ਪਹਿਲਾ ਇਤਿਹਾਸ
24 ਹਾਰੂਨ ਦੀ ਔਲਾਦ ਦੀਆਂ ਟੋਲੀਆਂ ਇਹ ਸਨ: ਹਾਰੂਨ ਦੇ ਪੁੱਤਰ ਸਨ ਨਾਦਾਬ, ਅਬੀਹੂ,+ ਅਲਆਜ਼ਾਰ ਅਤੇ ਈਥਾਮਾਰ।+ 2 ਨਾਦਾਬ ਤੇ ਅਬੀਹੂ ਆਪਣੇ ਪਿਤਾ ਤੋਂ ਪਹਿਲਾਂ ਹੀ ਮਰ ਗਏ+ ਅਤੇ ਉਨ੍ਹਾਂ ਦਾ ਕੋਈ ਪੁੱਤਰ ਨਹੀਂ ਸੀ; ਪਰ ਅਲਆਜ਼ਾਰ+ ਅਤੇ ਈਥਾਮਾਰ ਪੁਜਾਰੀਆਂ ਵਜੋਂ ਸੇਵਾ ਕਰਦੇ ਰਹੇ। 3 ਦਾਊਦ ਨੇ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਸਾਦੋਕ+ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਅਹੀਮਲਕ ਨਾਲ ਮਿਲ ਕੇ ਸੇਵਾ ਦੇ ਕੰਮਾਂ ਅਨੁਸਾਰ ਉਨ੍ਹਾਂ ਦੀਆਂ ਟੋਲੀਆਂ ਬਣਾਈਆਂ। 4 ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਮੁਖੀਆਂ ਦੀ ਗਿਣਤੀ ਈਥਾਮਾਰ ਦੇ ਪੁੱਤਰਾਂ ਨਾਲੋਂ ਜ਼ਿਆਦਾ ਸੀ, ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਵੰਡਿਆ: ਅਲਆਜ਼ਾਰ ਦੇ ਪੁੱਤਰਾਂ ਵਿੱਚੋਂ 16 ਜਣਿਆਂ ਨੂੰ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਵਜੋਂ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ 8 ਜਣਿਆਂ ਨੂੰ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਵਜੋਂ ਠਹਿਰਾਇਆ।
5 ਫਿਰ ਉਨ੍ਹਾਂ ਨੇ ਗੁਣੇ ਪਾ ਕੇ+ ਉਨ੍ਹਾਂ ਦੋਹਾਂ ਸਮੂਹਾਂ ਨੂੰ ਅੱਗੋਂ ਵੰਡਿਆ ਕਿਉਂਕਿ ਅਲਆਜ਼ਾਰ ਦੇ ਪੁੱਤਰਾਂ ਅਤੇ ਈਥਾਮਾਰ ਦੇ ਪੁੱਤਰਾਂ, ਦੋਹਾਂ ਵਿੱਚੋਂ ਹੀ ਪਵਿੱਤਰ ਸਥਾਨ ਦੇ ਮੁਖੀ ਅਤੇ ਸੱਚੇ ਪਰਮੇਸ਼ੁਰ ਦੇ ਮੁਖੀ ਸਨ। 6 ਫਿਰ ਲੇਵੀਆਂ ਦੇ ਸਕੱਤਰ ਯਾਨੀ ਨਥਨੀਏਲ ਦੇ ਪੁੱਤਰ ਸ਼ਮਾਯਾਹ ਨੇ ਰਾਜੇ, ਹਾਕਮਾਂ, ਪੁਜਾਰੀ ਸਾਦੋਕ,+ ਅਬਯਾਥਾਰ+ ਦੇ ਪੁੱਤਰ ਅਹੀਮਲਕ+ ਅਤੇ ਪੁਜਾਰੀਆਂ ਤੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਾਮ੍ਹਣੇ ਉਨ੍ਹਾਂ ਦੇ ਨਾਂ ਦਰਜ ਕੀਤੇ। ਇਕ ਘਰਾਣਾ ਅਲਆਜ਼ਾਰ ਦੇ ਸਮੂਹ ਵਿੱਚੋਂ ਚੁਣਿਆ ਜਾਂਦਾ ਤੇ ਇਕ ਈਥਾਮਾਰ ਦੇ ਸਮੂਹ ਵਿੱਚੋਂ ਚੁਣਿਆ ਜਾਂਦਾ ਸੀ।
7 ਪਹਿਲਾ ਗੁਣਾ ਯਹੋਯਾਰੀਬ ਦੇ ਨਾਂ ʼਤੇ ਨਿਕਲਿਆ; ਦੂਸਰਾ ਯਦਾਯਾਹ ਦੇ ਨਾਂ ʼਤੇ, 8 ਤੀਸਰਾ ਹਾਰੀਮ ਦੇ ਨਾਂ ʼਤੇ, ਚੌਥਾ ਸੋਰੀਮ ਦੇ ਨਾਂ ʼਤੇ, 9 ਪੰਜਵਾਂ ਮਲਕੀਯਾਹ ਦੇ ਨਾਂ ʼਤੇ, ਛੇਵਾਂ ਮੀਯਾਮੀਨ ਦੇ ਨਾਂ ʼਤੇ, 10 ਸੱਤਵਾਂ ਹਕੋਸ ਦੇ ਨਾਂ ʼਤੇ, ਅੱਠਵਾਂ ਅਬੀਯਾਹ ਦੇ ਨਾਂ ʼਤੇ,+ 11 ਨੌਵਾਂ ਯੇਸ਼ੂਆ ਦੇ ਨਾਂ ʼਤੇ, ਦਸਵਾਂ ਸ਼ਕਨਯਾਹ ਦੇ ਨਾਂ ʼਤੇ, 12 11ਵਾਂ ਅਲਯਾਸ਼ੀਬ ਦੇ ਨਾਂ ʼਤੇ, 12ਵਾਂ ਯਾਕੀਮ ਦੇ ਨਾਂ ʼਤੇ, 13 13ਵਾਂ ਹੁੱਪਾਹ ਦੇ ਨਾਂ ʼਤੇ, 14ਵਾਂ ਯਸ਼ਬਾਬ ਦੇ ਨਾਂ ʼਤੇ, 14 15ਵਾਂ ਬਿਲਗਾਹ ਦੇ ਨਾਂ ʼਤੇ, 16ਵਾਂ ਇੰਮੇਰ ਦੇ ਨਾਂ ʼਤੇ, 15 17ਵਾਂ ਹੇਜ਼ੀਰ ਦੇ ਨਾਂ ʼਤੇ, 18ਵਾਂ ਹੱਪੀਸੇਸ ਦੇ ਨਾਂ ʼਤੇ, 16 19ਵਾਂ ਪਥਹਯਾਹ ਦੇ ਨਾਂ ʼਤੇ, 20ਵਾਂ ਯਹਜ਼ਕੇਲ ਦੇ ਨਾਂ ʼਤੇ, 17 21ਵਾਂ ਯਾਕੀਨ ਦੇ ਨਾਂ ʼਤੇ, 22ਵਾਂ ਗਾਮੂਲ ਦੇ ਨਾਂ ʼਤੇ, 18 23ਵਾਂ ਦਲਾਯਾਹ ਦੇ ਨਾਂ ʼਤੇ ਅਤੇ 24ਵਾਂ ਮਾਜ਼ਯਾਹ ਦੇ ਨਾਂ ʼਤੇ।
19 ਉਹ ਇਸ ਤਰਤੀਬ ਅਨੁਸਾਰ ਯਹੋਵਾਹ ਦੇ ਭਵਨ ਵਿਚ ਸੇਵਾ ਕਰਨ ਆਉਂਦੇ ਸਨ। ਉਹ ਉਸ ਦਸਤੂਰ ਅਨੁਸਾਰ ਸੇਵਾ ਕਰਦੇ ਸਨ+ ਜਿਹੜਾ ਉਨ੍ਹਾਂ ਦੇ ਵੱਡ-ਵਡੇਰੇ ਹਾਰੂਨ ਨੇ ਠਹਿਰਾਇਆ ਸੀ, ਠੀਕ ਜਿਵੇਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ।
20 ਬਾਕੀ ਰਹਿੰਦੇ ਲੇਵੀਆਂ ਵਿੱਚੋਂ ਇਹ ਸਨ: ਅਮਰਾਮ+ ਦੇ ਪੁੱਤਰਾਂ ਵਿੱਚੋਂ ਸ਼ੂਬਾਏਲ;+ ਸ਼ੂਬਾਏਲ ਦੇ ਪੁੱਤਰਾਂ ਵਿੱਚੋਂ ਯਹਦੇਯਾਹ; 21 ਰਹਬਯਾਹ+ ਵਿੱਚੋਂ: ਰਹਬਯਾਹ ਦੇ ਪੁੱਤਰਾਂ ਵਿੱਚੋਂ ਯਿਸ਼ੀਯਾਹ ਮੁਖੀ; 22 ਯਿਸਹਾਰੀਆਂ ਵਿੱਚੋਂ ਸ਼ਲੋਮੋਥ;+ ਸ਼ਲੋਮੋਥ ਦੇ ਪੁੱਤਰਾਂ ਵਿੱਚੋਂ ਯਹਥ; 23 ਅਤੇ ਹਬਰੋਨ ਦੇ ਪੁੱਤਰਾਂ ਵਿੱਚੋਂ ਯਰੀਯਾਹ+ ਮੁਖੀ, ਦੂਸਰਾ ਅਮਰਯਾਹ, ਤੀਸਰਾ ਯਹਜ਼ੀਏਲ, ਚੌਥਾ ਯਕਮਾਮ; 24 ਉਜ਼ੀਏਲ ਦੇ ਪੁੱਤਰਾਂ ਵਿੱਚੋਂ ਮੀਕਾਹ; ਮੀਕਾਹ ਦੇ ਪੁੱਤਰਾਂ ਵਿੱਚੋਂ ਸ਼ਾਮੀਰ। 25 ਮੀਕਾਹ ਦਾ ਭਰਾ ਸੀ ਯਿਸ਼ੀਯਾਹ; ਯਿਸ਼ੀਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ।
26 ਮਰਾਰੀ+ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ; ਯਾਜ਼ੀਯਾਹ ਦੇ ਪੁੱਤਰਾਂ ਵਿੱਚੋਂ ਬਨੋ। 27 ਮਰਾਰੀ ਦੇ ਪੁੱਤਰ: ਯਾਜ਼ੀਯਾਹ ਦੇ ਪੁੱਤਰ ਸਨ ਬਨੋ, ਸ਼ੋਹਮ, ਜ਼ਕੂਰ ਅਤੇ ਈਬਰੀ; 28 ਮਹਲੀ ਦਾ ਪੁੱਤਰ ਅਲਆਜ਼ਾਰ ਜਿਸ ਦਾ ਕੋਈ ਪੁੱਤਰ ਨਹੀਂ ਸੀ;+ 29 ਕੀਸ਼ ਵਿੱਚੋਂ: ਕੀਸ਼ ਦੇ ਪੁੱਤਰ ਯਰਹਮਏਲ; 30 ਮੂਸ਼ੀ ਦੇ ਪੁੱਤਰ ਸਨ ਮਹਲੀ, ਏਦਰ ਅਤੇ ਯਿਰਮੋਥ।
ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਇਹ ਲੇਵੀ ਦੇ ਪੁੱਤਰ ਸਨ। 31 ਉਨ੍ਹਾਂ ਨੇ ਵੀ ਆਪਣੇ ਭਰਾਵਾਂ ਯਾਨੀ ਹਾਰੂਨ ਦੇ ਪੁੱਤਰਾਂ ਵਾਂਗ ਰਾਜਾ ਦਾਊਦ, ਸਾਦੋਕ, ਅਹੀਮਲਕ ਅਤੇ ਪੁਜਾਰੀਆਂ ਤੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਸਾਮ੍ਹਣੇ ਗੁਣੇ ਪਾਏ।+ ਵੱਡੇ ਦੇ ਘਰਾਣੇ ਨੂੰ ਛੋਟੇ ਦੇ ਘਰਾਣੇ ਦੇ ਬਰਾਬਰ ਸਮਝਿਆ ਜਾਂਦਾ ਸੀ।