ਯਸਾਯਾਹ
21 ਸਮੁੰਦਰ ਦੀ ਉਜਾੜ* ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:+
ਇਹ ਦੱਖਣ ਦੀਆਂ ਤਬਾਹੀ ਮਚਾਉਣ ਵਾਲੀਆਂ ਤੂਫ਼ਾਨੀ ਹਵਾਵਾਂ ਵਾਂਗ ਆ ਰਿਹਾ ਹੈ,
ਉਜਾੜ ਵੱਲੋਂ, ਹਾਂ, ਇਕ ਡਰਾਉਣੇ ਦੇਸ਼ ਵੱਲੋਂ।+
2 ਮੈਨੂੰ ਇਕ ਭਿਆਨਕ ਦਰਸ਼ਣ ਦਿਖਾਇਆ ਗਿਆ:
ਧੋਖੇਬਾਜ਼ ਧੋਖਾ ਦੇ ਰਿਹਾ ਹੈ
ਅਤੇ ਨਾਸ਼ ਕਰਨ ਵਾਲਾ ਨਾਸ਼ ਕਰ ਰਿਹਾ ਹੈ।
ਹੇ ਏਲਾਮ, ਚੜ੍ਹਾਈ ਕਰ! ਹੇ ਮਾਦੀ, ਘੇਰਾ ਪਾ!+
ਮੈਂ ਉਹ ਸਾਰੇ ਹਉਕੇ ਮੁਕਾ ਦਿਆਂਗਾ ਜੋ ਲੋਕ ਉਹਦੇ ਕਰਕੇ ਭਰਦੇ ਹਨ।+
3 ਇਸੇ ਕਰਕੇ ਮੈਨੂੰ ਬਹੁਤ ਪੀੜ ਹੋ ਰਹੀ ਹੈ।*+
ਮੇਰੇ ਇਵੇਂ ਮਰੋੜ ਉੱਠ ਰਹੇ ਹਨ,
ਜਿਵੇਂ ਇਕ ਔਰਤ ਨੂੰ ਜਣਨ-ਪੀੜਾਂ ਲੱਗੀਆਂ ਹੋਣ।
ਮੈਂ ਇੰਨਾ ਦੁਖੀ ਹਾਂ ਕਿ ਸੁਣ ਨਹੀਂ ਸਕਦਾ;
ਮੈਂ ਇੰਨਾ ਘਬਰਾਇਆ ਹੋਇਆ ਹਾਂ ਕਿ ਦੇਖ ਨਹੀਂ ਸਕਦਾ।
4 ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਦਾ ਹੈ; ਮੈਂ ਖ਼ੌਫ਼ ਨਾਲ ਕੰਬਦਾ ਹਾਂ।
ਜਿਸ ਸ਼ਾਮ ਦੇ ਢਲ਼ਣ ਦੀ ਮੈਨੂੰ ਉਡੀਕ ਰਹਿੰਦੀ ਸੀ, ਹੁਣ ਉਹੀ ਮੈਨੂੰ ਡਰਾਉਂਦੀ ਹੈ।
5 ਮੇਜ਼ ਸਜਾਓ ਅਤੇ ਬੈਠਣ ਦਾ ਇੰਤਜ਼ਾਮ ਕਰੋ!
ਖਾਓ-ਪੀਓ!+
ਹੇ ਹਾਕਮੋ, ਉੱਠ ਕੇ ਢਾਲ ʼਤੇ ਪਵਿੱਤਰ ਤੇਲ ਪਾਓ!
6 ਯਹੋਵਾਹ ਨੇ ਮੈਨੂੰ ਇਹ ਕਿਹਾ:
“ਜਾਹ, ਪਹਿਰੇਦਾਰ ਖੜ੍ਹਾ ਕਰ ਅਤੇ ਉਹ ਜੋ ਕੁਝ ਦੇਖੇ, ਤੈਨੂੰ ਦੱਸੇ।”
ਉਸ ਨੇ ਧਿਆਨ ਨਾਲ ਦੇਖਿਆ, ਹਾਂ, ਟਿਕਟਿਕੀ ਲਗਾ ਕੇ ਦੇਖਿਆ।
8 ਉਸ ਨੇ ਸ਼ੇਰ ਵਾਂਗ ਗਰਜ ਕੇ ਕਿਹਾ:
“ਹੇ ਯਹੋਵਾਹ, ਮੈਂ ਦਿਨ ਵੇਲੇ ਪਹਿਰੇਦਾਰਾਂ ਦੇ ਬੁਰਜ ʼਤੇ ਖੜ੍ਹਾ ਰਹਿੰਦਾ ਹਾਂ
ਅਤੇ ਹਰ ਰਾਤ ਮੈਂ ਆਪਣੀ ਪਹਿਰੇ ਦੀ ਚੌਂਕੀ ʼਤੇ ਤੈਨਾਤ ਰਹਿੰਦਾ ਹਾਂ।+
9 ਦੇਖੋ ਕੀ ਆ ਰਿਹਾ ਹੈ:
ਦੋ ਘੋੜਿਆਂ ਵਾਲੇ ਯੁੱਧ ਦੇ ਰਥ ਵਿਚ ਆਦਮੀ ਹਨ!”+
ਫਿਰ ਉਸ ਨੇ ਕਿਹਾ:
“ਉਹ ਸ਼ਹਿਰ ਢਹਿ ਗਿਆ ਹੈ! ਹਾਂ, ਬਾਬਲ ਢਹਿ ਗਿਆ ਹੈ!+
ਉਸ ਦੇ ਦੇਵਤਿਆਂ ਦੀਆਂ ਸਾਰੀਆਂ ਘੜੀਆਂ ਹੋਈਆਂ ਮੂਰਤਾਂ ਉਸ ਨੇ ਚਕਨਾਚੂਰ ਕਰ ਦਿੱਤੀਆਂ!”+
10 ਹੇ ਮੇਰੇ ਲੋਕੋ, ਜਿਨ੍ਹਾਂ ਨੂੰ ਗਾਹਿਆ ਗਿਆ ਹੈ,
ਮੈਂ ਇਜ਼ਰਾਈਲ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ ਕੋਲੋਂ ਜੋ ਸੁਣਿਆ, ਉਹ ਤੁਹਾਨੂੰ ਦੱਸ ਦਿੱਤਾ ਹੈ।
11 ਦੂਮਾਹ* ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:
ਕੋਈ ਮੈਨੂੰ ਸੇਈਰ ਤੋਂ ਪੁਕਾਰ ਕੇ ਕਹਿ ਰਿਹਾ ਹੈ:+
“ਹੇ ਪਹਿਰੇਦਾਰ, ਕਿੰਨੀ ਕੁ ਰਹਿ ਗਈ ਰਾਤ?
ਹੇ ਪਹਿਰੇਦਾਰ, ਕਿੰਨੀ ਕੁ ਰਹਿ ਗਈ ਰਾਤ?”
12 ਪਹਿਰੇਦਾਰ ਨੇ ਕਿਹਾ:
“ਸਵੇਰ ਹੋਣ ਵਾਲੀ ਹੈ, ਰਾਤ ਵੀ ਹੋ ਜਾਵੇਗੀ।
ਜੇ ਤੁਸੀਂ ਕੁਝ ਪੁੱਛਣਾ ਹੈ, ਤਾਂ ਪੁੱਛੋ।
ਦੁਬਾਰਾ ਆਇਓ!”
13 ਉਜਾੜ ਖ਼ਿਲਾਫ਼ ਇਕ ਗੰਭੀਰ ਸੰਦੇਸ਼:
15 ਕਿਉਂਕਿ ਉਹ ਤਲਵਾਰਾਂ ਤੋਂ, ਹਾਂ, ਕੱਢੀ ਹੋਈ ਤਲਵਾਰ ਤੋਂ ਭੱਜੇ ਹਨ,
ਤਣੀ ਹੋਈ ਕਮਾਨ ਤੋਂ ਅਤੇ ਘਮਸਾਣ ਯੁੱਧ ਤੋਂ ਭੱਜੇ ਹਨ।
16 ਯਹੋਵਾਹ ਮੈਨੂੰ ਇਹ ਕਹਿੰਦਾ ਹੈ: “ਮਜ਼ਦੂਰ ਦੇ ਇਕ ਵਰ੍ਹੇ ਵਾਂਗ ਇਕ ਸਾਲ ਦੇ ਅੰਦਰ-ਅੰਦਰ* ਕੇਦਾਰ ਦੀ ਸਾਰੀ ਸ਼ਾਨ+ ਖ਼ਤਮ ਹੋ ਜਾਵੇਗੀ। 17 ਕੇਦਾਰ ਦੇ ਯੋਧਿਆਂ ਵਿੱਚੋਂ ਬਚੇ ਤੀਰਅੰਦਾਜ਼ ਬਹੁਤ ਥੋੜ੍ਹੇ ਰਹਿ ਜਾਣਗੇ ਕਿਉਂਕਿ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਕਿਹਾ ਹੈ।”