ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ। ਕੋਰਹ ਦੇ ਪੁੱਤਰਾਂ+ ਦਾ ਗੀਤ। ਅਲਾਮੋਥ* ਸ਼ੈਲੀ ਮੁਤਾਬਕ।
2 ਇਸ ਲਈ ਅਸੀਂ ਨਹੀਂ ਡਰਾਂਗੇ, ਭਾਵੇਂ ਧਰਤੀ ʼਤੇ ਉਥਲ-ਪੁਥਲ ਮੱਚ ਜਾਵੇ,
ਭਾਵੇਂ ਪਹਾੜ ਉਖੜ ਕੇ ਸਮੁੰਦਰ ਦੀਆਂ ਡੂੰਘਾਈਆਂ ਵਿਚ ਡਿਗ ਜਾਣ,+
3 ਭਾਵੇਂ ਸਮੁੰਦਰ ਦੀਆਂ ਲਹਿਰਾਂ ਗਰਜਣ ਅਤੇ ਝੱਗ ਛੱਡਣ,+
ਭਾਵੇਂ ਪਾਣੀ ਵਿਚ ਹਲਚਲ ਹੋਣ ਕਰਕੇ ਪਹਾੜ ਕੰਬਣ। (ਸਲਹ)
4 ਇਕ ਨਦੀ ਹੈ ਜਿਸ ਦਾ ਪਾਣੀ ਪਰਮੇਸ਼ੁਰ ਦੇ ਸ਼ਹਿਰ ਨੂੰ ਖ਼ੁਸ਼ੀ ਦਿੰਦਾ ਹੈ,+
ਜੋ ਅੱਤ ਮਹਾਨ ਦਾ ਸ਼ਾਨਦਾਰ ਪਵਿੱਤਰ ਡੇਰਾ ਹੈ।
5 ਪਰਮੇਸ਼ੁਰ ਸ਼ਹਿਰ ਵਿਚ ਹੈ;+ ਇਸ ਨੂੰ ਕੋਈ ਤਬਾਹ ਨਹੀਂ ਕਰ ਸਕਦਾ।
ਪਰਮੇਸ਼ੁਰ ਤੜਕੇ ਇਸ ਦੀ ਮਦਦ ਕਰਨ ਆਵੇਗਾ।+
6 ਕੌਮਾਂ ਭੜਕੀਆਂ ਹੋਈਆਂ ਸਨ, ਰਾਜ-ਗੱਦੀਆਂ ਉਲਟਾ ਦਿੱਤੀਆਂ ਗਈਆਂ;
ਉਸ ਦੀ ਗਰਜਵੀਂ ਆਵਾਜ਼ ਨਾਲ ਧਰਤੀ ਪਿਘਲ ਗਈ।+
8 ਆਓ ਅਤੇ ਆਪਣੀਆਂ ਅੱਖਾਂ ਨਾਲ ਯਹੋਵਾਹ ਦੇ ਕਾਰਨਾਮੇ ਦੇਖੋ,
ਉਸ ਨੇ ਧਰਤੀ ਉੱਤੇ ਕਿੰਨੇ ਹੈਰਾਨੀਜਨਕ ਕੰਮ ਕੀਤੇ ਹਨ।
9 ਉਹ ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦਿੰਦਾ ਹੈ।+
ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੇ ਦੇ ਟੋਟੇ-ਟੋਟੇ ਕਰ ਦਿੰਦਾ ਹੈ;
ਉਹ ਯੁੱਧ ਦੇ ਰਥਾਂ* ਨੂੰ ਅੱਗ ਨਾਲ ਸਾੜ ਸੁੱਟਦਾ ਹੈ।
10 “ਹਾਰ ਮੰਨ ਲਓ ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ।