ਯਸਾਯਾਹ
ਮੇਰੇ ਪਿਆਰੇ ਦਾ ਅੰਗੂਰੀ ਬਾਗ਼ ਇਕ ਫਲਦਾਰ ਪਹਾੜੀ ʼਤੇ ਸੀ।
2 ਉਸ ਨੇ ਇਸ ਨੂੰ ਗੁੱਡਿਆ ਅਤੇ ਇਸ ਵਿੱਚੋਂ ਪੱਥਰ ਕੱਢੇ।
ਫਿਰ ਉਹ ਇਸ ਵਿਚ ਚੰਗੇ ਅੰਗੂਰ ਲੱਗਣ ਦੀ ਉਡੀਕ ਕਰਦਾ ਰਿਹਾ,
ਪਰ ਲੱਗੇ ਸਿਰਫ਼ ਜੰਗਲੀ ਅੰਗੂਰ।+
3 “ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਆਦਮੀਓ,
ਕਿਰਪਾ ਕਰ ਕੇ ਮੇਰਾ ਅਤੇ ਮੇਰੇ ਅੰਗੂਰੀ ਬਾਗ਼ ਦਾ ਫ਼ੈਸਲਾ ਕਰੋ।+
4 ਕੀ ਮੈਂ ਆਪਣੇ ਅੰਗੂਰੀ ਬਾਗ਼ ਦੀ ਦੇਖ-ਭਾਲ ਵਿਚ ਕੋਈ ਕਮੀ ਛੱਡੀ?+
ਤਾਂ ਫਿਰ, ਇੱਦਾਂ ਕਿਉਂ ਹੋਇਆ ਕਿ ਜਦੋਂ ਮੈਂ ਚੰਗੇ ਅੰਗੂਰ ਲੱਗਣ ਦੀ ਉਡੀਕ ਕੀਤੀ,
ਤਾਂ ਇਸ ਵਿਚ ਸਿਰਫ਼ ਜੰਗਲੀ ਅੰਗੂਰ ਲੱਗੇ?
5 ਹੁਣ ਮੈਂ ਤੁਹਾਨੂੰ ਦੱਸਦਾ ਹਾਂ
ਕਿ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਾਂਗਾ:
ਮੈਂ ਇਸ ਦੀ ਵਾੜ ਹਟਾ ਦਿਆਂਗਾ
ਅਤੇ ਇਸ ਨੂੰ ਸਾੜ ਦਿੱਤਾ ਜਾਵੇਗਾ,+
ਮੈਂ ਇਸ ਦੀ ਪੱਥਰਾਂ ਦੀ ਕੰਧ ਢਾਹ ਸੁੱਟਾਂਗਾ
ਅਤੇ ਇਸ ਨੂੰ ਮਿੱਧਿਆ ਜਾਵੇਗਾ।
ਇਹ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ-ਬੂਟੀ ਨਾਲ ਭਰ ਜਾਵੇਗਾ+
ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ ਕਿ ਉਹ ਇਸ ਉੱਤੇ ਮੀਂਹ ਨਾ ਵਰ੍ਹਾਉਣ।+
7 ਸੈਨਾਵਾਂ ਦੇ ਯਹੋਵਾਹ ਦਾ ਅੰਗੂਰੀ ਬਾਗ਼ ਇਜ਼ਰਾਈਲ ਦਾ ਘਰਾਣਾ ਹੈ;+
ਯਹੂਦਾਹ ਦੇ ਆਦਮੀ ਉਹ ਬੂਟੇ ਹਨ ਜੋ ਉਸ ਦੇ ਮਨਭਾਉਂਦੇ ਸਨ।
ਉਹ ਨਿਆਂ ਦੀ ਉਡੀਕ ਕਰਦਾ ਰਿਹਾ,+
ਪਰ ਦੇਖੋ, ਹਰ ਪਾਸੇ ਅਨਿਆਂ ਹੁੰਦਾ ਸੀ;
ਉਹ ਚੰਗੇ ਕੰਮਾਂ ਦੀ ਉਮੀਦ ਕਰਦਾ ਰਿਹਾ,
ਪਰ ਦੇਖੋ, ਦੁੱਖ ਭਰੀ ਦੁਹਾਈ ਸੁਣਾਈ ਦੇ ਰਹੀ ਸੀ!”+
8 ਹਾਇ ਉਨ੍ਹਾਂ ਉੱਤੇ ਜੋ ਇਕ ਘਰ ਨੂੰ ਦੂਜੇ ਘਰ ਨਾਲ ਜੋੜਦੇ ਹਨ+
ਅਤੇ ਇਕ ਖੇਤ ਨੂੰ ਦੂਜੇ ਖੇਤ ਵਿਚ ਰਲ਼ਾਉਂਦੇ ਹਨ+
ਜਦ ਤਕ ਕੋਈ ਥਾਂ ਨਹੀਂ ਬਚਦੀ।
ਅਤੇ ਤੁਸੀਂ ਇਕੱਲੇ ਜ਼ਮੀਨ ਦੇ ਮਾਲਕ ਬਣ ਬੈਠੇ ਹੋ!
9 ਸੈਨਾਵਾਂ ਦੇ ਯਹੋਵਾਹ ਦੀ ਸਹੁੰ ਮੇਰੇ ਕੰਨਾਂ ਵਿਚ ਗੂੰਜੀ
ਕਿ ਬਹੁਤ ਸਾਰੇ ਵੱਡੇ-ਵੱਡੇ ਤੇ ਸੋਹਣੇ ਘਰਾਂ ਦਾ
ਉਹ ਹਸ਼ਰ ਹੋਵੇਗਾ ਕਿ ਲੋਕ ਦੇਖ ਕੇ ਖ਼ੌਫ਼ ਖਾਣਗੇ
ਅਤੇ ਉਨ੍ਹਾਂ ਵਿਚ ਕੋਈ ਨਹੀਂ ਵੱਸੇਗਾ।+
11 ਹਾਇ ਉਨ੍ਹਾਂ ਉੱਤੇ ਜੋ ਸ਼ਰਾਬ ਪੀਣ ਲਈ ਸਾਝਰੇ ਉੱਠ ਖੜ੍ਹਦੇ ਹਨ,+
ਜੋ ਸ਼ਾਮ ਨੂੰ ਦੇਰ ਤਕ ਸ਼ਰਾਬਾਂ ਪੀਂਦੇ ਰਹਿੰਦੇ ਹਨ ਜਦ ਤਕ ਉਹ ਪੀ-ਪੀ ਕੇ ਟੱਲੀ ਨਹੀਂ ਹੋ ਜਾਂਦੇ!
12 ਉਨ੍ਹਾਂ ਦੀਆਂ ਦਾਅਵਤਾਂ ਵਿਚ ਰਬਾਬ, ਤਾਰਾਂ ਵਾਲਾ ਸਾਜ਼,
ਡਫਲੀ, ਬੰਸਰੀ ਅਤੇ ਸ਼ਰਾਬ ਹੁੰਦੀ ਹੈ;
ਪਰ ਉਹ ਯਹੋਵਾਹ ਦੇ ਕੰਮਾਂ ʼਤੇ ਗੌਰ ਨਹੀਂ ਕਰਦੇ
ਅਤੇ ਉਸ ਦੇ ਹੱਥਾਂ ਦੇ ਕੰਮ ਨਹੀਂ ਦੇਖਦੇ।
13 ਇਸ ਲਈ ਮੇਰੇ ਲੋਕ ਗਿਆਨ ਦੀ ਕਮੀ ਹੋਣ ਕਰਕੇ
ਗ਼ੁਲਾਮੀ ਵਿਚ ਜਾਣਗੇ;+
ਉਨ੍ਹਾਂ ਦੇ ਮੰਨੇ-ਪ੍ਰਮੰਨੇ ਆਦਮੀ ਭੁੱਖੇ ਮਰਨਗੇ+
ਅਤੇ ਉਨ੍ਹਾਂ ਦੇ ਸਾਰੇ ਲੋਕ ਪਿਆਸ ਨਾਲ ਤੜਫ਼ਣਗੇ।
14 ਇਸ ਲਈ ਕਬਰ* ਨੇ ਆਪਣਾ ਆਕਾਰ ਵਧਾਇਆ ਹੈ
ਅਤੇ ਆਪਣਾ ਮੂੰਹ ਬੇਅੰਤ ਅੱਡਿਆ ਹੈ;+
ਉਸ ਦੀ ਸ਼ਾਨ,* ਉਸ ਦੇ ਰੌਲ਼ਾ-ਰੱਪਾ ਪਾਉਣ ਵਾਲੇ ਅਤੇ ਮੌਜ-ਮਸਤੀ ਕਰਨ ਵਾਲੇ ਪੱਕਾ ਇਸ ਵਿਚ ਜਾਣਗੇ।
15 ਆਦਮੀ ਝੁਕੇਗਾ,
ਆਦਮੀ ਨੂੰ ਨੀਵਾਂ ਕੀਤਾ ਜਾਵੇਗਾ
ਅਤੇ ਹੰਕਾਰੀ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ।
16 ਸੈਨਾਵਾਂ ਦਾ ਯਹੋਵਾਹ ਆਪਣੇ ਨਿਆਂ ਸਦਕਾ ਉੱਚਾ ਹੋਵੇਗਾ;
ਸੱਚਾ ਅਤੇ ਪਵਿੱਤਰ ਪਰਮੇਸ਼ੁਰ+ ਧਾਰਮਿਕਤਾ ਰਾਹੀਂ+ ਆਪਣੇ ਆਪ ਨੂੰ ਪਵਿੱਤਰ ਠਹਿਰਾਵੇਗਾ।
17 ਲੇਲੇ ਇਸ ਤਰ੍ਹਾਂ ਚਰਨਗੇ ਜਿਵੇਂ ਉਨ੍ਹਾਂ ਦੀ ਆਪਣੀ ਚਰਾਂਦ ਹੋਵੇ;
ਮੋਟੇ-ਤਾਜ਼ੇ ਜਾਨਵਰਾਂ ਦੀਆਂ ਵੀਰਾਨ ਹੋ ਚੁੱਕੀਆਂ ਥਾਵਾਂ ਪਰਦੇਸੀਆਂ ਦਾ ਢਿੱਡ ਭਰਨਗੀਆਂ।
18 ਹਾਇ ਉਨ੍ਹਾਂ ਉੱਤੇ ਜੋ ਆਪਣਾ ਅਪਰਾਧ ਧੋਖੇ ਦੀਆਂ ਰੱਸੀਆਂ ਨਾਲ
ਅਤੇ ਆਪਣਾ ਪਾਪ ਗੱਡੇ ਦੀਆਂ ਰੱਸੀਆਂ ਨਾਲ ਖਿੱਚਦੇ ਹਨ;
19 ਜੋ ਕਹਿੰਦੇ ਹਨ: “ਉਹ ਤੇਜ਼ੀ ਨਾਲ ਆਪਣਾ ਕੰਮ ਕਰੇ;
ਇਹ ਕੰਮ ਫਟਾਫਟ ਹੋਵੇ ਤਾਂਕਿ ਅਸੀਂ ਇਸ ਨੂੰ ਦੇਖੀਏ।
20 ਹਾਇ ਉਨ੍ਹਾਂ ਉੱਤੇ ਜੋ ਚੰਗੇ ਨੂੰ ਬੁਰਾ ਅਤੇ ਬੁਰੇ ਨੂੰ ਚੰਗਾ ਕਹਿੰਦੇ ਹਨ,+
ਜੋ ਚਾਨਣ ਨੂੰ ਹਨੇਰੇ ਨਾਲ ਅਤੇ ਹਨੇਰੇ ਨੂੰ ਚਾਨਣ ਨਾਲ ਵਟਾਉਂਦੇ ਹਨ,
ਜੋ ਕੌੜੇ ਨੂੰ ਮਿੱਠੇ ਦੀ ਥਾਂ ਅਤੇ ਮਿੱਠੇ ਨੂੰ ਕੌੜੇ ਦੀ ਥਾਂ ਰੱਖਦੇ ਹਨ!
22 ਹਾਇ ਉਨ੍ਹਾਂ ਉੱਤੇ ਜੋ ਦਾਖਰਸ ਪੀਣ ਵਿਚ ਸ਼ੇਰ ਹਨ
ਅਤੇ ਉਨ੍ਹਾਂ ਆਦਮੀਆਂ ਉੱਤੇ ਜੋ ਮਸਾਲੇਦਾਰ ਸ਼ਰਾਬ ਬਣਾਉਣ ਵਿਚ ਮਾਹਰ ਹਨ,+
23 ਜੋ ਰਿਸ਼ਵਤ ਲੈ ਕੇ ਦੁਸ਼ਟ ਨੂੰ ਬਰੀ ਕਰਦੇ ਹਨ+
ਅਤੇ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ!+
24 ਇਸ ਲਈ ਜਿਵੇਂ ਅੱਗ ਦਾ ਭਾਂਬੜ ਘਾਹ-ਫੂਸ ਨੂੰ ਚੱਟ ਕਰ ਜਾਂਦਾ ਹੈ
ਅਤੇ ਸੁੱਕਾ ਘਾਹ ਲਪਟਾਂ ਵਿਚ ਝੁਲ਼ਸ ਜਾਂਦਾ ਹੈ,
ਉਸੇ ਤਰ੍ਹਾਂ ਉਨ੍ਹਾਂ ਦੀਆਂ ਜੜ੍ਹਾਂ ਗਲ਼ ਜਾਣਗੀਆਂ
ਅਤੇ ਉਨ੍ਹਾਂ ਦੇ ਫੁੱਲ ਧੂੜ ਵਾਂਗ ਉੱਡ ਜਾਣਗੇ
ਕਿਉਂਕਿ ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਦੇ ਕਾਨੂੰਨ* ਨੂੰ ਰੱਦਿਆ ਹੈ
ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਬਚਨ ਦਾ ਨਿਰਾਦਰ ਕੀਤਾ ਹੈ।+
25 ਇਸ ਲਈ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ ਹੈ
ਅਤੇ ਉਹ ਆਪਣਾ ਹੱਥ ਉਨ੍ਹਾਂ ਖ਼ਿਲਾਫ਼ ਚੁੱਕੇਗਾ ਅਤੇ ਉਨ੍ਹਾਂ ਨੂੰ ਮਾਰੇਗਾ।+
ਪਹਾੜ ਕੰਬ ਜਾਣਗੇ
ਅਤੇ ਉਨ੍ਹਾਂ ਦੀਆਂ ਲਾਸ਼ਾਂ ਕੂੜੇ ਵਾਂਗ ਗਲੀਆਂ ਵਿਚ ਪਈਆਂ ਹੋਣਗੀਆਂ।+
ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,
ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।
26 ਉਸ ਨੇ ਝੰਡਾ ਉੱਚਾ ਕਰ ਕੇ ਦੂਰ ਦੀ ਇਕ ਕੌਮ ਨੂੰ ਇਸ਼ਾਰਾ ਕੀਤਾ ਹੈ।+
27 ਉਨ੍ਹਾਂ ਵਿਚ ਨਾ ਕੋਈ ਥੱਕਿਆ ਹੈ, ਨਾ ਕੋਈ ਠੇਡਾ ਖਾ ਰਿਹਾ ਹੈ।
ਨਾ ਕੋਈ ਊਂਘ ਰਿਹਾ ਹੈ, ਨਾ ਕੋਈ ਸੌਂ ਰਿਹਾ ਹੈ।
ਉਨ੍ਹਾਂ ਦਾ ਕਮਰਬੰਦ ਢਿੱਲਾ ਨਹੀਂ ਹੈ,
ਨਾ ਹੀ ਉਨ੍ਹਾਂ ਦੀਆਂ ਜੁੱਤੀਆਂ ਦੇ ਤਸਮੇਂ ਟੁੱਟੇ ਹਨ।
28 ਉਨ੍ਹਾਂ ਦੇ ਸਾਰੇ ਤੀਰ ਤਿੱਖੇ ਹਨ
ਅਤੇ ਉਨ੍ਹਾਂ ਦੀਆਂ ਸਾਰੀਆਂ ਕਮਾਨਾਂ ਕੱਸੀਆਂ ਹੋਈਆਂ ਹਨ।*
ਉਨ੍ਹਾਂ ਦੇ ਘੋੜਿਆਂ ਦੇ ਖੁਰ ਚਕਮਾਕ ਪੱਥਰ ਜਿਹੇ ਹਨ
ਅਤੇ ਉਨ੍ਹਾਂ ਦੇ ਰਥਾਂ ਦੇ ਪਹੀਏ ਤੂਫ਼ਾਨ ਜਿਹੇ ਹਨ।+
29 ਉਨ੍ਹਾਂ ਦਾ ਗਰਜਣਾ ਸ਼ੇਰ ਵਰਗਾ ਹੈ;
ਉਹ ਜਵਾਨ ਸ਼ੇਰ ਵਾਂਗ ਗਰਜਦੇ ਹਨ;+
ਉਹ ਗੁਰਰਾਉਣਗੇ ਅਤੇ ਸ਼ਿਕਾਰ ਨੂੰ ਫੜਨਗੇ
ਅਤੇ ਉਸ ਨੂੰ ਲੈ ਜਾਣਗੇ ਤੇ ਉਸ ਨੂੰ ਛੁਡਾਉਣ ਵਾਲਾ ਕੋਈ ਨਹੀਂ ਹੋਵੇਗਾ।
30 ਉਸ ਦਿਨ ਉਹ ਉਸ ਉੱਤੇ ਗਰਜਣਗੇ
ਜਿਵੇਂ ਸਮੁੰਦਰ ਗਰਜਦਾ ਹੈ।+
ਦੇਸ਼ ਨੂੰ ਜਿਹੜਾ ਵੀ ਦੇਖੇਗਾ, ਉਸ ਨੂੰ ਕਸ਼ਟ ਅਤੇ ਹਨੇਰਾ ਦਿਖਾਈ ਦੇਵੇਗਾ;
ਬੱਦਲਾਂ ਕਰਕੇ ਚਾਨਣ ਵੀ ਹਨੇਰਾ ਹੋ ਜਾਵੇਗਾ।+