ਹੋਸ਼ੇਆ
13 “ਜਦੋਂ ਇਫ਼ਰਾਈਮ ਬੋਲਦਾ ਸੀ, ਤਾਂ ਲੋਕ ਥਰ-ਥਰ ਕੰਬਦੇ ਸਨ;
ਉਹ ਇਜ਼ਰਾਈਲ ਵਿਚ ਮੰਨਿਆ-ਪ੍ਰਮੰਨਿਆ ਸੀ।+
ਪਰ ਬਆਲ ਦੀ ਪੂਜਾ ਕਰਨ ਕਰਕੇ ਉਹ ਦੋਸ਼ੀ ਬਣਿਆ+ ਅਤੇ ਮਰ ਗਿਆ।
2 ਹੁਣ ਉਹ ਪਾਪ ʼਤੇ ਪਾਪ ਕਰਦੇ ਹਨ
ਅਤੇ ਆਪਣੀ ਚਾਂਦੀ ਨਾਲ ਮੂਰਤੀਆਂ ਬਣਾਉਂਦੇ ਹਨ;+
ਉਹ ਬੜੀ ਮੁਹਾਰਤ ਨਾਲ ਬੁੱਤ ਘੜਦੇ ਹਨ ਜੋ ਕਾਰੀਗਰ ਦੇ ਹੱਥਾਂ ਦਾ ਕੰਮ ਹਨ।
ਉਹ ਉਨ੍ਹਾਂ ਨੂੰ ਕਹਿੰਦੇ ਹਨ, ‘ਬਲ਼ੀਆਂ ਚੜ੍ਹਾਉਣ ਵਾਲਿਓ, ਵੱਛਿਆਂ ਨੂੰ ਚੁੰਮੋ।’+
3 ਇਸ ਲਈ ਉਹ ਸਵੇਰ ਦੇ ਬੱਦਲਾਂ ਵਰਗੇ ਹੋਣਗੇ,
ਉਹ ਤ੍ਰੇਲ ਵਰਗੇ ਹੋਣਗੇ ਜੋ ਝੱਟ ਗਾਇਬ ਹੋ ਜਾਂਦੀ ਹੈ,
ਉਹ ਪਿੜ* ਵਿਚ ਪਈ ਤੂੜੀ ਵਰਗੇ ਹੋਣਗੇ ਜਿਸ ਨੂੰ ਹਨੇਰੀ ਉਡਾ ਕੇ ਲੈ ਜਾਂਦੀ ਹੈ
ਅਤੇ ਧੂੰਏਂ ਵਰਗੇ ਹੋਣਗੇ ਜੋ ਚਿਮਨੀ ਵਿੱਚੋਂ ਦੀ ਨਿਕਲ ਜਾਂਦਾ ਹੈ।
4 ਪਰ ਮੈਂ ਯਹੋਵਾਹ ਮਿਸਰ ਤੋਂ ਤੇਰਾ ਪਰਮੇਸ਼ੁਰ ਹਾਂ;+
ਤੂੰ ਮੇਰੇ ਤੋਂ ਸਿਵਾਇ ਹੋਰ ਕਿਸੇ ਪਰਮੇਸ਼ੁਰ ਨੂੰ ਨਹੀਂ ਜਾਣਦਾ ਸੀ
ਅਤੇ ਮੇਰੇ ਤੋਂ ਇਲਾਵਾ ਹੋਰ ਕੋਈ ਮੁਕਤੀਦਾਤਾ ਨਹੀਂ।+
5 ਮੈਂ ਉਜਾੜ ਵਿਚ, ਹਾਂ, ਸੋਕੇ ਦੇ ਇਲਾਕੇ ਵਿਚ ਤੇਰੇ ਵੱਲ ਧਿਆਨ ਦਿੱਤਾ।+
6 ਉਨ੍ਹਾਂ ਨੇ ਆਪਣੀਆਂ ਚਰਾਂਦਾਂ ਵਿਚ ਢਿੱਡ ਭਰ ਕੇ ਖਾਧਾ,+
ਉਹ ਰੱਜ ਗਏ ਅਤੇ ਉਨ੍ਹਾਂ ਦੇ ਦਿਲਾਂ ਵਿਚ ਘਮੰਡ ਪੈਦਾ ਹੋ ਗਿਆ।
ਇਸ ਕਰਕੇ ਉਹ ਮੈਨੂੰ ਭੁੱਲ ਗਏ।+
7 ਮੈਂ ਉਨ੍ਹਾਂ ਲਈ ਜਵਾਨ ਸ਼ੇਰ ਵਰਗਾ+
ਅਤੇ ਰਾਹ ਵਿਚ ਲੁਕੇ ਚੀਤੇ ਵਰਗਾ ਬਣਾਂਗਾ।
8 ਮੈਂ ਇਕ ਰਿੱਛਣੀ ਵਾਂਗ ਉਨ੍ਹਾਂ ʼਤੇ ਹਮਲਾ ਕਰਾਂਗਾ ਜਿਸ ਦੇ ਬੱਚੇ ਗੁਆਚ ਗਏ ਹਨ
ਅਤੇ ਮੈਂ ਉਨ੍ਹਾਂ ਦੇ ਸੀਨੇ ਪਾੜ ਦਿਆਂਗਾ।
ਮੈਂ ਸ਼ੇਰ ਵਾਂਗ ਉਨ੍ਹਾਂ ਨੂੰ ਉੱਥੇ ਹੀ ਖਾ ਜਾਵਾਂਗਾ;
ਇਕ ਜੰਗਲੀ ਜਾਨਵਰ ਉਨ੍ਹਾਂ ਦੀ ਬੋਟੀ-ਬੋਟੀ ਕਰ ਦੇਵੇਗਾ।
9 ਹੇ ਇਜ਼ਰਾਈਲ, ਇਹ ਤੈਨੂੰ ਤਬਾਹ ਕਰ ਦੇਵੇਗਾ
ਕਿਉਂਕਿ ਤੂੰ ਮੇਰੇ, ਹਾਂ, ਆਪਣੇ ਮਦਦਗਾਰ ਦੇ ਖ਼ਿਲਾਫ਼ ਹੋ ਗਿਆ ਹੈਂ।
10 ਹੁਣ ਕਿੱਥੇ ਹੈ ਤੇਰਾ ਰਾਜਾ ਜੋ ਤੇਰੇ ਸਾਰੇ ਸ਼ਹਿਰਾਂ ਵਿਚ ਤੈਨੂੰ ਬਚਾਵੇ+
ਅਤੇ ਕਿੱਥੇ ਹਨ ਤੇਰੇ ਹਾਕਮ* ਜਿਨ੍ਹਾਂ ਬਾਰੇ ਤੂੰ ਕਿਹਾ ਸੀ,
‘ਮੇਰੇ ʼਤੇ ਇਕ ਰਾਜਾ ਅਤੇ ਆਗੂਆਂ ਨੂੰ ਨਿਯੁਕਤ ਕਰ’?+
12 ਇਫ਼ਰਾਈਮ ਦੇ ਅਪਰਾਧ ਨੂੰ ਲਪੇਟ ਕੇ ਰੱਖਿਆ ਗਿਆ ਹੈ;
ਉਸ ਦੇ ਪਾਪ ਨੂੰ ਸਾਂਭ ਕੇ ਰੱਖਿਆ ਗਿਆ ਹੈ।
13 ਉਸ ਨੂੰ ਜਣਨ-ਪੀੜਾਂ ਲੱਗਣਗੀਆਂ।
ਪਰ ਉਹ ਇਕ ਮੂਰਖ ਬੱਚਾ ਹੈ;
ਉਹ ਜਨਮ ਲੈਣ ਦੇ ਸਮੇਂ ਬਾਹਰ ਆਉਣ ਲਈ ਤਿਆਰ ਨਹੀਂ ਹੁੰਦਾ।
ਹੇ ਮੌਤ, ਕਿੱਥੇ ਹਨ ਤੇਰੇ ਡੰਗ?+
ਹੇ ਕਬਰ, ਤੇਰੀ ਵਿਨਾਸ਼ ਕਰਨ ਦੀ ਤਾਕਤ ਕਿੱਥੇ ਹੈ?+
ਮੇਰੀਆਂ ਨਜ਼ਰਾਂ ਰਹਿਮ ਨਹੀਂ ਕਰਨਗੀਆਂ
15 ਭਾਵੇਂ ਉਹ ਕਾਨਿਆਂ ਵਿਚਕਾਰ ਵਧੇ-ਫੁੱਲੇ,
ਪੂਰਬ ਵੱਲੋਂ ਹਵਾ, ਹਾਂ, ਯਹੋਵਾਹ ਦੀ ਹਵਾ ਵਗੇਗੀ,
ਇਹ ਰੇਗਿਸਤਾਨ ਵੱਲੋਂ ਆਵੇਗੀ ਅਤੇ ਉਸ ਦੇ ਖੂਹ ਅਤੇ ਚਸ਼ਮੇ ਨੂੰ ਸੁੱਕਾ ਦੇਵੇਗੀ।
ਉਸ ਦੀਆਂ ਸਾਰੀਆਂ ਬੇਸ਼ਕੀਮਤੀ ਚੀਜ਼ਾਂ ਦਾ ਖ਼ਜ਼ਾਨਾ ਲੁੱਟ ਲਿਆ ਜਾਵੇਗਾ।+
16 ਸਾਮਰਿਯਾ ਨੂੰ ਦੋਸ਼ੀ ਠਹਿਰਾਇਆ ਜਾਵੇਗਾ+ ਕਿਉਂਕਿ ਉਸ ਨੇ ਆਪਣੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਹੈ।+
ਉਹ ਤਲਵਾਰ ਨਾਲ ਵੱਢੇ ਜਾਣਗੇ,+
ਉਨ੍ਹਾਂ ਦੇ ਬੱਚਿਆਂ ਨੂੰ ਪਟਕਾ-ਪਟਕਾ ਕੇ ਮਾਰਿਆ ਜਾਵੇਗਾ
ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਦੇ ਢਿੱਡ ਚੀਰੇ ਜਾਣਗੇ।”