ਬਿਵਸਥਾ ਸਾਰ
34 ਫਿਰ ਮੂਸਾ ਮੋਆਬ ਦੀ ਉਜਾੜ ਤੋਂ ਨਬੋ ਪਹਾੜ ਉੱਤੇ ਗਿਆ+ ਅਤੇ ਉਹ ਪਿਸਗਾਹ ਦੀ ਚੋਟੀ+ ʼਤੇ ਚੜ੍ਹਿਆ ਜੋ ਯਰੀਹੋ ਦੇ ਸਾਮ੍ਹਣੇ ਹੈ।+ ਯਹੋਵਾਹ ਨੇ ਉਸ ਨੂੰ ਪੂਰਾ ਦੇਸ਼ ਦਿਖਾਇਆ। ਉਸ ਨੇ ਮੂਸਾ ਨੂੰ ਗਿਲਆਦ ਤੋਂ ਲੈ ਕੇ ਦਾਨ ਤਕ ਦਾ ਇਲਾਕਾ,+ 2 ਨਫ਼ਤਾਲੀ, ਇਫ਼ਰਾਈਮ ਤੇ ਮਨੱਸ਼ਹ ਦਾ ਸਾਰਾ ਇਲਾਕਾ, ਪੱਛਮੀ ਸਮੁੰਦਰ* ਤਕ ਯਹੂਦਾਹ ਦਾ ਸਾਰਾ ਇਲਾਕਾ,+ 3 ਨੇਗੇਬ+ ਅਤੇ ਯਰਦਨ ਦਾ ਇਲਾਕਾ,+ ਯਰੀਹੋ ਦੀ ਘਾਟੀ ਜੋ ਖਜੂਰਾਂ ਦੇ ਦਰਖ਼ਤਾਂ ਦਾ ਸ਼ਹਿਰ ਹੈ ਅਤੇ ਸੋਆਰ+ ਤਕ ਦਾ ਇਲਾਕਾ ਦਿਖਾਇਆ।
4 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਹੀ ਉਹ ਦੇਸ਼ ਹੈ ਜਿਸ ਬਾਰੇ ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਨੂੰ ਸਹੁੰ ਖਾ ਕੇ ਕਿਹਾ ਸੀ, ‘ਮੈਂ ਇਹ ਦੇਸ਼ ਤੇਰੀ ਸੰਤਾਨ* ਨੂੰ ਦਿਆਂਗਾ।’+ ਮੈਂ ਤੈਨੂੰ ਇਹ ਦੇਸ਼ ਦਿਖਾ ਦਿੱਤਾ ਹੈ, ਪਰ ਤੂੰ ਯਰਦਨ ਦਰਿਆ ਪਾਰ ਉੱਥੇ ਨਹੀਂ ਜਾਵੇਂਗਾ।”+
5 ਇਸ ਤੋਂ ਬਾਅਦ ਮੋਆਬ ਦੇਸ਼ ਵਿਚ ਪਹਾੜ ʼਤੇ ਯਹੋਵਾਹ ਦੇ ਸੇਵਕ ਮੂਸਾ ਦੀ ਮੌਤ ਹੋ ਗਈ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।+ 6 ਉਸ ਨੇ ਮੂਸਾ ਦੀ ਲਾਸ਼ ਮੋਆਬ ਦੇਸ਼ ਵਿਚ ਬੈਤ-ਪਓਰ ਦੇ ਸਾਮ੍ਹਣੇ ਵਾਲੀ ਘਾਟੀ ਵਿਚ ਦਫ਼ਨਾ ਦਿੱਤੀ ਅਤੇ ਅੱਜ ਤਕ ਕੋਈ ਨਹੀਂ ਜਾਣਦਾ ਕਿ ਉਸ ਦੀ ਕਬਰ ਕਿੱਥੇ ਹੈ।+ 7 ਮੂਸਾ ਦੀ ਮੌਤ 120 ਸਾਲ ਦੀ ਉਮਰ ਵਿਚ ਹੋਈ।+ ਉਸ ਵੇਲੇ ਨਾ ਤਾਂ ਉਸ ਦੀ ਨਜ਼ਰ ਕਮਜ਼ੋਰ ਹੋਈ ਸੀ ਅਤੇ ਨਾ ਹੀ ਉਸ ਦੀ ਤਾਕਤ ਘਟੀ ਸੀ। 8 ਇਜ਼ਰਾਈਲ ਦੇ ਲੋਕ ਮੋਆਬ ਦੀ ਉਜਾੜ ਵਿਚ ਮੂਸਾ ਲਈ 30 ਦਿਨਾਂ ਤਕ ਰੋਂਦੇ ਰਹੇ।+ ਫਿਰ ਮੂਸਾ ਦੀ ਮੌਤ ʼਤੇ ਰੋਣ ਅਤੇ ਸੋਗ ਮਨਾਉਣ ਦੇ ਦਿਨ ਪੂਰੇ ਹੋ ਗਏ।
9 ਨੂਨ ਦਾ ਪੁੱਤਰ ਯਹੋਸ਼ੁਆ ਬੁੱਧ* ਨਾਲ ਭਰਪੂਰ ਸੀ ਕਿਉਂਕਿ ਮੂਸਾ ਨੇ ਉਸ ʼਤੇ ਹੱਥ ਰੱਖੇ ਸਨ।+ ਫਿਰ ਇਜ਼ਰਾਈਲੀ ਯਹੋਸ਼ੁਆ ਦੀ ਗੱਲ ਮੰਨਣ ਲੱਗ ਪਏ ਅਤੇ ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+ 10 ਪਰ ਇਜ਼ਰਾਈਲ ਵਿਚ ਦੁਬਾਰਾ ਕਦੇ ਮੂਸਾ ਵਰਗਾ ਨਬੀ ਖੜ੍ਹਾ ਨਹੀਂ ਹੋਇਆ+ ਜਿਸ ਨਾਲ ਯਹੋਵਾਹ ਦਾ ਨਜ਼ਦੀਕੀ ਰਿਸ਼ਤਾ ਸੀ।*+ 11 ਮੂਸਾ ਨੇ ਮਿਸਰ ਵਿਚ ਕਰਾਮਾਤਾਂ ਤੇ ਚਮਤਕਾਰ ਕਰ ਕੇ ਫ਼ਿਰਊਨ, ਉਸ ਦੇ ਨੌਕਰਾਂ ਅਤੇ ਉਸ ਦੇ ਸਾਰੇ ਦੇਸ਼ ਨੂੰ ਸਜ਼ਾ ਦਿੱਤੀ ਜਿਸ ਕੰਮ ਲਈ ਯਹੋਵਾਹ ਨੇ ਉਸ ਨੂੰ ਉੱਥੇ ਭੇਜਿਆ ਸੀ।+ 12 ਉਸ ਨੇ ਆਪਣੇ ਬਲਵੰਤ ਹੱਥ ਨਾਲ ਸਾਰੇ ਇਜ਼ਰਾਈਲੀਆਂ ਸਾਮ੍ਹਣੇ ਹੈਰਾਨੀਜਨਕ ਤੇ ਸ਼ਕਤੀਸ਼ਾਲੀ ਕੰਮ ਕੀਤੇ ਸਨ।+