ਜ਼ਬੂਰ
ਦਾਊਦ ਦਾ ਜ਼ਬੂਰ।
101 ਹੇ ਯਹੋਵਾਹ, ਮੈਂ ਗੀਤ ਗਾ ਕੇ ਤੇਰੇ ਅਟੱਲ ਪਿਆਰ ਅਤੇ ਨਿਆਂ ਦੀਆਂ ਸਿਫ਼ਤਾਂ ਕਰਾਂਗਾ।
ਹਾਂ, ਮੈਂ ਤੇਰਾ ਗੁਣਗਾਨ ਕਰਾਂਗਾ।*
2 ਮੈਂ ਸਮਝਦਾਰੀ ਤੋਂ ਕੰਮ ਲਵਾਂਗਾ ਅਤੇ ਬੇਦਾਗ਼ ਰਹਾਂਗਾ।
ਤੂੰ ਕਦੋਂ ਮੇਰੇ ਕੋਲ ਆਏਂਗਾ?
ਮੈਂ ਆਪਣੇ ਘਰ ਵਿਚ ਖਰੇ ਮਨ+ ਨਾਲ ਚੱਲਾਂਗਾ।
3 ਮੈਂ ਆਪਣੀਆਂ ਅੱਖਾਂ ਸਾਮ੍ਹਣੇ ਕੋਈ ਵੀ ਵਿਅਰਥ ਚੀਜ਼ ਨਹੀਂ ਰੱਖਾਂਗਾ।
ਮੈਂ ਉਨ੍ਹਾਂ ਲੋਕਾਂ ਦੇ ਕੰਮਾਂ ਨਾਲ ਨਫ਼ਰਤ ਕਰਦਾ ਹਾਂ ਜੋ ਸਹੀ ਰਾਹ ਤੋਂ ਭਟਕ ਗਏ ਹਨ;+
ਮੈਂ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਾਂਗਾ।
4 ਮੈਂ ਖੋਟੇ ਦਿਲ ਵਾਲਿਆਂ ਤੋਂ ਦੂਰ ਰਹਿੰਦਾ ਹਾਂ;
ਮੈਂ ਕਿਸੇ ਵੀ ਬੁਰੇ ਕੰਮ ਵਿਚ ਸ਼ਾਮਲ ਨਹੀਂ ਹੁੰਦਾ।*
ਮੈਂ ਘਮੰਡੀ ਅੱਖਾਂ ਅਤੇ ਹੰਕਾਰੀ ਦਿਲ ਨੂੰ ਬਰਦਾਸ਼ਤ ਨਹੀਂ ਕਰਾਂਗਾ।
6 ਮੈਂ ਧਰਤੀ ʼਤੇ ਰਹਿੰਦੇ ਵਫ਼ਾਦਾਰ ਸੇਵਕਾਂ ਉੱਤੇ ਮਿਹਰ ਕਰਾਂਗਾ
ਤਾਂਕਿ ਉਹ ਮੇਰੇ ਨਾਲ ਵੱਸਣ।
ਜਿਹੜਾ ਖਰੇ ਮਨ ਨਾਲ ਚੱਲਦਾ ਹੈ,* ਉਹ ਮੇਰੀ ਸੇਵਾ ਕਰੇਗਾ।
7 ਕੋਈ ਵੀ ਧੋਖੇਬਾਜ਼ ਮੇਰੇ ਘਰ ਵਿਚ ਨਹੀਂ ਵੱਸੇਗਾ
ਅਤੇ ਕੋਈ ਵੀ ਝੂਠਾ ਮੇਰੇ ਸਾਮ੍ਹਣੇ ਖੜ੍ਹਾ ਨਹੀਂ ਹੋਵੇਗਾ।