ਕਹਾਉਤਾਂ
3 ਪੱਥਰ ਭਾਰਾ ਅਤੇ ਰੇਤ ਵਜ਼ਨਦਾਰ ਹੁੰਦੀ ਹੈ,
ਪਰ ਮੂਰਖ ਵੱਲੋਂ ਖਿਝਾਇਆ ਜਾਣਾ ਦੋਹਾਂ ਨਾਲੋਂ ਭਾਰਾ ਹੈ।+
4 ਗੁੱਸਾ ਬੇਰਹਿਮ ਹੈ ਤੇ ਕ੍ਰੋਧ ਹੜ੍ਹ ਵਾਂਗ ਹੈ,
ਪਰ ਈਰਖਾ ਸਾਮ੍ਹਣੇ ਕੌਣ ਖੜ੍ਹ ਸਕਦਾ ਹੈ?+
5 ਛਿਪੇ ਹੋਏ ਪਿਆਰ ਨਾਲੋਂ ਖੁੱਲ੍ਹ ਕੇ ਤਾੜਨਾ ਦੇਣੀ ਚੰਗੀ ਹੈ।+
7 ਰੱਜਿਆ ਹੋਇਆ ਇਨਸਾਨ ਛੱਤੇ ਦਾ ਸ਼ਹਿਦ ਖਾਣ ਤੋਂ ਵੀ ਮਨ੍ਹਾ ਕਰ ਦਿੰਦਾ ਹੈ,*
ਪਰ ਭੁੱਖੇ ਨੂੰ ਕੌੜੀ ਚੀਜ਼ ਵੀ ਮਿੱਠੀ ਲੱਗਦੀ ਹੈ।
8 ਜਿਹੜਾ ਆਦਮੀ ਆਪਣਾ ਘਰ ਛੱਡ ਕੇ ਭਟਕਦਾ ਫਿਰਦਾ ਹੈ,
ਉਹ ਉਸ ਪੰਛੀ ਵਰਗਾ ਹੈ ਜਿਹੜਾ ਆਪਣੇ ਆਲ੍ਹਣੇ ਨੂੰ ਛੱਡ ਕੇ ਭਟਕਦਾ ਫਿਰਦਾ ਹੈ।*
9 ਤੇਲ ਅਤੇ ਧੂਪ ਦਿਲ ਨੂੰ ਖ਼ੁਸ਼ ਕਰਦੇ ਹਨ;
ਉਸੇ ਤਰ੍ਹਾਂ ਉਹ ਨਿੱਘੀ ਦੋਸਤੀ ਹੈ ਜੋ ਦਿਲੋਂ ਸਲਾਹ ਦੇਣ ਨਾਲ ਪੈਂਦੀ ਹੈ।+
10 ਆਪਣੇ ਦੋਸਤ ਜਾਂ ਆਪਣੇ ਪਿਤਾ ਦੇ ਦੋਸਤ ਨੂੰ ਨਾ ਤਿਆਗ
ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾਹ;
ਦੂਰ ਰਹਿੰਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।+
11 ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ ਅਤੇ ਮੇਰੇ ਜੀਅ ਨੂੰ ਖ਼ੁਸ਼ ਕਰੀਂ+
ਤਾਂਕਿ ਮੈਂ ਉਸ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣੇ ਮਾਰਦਾ ਹੈ।+
13 ਉਸ ਆਦਮੀ ਦਾ ਕੱਪੜਾ ਲੈ ਲਾ ਜਿਸ ਨੇ ਕਿਸੇ ਅਜਨਬੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ;
ਜੇ ਉਸ ਨੇ ਕਿਸੇ ਪਰਦੇਸੀ ਔਰਤ* ਕਰਕੇ ਕੁਝ ਗਹਿਣੇ ਰੱਖਿਆ ਹੈ, ਤਾਂ ਉਹ ਮੋੜੀਂ ਨਾ।+
14 ਜਿਹੜਾ ਤੜਕੇ-ਤੜਕੇ ਉੱਚੀ ਆਵਾਜ਼ ਵਿਚ ਆਪਣੇ ਗੁਆਂਢੀ ਨੂੰ ਅਸੀਸ ਦਿੰਦਾ ਹੈ,
ਉਸ ਦੇ ਲਈ ਇਹ ਸਰਾਪ ਹੀ ਗਿਣੀ ਜਾਵੇਗੀ।
15 ਝਗੜਾਲੂ* ਪਤਨੀ ਉਸ ਛੱਤ ਵਰਗੀ ਹੈ ਜੋ ਲਗਾਤਾਰ ਪੈਂਦੇ ਮੀਂਹ ਦੌਰਾਨ ਚੋਂਦੀ ਰਹਿੰਦੀ ਹੈ।+
16 ਜਿਹੜਾ ਉਸ ਨੂੰ ਰੋਕ ਸਕਦਾ ਹੈ, ਉਹ ਹਵਾ ਨੂੰ ਰੋਕ ਸਕਦਾ ਹੈ
ਅਤੇ ਆਪਣੀ ਸੱਜੀ ਮੁੱਠੀ ਵਿਚ ਤੇਲ ਨੂੰ ਘੁੱਟ ਕੇ ਫੜ ਸਕਦਾ ਹੈ।
18 ਅੰਜੀਰ ਦੇ ਦਰਖ਼ਤ ਦੀ ਦੇਖ-ਭਾਲ ਕਰਨ ਵਾਲਾ ਇਸ ਦਾ ਫਲ ਖਾਵੇਗਾ+
ਅਤੇ ਆਪਣੇ ਮਾਲਕ ਦੀ ਦੇਖ-ਭਾਲ ਕਰਨ ਵਾਲੇ ਦਾ ਆਦਰ ਕੀਤਾ ਜਾਵੇਗਾ।+
19 ਜਿਵੇਂ ਪਾਣੀ ਚਿਹਰੇ ਦਾ ਅਕਸ ਦਿਖਾਉਂਦਾ ਹੈ,
ਉਸੇ ਤਰ੍ਹਾਂ ਇਕ ਇਨਸਾਨ ਦਾ ਦਿਲ ਦੂਸਰੇ ਦੇ ਦਿਲ ਦਾ ਅਕਸ ਦਿਖਾਉਂਦਾ ਹੈ।
22 ਭਾਵੇਂ ਤੂੰ ਮੂਰਖ ਨੂੰ ਘੋਟਣੇ ਨਾਲ ਕੁੱਟੇਂ,
ਜਿਵੇਂ ਕੂੰਡੇ ਵਿਚ ਅਨਾਜ ਕੁੱਟਿਆ ਜਾਂਦਾ ਹੈ,
ਫਿਰ ਵੀ ਉਸ ਦੀ ਮੂਰਖਤਾ ਉਸ ਤੋਂ ਦੂਰ ਨਹੀਂ ਹੋਵੇਗੀ।
23 ਤੈਨੂੰ ਆਪਣੇ ਇੱਜੜ ਦਾ ਹਾਲ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ।
ਆਪਣੀਆਂ ਭੇਡਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ*+
24 ਕਿਉਂਕਿ ਧਨ-ਦੌਲਤ ਹਮੇਸ਼ਾ ਲਈ ਨਹੀਂ ਰਹਿੰਦੀ+
ਅਤੇ ਨਾ ਹੀ ਤਾਜ ਪੀੜ੍ਹੀਓ-ਪੀੜ੍ਹੀ ਰਹਿੰਦਾ ਹੈ।
25 ਹਰਾ ਘਾਹ ਖ਼ਤਮ ਹੋ ਜਾਂਦਾ ਹੈ ਤੇ ਨਵਾਂ ਘਾਹ ਉੱਗ ਆਉਂਦਾ ਹੈ
ਅਤੇ ਪਹਾੜਾਂ ਦੀ ਬਨਸਪਤੀ ਇਕੱਠੀ ਕਰ ਲਈ ਜਾਂਦੀ ਹੈ।
26 ਭੇਡੂਆਂ ਤੋਂ ਤੈਨੂੰ ਕੱਪੜੇ ਮਿਲਦੇ ਹਨ
ਅਤੇ ਬੱਕਰੇ ਤੇਰੇ ਖੇਤ ਦੀ ਕੀਮਤ ਚੁਕਾਉਂਦੇ ਹਨ।
27 ਬੱਕਰੀ ਦਾ ਦੁੱਧ ਤੇਰੇ ਤੇ ਤੇਰੇ ਘਰਾਣੇ ਜੋਗਾ,
ਨਾਲੇ ਤੇਰੀਆਂ ਦਾਸੀਆਂ ਦੇ ਗੁਜ਼ਾਰੇ ਲਈ ਕਾਫ਼ੀ ਹੋਵੇਗਾ।