ਯਿਰਮਿਯਾਹ
37 ਯਹੋਯਾਕੀਮ ਦੇ ਪੁੱਤਰ ਕਾਨਯਾਹ*+ ਦੀ ਥਾਂ ਯੋਸੀਯਾਹ ਦਾ ਪੁੱਤਰ ਸਿਦਕੀਯਾਹ+ ਰਾਜ ਕਰਨ ਲੱਗਾ ਕਿਉਂਕਿ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਸ ਨੂੰ ਯਹੂਦਾਹ ਦਾ ਰਾਜਾ ਬਣਾਇਆ ਸੀ।+ 2 ਪਰ ਉਸ ਨੇ ਅਤੇ ਉਸ ਦੇ ਨੌਕਰਾਂ ਨੇ ਅਤੇ ਦੇਸ਼ ਦੇ ਲੋਕਾਂ ਨੇ ਯਹੋਵਾਹ ਦਾ ਸੰਦੇਸ਼ ਨਹੀਂ ਸੁਣਿਆ ਜੋ ਉਸ ਨੇ ਯਿਰਮਿਯਾਹ ਨਬੀ ਰਾਹੀਂ ਦੱਸਿਆ ਸੀ।
3 ਰਾਜਾ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ+ ਅਤੇ ਪੁਜਾਰੀ ਮਾਸੇਯਾਹ ਦੇ ਪੁੱਤਰ ਸਫ਼ਨਯਾਹ+ ਨੂੰ ਯਿਰਮਿਯਾਹ ਨਬੀ ਕੋਲ ਘੱਲਿਆ ਅਤੇ ਕਿਹਾ: “ਕਿਰਪਾ ਕਰ ਕੇ ਸਾਡੇ ਪਰਮੇਸ਼ੁਰ ਯਹੋਵਾਹ ਅੱਗੇ ਸਾਡੇ ਲਈ ਫ਼ਰਿਆਦ ਕਰ।” 4 ਯਿਰਮਿਯਾਹ ਲੋਕਾਂ ਵਿਚ ਆਜ਼ਾਦ ਘੁੰਮਦਾ-ਫਿਰਦਾ ਸੀ ਕਿਉਂਕਿ ਉਸ ਨੂੰ ਅਜੇ ਕੈਦ ਨਹੀਂ ਕੀਤਾ ਗਿਆ ਸੀ।+ 5 ਉਸ ਵੇਲੇ ਕਸਦੀਆਂ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ ਹੋਈ ਸੀ। ਪਰ ਜਦੋਂ ਉਨ੍ਹਾਂ ਨੇ ਸੁਣਿਆ ਕਿ ਫ਼ਿਰਊਨ ਦੀ ਫ਼ੌਜ ਮਿਸਰ ਤੋਂ ਤੁਰ ਪਈ ਸੀ,+ ਤਾਂ ਉਹ ਯਰੂਸ਼ਲਮ ਛੱਡ ਕੇ ਚਲੇ ਗਏ।+ 6 ਫਿਰ ਯਿਰਮਿਯਾਹ ਨਬੀ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 7 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ, ‘ਯਹੂਦਾਹ ਦੇ ਰਾਜੇ ਨੇ ਤੁਹਾਨੂੰ ਮੇਰੇ ਕੋਲ ਪੁੱਛ-ਪੜਤਾਲ ਕਰਨ ਲਈ ਘੱਲਿਆ ਹੈ। ਤੁਸੀਂ ਉਸ ਨੂੰ ਕਹੋ: “ਦੇਖ! ਫ਼ਿਰਊਨ ਦੀ ਫ਼ੌਜ ਤੁਹਾਡੀ ਮਦਦ ਕਰਨ ਆ ਰਹੀ ਹੈ, ਪਰ ਇਸ ਨੂੰ ਆਪਣੇ ਦੇਸ਼ ਮਿਸਰ ਵਾਪਸ ਮੁੜਨਾ ਪਵੇਗਾ।+ 8 ਪਰ ਕਸਦੀ ਵਾਪਸ ਆਉਣਗੇ ਅਤੇ ਹਮਲਾ ਕਰ ਕੇ ਸ਼ਹਿਰ ʼਤੇ ਕਬਜ਼ਾ ਕਰ ਲੈਣਗੇ ਅਤੇ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ।”+ 9 ਯਹੋਵਾਹ ਕਹਿੰਦਾ ਹੈ, “ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਨਾ ਦਿਓ, ‘ਕਸਦੀ ਸਾਡੇ ਨਾਲ ਲੜਨਾ ਛੱਡ ਕੇ ਸੱਚ-ਮੁੱਚ ਚਲੇ ਜਾਣਗੇ,’ ਕਿਉਂਕਿ ਉਹ ਨਹੀਂ ਜਾਣਗੇ। 10 ਭਾਵੇਂ ਤੁਸੀਂ ਕਸਦੀਆਂ ਦੀ ਸਾਰੀ ਫ਼ੌਜ ਨੂੰ ਹਰਾ ਹੀ ਕਿਉਂ ਨਾ ਦਿਓ ਜੋ ਤੁਹਾਡੇ ਨਾਲ ਲੜ ਰਹੀ ਹੈ ਅਤੇ ਭਾਵੇਂ ਉਨ੍ਹਾਂ ਦੇ ਬਚੇ ਹੋਏ ਫ਼ੌਜੀ ਜ਼ਖ਼ਮੀ ਹੀ ਕਿਉਂ ਨਾ ਹੋਣ, ਤਾਂ ਵੀ ਉਹ ਆਪਣੇ ਤੰਬੂਆਂ ਵਿੱਚੋਂ ਉੱਠ ਖੜ੍ਹੇ ਹੋਣਗੇ ਅਤੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਸੁੱਟਣਗੇ।”’”+
11 ਜਦੋਂ ਫ਼ਿਰਊਨ ਦੀ ਫ਼ੌਜ ਕਰਕੇ ਕਸਦੀ ਲੜਨਾ ਛੱਡ ਕੇ ਯਰੂਸ਼ਲਮ ਤੋਂ ਚਲੇ ਗਏ,+ 12 ਤਾਂ ਯਿਰਮਿਯਾਹ ਬਿਨਯਾਮੀਨ ਦੇ ਇਲਾਕੇ+ ਵਿਚ ਆਪਣੇ ਲੋਕਾਂ ਤੋਂ ਹਿੱਸਾ ਲੈਣ ਲਈ ਯਰੂਸ਼ਲਮ ਤੋਂ ਤੁਰ ਪਿਆ। 13 ਪਰ ਜਦੋਂ ਉਹ ਬਿਨਯਾਮੀਨ ਫਾਟਕ ਕੋਲ ਪਹੁੰਚਿਆ, ਤਾਂ ਉੱਥੇ ਪਹਿਰੇਦਾਰਾਂ ਦਾ ਮੁਖੀ ਯਿਰੀਯਾਹ ਸੀ ਜੋ ਸ਼ਲਮਯਾਹ ਦਾ ਪੁੱਤਰ ਅਤੇ ਹਨਨਯਾਹ ਦਾ ਪੋਤਾ ਸੀ। ਉਸ ਨੇ ਯਿਰਮਿਯਾਹ ਨਬੀ ਨੂੰ ਫੜ ਲਿਆ ਅਤੇ ਕਿਹਾ: “ਤੂੰ ਪੱਕਾ ਸਾਨੂੰ ਛੱਡ ਕੇ ਕਸਦੀਆਂ ਕੋਲ ਜਾ ਰਿਹਾ ਹੈਂ!” 14 ਪਰ ਯਿਰਮਿਯਾਹ ਨੇ ਕਿਹਾ: “ਇਹ ਸੱਚ ਨਹੀਂ ਹੈ! ਮੈਂ ਤੁਹਾਨੂੰ ਛੱਡ ਕੇ ਕਸਦੀਆਂ ਕੋਲ ਨਹੀਂ ਜਾ ਰਿਹਾਂ।” ਪਰ ਯਿਰੀਯਾਹ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਉਸ ਨੂੰ ਗਿਰਫ਼ਤਾਰ ਕਰ ਕੇ ਹਾਕਮਾਂ ਕੋਲ ਲੈ ਗਿਆ। 15 ਹਾਕਮਾਂ ਨੂੰ ਯਿਰਮਿਯਾਹ ʼਤੇ ਬਹੁਤ ਗੁੱਸਾ ਚੜ੍ਹਿਆ+ ਅਤੇ ਉਨ੍ਹਾਂ ਨੇ ਉਸ ਨੂੰ ਕੁੱਟਿਆ ਅਤੇ ਸਕੱਤਰ ਯਹੋਨਾਥਾਨ ਦੇ ਘਰ ਵਿਚ ਕੈਦ ਕਰ ਲਿਆ।+ ਯਹੋਨਾਥਾਨ ਦੇ ਘਰ ਨੂੰ ਜੇਲ੍ਹ ਬਣਾ ਦਿੱਤਾ ਗਿਆ ਸੀ। 16 ਉੱਥੇ ਉਨ੍ਹਾਂ ਨੇ ਯਿਰਮਿਯਾਹ ਨੂੰ ਭੋਰੇ ਵਿਚ ਸੁੱਟ ਦਿੱਤਾ ਜਿੱਥੇ ਕਈ ਕੋਠੜੀਆਂ ਸਨ ਅਤੇ ਉਹ ਉੱਥੇ ਕਈ ਦਿਨ ਰਿਹਾ।
17 ਫਿਰ ਰਾਜਾ ਸਿਦਕੀਯਾਹ ਨੇ ਉਸ ਨੂੰ ਬੁਲਾਇਆ ਅਤੇ ਆਪਣੇ ਮਹਿਲ ਵਿਚ ਚੋਰੀ-ਛਿਪੇ ਉਸ ਤੋਂ ਪੁੱਛ-ਪੜਤਾਲ ਕੀਤੀ।+ ਉਸ ਨੇ ਪੁੱਛਿਆ, “ਕੀ ਯਹੋਵਾਹ ਵੱਲੋਂ ਕੋਈ ਸੰਦੇਸ਼ ਹੈ?” ਯਿਰਮਿਯਾਹ ਨੇ ਕਿਹਾ, “ਹਾਂ ਹੈ! ਤੈਨੂੰ ਬਾਬਲ ਦੇ ਰਾਜੇ ਦੇ ਹੱਥ ਵਿਚ ਦਿੱਤਾ ਜਾਵੇਗਾ!”+
18 ਯਿਰਮਿਯਾਹ ਨੇ ਰਾਜਾ ਸਿਦਕੀਯਾਹ ਨੂੰ ਇਹ ਵੀ ਕਿਹਾ: “ਮੈਂ ਤੇਰੇ ਖ਼ਿਲਾਫ਼ ਅਤੇ ਤੇਰੇ ਨੌਕਰਾਂ ਦੇ ਖ਼ਿਲਾਫ਼ ਅਤੇ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਕੀ ਪਾਪ ਕੀਤਾ ਹੈ ਜੋ ਤੂੰ ਮੈਨੂੰ ਜੇਲ੍ਹ ਵਿਚ ਸੁੱਟਿਆ ਹੈ? 19 ਕਿੱਥੇ ਆ ਹੁਣ ਤੇਰੇ ਉਹ ਨਬੀ ਜਿਨ੍ਹਾਂ ਨੇ ਇਹ ਭਵਿੱਖਬਾਣੀ ਕੀਤੀ ਸੀ, ‘ਬਾਬਲ ਦਾ ਰਾਜਾ ਤੇਰੇ ʼਤੇ ਅਤੇ ਇਸ ਦੇਸ਼ ʼਤੇ ਹਮਲਾ ਕਰਨ ਲਈ ਨਹੀਂ ਆਵੇਗਾ’?+ 20 ਹੇ ਮੇਰੇ ਮਾਲਕ, ਮੇਰੇ ਮਹਾਰਾਜ, ਕਿਰਪਾ ਕਰ ਕੇ ਮੇਰੀ ਬੇਨਤੀ ਸੁਣ। ਕਿਰਪਾ ਕਰ ਕੇ ਮੇਰੇ ʼਤੇ ਮਿਹਰ ਕਰ। ਮੈਨੂੰ ਸਕੱਤਰ ਯਹੋਨਾਥਾਨ ਦੇ ਘਰ+ ਵਾਪਸ ਨਾ ਭੇਜੀਂ, ਨਹੀਂ ਤਾਂ ਮੈਂ ਉੱਥੇ ਮਰ ਜਾਣਾ।”+ 21 ਇਸ ਲਈ ਰਾਜਾ ਸਿਦਕੀਯਾਹ ਨੇ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ+ ਵਿਚ ਬੰਦੀ ਬਣਾ ਕੇ ਰੱਖਿਆ ਜਾਵੇ। ਉਸ ਨੂੰ ਲਾਂਗਰੀਆਂ* ਦੀ ਗਲੀ ਵਿੱਚੋਂ ਰੋਜ਼ ਇਕ ਗੋਲ ਰੋਟੀ ਦਿੱਤੀ ਜਾਂਦੀ ਸੀ+ ਜਦ ਤਕ ਸ਼ਹਿਰ ਵਿੱਚੋਂ ਰੋਟੀਆਂ ਮੁੱਕ ਨਹੀਂ ਗਈਆਂ।+ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ।