ਨਹੂਮ
1 ਨੀਨਵਾਹ ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼।+ ਅਲਕੋਸ਼ੀ ਨਹੂਮ* ਨੂੰ ਦਿਖਾਇਆ ਗਿਆ ਦਰਸ਼ਣ ਇਸ ਕਿਤਾਬ ਵਿਚ ਦਰਜ ਹੈ:
2 ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਭਗਤੀ ਕੀਤੀ ਜਾਵੇ+ ਅਤੇ ਉਹ ਬਦਲਾ ਲੈਂਦਾ ਹੈ;
ਯਹੋਵਾਹ ਬਦਲਾ ਲੈਂਦਾ ਹੈ ਅਤੇ ਉਹ ਆਪਣਾ ਗੁੱਸਾ ਕੱਢਣ ਲਈ ਤਿਆਰ ਹੈ।+
ਯਹੋਵਾਹ ਆਪਣੇ ਵੈਰੀਆਂ ਤੋਂ ਬਦਲਾ ਲੈਂਦਾ ਹੈ,
ਉਹ ਆਪਣੇ ਦੁਸ਼ਮਣਾਂ ਖ਼ਿਲਾਫ਼ ਆਪਣਾ ਕ੍ਰੋਧ ਸਾਂਭ ਕੇ ਰੱਖਦਾ ਹੈ।
3 ਯਹੋਵਾਹ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਉਹ ਬਹੁਤ ਸ਼ਕਤੀਸ਼ਾਲੀ ਹੈ,+
ਪਰ ਯਹੋਵਾਹ ਗੁਨਾਹਗਾਰ ਨੂੰ ਯੋਗ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟੇਗਾ।+
ਜਦ ਉਹ ਤੁਰਦਾ ਹੈ, ਤਾਂ ਤਬਾਹੀ ਮਚਾਉਣ ਵਾਲੀ ਹਨੇਰੀ ਅਤੇ ਤੂਫ਼ਾਨ ਉੱਠਦਾ ਹੈ
ਅਤੇ ਉਸ ਦੇ ਪੈਰਾਂ ਥੱਲਿਓਂ ਬੱਦਲ ਧੂੜ ਵਾਂਗ ਉੱਠਦੇ ਹਨ।+
ਬਾਸ਼ਾਨ ਅਤੇ ਕਰਮਲ ਮੁਰਝਾ ਜਾਂਦੇ ਹਨ+
ਅਤੇ ਲਬਾਨੋਨ ਦੇ ਫੁੱਲ ਕੁਮਲਾ ਜਾਂਦੇ ਹਨ।
5 ਉਸ ਦੇ ਕਰਕੇ ਪਹਾੜ ਕੰਬਦੇ ਹਨ
ਅਤੇ ਪਹਾੜੀਆਂ ਪਿਘਲ਼ ਜਾਂਦੀਆਂ ਹਨ।+
ਧਰਤੀ ਉਸ ਦੇ ਸਾਮ੍ਹਣੇ ਥਰ-ਥਰ ਕੰਬਦੀ ਹੈ,
ਨਾਲੇ ਦੁਨੀਆਂ ਅਤੇ ਇਸ ਦੇ ਵਾਸੀ ਵੀ।+
6 ਉਸ ਦੇ ਕ੍ਰੋਧ ਸਾਮ੍ਹਣੇ ਕੌਣ ਖੜ੍ਹਾ ਰਹਿ ਸਕਦਾ ਹੈ?+
ਅਤੇ ਉਸ ਦੇ ਤੱਤੇ ਕ੍ਰੋਧ ਸਾਮ੍ਹਣੇ ਕੌਣ ਟਿਕ ਸਕਦਾ ਹੈ?+
ਉਸ ਦਾ ਗੁੱਸਾ ਅੱਗ ਵਾਂਗ ਵਰ੍ਹੇਗਾ,
ਉਸ ਕਰਕੇ ਚਟਾਨਾਂ ਚੂਰ-ਚੂਰ ਹੋ ਜਾਣਗੀਆਂ।
7 ਯਹੋਵਾਹ ਭਲਾ*+ ਹੈ ਅਤੇ ਕਸ਼ਟ ਦੇ ਦਿਨ ਇਕ ਮਜ਼ਬੂਤ ਗੜ੍ਹ ਹੈ।+
ਉਹ ਉਨ੍ਹਾਂ ਨੂੰ ਜਾਣਦਾ* ਹੈ ਜੋ ਉਸ ਵਿਚ ਪਨਾਹ ਲੈਂਦੇ ਹਨ।+
8 ਉਹ ਉਸ* ਦੀ ਥਾਂ ਨੂੰ ਜ਼ਬਰਦਸਤ ਹੜ੍ਹ ਨਾਲ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ
ਅਤੇ ਹਨੇਰਾ ਉਸ ਦੇ ਦੁਸ਼ਮਣਾਂ ਦਾ ਪਿੱਛਾ ਕਰੇਗਾ।
9 ਤੁਸੀਂ ਯਹੋਵਾਹ ਦੇ ਖ਼ਿਲਾਫ਼ ਕਿਹੜੀ ਸਾਜ਼ਸ਼ ਘੜੋਗੇ?
ਉਹ ਪੂਰੀ ਤਰ੍ਹਾਂ ਸਫ਼ਾਇਆ ਕਰ ਦੇਵੇਗਾ।
ਫਿਰ ਦੁਬਾਰਾ ਬਿਪਤਾ ਨਹੀਂ ਆਵੇਗੀ।+
11 ਤੇਰੇ ਵਿੱਚੋਂ ਇਕ ਨਿਕਲੇਗਾ ਜੋ ਯਹੋਵਾਹ ਦੇ ਖ਼ਿਲਾਫ਼ ਸਾਜ਼ਸ਼ ਘੜੇਗਾ
ਅਤੇ ਨਿਕੰਮੀ ਸਲਾਹ ਦੇਵੇਗਾ।
12 ਯਹੋਵਾਹ ਇਹ ਕਹਿੰਦਾ ਹੈ:
“ਭਾਵੇਂ ਉਹ ਬਹੁਤ ਤਾਕਤਵਰ ਅਤੇ ਅਣਗਿਣਤ ਹੋਣ,
ਤਾਂ ਵੀ ਉਹ ਵੱਢੇ ਜਾਣਗੇ ਅਤੇ ਖ਼ਤਮ ਹੋ ਜਾਣਗੇ।*
ਮੈਂ ਤੈਨੂੰ* ਦੁੱਖ ਦਿੱਤਾ ਹੈ, ਪਰ ਮੈਂ ਤੈਨੂੰ ਹੋਰ ਦੁੱਖ ਨਹੀਂ ਦਿਆਂਗਾ।
13 ਹੁਣ ਮੈਂ ਤੇਰੇ ਉੱਤੋਂ ਉਸ ਦਾ ਜੂਲਾ ਲਾਹ ਕੇ ਭੰਨ ਸੁੱਟਾਂਗਾ+
ਅਤੇ ਮੈਂ ਤੇਰੀਆਂ ਜ਼ੰਜੀਰਾਂ ਤੋੜ ਦਿਆਂਗਾ।
ਮੈਂ ਤੇਰੇ ਦੇਵਤਿਆਂ ਦੇ ਮੰਦਰ ਵਿੱਚੋਂ ਘੜੀਆਂ ਹੋਈਆਂ ਮੂਰਤਾਂ ਅਤੇ ਧਾਤ ਦੇ ਬੁੱਤਾਂ* ਨੂੰ ਭੰਨ ਸੁੱਟਾਂਗਾ।
ਮੈਂ ਤੇਰੇ ਲਈ ਕਬਰ ਖੋਦਾਂਗਾ ਕਿਉਂਕਿ ਤੂੰ ਨਫ਼ਰਤ ਦੇ ਲਾਇਕ ਹੈਂ।’
15 ਦੇਖੋ! ਖ਼ੁਸ਼ ਖ਼ਬਰੀ ਸੁਣਾਉਣ ਵਾਲਾ ਪਹਾੜਾਂ ʼਤੇ ਤੁਰਿਆ ਆ ਰਿਹਾ ਹੈ,
ਉਹ ਸ਼ਾਂਤੀ ਦਾ ਐਲਾਨ ਕਰਦਾ ਹੈ।+
ਹੇ ਯਹੂਦਾਹ, ਆਪਣੇ ਤਿਉਹਾਰ ਮਨਾ+ ਤੇ ਆਪਣੀਆਂ ਸੁੱਖਣਾਂ ਪੂਰੀਆਂ ਕਰ,
ਕੋਈ ਵੀ ਦੁਸ਼ਟ* ਤੇਰੇ ਵਿੱਚੋਂ ਦੀ ਫਿਰ ਕਦੇ ਨਹੀਂ ਲੰਘੇਗਾ।
ਉਹ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ।”