
17 ਸ਼ਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਦਰਬਾਨ+ ਸਨ ਤੇ ਉਨ੍ਹਾਂ ਦਾ ਭਰਾ ਸ਼ਲੂਮ ਮੁਖੀ ਸੀ 18 ਅਤੇ ਉਸ ਸਮੇਂ ਤਕ ਉਹ ਪੂਰਬ ਵੱਲ ਰਾਜੇ ਦੇ ਦਰਵਾਜ਼ੇ ʼਤੇ ਤੈਨਾਤ ਰਹਿੰਦਾ ਸੀ।+ ਇਹ ਲੇਵੀਆਂ ਦੇ ਡੇਰਿਆਂ ਦੇ ਦਰਬਾਨ ਸਨ। 19 ਕੋਰੇ ਦਾ ਪੁੱਤਰ, ਅਬਯਾਸਾਫ ਦਾ ਪੋਤਾ ਤੇ ਕੋਰਹ ਦਾ ਪੜਪੋਤਾ ਸ਼ਲੂਮ ਅਤੇ ਉਸ ਦੇ ਪਿਤਾ ਦੇ ਘਰਾਣੇ ਵਿੱਚੋਂ ਉਸ ਦੇ ਭਰਾ ਜੋ ਕੋਰਹ ਦੇ ਵੰਸ਼ ਵਿੱਚੋਂ ਸਨ, ਸੇਵਾ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ ਅਤੇ ਤੰਬੂ ਦੇ ਦਰਬਾਨ ਸਨ ਅਤੇ ਉਨ੍ਹਾਂ ਦੇ ਪਿਤਾ ਯਹੋਵਾਹ ਦੇ ਡੇਰੇ ਦੇ ਲਾਂਘੇ ਦੀ ਨਿਗਰਾਨੀ ਕਰਦੇ ਸਨ। 20 ਬੀਤੇ ਸਮੇਂ ਵਿਚ ਅਲਆਜ਼ਾਰ ਦਾ ਪੁੱਤਰ+ ਫ਼ੀਨਹਾਸ+ ਉਨ੍ਹਾਂ ਦਾ ਆਗੂ ਸੀ; ਯਹੋਵਾਹ ਉਸ ਦੇ ਨਾਲ ਸੀ। 21 ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ+ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਦਰਬਾਨ ਸੀ।
22 ਦਰਵਾਜ਼ਿਆਂ ਲਈ ਚੁਣੇ ਗਏ ਸਾਰੇ ਦਰਬਾਨਾਂ ਦੀ ਗਿਣਤੀ 212 ਸੀ। ਉਹ ਆਪਣੀਆਂ ਵੰਸ਼ਾਵਲੀਆਂ ਵਿਚ ਦਰਜ ਨਾਵਾਂ ਅਨੁਸਾਰ+ ਆਪਣੇ ਸ਼ਹਿਰਾਂ ਵਿਚ ਰਹਿੰਦੇ ਸਨ। ਦਾਊਦ ਅਤੇ ਸਮੂਏਲ ਦਰਸ਼ੀ+ ਨੇ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਸੀ ਕਿਉਂਕਿ ਉਹ ਭਰੋਸੇਯੋਗ ਸਨ। 23 ਉਹ ਅਤੇ ਉਨ੍ਹਾਂ ਦੇ ਪੁੱਤਰ ਯਹੋਵਾਹ ਦੇ ਘਰ ਯਾਨੀ ਤੰਬੂ ਦੇ ਭਵਨ ਦੇ ਦਰਵਾਜ਼ਿਆਂ ʼਤੇ ਪਹਿਰਾ ਦਿੰਦੇ ਸਨ।+ 24 ਦਰਬਾਨ ਚਾਰੇ ਪਾਸੇ ਸਨ—ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ।+ 25 ਸਮੇਂ-ਸਮੇਂ ਤੇ ਉਨ੍ਹਾਂ ਦੇ ਭਰਾ ਵਾਰੀ-ਵਾਰੀ ਆਪਣੇ ਸ਼ਹਿਰਾਂ ਤੋਂ ਆਉਂਦੇ ਸਨ ਤਾਂਕਿ ਉਹ ਉਨ੍ਹਾਂ ਨਾਲ ਸੱਤ ਦਿਨ ਸੇਵਾ ਕਰਨ। 26 ਚਾਰ ਮੁੱਖ* ਦਰਬਾਨ ਸਨ ਜਿਨ੍ਹਾਂ ਨੂੰ ਭਰੋਸੇਯੋਗ ਹੋਣ ਕਰਕੇ ਇਹ ਅਹੁਦਾ ਮਿਲਿਆ ਸੀ। ਉਹ ਲੇਵੀ ਸਨ ਅਤੇ ਉਹ ਸੱਚੇ ਪਰਮੇਸ਼ੁਰ ਦੇ ਘਰ ਦੇ ਕਮਰਿਆਂ* ਤੇ ਖ਼ਜ਼ਾਨਿਆਂ ਦੇ ਨਿਗਰਾਨ ਸਨ।+ 27 ਉਹ ਸੱਚੇ ਪਰਮੇਸ਼ੁਰ ਦੇ ਘਰ ਦੇ ਆਲੇ-ਦੁਆਲੇ ਆਪੋ-ਆਪਣੀ ਜਗ੍ਹਾ ʼਤੇ ਸਾਰੀ ਰਾਤ ਤੈਨਾਤ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੀ ਪਹਿਰਾ ਦੇਣ ਦੀ ਜ਼ਿੰਮੇਵਾਰੀ ਸੀ ਅਤੇ ਚਾਬੀ ਉਨ੍ਹਾਂ ਨੂੰ ਸੰਭਾਲੀ ਹੋਈ ਸੀ ਤੇ ਉਹ ਹਰ ਸਵੇਰ ਘਰ ਨੂੰ ਖੋਲ੍ਹਦੇ ਸਨ।
28 ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਸੇਵਾ ਦੇ ਸਾਮਾਨ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ;+ ਉਹ ਇਨ੍ਹਾਂ ਚੀਜ਼ਾਂ ਨੂੰ ਗਿਣ ਕੇ ਅੰਦਰ ਲਿਆਉਂਦੇ ਸਨ ਤੇ ਉਨ੍ਹਾਂ ਨੂੰ ਗਿਣ ਕੇ ਬਾਹਰ ਲੈ ਕੇ ਜਾਂਦੇ ਸਨ। 29 ਕੁਝ ਜਣਿਆਂ ਨੂੰ ਸਾਜ਼-ਸਾਮਾਨ ਉੱਤੇ, ਸਾਰੇ ਪਵਿੱਤਰ ਭਾਂਡਿਆਂ ਉੱਤੇ+ ਅਤੇ ਮੈਦੇ,+ ਦਾਖਰਸ,+ ਤੇਲ,+ ਲੋਬਾਨ+ ਅਤੇ ਬਲਸਾਨ ਦੇ ਤੇਲ+ ʼਤੇ ਨਿਯੁਕਤ ਕੀਤਾ ਗਿਆ ਸੀ। 30 ਪੁਜਾਰੀਆਂ ਦੇ ਕੁਝ ਪੁੱਤਰ ਬਲਸਾਨ ਦੇ ਤੇਲ ਦਾ ਮਿਸ਼ਰਣ ਤਿਆਰ ਕਰਦੇ ਸਨ। 31 ਲੇਵੀਆਂ ਵਿੱਚੋਂ ਮਤਿਥਯਾਹ ਨੂੰ, ਜੋ ਕੋਰਹ ਦੇ ਵੰਸ਼ ਵਿੱਚੋਂ ਸ਼ਲੂਮ ਦਾ ਜੇਠਾ ਪੁੱਤਰ ਸੀ, ਭਰੋਸੇਯੋਗ ਹੋਣ ਕਰਕੇ ਤਵਿਆਂ ਉੱਤੇ ਪਕਾਈਆਂ ਚੀਜ਼ਾਂ+ ʼਤੇ ਨਿਯੁਕਤ ਕੀਤਾ ਗਿਆ ਸੀ। 32 ਕਹਾਥੀਆਂ ਵਿੱਚੋਂ ਉਨ੍ਹਾਂ ਦੇ ਕੁਝ ਭਰਾਵਾਂ ਨੂੰ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ* ਦੀ ਜ਼ਿੰਮੇਵਾਰੀ ਦਿੱਤੀ ਗਈ ਸੀ+ ਤਾਂਕਿ ਉਹ ਹਰ ਸਬਤ ਨੂੰ ਇਹ ਰੋਟੀ ਤਿਆਰ ਕਰਨ।+
33 ਇਹ ਗਾਇਕ ਸਨ ਅਤੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ ਜੋ ਕਮਰਿਆਂ* ਵਿਚ ਸਨ ਤੇ ਉਨ੍ਹਾਂ ਨੂੰ ਹੋਰ ਕੰਮਾਂ ਤੋਂ ਛੋਟ ਦਿੱਤੀ ਗਈ ਸੀ; ਉਨ੍ਹਾਂ ਨੇ ਦਿਨ-ਰਾਤ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਲੱਗੇ ਰਹਿਣਾ ਸੀ। 34 ਆਪਣੀ ਵੰਸ਼ਾਵਲੀ ਅਨੁਸਾਰ ਇਹ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਤੇ ਆਗੂ ਸਨ। ਇਹ ਯਰੂਸ਼ਲਮ ਵਿਚ ਰਹਿੰਦੇ ਸਨ।
35 ਗਿਬਓਨ ਦਾ ਪਿਤਾ ਯਈਏਲ ਗਿਬਓਨ ਵਿਚ ਰਹਿੰਦਾ ਸੀ।+ ਉਸ ਦੀ ਪਤਨੀ ਦਾ ਨਾਂ ਮਾਕਾਹ ਸੀ। 36 ਉਸ ਦਾ ਜੇਠਾ ਪੁੱਤਰ ਅਬਦੋਨ ਸੀ ਜਿਸ ਤੋਂ ਬਾਅਦ ਸੂਰ, ਕੀਸ਼, ਬਆਲ, ਨੇਰ, ਨਾਦਾਬ, 37 ਗਦੋਰ, ਅਹਯੋ, ਜ਼ਕਰਯਾਹ ਅਤੇ ਮਿਕਲੋਥ ਹੋਏ। 38 ਮਿਕਲੋਥ ਤੋਂ ਸ਼ਿਮਆਮ ਪੈਦਾ ਹੋਇਆ। ਅਤੇ ਉਹ ਸਾਰੇ ਆਪਣੇ ਭਰਾਵਾਂ ਦੇ ਨੇੜੇ ਯਰੂਸ਼ਲਮ ਵਿਚ ਆਪਣੇ ਹੋਰਨਾਂ ਭਰਾਵਾਂ ਨਾਲ ਰਹਿੰਦੇ ਸਨ। 39 ਨੇਰ+ ਤੋਂ ਕੀਸ਼ ਪੈਦਾ ਹੋਇਆ; ਕੀਸ਼ ਤੋਂ ਸ਼ਾਊਲ ਪੈਦਾ ਹੋਇਆ;+ ਸ਼ਾਊਲ ਤੋਂ ਯੋਨਾਥਾਨ,+ ਮਲਕੀ-ਸ਼ੂਆ,+ ਅਬੀਨਾਦਾਬ+ ਅਤੇ ਅਸ਼ਬਾਲ ਪੈਦਾ ਹੋਏ। 40 ਯੋਨਾਥਾਨ ਦਾ ਪੁੱਤਰ ਸੀ ਮਰੀਬ-ਬਾਲ।+ ਮਰੀਬ-ਬਾਲ ਤੋਂ ਮੀਕਾਹ ਪੈਦਾ ਹੋਇਆ।+ 41 ਮੀਕਾਹ ਦੇ ਪੁੱਤਰ ਸਨ ਪੀਥੋਨ, ਮਲਕ, ਤਹਰੇਆ ਅਤੇ ਆਹਾਜ਼। 42 ਆਹਾਜ਼ ਤੋਂ ਯਾਰਾਹ ਪੈਦਾ ਹੋਇਆ; ਯਾਰਾਹ ਤੋਂ ਆਲਮਥ, ਅਜ਼ਮਾਵਥ ਅਤੇ ਜ਼ਿਮਰੀ ਪੈਦਾ ਹੋਏ। ਜ਼ਿਮਰੀ ਤੋਂ ਮੋਸਾ ਪੈਦਾ ਹੋਇਆ। 43 ਮੋਸਾ ਤੋਂ ਬਿਨਆ ਪੈਦਾ ਹੋਇਆ ਅਤੇ ਉਸ ਦਾ ਪੁੱਤਰ ਰਾਫਾਯਾਹ ਸੀ, ਉਸ ਦਾ ਪੁੱਤਰ ਅਲਾਸਾਹ ਅਤੇ ਉਸ ਦਾ ਪੁੱਤਰ ਆਸੇਲ ਸੀ। 44 ਆਸੇਲ ਦੇ ਛੇ ਪੁੱਤਰ ਸਨ ਤੇ ਉਨ੍ਹਾਂ ਦੇ ਨਾਂ ਸਨ ਅਜ਼ਰੀਕਾਮ, ਬੋਕਰੂ, ਇਸਮਾਏਲ, ਸ਼ਾਰਯਾਹ, ਓਬਦਯਾਹ ਅਤੇ ਹਨਾਨ। ਇਹ ਆਸੇਲ ਦੇ ਪੁੱਤਰ ਸਨ।