ਯੂਨਾਹ
3 ਫਿਰ ਯੂਨਾਹ ਕੋਲ ਯਹੋਵਾਹ ਦਾ ਸੰਦੇਸ਼ ਦੂਜੀ ਵਾਰ ਆਇਆ:+ 2 “ਉੱਠ, ਵੱਡੇ ਸ਼ਹਿਰ* ਨੀਨਵਾਹ+ ਨੂੰ ਜਾਹ ਅਤੇ ਲੋਕਾਂ ਨੂੰ ਮੇਰਾ ਸੰਦੇਸ਼ ਸੁਣਾ ਜੋ ਮੈਂ ਤੈਨੂੰ ਦੱਸਦਾ ਹਾਂ।”
3 ਇਸ ਲਈ ਯੂਨਾਹ ਉੱਠਿਆ ਅਤੇ ਯਹੋਵਾਹ ਦਾ ਕਹਿਣਾ ਮੰਨ ਕੇ+ ਨੀਨਵਾਹ ਨੂੰ ਚਲਾ ਗਿਆ।+ ਧਿਆਨ ਦਿਓ ਕਿ ਨੀਨਵਾਹ ਇਕ ਬਹੁਤ ਵੱਡਾ ਸ਼ਹਿਰ ਸੀ ਜਿਸ ਦਾ ਪੈਦਲ ਚੱਕਰ ਕੱਢਣ ਵਿਚ ਤਿੰਨ ਦਿਨ ਲੱਗਦੇ ਸਨ। 4 ਫਿਰ ਯੂਨਾਹ ਸ਼ਹਿਰ ਵਿਚ ਗਿਆ ਅਤੇ ਇਕ ਦਿਨ ਦਾ ਸਫ਼ਰ ਕਰ ਕੇ ਐਲਾਨ ਕਰਨ ਲੱਗਾ: “ਬੱਸ 40 ਦਿਨਾਂ ਬਾਅਦ ਨੀਨਵਾਹ ਸ਼ਹਿਰ ਨੂੰ ਤਬਾਹ ਕਰ ਦਿੱਤਾ ਜਾਵੇਗਾ।”
5 ਇਹ ਸੁਣ ਕੇ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਉੱਤੇ ਨਿਹਚਾ ਕੀਤੀ+ ਅਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਅਮੀਰ ਤੇ ਗ਼ਰੀਬ, ਬੁੱਢੇ ਤੇ ਜਵਾਨ ਸਾਰੇ ਵਰਤ ਰੱਖਣ ਅਤੇ ਤੱਪੜ ਪਾਉਣ। 6 ਜਦ ਨੀਨਵਾਹ ਦੇ ਰਾਜੇ ਕੋਲ ਇਹ ਸੰਦੇਸ਼ ਪਹੁੰਚਿਆ, ਤਾਂ ਉਹ ਆਪਣੇ ਸਿੰਘਾਸਣ ਤੋਂ ਉੱਠਿਆ ਅਤੇ ਉਸ ਨੇ ਆਪਣਾ ਸ਼ਾਹੀ ਲਿਬਾਸ ਲਾਹ ਕੇ ਤੱਪੜ ਪਾਇਆ ਅਤੇ ਸੁਆਹ ਵਿਚ ਬੈਠ ਗਿਆ। 7 ਨਾਲੇ ਉਸ ਨੇ ਪੂਰੇ ਨੀਨਵਾਹ ਸ਼ਹਿਰ ਵਿਚ ਇਹ ਐਲਾਨ ਕਰਵਾਇਆ,
“ਰਾਜੇ ਅਤੇ ਉਸ ਦੇ ਉੱਚ ਅਧਿਕਾਰੀਆਂ ਦਾ ਇਹ ਫ਼ਰਮਾਨ ਹੈ: ਕੋਈ ਵੀ ਇਨਸਾਨ ਨਾ ਤਾਂ ਅੰਨ ਨੂੰ ਮੂੰਹ ਲਾਵੇ ਅਤੇ ਨਾ ਹੀ ਪਾਣੀ ਪੀਵੇ। ਇਸੇ ਤਰ੍ਹਾਂ ਇੱਜੜ ਜਾਂ ਵੱਗ ਵਿੱਚੋਂ ਕੋਈ ਵੀ ਜਾਨਵਰ ਨਾ ਕੁਝ ਖਾਵੇ ਅਤੇ ਨਾ ਹੀ ਪਾਣੀ ਪੀਵੇ। 8 ਇਨਸਾਨ ਅਤੇ ਜਾਨਵਰ ਤੱਪੜ ਪਾਉਣ ਅਤੇ ਉਹ ਪਰਮੇਸ਼ੁਰ ਅੱਗੇ ਦੁਹਾਈ ਦੇਣ ਤੇ ਆਪਣੇ ਬੁਰੇ ਰਾਹਾਂ ਤੋਂ ਮੁੜ ਆਉਣ ਅਤੇ ਜ਼ੁਲਮ ਕਰਨੋਂ ਹਟ ਜਾਣ। 9 ਕੀ ਪਤਾ ਸੱਚਾ ਪਰਮੇਸ਼ੁਰ ਆਪਣੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ ਕਰੇ* ਅਤੇ ਆਪਣੇ ਕ੍ਰੋਧ ਦੀ ਅੱਗ ਨਾਲ ਸਾਨੂੰ ਭਸਮ ਨਾ ਕਰੇ!”
10 ਜਦੋਂ ਸੱਚੇ ਪਰਮੇਸ਼ੁਰ ਨੇ ਦੇਖਿਆ ਕਿ ਲੋਕਾਂ ਨੇ ਆਪਣੇ ਬੁਰੇ ਰਾਹਾਂ ਤੋਂ ਮੁੜਨ ਲਈ ਕੀ-ਕੀ ਕੀਤਾ,+ ਤਾਂ ਉਸ ਨੇ ਉਨ੍ਹਾਂ ਨੂੰ ਨਾਸ਼ ਕਰਨ ਦੇ ਆਪਣੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ ਕੀਤਾ* ਅਤੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ।+