ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ; “ਮੈਨੂੰ ਨਾਸ਼ ਨਾ ਹੋਣ ਦੇਈਂ” ਸੁਰ ਮੁਤਾਬਕ। ਦਾਊਦ ਦਾ ਮਿਕਤਾਮ।* ਜਦ ਸ਼ਾਊਲ ਨੇ ਦਾਊਦ ਦੇ ਘਰ ʼਤੇ ਨਜ਼ਰ ਰੱਖਣ ਅਤੇ ਉਸ ਨੂੰ ਜਾਨੋਂ ਮਾਰਨ ਲਈ ਆਪਣੇ ਆਦਮੀ ਭੇਜੇ ਸਨ।+
2 ਮੈਨੂੰ ਬੁਰੇ ਕੰਮ ਕਰਨ ਵਾਲਿਆਂ ਤੋਂ ਛੁਡਾ
ਅਤੇ ਮੈਨੂੰ ਖ਼ੂਨ ਦੇ ਪਿਆਸੇ* ਲੋਕਾਂ ਤੋਂ ਬਚਾ।
3 ਦੇਖ! ਉਹ ਘਾਤ ਲਾ ਕੇ ਬੈਠੇ ਹਨ;+
ਤਾਕਤਵਰ ਆਦਮੀ ਮੇਰੇ ʼਤੇ ਹਮਲਾ ਕਰਦੇ ਹਨ
ਜਦ ਕਿ, ਹੇ ਯਹੋਵਾਹ, ਮੈਂ ਨਾ ਤਾਂ ਬਗਾਵਤ ਕੀਤੀ ਅਤੇ ਨਾ ਹੀ ਕੋਈ ਪਾਪ ਕੀਤਾ।+
4 ਭਾਵੇਂ ਕਿ ਮੈਂ ਕੁਝ ਬੁਰਾ ਨਹੀਂ ਕੀਤਾ, ਪਰ ਉਹ ਫੁਰਤੀ ਨਾਲ ਮੇਰੇ ʼਤੇ ਹਮਲਾ ਕਰਨ ਦੀ ਤਿਆਰੀ ਕਰਦੇ ਹਨ।
ਮੇਰੀ ਪੁਕਾਰ ਸੁਣ ਕੇ ਉੱਠ ਅਤੇ ਧਿਆਨ ਦੇ
5 ਕਿਉਂਕਿ ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਤੂੰ ਇਜ਼ਰਾਈਲ ਦਾ ਪਰਮੇਸ਼ੁਰ ਹੈਂ।+
ਜਾਗ ਅਤੇ ਸਾਰੀਆਂ ਕੌਮਾਂ ਵੱਲ ਧਿਆਨ ਦੇ।
ਕਿਸੇ ਵੀ ਗੱਦਾਰ ʼਤੇ ਦਇਆ ਨਾ ਕਰੀਂ।+ (ਸਲਹ)
6 ਉਹ ਰੋਜ਼ ਸ਼ਾਮ ਨੂੰ ਵਾਪਸ ਆਉਂਦੇ ਹਨ;+
ਉਹ ਕੁੱਤਿਆਂ ਵਾਂਗ ਭੌਂਕਦੇ+ ਅਤੇ ਸ਼ਹਿਰ ਵਿਚ ਸ਼ਿਕਾਰ ਦੀ ਭਾਲ ਵਿਚ ਘੁੰਮਦੇ ਹਨ।+
7 ਦੇਖੋ! ਉਨ੍ਹਾਂ ਦੇ ਮੂੰਹੋਂ ਬੁਰੀਆਂ ਗੱਲਾਂ ਨਿਕਲਦੀਆਂ ਹਨ;
ਉਨ੍ਹਾਂ ਦੇ ਬੁੱਲ੍ਹ ਤਲਵਾਰਾਂ ਵਰਗੇ ਹਨ,+
ਉਹ ਕਹਿੰਦੇ ਹਨ, “ਕਿਹਨੂੰ ਪਤਾ ਲੱਗਣਾ ਕਿ ਅਸੀਂ ਇਹ ਗੱਲਾਂ ਕਹੀਆਂ?”+
10 ਮੈਨੂੰ ਅਟੱਲ ਪਿਆਰ ਕਰਨ ਵਾਲਾ ਪਰਮੇਸ਼ੁਰ ਮੇਰੀ ਸਹਾਇਤਾ ਲਈ ਆਵੇਗਾ;+
ਪਰਮੇਸ਼ੁਰ ਮੈਨੂੰ ਮੇਰੇ ਦੁਸ਼ਮਣਾਂ ਦੀ ਹਾਰ ਦਿਖਾਵੇਗਾ।+
11 ਉਨ੍ਹਾਂ ਨੂੰ ਇਕਦਮ ਜਾਨੋਂ ਨਾ ਮਾਰੀਂ ਤਾਂਕਿ ਮੇਰੇ ਲੋਕ ਭੁੱਲ ਨਾ ਜਾਣ।
ਆਪਣੀ ਤਾਕਤ ਨਾਲ ਉਨ੍ਹਾਂ ਨੂੰ ਇੱਧਰ-ਉੱਧਰ ਭਟਕਣ ਦੇ;
ਹੇ ਯਹੋਵਾਹ, ਸਾਡੀ ਢਾਲ,+ ਤੂੰ ਉਨ੍ਹਾਂ ਨੂੰ ਬਰਬਾਦ ਕਰ ਦੇ।
12 ਉਹ ਆਪਣੇ ਮੂੰਹ ਨਾਲ ਪਾਪ ਕਰਦੇ ਹਨ,
ਇਸ ਲਈ ਉਨ੍ਹਾਂ ਦਾ ਘਮੰਡ ਹੀ ਉਨ੍ਹਾਂ ਲਈ ਫੰਦਾ ਬਣ ਜਾਵੇ+
ਕਿਉਂਕਿ ਉਹ ਲੋਕਾਂ ਨੂੰ ਸਰਾਪ ਦਿੰਦੇ ਅਤੇ ਝੂਠ ਬੋਲਦੇ ਹਨ।
13 ਤੂੰ ਕ੍ਰੋਧ ਵਿਚ ਆ ਕੇ ਉਨ੍ਹਾਂ ਦਾ ਸਫ਼ਾਇਆ ਕਰ ਦੇ;+
ਤੂੰ ਉਨ੍ਹਾਂ ਦਾ ਨਾਸ਼ ਕਰ ਦੇ ਤਾਂਕਿ ਉਹ ਖ਼ਤਮ ਹੋ ਜਾਣ;
ਉਨ੍ਹਾਂ ਨੂੰ ਅਹਿਸਾਸ ਕਰਾ ਕਿ ਯਾਕੂਬ ਉੱਤੇ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਪਰਮੇਸ਼ੁਰ ਰਾਜ ਕਰ ਰਿਹਾ ਹੈ।+ (ਸਲਹ)
14 ਉਨ੍ਹਾਂ ਨੂੰ ਸ਼ਾਮੀਂ ਵਾਪਸ ਆਉਣ ਦੇ;
ਉਨ੍ਹਾਂ ਨੂੰ ਕੁੱਤਿਆਂ ਵਾਂਗ ਭੌਂਕਣ ਅਤੇ ਸ਼ਹਿਰ ਵਿਚ ਸ਼ਿਕਾਰ ਦੀ ਭਾਲ ਵਿਚ ਘੁੰਮਣ ਦੇ।+
15 ਉਨ੍ਹਾਂ ਨੂੰ ਰੋਟੀ ਦੇ ਟੁਕੜਿਆਂ ਲਈ ਭਟਕਣ ਦੇ;+
ਉਨ੍ਹਾਂ ਦੀ ਭੁੱਖ ਨਾ ਮਿਟੇ ਅਤੇ ਨਾ ਹੀ ਉਨ੍ਹਾਂ ਨੂੰ ਸਿਰ ਲੁਕਾਉਣ ਲਈ ਥਾਂ ਮਿਲੇ।