ਕੁਰਿੰਥੀਆਂ ਨੂੰ ਪਹਿਲੀ ਚਿੱਠੀ
6 ਜਦੋਂ ਤੁਹਾਡਾ ਕਿਸੇ ਭਰਾ ਨਾਲ ਕੋਈ ਝਗੜਾ ਹੁੰਦਾ ਹੈ,+ ਤਾਂ ਤੁਸੀਂ ਨਿਆਂ ਵਾਸਤੇ ਪਵਿੱਤਰ ਸੇਵਕਾਂ ਕੋਲ ਜਾਣ ਦੀ ਬਜਾਇ ਅਦਾਲਤ ਵਿਚ ਉਨ੍ਹਾਂ ਲੋਕਾਂ ਸਾਮ੍ਹਣੇ ਜਾਣ ਦਾ ਹੀਆ ਕਿਉਂ ਕਰਦੇ ਹੋ ਜੋ ਪਰਮੇਸ਼ੁਰ ਦੇ ਰਾਹਾਂ ʼਤੇ ਨਹੀਂ ਚੱਲਦੇ? 2 ਜਾਂ ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਪਵਿੱਤਰ ਸੇਵਕ ਦੁਨੀਆਂ ਦਾ ਨਿਆਂ ਕਰਨਗੇ?+ ਜੇ ਤੁਸੀਂ ਦੁਨੀਆਂ ਦਾ ਨਿਆਂ ਕਰਨਾ ਹੈ, ਤਾਂ ਕੀ ਤੁਸੀਂ ਛੋਟੇ-ਮੋਟੇ ਮਸਲਿਆਂ ਨੂੰ ਹੱਲ ਕਰਨ ਦੇ ਕਾਬਲ ਨਹੀਂ ਹੋ? 3 ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਦੂਤਾਂ ਦਾ ਨਿਆਂ ਕਰਾਂਗੇ?+ ਤਾਂ ਫਿਰ ਅਸੀਂ ਇਸ ਜ਼ਿੰਦਗੀ ਦੇ ਮਸਲਿਆਂ ਦਾ ਨਿਆਂ ਕਿਉਂ ਨਹੀਂ ਕਰ ਸਕਦੇ? 4 ਜੇ ਤੁਸੀਂ ਇਸ ਜ਼ਿੰਦਗੀ ਦੇ ਮਸਲਿਆਂ ਨੂੰ ਹੱਲ ਕਰਨਾ ਹੈ,+ ਤਾਂ ਤੁਸੀਂ ਮੰਡਲੀ ਤੋਂ ਬਾਹਰਲੇ ਲੋਕਾਂ ਨੂੰ ਆਪਣੇ ਨਿਆਂਕਾਰ ਕਿਉਂ ਬਣਾਉਂਦੇ ਹੋ? 5 ਮੈਂ ਤੁਹਾਨੂੰ ਸ਼ਰਮਿੰਦਾ ਕਰਨ ਲਈ ਤੁਹਾਡੇ ਨਾਲ ਇਸ ਬਾਰੇ ਗੱਲ ਕਰ ਰਿਹਾ ਹਾਂ। ਕੀ ਤੁਹਾਡੇ ਵਿਚ ਕੋਈ ਵੀ ਬੁੱਧੀਮਾਨ ਨਹੀਂ ਹੈ ਜਿਹੜਾ ਆਪਣੇ ਭਰਾਵਾਂ ਦਾ ਨਿਆਂ ਕਰ ਸਕੇ? 6 ਇਸ ਦੀ ਬਜਾਇ, ਭਰਾ ਹੀ ਭਰਾ ਨੂੰ ਅਦਾਲਤ ਵਿਚ ਘੜੀਸਦਾ ਹੈ ਅਤੇ ਉਹ ਵੀ ਅਵਿਸ਼ਵਾਸੀਆਂ ਸਾਮ੍ਹਣੇ!
7 ਅਸਲ ਵਿਚ, ਜਦੋਂ ਤੁਸੀਂ ਇਕ-ਦੂਜੇ ਉੱਤੇ ਮੁਕੱਦਮੇ ਕਰਦੇ ਹੋ, ਤਾਂ ਤੁਹਾਡੀ ਪਹਿਲਾਂ ਹੀ ਹਾਰ ਹੋ ਚੁੱਕੀ ਹੁੰਦੀ ਹੈ। ਇਸ ਦੀ ਬਜਾਇ, ਤੁਸੀਂ ਆਪ ਹੀ ਬੇਇਨਸਾਫ਼ੀ ਕਿਉਂ ਨਹੀਂ ਸਹਿ ਲੈਂਦੇ?+ ਤੁਸੀਂ ਠੱਗੀ ਕਿਉਂ ਨਹੀਂ ਸਹਾਰ ਲੈਂਦੇ? 8 ਤੁਸੀਂ ਤਾਂ ਆਪ ਸਗੋਂ ਬੇਇਨਸਾਫ਼ੀ ਤੇ ਠੱਗੀ ਕਰਦੇ ਹੋ ਅਤੇ ਉਹ ਵੀ ਆਪਣੇ ਹੀ ਭਰਾਵਾਂ ਨਾਲ।
9 ਕੀ ਤੁਸੀਂ ਨਹੀਂ ਜਾਣਦੇ ਕਿ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ?+ ਧੋਖਾ ਨਾ ਖਾਓ।* ਹਰਾਮਕਾਰ,*+ ਮੂਰਤੀ-ਪੂਜਕ,+ ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ,+ ਜਨਾਨੜੇ,*+ ਮੁੰਡੇਬਾਜ਼,*+ 10 ਚੋਰ, ਲੋਭੀ,+ ਸ਼ਰਾਬੀ,+ ਗਾਲ਼ਾਂ ਕੱਢਣ ਵਾਲੇ* ਤੇ ਦੂਸਰਿਆਂ ਨੂੰ ਲੁੱਟਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।+ 11 ਤੁਹਾਡੇ ਵਿੱਚੋਂ ਕੁਝ ਜਣੇ ਪਹਿਲਾਂ ਅਜਿਹੇ ਹੀ ਸਨ। ਪਰ ਹੁਣ ਤੁਹਾਨੂੰ ਧੋ ਕੇ ਸ਼ੁੱਧ+ ਅਤੇ ਪਵਿੱਤਰ ਕੀਤਾ ਗਿਆ ਹੈ।+ ਤੁਹਾਨੂੰ ਸਾਡੇ ਪਰਮੇਸ਼ੁਰ ਦੀ ਸ਼ਕਤੀ ਨਾਲ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਧਰਮੀ ਠਹਿਰਾਇਆ ਗਿਆ ਹੈ।+
12 ਸਾਰੀਆਂ ਚੀਜ਼ਾਂ ਮੇਰੇ ਲਈ ਜਾਇਜ਼ ਹਨ, ਪਰ ਸਾਰੀਆਂ ਚੀਜ਼ਾਂ ਫ਼ਾਇਦੇਮੰਦ ਨਹੀਂ।+ ਸਾਰੀਆਂ ਚੀਜ਼ਾਂ ਮੇਰੇ ਲਈ ਜਾਇਜ਼ ਹਨ, ਪਰ ਮੈਂ ਕਿਸੇ ਵੀ ਚੀਜ਼ ਦਾ ਗ਼ੁਲਾਮ ਨਹੀਂ ਬਣਾਂਗਾ। 13 ਭੋਜਨ ਢਿੱਡ ਲਈ ਅਤੇ ਢਿੱਡ ਭੋਜਨ ਲਈ ਹੁੰਦਾ ਹੈ; ਪਰ ਪਰਮੇਸ਼ੁਰ ਇਨ੍ਹਾਂ ਦੋਵਾਂ ਨੂੰ ਖ਼ਤਮ ਕਰੇਗਾ।+ ਸਰੀਰ ਨੂੰ ਹਰਾਮਕਾਰੀ* ਕਰਨ ਲਈ ਨਹੀਂ, ਸਗੋਂ ਪ੍ਰਭੂ ਦੇ ਕੰਮ ਲਈ ਵਰਤਿਆ ਜਾਣਾ ਚਾਹੀਦਾ ਹੈ+ ਅਤੇ ਪ੍ਰਭੂ ਸਰੀਰ ਦੀ ਦੇਖ-ਭਾਲ ਕਰਦਾ ਹੈ। 14 ਪਰ ਪਰਮੇਸ਼ੁਰ ਨੇ ਆਪਣੀ ਸ਼ਕਤੀ ਨਾਲ+ ਪ੍ਰਭੂ ਨੂੰ ਜੀਉਂਦਾ ਕੀਤਾ ਸੀ+ ਅਤੇ ਉਹ ਸਾਨੂੰ ਵੀ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕਰੇਗਾ।+
15 ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ?+ ਤਾਂ ਫਿਰ, ਕੀ ਮੈਂ ਮਸੀਹ ਦੇ ਅੰਗ ਲਿਜਾ ਕੇ ਵੇਸਵਾ ਦੇ ਅੰਗਾਂ ਨਾਲ ਜੋੜ ਦਿਆਂ? ਮੈਂ ਇੱਦਾਂ ਕਦੀ ਨਹੀਂ ਕਰਾਂਗਾ! 16 ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਜੁੜ ਜਾਂਦਾ ਹੈ, ਉਹ ਉਸ ਨਾਲ ਇਕ ਸਰੀਰ ਹੋ ਜਾਂਦਾ ਹੈ? ਪਰਮੇਸ਼ੁਰ ਕਹਿੰਦਾ ਹੈ: “ਉਹ ਦੋਵੇਂ ਇਕ ਸਰੀਰ ਹੋਣਗੇ।”+ 17 ਪਰ ਜਿਹੜਾ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹ ਉਸ ਨਾਲ ਇਕ ਮਨ ਹੋ ਜਾਂਦਾ ਹੈ।+ 18 ਹਰਾਮਕਾਰੀ* ਤੋਂ ਭੱਜੋ!+ ਬਾਕੀ ਸਾਰੇ ਪਾਪਾਂ ਦਾ ਸਰੀਰ ਉੱਤੇ ਸਿੱਧਾ ਅਸਰ ਨਹੀਂ ਪੈਂਦਾ, ਪਰ ਜਿਹੜਾ ਹਰਾਮਕਾਰੀ ਕਰਨ ਵਿਚ ਲੱਗਾ ਰਹਿੰਦਾ ਹੈ, ਉਹ ਆਪਣੇ ਹੀ ਸਰੀਰ ਦੇ ਖ਼ਿਲਾਫ਼ ਪਾਪ ਕਰਦਾ ਹੈ।+ 19 ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਪਰਮੇਸ਼ੁਰ ਤੋਂ ਮਿਲੀ ਪਵਿੱਤਰ ਸ਼ਕਤੀ+ ਦਾ ਮੰਦਰ ਹੈ+ ਜੋ ਤੁਹਾਡੇ ਵਿਚ ਵੱਸਦੀ ਹੈ? ਨਾਲੇ ਤੁਹਾਡਾ ਆਪਣੇ ਉੱਤੇ ਕੋਈ ਅਧਿਕਾਰ ਨਹੀਂ ਹੈ+ 20 ਕਿਉਂਕਿ ਤੁਹਾਨੂੰ ਵੱਡੀ ਕੀਮਤ ਚੁਕਾ ਕੇ ਖ਼ਰੀਦਿਆ ਗਿਆ ਹੈ।+ ਇਸ ਕਰਕੇ ਆਪਣਾ ਸਰੀਰ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਵਰਤੋ।+