ਸ੍ਰੇਸ਼ਟ ਗੀਤ
6 “ਹੇ ਔਰਤਾਂ ਵਿੱਚੋਂ ਸਭ ਤੋਂ ਸੋਹਣੀਏ,
ਤੇਰਾ ਮਹਿਬੂਬ ਕਿੱਥੇ ਚਲਾ ਗਿਆ ਹੈ?
ਤੇਰਾ ਮਹਿਬੂਬ ਕਿੱਧਰ ਨੂੰ ਮੁੜਿਆ ਹੈ?
ਚੱਲ ਆਪਾਂ ਉਹਨੂੰ ਲੱਭੀਏ?”
2 “ਮੇਰਾ ਮਹਿਬੂਬ ਹੇਠਾਂ ਆਪਣੇ ਬਾਗ਼ ਵਿਚ,
ਖ਼ੁਸ਼ਬੂਦਾਰ ਪੌਦਿਆਂ ਦੀਆਂ ਕਿਆਰੀਆਂ ਵਿਚ ਗਿਆ ਹੈ,
ਬਾਗ਼ਾਂ ਵਿਚ ਭੇਡਾਂ ਚਾਰਨ
ਅਤੇ ਸੋਸਨ ਦੇ ਫੁੱਲ ਚੁਗਣ ਗਿਆ ਹੈ।+
3 ਮੈਂ ਆਪਣੇ ਮਹਿਬੂਬ ਦੀ ਹਾਂ
ਅਤੇ ਮੇਰਾ ਮਹਿਬੂਬ ਮੇਰਾ ਹੈ।+
ਉਹ ਉੱਥੇ ਭੇਡਾਂ ਚਾਰ ਰਿਹਾ ਹੈ ਜਿੱਥੇ ਸੋਸਨ ਦੇ ਫੁੱਲ ਲੱਗੇ ਹਨ।”+
4 “ਹੇ ਮੇਰੀ ਜਾਨ,+ ਤੂੰ ਤਿਰਸਾਹ*+ ਜਿੰਨੀ ਸੋਹਣੀ,
ਯਰੂਸ਼ਲਮ ਜਿੰਨੀ ਪਿਆਰੀ ਹੈਂ,+
ਤੂੰ ਝੰਡੇ ਲਹਿਰਾਉਂਦੀਆਂ ਫ਼ੌਜਾਂ ਵਾਂਗ ਹੈਂ ਜਿਨ੍ਹਾਂ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ।+
ਤੇਰੇ ਵਾਲ਼ ਗਿਲਆਦ ਦੀਆਂ ਢਲਾਣਾਂ ਤੋਂ ਉਤਰ ਰਹੀਆਂ
ਬੱਕਰੀਆਂ ਦੇ ਇੱਜੜ ਵਰਗੇ ਹਨ।+
6 ਤੇਰੇ ਦੰਦ ਭੇਡਾਂ ਦੇ ਇੱਜੜ ਵਾਂਗ ਹਨ
ਜੋ ਨਹਾ ਕੇ ਉਤਾਂਹ ਆਈਆਂ ਹਨ,
ਉਨ੍ਹਾਂ ਸਾਰੀਆਂ ਦੇ ਜੌੜੇ ਹਨ,
ਉਨ੍ਹਾਂ ਵਿੱਚੋਂ ਕਿਸੇ ਦਾ ਇਕ ਵੀ ਨਹੀਂ ਗੁਆਚਾ।
7 ਘੁੰਡ ਵਿਚ ਤੇਰੀਆਂ ਗੱਲ੍ਹਾਂ*
ਅਨਾਰ ਦੀ ਫਾੜੀ ਵਰਗੀਆਂ ਹਨ।
8 ਭਾਵੇਂ 60 ਰਾਣੀਆਂ, 80 ਰਖੇਲਾਂ
ਅਤੇ ਅਣਗਿਣਤ ਜਵਾਨ ਕੁੜੀਆਂ ਹਨ,+
9 ਪਰ ਮੇਰੀ ਘੁੱਗੀ+ ਇੱਕੋ ਹੈ, ਮੇਰੀ ਬੇਦਾਗ਼ ਮਹਿਬੂਬਾ।
ਉਹ ਆਪਣੀ ਮਾਤਾ ਦੀ ਇਕਲੌਤੀ ਹੈ।
ਉਹ ਆਪਣੀ ਜਣਨੀ ਦੀ ਲਾਡਲੀ* ਹੈ।
ਕੁੜੀਆਂ ਉਸ ਨੂੰ ਦੇਖਦੀਆਂ ਹਨ ਤੇ ਉਸ ਨੂੰ ਧੰਨ ਕਹਿੰਦੀਆਂ ਹਨ;
ਰਾਣੀਆਂ ਤੇ ਰਖੇਲਾਂ ਉਸ ਦੀ ਤਾਰੀਫ਼ ਕਰਦੀਆਂ ਹਨ।
10 ‘ਇਹ ਕੌਣ ਹੈ ਜੋ ਸਵੇਰ ਦੇ ਚਾਨਣ ਵਾਂਗ ਚਮਕਦੀ ਹੈ,*
ਪੂਰਨਮਾਸੀ ਦੇ ਚੰਨ ਜਿੰਨੀ ਖ਼ੂਬਸੂਰਤ,
ਸੂਰਜ ਦੀ ਰੌਸ਼ਨੀ ਵਾਂਗ ਨਿਰਮਲ ਹੈ
ਅਤੇ ਝੰਡੇ ਲਹਿਰਾਉਂਦੀਆਂ ਫ਼ੌਜਾਂ ਵਾਂਗ ਹੈ ਜਿਨ੍ਹਾਂ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ?’”+
11 “ਮੈਂ ਹੇਠਾਂ ਮੇਵਿਆਂ ਦੇ ਬਾਗ਼ ਵਿਚ ਗਈ+ ਕਿ
ਘਾਟੀ ਵਿਚ ਖਿੜੀਆਂ ਕਲੀਆਂ ਨੂੰ ਦੇਖਾਂ,
ਅੰਗੂਰੀ ਵੇਲਾਂ ਨੂੰ ਦੇਖਾਂ ਕਿ ਉਹ ਪੁੰਗਰੀਆਂ ਹਨ ਜਾਂ ਨਹੀਂ,
ਅਨਾਰਾਂ ਦੇ ਦਰਖ਼ਤਾਂ ʼਤੇ ਫੁੱਲ ਖਿੜੇ ਹਨ ਕਿ ਨਹੀਂ।
12 ਮੈਨੂੰ ਪਤਾ ਵੀ ਨਹੀਂ ਲੱਗਾ
ਕਿ ਕਦੋਂ ਮੇਰੀ ਖ਼ਾਹਸ਼
ਮੈਨੂੰ ਆਪਣੇ ਮੰਨੇ-ਪ੍ਰਮੰਨੇ ਲੋਕਾਂ ਦੇ ਰਥਾਂ ਵੱਲ ਲੈ ਗਈ।”
13 “ਮੁੜ ਆ, ਮੁੜ ਆ, ਹੇ ਸ਼ੂਲਮੀਥ!
ਮੁੜ ਆ, ਮੁੜ ਆ
ਤਾਂਕਿ ਅਸੀਂ ਤੈਨੂੰ ਤੱਕੀਏ!”
“ਤੁਸੀਂ ਸ਼ੂਲਮੀਥ ਨੂੰ ਕਿਉਂ ਤੱਕਦੇ ਹੋ?”+
“ਉਹ ਦੋ ਟੋਲੀਆਂ ਦੇ ਨਾਚ ਵਰਗੀ ਹੈ!”*