ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
2 ਉਸ ਨੇ ਮੈਨੂੰ ਖ਼ਤਰਨਾਕ ਟੋਏ ਵਿੱਚੋਂ ਕੱਢਿਆ,*
ਉਸ ਨੇ ਮੈਨੂੰ ਦਲਦਲ ਵਿੱਚੋਂ ਬਾਹਰ ਲਿਆਂਦਾ।
ਉਸ ਨੇ ਮੇਰੇ ਪੈਰ ਚਟਾਨ ʼਤੇ ਰੱਖੇ;
ਉਸ ਨੇ ਮੇਰੇ ਪੈਰਾਂ ਨੂੰ ਮਜ਼ਬੂਤੀ ਨਾਲ ਟਿਕਾਇਆ।
3 ਫਿਰ ਉਸ ਨੇ ਮੇਰੇ ਮੂੰਹ ਵਿਚ ਇਕ ਨਵਾਂ ਗੀਤ ਪਾਇਆ,+
ਸਾਡੇ ਪਰਮੇਸ਼ੁਰ ਦੀ ਵਡਿਆਈ ਹੋਵੇ।
ਬਹੁਤ ਸਾਰੇ ਲੋਕ ਯਹੋਵਾਹ ਪ੍ਰਤੀ ਸ਼ਰਧਾ ਰੱਖਣਗੇ
ਅਤੇ ਉਸ ʼਤੇ ਭਰੋਸਾ ਕਰਨਗੇ।
4 ਖ਼ੁਸ਼ ਹੈ ਉਹ ਇਨਸਾਨ ਜੋ ਯਹੋਵਾਹ ʼਤੇ ਭਰੋਸਾ ਰੱਖਦਾ ਹੈ
ਅਤੇ ਉਨ੍ਹਾਂ ਲੋਕਾਂ ʼਤੇ ਆਸ ਨਹੀਂ ਲਾਉਂਦਾ ਜਿਹੜੇ ਗੁਸਤਾਖ਼ ਹਨ ਅਤੇ ਝੂਠ ਦੇ ਰਾਹ ਉੱਤੇ ਚੱਲਦੇ ਹਨ।*
5 ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਸਾਡੇ ਲਈ ਕਿੰਨਾ ਕੁਝ ਕੀਤਾ ਹੈ,
ਤੂੰ ਸਾਡੇ ਲਈ ਅਣਗਿਣਤ ਸ਼ਾਨਦਾਰ ਕੰਮਾਂ ਅਤੇ ਯੋਜਨਾਵਾਂ ਨੂੰ ਸਿਰੇ ਚਾੜ੍ਹਿਆ ਹੈ,+
ਤੇਰੇ ਤੁੱਲ ਕੋਈ ਨਹੀਂ ਹੈ;+
ਜੇ ਮੈਂ ਉਨ੍ਹਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂ, ਤਾਂ ਉਹ ਇੰਨੇ ਜ਼ਿਆਦਾ ਹਨ
ਕਿ ਉਨ੍ਹਾਂ ਬਾਰੇ ਦੱਸਣਾ ਮੇਰੇ ਵੱਸ ਦੀ ਗੱਲ ਨਹੀਂ!+
ਤੂੰ ਹੋਮ-ਬਲ਼ੀਆਂ ਅਤੇ ਪਾਪ-ਬਲ਼ੀਆਂ ਨਹੀਂ ਮੰਗੀਆਂ।+
7 ਫਿਰ ਮੈਂ ਕਿਹਾ: “ਦੇਖ! ਮੈਂ ਆਇਆ ਹਾਂ।
ਮੇਰੇ ਬਾਰੇ ਕਿਤਾਬ* ਵਿਚ ਇਹ ਲਿਖਿਆ ਗਿਆ ਹੈ।+
8 ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ*+
ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।+
9 ਮੈਂ ਵੱਡੀ ਮੰਡਲੀ ਵਿਚ ਤੇਰੇ ਨਿਆਂ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਹਾਂ।+
ਦੇਖ! ਮੈਂ ਆਪਣੇ ਬੁੱਲ੍ਹਾਂ ਨੂੰ ਇਹ ਕਹਿਣ ਤੋਂ ਨਹੀਂ ਰੋਕਦਾ,+
ਹੇ ਯਹੋਵਾਹ, ਤੂੰ ਇਹ ਚੰਗੀ ਤਰ੍ਹਾਂ ਜਾਣਦਾ ਹੈਂ।
10 ਮੈਂ ਆਪਣੇ ਦਿਲ ਵਿਚ ਇਹ ਗੱਲ ਲੁਕੋ ਕੇ ਨਹੀਂ ਰੱਖਦਾ ਕਿ ਤੂੰ ਨਿਆਂ-ਪਸੰਦ ਹੈਂ।
ਮੈਂ ਤੇਰੀ ਵਫ਼ਾਦਾਰੀ ਅਤੇ ਮੁਕਤੀ ਦਾ ਐਲਾਨ ਕਰਦਾ ਹਾਂ।
ਮੈਂ ਤੇਰੇ ਅਟੱਲ ਪਿਆਰ ਅਤੇ ਤੇਰੀ ਸੱਚਾਈ ਨੂੰ ਵੱਡੀ ਮੰਡਲੀ ਤੋਂ ਨਹੀਂ ਲੁਕਾਉਂਦਾ।”+
11 ਹੇ ਯਹੋਵਾਹ, ਮੇਰੇ ʼਤੇ ਦਇਆ ਕਰਨ ਤੋਂ ਪਿੱਛੇ ਨਾ ਹਟ।
ਆਪਣੇ ਅਟੱਲ ਪਿਆਰ ਅਤੇ ਸੱਚਾਈ ਨਾਲ ਹਮੇਸ਼ਾ ਮੇਰੀ ਹਿਫਾਜ਼ਤ ਕਰ।+
12 ਅਣਗਿਣਤ ਬਿਪਤਾਵਾਂ ਨੇ ਮੈਨੂੰ ਘੇਰਿਆ ਹੋਇਆ ਹੈ।+
ਗ਼ਲਤੀਆਂ ਦੀ ਪੰਡ ਹੇਠ ਦੱਬਿਆ ਹੋਣ ਕਰਕੇ ਮੈਨੂੰ ਆਪਣਾ ਰਾਹ ਨਜ਼ਰ ਨਹੀਂ ਆਉਂਦਾ;+
ਉਨ੍ਹਾਂ ਦੀ ਗਿਣਤੀ ਮੇਰੇ ਸਿਰ ਦੇ ਵਾਲ਼ਾਂ ਨਾਲੋਂ ਵੀ ਕਿਤੇ ਜ਼ਿਆਦਾ ਹੈ
ਅਤੇ ਮੈਂ ਦਿਲ ਹਾਰ ਚੁੱਕਾ ਹਾਂ।
13 ਹੇ ਯਹੋਵਾਹ, ਮੇਰੇ ʼਤੇ ਮਿਹਰ ਕਰ ਅਤੇ ਮੈਨੂੰ ਬਚਾ।+
ਹੇ ਯਹੋਵਾਹ, ਛੇਤੀ-ਛੇਤੀ ਮੇਰੀ ਮਦਦ ਕਰ।+
14 ਜਿਹੜੇ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਹਨ,
ਉਹ ਸ਼ਰਮਿੰਦੇ ਅਤੇ ਬੇਇੱਜ਼ਤ ਕੀਤੇ ਜਾਣ।
ਜਿਹੜੇ ਮੈਨੂੰ ਬਿਪਤਾ ਵਿਚ ਦੇਖ ਕੇ ਖ਼ੁਸ਼ ਹੁੰਦੇ ਹਨ,
ਉਹ ਸ਼ਰਮਸਾਰ ਹੋ ਕੇ ਪਿੱਛੇ ਹਟ ਜਾਣ।
15 ਜਿਹੜੇ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ: “ਤੇਰੇ ਨਾਲ ਇਸੇ ਤਰ੍ਹਾਂ ਹੋਣਾ ਚਾਹੀਦਾ ਸੀ!”
ਉਹ ਆਪਣੀ ਹੀ ਬੇਇੱਜ਼ਤੀ ʼਤੇ ਦੰਗ ਰਹਿ ਜਾਣ।
ਜਿਹੜੇ ਤੇਰੇ ਮੁਕਤੀ ਦੇ ਕੰਮ ਦੇਖਣ ਲਈ ਤਰਸਦੇ ਹਨ, ਉਹ ਹਮੇਸ਼ਾ ਕਹਿਣ:
“ਯਹੋਵਾਹ ਦੀ ਮਹਿਮਾ ਹੋਵੇ।”+
17 ਪਰ ਮੈਂ ਬੇਬੱਸ ਅਤੇ ਗ਼ਰੀਬ ਹਾਂ;
ਹੇ ਯਹੋਵਾਹ, ਮੇਰੇ ਵੱਲ ਧਿਆਨ ਦੇ।