ਯਸਾਯਾਹ
52 ਜਾਗ! ਹੇ ਸੀਓਨ, ਜਾਗ!+ ਤਾਕਤ ਨੂੰ ਪਹਿਨ ਲੈ!+
ਹੇ ਪਵਿੱਤਰ ਸ਼ਹਿਰ ਯਰੂਸ਼ਲਮ, ਆਪਣੇ ਸੋਹਣੇ ਕੱਪੜੇ ਪਾ ਲੈ!+
ਕਿਉਂਕਿ ਅੱਗੇ ਤੋਂ ਕੋਈ ਵੀ ਬੇਸੁੰਨਤਾ ਅਤੇ ਅਸ਼ੁੱਧ ਤੇਰੇ ਅੰਦਰ ਨਹੀਂ ਵੜੇਗਾ।+
2 ਹੇ ਯਰੂਸ਼ਲਮ, ਧੂੜ ਝਾੜ ਸੁੱਟ, ਉੱਠ ਅਤੇ ਉੱਪਰ ਆ ਕੇ ਬੈਠ।
ਹੇ ਸੀਓਨ ਦੀਏ ਗ਼ੁਲਾਮ ਧੀਏ, ਆਪਣੀ ਗਰਦਨ ਦੇ ਬੰਧਨ ਖੋਲ੍ਹ ਦੇ।+
3 ਯਹੋਵਾਹ ਇਹ ਕਹਿੰਦਾ ਹੈ:
4 ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:
“ਪਹਿਲਾਂ ਮੇਰੇ ਲੋਕ ਪਰਦੇਸੀਆਂ ਵਜੋਂ ਰਹਿਣ ਲਈ ਮਿਸਰ ਨੂੰ ਗਏ;+
ਫਿਰ ਅੱਸ਼ੂਰ ਨੇ ਬੇਵਜ੍ਹਾ ਉਨ੍ਹਾਂ ʼਤੇ ਜ਼ੁਲਮ ਕੀਤੇ।”
5 “ਹੁਣ ਮੈਂ ਕੀ ਕਰਾਂ?” ਯਹੋਵਾਹ ਕਹਿੰਦਾ ਹੈ।
“ਮੇਰੇ ਲੋਕਾਂ ਨੂੰ ਮੁਫ਼ਤ ਵਿਚ ਹੀ ਲੈ ਲਿਆ ਗਿਆ।
ਉਨ੍ਹਾਂ ਉੱਤੇ ਰਾਜ ਕਰਨ ਵਾਲੇ ਉੱਚੀ-ਉੱਚੀ ਜਿੱਤ ਦੇ ਨਾਅਰੇ ਲਾ ਰਹੇ ਹਨ,”+ ਯਹੋਵਾਹ ਐਲਾਨ ਕਰਦਾ ਹੈ,
“ਸਾਰਾ-ਸਾਰਾ ਦਿਨ ਲਗਾਤਾਰ ਮੇਰੇ ਨਾਂ ਦਾ ਨਿਰਾਦਰ ਕੀਤਾ ਜਾਂਦਾ ਹੈ।+
6 ਇਸ ਕਾਰਨ ਮੇਰੇ ਲੋਕ ਮੇਰਾ ਨਾਂ ਜਾਣ ਲੈਣਗੇ;+
ਹਾਂ, ਇਸੇ ਕਾਰਨ ਉਸ ਦਿਨ ਉਹ ਜਾਣ ਲੈਣਗੇ ਕਿ ਉਹ ਮੈਂ ਹੀ ਹਾਂ ਜੋ ਗੱਲ ਕਰ ਰਿਹਾ ਹਾਂ।
ਦੇਖੋ, ਉਹ ਮੈਂ ਹੀ ਹਾਂ!”
7 ਪਹਾੜਾਂ ਉੱਤੇ ਉਸ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ ਜੋ ਖ਼ੁਸ਼ ਖ਼ਬਰੀ ਲਿਆਉਂਦਾ ਹੈ,+
ਜੋ ਸ਼ਾਂਤੀ ਦਾ ਐਲਾਨ ਕਰਦਾ ਹੈ,+
ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਲਿਆਉਂਦਾ ਹੈ,
ਮੁਕਤੀ ਦਾ ਐਲਾਨ ਕਰਦਾ ਹੈ,
ਜੋ ਸੀਓਨ ਨੂੰ ਕਹਿੰਦਾ ਹੈ: “ਤੇਰਾ ਪਰਮੇਸ਼ੁਰ ਰਾਜਾ ਬਣ ਗਿਆ ਹੈ!”+
8 ਸੁਣ! ਤੇਰੇ ਪਹਿਰੇਦਾਰ ਉੱਚੀ ਆਵਾਜ਼ ਵਿਚ ਬੋਲਦੇ ਹਨ।
ਉਹ ਮਿਲ ਕੇ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹਨ
ਕਿਉਂਕਿ ਉਹ ਸਾਫ਼-ਸਾਫ਼* ਦੇਖਣਗੇ ਜਦੋਂ ਯਹੋਵਾਹ ਸੀਓਨ ਨੂੰ ਦੁਬਾਰਾ ਇਕੱਠਾ ਕਰੇਗਾ।
9 ਹੇ ਯਰੂਸ਼ਲਮ ਦੇ ਖੰਡਰੋ, ਬਾਗ਼-ਬਾਗ਼ ਹੋਵੋ ਤੇ ਮਿਲ ਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ+
ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ ਹੈ;+ ਉਸ ਨੇ ਯਰੂਸ਼ਲਮ ਨੂੰ ਛੁਡਾ ਲਿਆ ਹੈ।+
10 ਯਹੋਵਾਹ ਨੇ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਆਪਣੀ ਪਵਿੱਤਰ ਬਾਂਹ ਨੰਗੀ ਕੀਤੀ ਹੈ;+
ਧਰਤੀ ਦਾ ਕੋਨਾ-ਕੋਨਾ ਸਾਡੇ ਪਰਮੇਸ਼ੁਰ ਦੇ ਮੁਕਤੀ* ਦੇ ਕੰਮਾਂ ਨੂੰ ਦੇਖੇਗਾ।+
11 ਦੂਰ ਹੋ ਜਾਓ, ਦੂਰ ਹੋ ਜਾਓ, ਉੱਥੋਂ ਨਿਕਲ ਆਓ,+ ਕਿਸੇ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ!+
12 ਤੁਸੀਂ ਘਬਰਾ ਕੇ ਨਹੀਂ ਨਿਕਲੋਗੇ,
ਨਾ ਹੀ ਤੁਹਾਨੂੰ ਭੱਜਣਾ ਪਵੇਗਾ
ਕਿਉਂਕਿ ਯਹੋਵਾਹ ਤੁਹਾਡੇ ਅੱਗੇ-ਅੱਗੇ ਜਾਵੇਗਾ,+
ਇਜ਼ਰਾਈਲ ਦਾ ਪਰਮੇਸ਼ੁਰ ਤੁਹਾਡੀ ਰਾਖੀ ਲਈ ਤੁਹਾਡੇ ਪਿੱਛੇ-ਪਿੱਛੇ ਚੱਲੇਗਾ।+
13 ਦੇਖੋ! ਮੇਰਾ ਸੇਵਕ+ ਸਮਝਦਾਰੀ ਤੋਂ ਕੰਮ ਲਵੇਗਾ।
ਉਸ ਨੂੰ ਉਤਾਂਹ ਕੀਤਾ ਜਾਵੇਗਾ,
ਉਸ ਨੂੰ ਉੱਚਾ ਤੇ ਬਹੁਤ ਹੀ ਮਹਾਨ ਕੀਤਾ ਜਾਵੇਗਾ।+