ਜ਼ਬੂਰ
ਦਾਊਦ ਦਾ ਜ਼ਬੂਰ।
144 ਮੇਰੀ ਚਟਾਨ,+ ਯਹੋਵਾਹ ਦੀ ਮਹਿਮਾ ਹੋਵੇ
ਜਿਹੜਾ ਮੇਰੇ ਹੱਥਾਂ ਨੂੰ ਯੁੱਧ ਕਰਨਾ
ਅਤੇ ਮੇਰੀਆਂ ਉਂਗਲਾਂ ਨੂੰ ਲੜਾਈ ਕਰਨੀ ਸਿਖਾਉਂਦਾ ਹੈ।+
2 ਉਹ ਮੇਰਾ ਅਟੱਲ ਪਿਆਰ ਅਤੇ ਮੇਰਾ ਕਿਲਾ ਹੈ,
ਉਹ ਮੇਰੀ ਮਜ਼ਬੂਤ ਪਨਾਹ,* ਮੇਰਾ ਛੁਡਾਉਣ ਵਾਲਾ ਅਤੇ ਮੇਰੀ ਢਾਲ ਹੈ,
ਮੈਂ ਉਸ ਦੀ ਛਤਰ-ਛਾਇਆ ਹੇਠ ਆਇਆ ਹਾਂ,+
ਉਹ ਕੌਮਾਂ ਨੂੰ ਮੇਰੇ ਅਧੀਨ ਕਰਦਾ ਹੈ।+
3 ਹੇ ਯਹੋਵਾਹ, ਇਨਸਾਨ ਕੀ ਹੈ ਕਿ ਤੂੰ ਉਸ ਦੀ ਪਰਵਾਹ ਕਰੇਂ,
ਮਰਨਹਾਰ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਵੱਲ ਧਿਆਨ ਦੇਵੇਂ?+
7 ਸਵਰਗ ਤੋਂ ਆਪਣਾ ਹੱਥ ਵਧਾ
ਅਤੇ ਠਾਠਾਂ ਮਾਰਦੇ ਪਾਣੀ ਤੋਂ
ਅਤੇ ਪਰਦੇਸੀਆਂ ਦੇ ਹੱਥੋਂ* ਮੈਨੂੰ ਬਚਾ+
8 ਜਿਨ੍ਹਾਂ ਦੀ ਜ਼ਬਾਨ ʼਤੇ ਝੂਠ ਰਹਿੰਦਾ ਹੈ
ਅਤੇ ਜਿਹੜੇ ਆਪਣਾ ਸੱਜਾ ਹੱਥ ਚੁੱਕ ਕੇ ਝੂਠੀ ਸਹੁੰ ਖਾਂਦੇ ਹਨ।*
9 ਹੇ ਪਰਮੇਸ਼ੁਰ, ਮੈਂ ਤੇਰੇ ਲਈ ਇਕ ਨਵਾਂ ਗੀਤ ਗਾਵਾਂਗਾ।+
ਮੈਂ ਦਸ ਤਾਰਾਂ ਵਾਲਾ ਸਾਜ਼ ਵਜਾ ਕੇ ਤੇਰਾ ਗੁਣਗਾਨ ਕਰਾਂਗਾ
10 ਕਿਉਂਕਿ ਤੂੰ ਰਾਜਿਆਂ ਨੂੰ ਜਿੱਤ* ਦਿਵਾਉਂਦਾ ਹੈ+
ਅਤੇ ਆਪਣੇ ਸੇਵਕ ਦਾਊਦ ਨੂੰ ਮਾਰੂ ਤਲਵਾਰ ਤੋਂ ਬਚਾਉਂਦਾ ਹੈ।+
11 ਪਰਦੇਸੀਆਂ ਦੇ ਹੱਥੋਂ ਮੈਨੂੰ ਬਚਾ,
ਜਿਨ੍ਹਾਂ ਦੀ ਜ਼ਬਾਨ ʼਤੇ ਝੂਠ ਰਹਿੰਦਾ ਹੈ
ਅਤੇ ਜਿਹੜੇ ਆਪਣਾ ਸੱਜਾ ਹੱਥ ਚੁੱਕ ਕੇ ਝੂਠੀ ਸਹੁੰ ਖਾਂਦੇ ਹਨ।
12 ਫਿਰ ਸਾਡੇ ਪੁੱਤਰ ਬੂਟਿਆਂ ਵਾਂਗ ਹੋਣਗੇ ਜੋ ਤੇਜ਼ੀ ਨਾਲ ਵਧਦੇ ਹਨ
ਅਤੇ ਸਾਡੀਆਂ ਧੀਆਂ ਮਹਿਲ ਵਿਚ ਸਜਾਵਟੀ ਥੰਮ੍ਹਾਂ ਵਰਗੀਆਂ ਹੋਣਗੀਆਂ।
13 ਸਾਡੇ ਭੰਡਾਰ ਹਰ ਤਰ੍ਹਾਂ ਦੀ ਪੈਦਾਵਾਰ ਨਾਲ ਭਰ ਜਾਣਗੇ;
ਸਾਡੀਆਂ ਭੇਡਾਂ-ਬੱਕਰੀਆਂ ਦੀ ਗਿਣਤੀ ਵਧ ਕੇ ਹਜ਼ਾਰਾਂ-ਲੱਖਾਂ ਹੋ ਜਾਵੇਗੀ।
14 ਸਾਡੀਆਂ ਸੂਣ ਵਾਲੀਆਂ ਗਾਂਵਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਨਾ ਹੀ ਉਨ੍ਹਾਂ ਦਾ ਗਰਭ ਡਿਗੇਗਾ;
ਸਾਡੇ ਚੌਂਕਾਂ ਵਿਚ ਰੋਣ-ਕੁਰਲਾਉਣ ਦੀ ਆਵਾਜ਼ ਨਹੀਂ ਸੁਣਾਈ ਦੇਵੇਗੀ।
15 ਖ਼ੁਸ਼ ਹਨ ਉਹ ਲੋਕ ਜਿਨ੍ਹਾਂ ਨਾਲ ਇਸ ਤਰ੍ਹਾਂ ਹੁੰਦਾ ਹੈ!
ਖ਼ੁਸ਼ ਹਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!+