ਯਸਾਯਾਹ
ਮੇਰੇ ਪੈਦਾ ਹੋਣ ਤੋਂ ਪਹਿਲਾਂ* ਹੀ ਯਹੋਵਾਹ ਨੇ ਮੈਨੂੰ ਬੁਲਾਇਆ।+
ਜਦੋਂ ਮੈਂ ਆਪਣੀ ਮਾਤਾ ਦੀ ਕੁੱਖ ਵਿਚ ਹੀ ਸੀ, ਉਦੋਂ ਉਸ ਨੇ ਮੇਰਾ ਨਾਂ ਦੱਸਿਆ।
ਉਸ ਨੇ ਮੈਨੂੰ ਲਿਸ਼ਕਦਾ ਹੋਇਆ ਤੀਰ ਬਣਾਇਆ;
ਉਸ ਨੇ ਮੈਨੂੰ ਆਪਣੇ ਤਰਕਸ਼ ਵਿਚ ਲੁਕਾਇਆ।
4 ਪਰ ਮੈਂ ਕਿਹਾ: “ਮੈਂ ਵਿਅਰਥ ਹੀ ਮਿਹਨਤ ਕੀਤੀ।
ਮੈਂ ਐਵੇਂ ਬੇਕਾਰ ਵਿਚ ਹੀ ਆਪਣੀ ਤਾਕਤ ਵਰਤੀ।
5 ਅਤੇ ਯਹੋਵਾਹ ਨੇ, ਜਿਸ ਨੇ ਕੁੱਖੋਂ ਹੀ ਮੈਨੂੰ ਆਪਣੇ ਸੇਵਕ ਵਜੋਂ ਰਚਿਆ,
ਮੇਰੇ ਬਾਰੇ ਕਿਹਾ ਕਿ ਮੈਂ ਯਾਕੂਬ ਨੂੰ ਉਸ ਕੋਲ ਮੋੜ ਲਿਆਵਾਂ
ਤਾਂਕਿ ਇਜ਼ਰਾਈਲ ਉਸ ਕੋਲ ਇਕੱਠਾ ਹੋ ਸਕੇ।+
ਮੈਂ ਯਹੋਵਾਹ ਦੀਆਂ ਨਜ਼ਰਾਂ ਵਿਚ ਆਦਰ ਪਾਵਾਂਗਾ
ਅਤੇ ਮੇਰਾ ਪਰਮੇਸ਼ੁਰ ਮੇਰੀ ਤਾਕਤ ਬਣੇਗਾ।
6 ਅਤੇ ਮੈਂ ਕਿਹਾ: “ਮੈਂ ਤੈਨੂੰ ਆਪਣਾ ਸੇਵਕ ਸਿਰਫ਼ ਇਸ ਲਈ ਨਹੀਂ ਠਹਿਰਾਇਆ
ਕਿ ਤੂੰ ਯਾਕੂਬ ਦੇ ਗੋਤਾਂ ਨੂੰ ਖੜ੍ਹਾ ਕਰੇਂ
ਅਤੇ ਇਜ਼ਰਾਈਲ ਦੇ ਬਚਾਏ ਹੋਇਆਂ ਨੂੰ ਵਾਪਸ ਲਿਆਵੇਂ।
7 ਜਿਸ ਨੂੰ ਤੁੱਛ ਸਮਝਿਆ ਜਾਂਦਾ ਹੈ, ਜਿਸ ਨੂੰ ਕੌਮ ਘਿਰਣਾ ਕਰਦੀ ਹੈ+ ਤੇ ਜੋ ਹਾਕਮਾਂ ਦਾ ਸੇਵਕ ਹੈ, ਉਸ ਨੂੰ ਇਜ਼ਰਾਈਲ ਦਾ ਛੁਡਾਉਣ ਵਾਲਾ, ਉਸ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ+ ਇਹ ਕਹਿੰਦਾ ਹੈ:
“ਰਾਜੇ ਦੇਖ ਕੇ ਉੱਠ ਖੜ੍ਹੇ ਹੋਣਗੇ
ਅਤੇ ਹਾਕਮ ਝੁਕਣਗੇ,
ਹਾਂ, ਉਹ ਯਹੋਵਾਹ ਦੇ ਕਰਕੇ ਇੱਦਾਂ ਕਰਨਗੇ ਜੋ ਵਫ਼ਾਦਾਰ ਹੈ,+
ਜੋ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਹੈ ਜਿਸ ਨੇ ਤੈਨੂੰ ਚੁਣਿਆ।”+
8 ਯਹੋਵਾਹ ਇਹ ਕਹਿੰਦਾ ਹੈ:
“ਮਿਹਰ ਪਾਉਣ ਦੇ ਸਮੇਂ ਮੈਂ ਤੇਰੀ ਸੁਣੀ+
ਅਤੇ ਮੁਕਤੀ ਦੇ ਦਿਨ ਮੈਂ ਤੇਰੀ ਮਦਦ ਕੀਤੀ;+
ਮੈਂ ਤੇਰੀ ਰਾਖੀ ਕਰਦਾ ਰਿਹਾ ਤਾਂਕਿ ਤੂੰ ਲੋਕਾਂ ਲਈ ਇਕਰਾਰ ਠਹਿਰੇਂ+
ਤੂੰ ਦੇਸ਼ ਨੂੰ ਦੁਬਾਰਾ ਵਸਾਏਂ,
ਉਨ੍ਹਾਂ ਦੀਆਂ ਵੀਰਾਨ ਪਈਆਂ ਵਿਰਾਸਤਾਂ ਉਨ੍ਹਾਂ ਨੂੰ ਦਿਵਾਏਂ,+
ਜੋ ਹਨੇਰੇ ਵਿਚ ਹਨ,+ ਉਨ੍ਹਾਂ ਨੂੰ ਕਹੇਂ, ‘ਸਾਮ੍ਹਣੇ ਆਓ!’
ਉਹ ਰਾਹਾਂ ਦੇ ਨਾਲ-ਨਾਲ ਖਾਣਗੇ,
ਘਸ ਚੁੱਕੇ ਸਾਰੇ ਰਸਤਿਆਂ* ਦੇ ਕੋਲ ਉਨ੍ਹਾਂ ਦੀਆਂ ਚਰਾਂਦਾਂ ਹੋਣਗੀਆਂ।
ਕਿਉਂਕਿ ਉਨ੍ਹਾਂ ਉੱਤੇ ਤਰਸ ਕਰਨ ਵਾਲਾ ਉਨ੍ਹਾਂ ਦੀ ਅਗਵਾਈ ਕਰੇਗਾ+
ਅਤੇ ਉਹ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵੇਗਾ।+
11 ਮੈਂ ਆਪਣੇ ਸਾਰੇ ਪਹਾੜਾਂ ਨੂੰ ਰਾਹ ਬਣਾ ਦਿਆਂਗਾ
ਅਤੇ ਆਪਣੇ ਰਾਜਮਾਰਗਾਂ ਨੂੰ ਉੱਚਾ ਕਰਾਂਗਾ।+
12 ਦੇਖੋ! ਉਹ ਦੂਰੋਂ-ਦੂਰੋਂ ਆ ਰਹੇ ਹਨ,+
ਦੇਖੋ! ਇਹ ਉੱਤਰ ਵੱਲੋਂ ਤੇ ਪੱਛਮ ਵੱਲੋਂ
ਅਤੇ ਇਹ ਸਿਨੀਮ ਦੇ ਦੇਸ਼ ਤੋਂ ਆ ਰਹੇ ਹਨ।”+
13 ਹੇ ਆਕਾਸ਼ੋ, ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ, ਹੇ ਧਰਤੀ, ਖ਼ੁਸ਼ੀਆਂ ਮਨਾ!+
ਪਹਾੜ ਖ਼ੁਸ਼ੀ ਨਾਲ ਜੈਕਾਰੇ ਲਾਉਣ+
ਕਿਉਂਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ ਹੈ+
ਅਤੇ ਉਹ ਆਪਣੇ ਦੁਖੀ ਲੋਕਾਂ ʼਤੇ ਰਹਿਮ ਕਰਦਾ ਹੈ।+
14 ਪਰ ਸੀਓਨ ਕਹਿੰਦੀ ਰਹੀ:
“ਯਹੋਵਾਹ ਨੇ ਮੈਨੂੰ ਛੱਡ ਦਿੱਤਾ ਹੈ,+ ਯਹੋਵਾਹ ਮੈਨੂੰ ਭੁੱਲ ਗਿਆ ਹੈ।”+
15 ਕੀ ਇਕ ਔਰਤ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁੱਲ ਸਕਦੀ ਹੈ
ਜਾਂ ਕੀ ਇੱਦਾਂ ਹੋ ਸਕਦਾ ਕਿ ਉਹ ਆਪਣੀ ਕੁੱਖੋਂ ਜੰਮੇ ਪੁੱਤਰ ʼਤੇ ਤਰਸ ਨਾ ਖਾਏ?
ਇਹ ਭਾਵੇਂ ਭੁੱਲ ਜਾਣ, ਪਰ ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ।+
16 ਦੇਖ! ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰਿਆ ਹੈ।
ਤੇਰੀਆਂ ਕੰਧਾਂ ਹਮੇਸ਼ਾ ਮੇਰੇ ਸਾਮ੍ਹਣੇ ਹਨ।
17 ਤੇਰੇ ਪੁੱਤਰ ਤੇਜ਼ੀ ਨਾਲ ਮੁੜੇ ਆ ਰਹੇ ਹਨ।
ਤੈਨੂੰ ਢਾਹੁਣ ਵਾਲੇ ਤੇ ਬਰਬਾਦ ਕਰਨ ਵਾਲੇ ਤੇਰੇ ਤੋਂ ਦੂਰ ਚਲੇ ਜਾਣਗੇ।
18 ਆਪਣੀਆਂ ਨਜ਼ਰਾਂ ਉਤਾਂਹ ਚੁੱਕ ਤੇ ਆਲੇ-ਦੁਆਲੇ ਦੇਖ।
ਉਹ ਸਾਰੇ ਇਕੱਠੇ ਹੋ ਰਹੇ ਹਨ।+
ਉਹ ਤੇਰੇ ਕੋਲ ਆ ਰਹੇ ਹਨ।
ਯਹੋਵਾਹ ਐਲਾਨ ਕਰਦਾ ਹੈ, “ਮੈਨੂੰ ਆਪਣੀ ਜਾਨ ਦੀ ਸਹੁੰ,
ਤੂੰ ਉਨ੍ਹਾਂ ਸਾਰਿਆਂ ਨੂੰ ਗਹਿਣਿਆਂ ਵਾਂਗ ਪਹਿਨੇਂਗੀ
ਅਤੇ ਲਾੜੀ ਵਾਂਗ ਤੂੰ ਉਨ੍ਹਾਂ ਨੂੰ ਆਪਣੇ ʼਤੇ ਬੰਨ੍ਹੇਂਗੀ।
19 ਭਾਵੇਂ ਤੇਰੀਆਂ ਥਾਵਾਂ ਬਰਬਾਦ ਤੇ ਵੀਰਾਨ ਪਈਆਂ ਸਨ ਅਤੇ ਤੇਰਾ ਦੇਸ਼ ਖੰਡਰ ਸੀ,+
ਪਰ ਹੁਣ ਇਹ ਉੱਥੇ ਵੱਸਣ ਵਾਲਿਆਂ ਲਈ ਬਹੁਤ ਛੋਟਾ ਪੈ ਜਾਵੇਗਾ+
20 ਤੇਰੇ ਬੱਚਿਆਂ ਦੇ ਮਰਨ ਤੋਂ ਬਾਅਦ ਪੈਦਾ ਹੋਏ ਪੁੱਤਰ ਤੈਨੂੰ ਕਹਿਣਗੇ,
‘ਇਹ ਜਗ੍ਹਾ ਮੇਰੇ ਲਈ ਬਹੁਤ ਘੱਟ ਹੈ।
ਮੇਰੇ ਵੱਸਣ ਲਈ ਹੋਰ ਥਾਂ ਦੇ।’+
21 ਤੂੰ ਆਪਣੇ ਮਨ ਵਿਚ ਕਹੇਂਗੀ,
‘ਕਿਹਨੇ ਇਨ੍ਹਾਂ ਨੂੰ ਮੇਰੇ ਲਈ ਪੈਦਾ ਕੀਤਾ?
ਕਿਉਂਕਿ ਮੈਂ ਤਾਂ ਬੇਔਲਾਦ ਤੇ ਬਾਂਝ ਹਾਂ,
ਮੈਨੂੰ ਤਾਂ ਕੈਦ ਕਰ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ ਸੀ।
ਕਿਹਨੇ ਇਨ੍ਹਾਂ ਨੂੰ ਪਾਲ਼ਿਆ?+
22 ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:
“ਦੇਖ! ਮੈਂ ਆਪਣਾ ਹੱਥ ਖੜ੍ਹਾ ਕਰ ਕੇ ਕੌਮਾਂ ਨੂੰ ਇਸ਼ਾਰਾ ਕਰਾਂਗਾ
ਅਤੇ ਦੇਸ਼-ਦੇਸ਼ ਦੇ ਲੋਕਾਂ ਲਈ ਆਪਣਾ ਝੰਡਾ ਖੜ੍ਹਾ ਕਰਾਂਗਾ।+
ਉਹ ਤੇਰੇ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਉਣਗੇ,+
ਉਹ ਤੇਰੇ ਪੈਰਾਂ ਦੀ ਧੂੜ ਚੱਟਣਗੇ,+
ਫਿਰ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ;
ਮੇਰੇ ʼਤੇ ਆਸ ਲਾਉਣ ਵਾਲਿਆਂ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ।”+
24 ਕੀ ਤਾਕਤਵਰ ਦੇ ਹੱਥੋਂ ਬੰਦੀਆਂ ਨੂੰ ਛੁਡਾਇਆ ਜਾ ਸਕਦਾ ਹੈ
ਜਾਂ ਕੀ ਤਾਨਾਸ਼ਾਹ ਦੇ ਹੱਥੋਂ ਗ਼ੁਲਾਮਾਂ ਨੂੰ ਬਚਾਇਆ ਜਾ ਸਕਦਾ ਹੈ?
25 ਪਰ ਯਹੋਵਾਹ ਇਹ ਕਹਿੰਦਾ ਹੈ:
ਮੈਂ ਤੇਰਾ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰਾਂਗਾ+
ਅਤੇ ਮੈਂ ਤੇਰੇ ਪੁੱਤਰਾਂ ਨੂੰ ਬਚਾ ਲਵਾਂਗਾ।
26 ਤੇਰੇ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਮੈਂ ਉਨ੍ਹਾਂ ਦਾ ਹੀ ਮਾਸ ਖੁਆਵਾਂਗਾ,
ਮਿੱਠੇ ਦਾਖਰਸ ਦੀ ਤਰ੍ਹਾਂ ਉਹ ਆਪਣੇ ਹੀ ਖ਼ੂਨ ਨਾਲ ਸ਼ਰਾਬੀ ਹੋਣਗੇ।