ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਜ਼ਬੂਰ।
4 ਹੇ ਮੇਰੇ ਸੱਚੇ ਪਰਮੇਸ਼ੁਰ,+ ਜਦੋਂ ਮੈਂ ਤੈਨੂੰ ਪੁਕਾਰਾਂ, ਤਾਂ ਮੈਨੂੰ ਜਵਾਬ ਦੇਈਂ।
ਬਿਪਤਾ ਦੇ ਵੇਲੇ ਮੇਰੇ ਲਈ ਬਚਣ ਦਾ ਰਾਹ ਕੱਢੀਂ।*
ਮੇਰੇ ʼਤੇ ਮਿਹਰ ਕਰੀਂ ਅਤੇ ਮੇਰੀ ਪ੍ਰਾਰਥਨਾ ਸੁਣੀਂ।
2 ਹੇ ਲੋਕੋ,* ਤੁਸੀਂ ਕਦ ਤਕ ਮੇਰੀ ਬੇਇੱਜ਼ਤੀ ਕਰਦੇ ਰਹੋਗੇ?
ਤੁਸੀਂ ਕਦ ਤਕ ਵਿਅਰਥ ਗੱਲਾਂ ਨੂੰ ਪਸੰਦ ਕਰੋਗੇ ਅਤੇ ਝੂਠ ਬੋਲਦੇ ਰਹੋਗੇ? (ਸਲਹ)
3 ਜਾਣ ਲਓ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕ ਦਾ ਖ਼ਾਸ ਖ਼ਿਆਲ ਰੱਖੇਗਾ;*
ਜਦੋਂ ਮੈਂ ਯਹੋਵਾਹ ਨੂੰ ਪੁਕਾਰਾਂਗਾ, ਤਾਂ ਉਹ ਮੇਰੀ ਸੁਣੇਗਾ।
4 ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਪਾਪ ਨਾ ਕਰੋ।+
ਬਿਸਤਰੇ ʼਤੇ ਲੰਮੇ ਪਿਆਂ ਆਪਣੇ ਮਨ ਵਿਚ ਸੋਚ-ਵਿਚਾਰ ਕਰੋ ਅਤੇ ਚੁੱਪ ਰਹੋ। (ਸਲਹ)
6 ਬਹੁਤ ਸਾਰੇ ਕਹਿੰਦੇ ਹਨ: “ਸਾਨੂੰ ਚੰਗੇ ਦਿਨ ਕੌਣ ਦਿਖਾਏਗਾ?”
ਹੇ ਯਹੋਵਾਹ, ਆਪਣੇ ਚਿਹਰੇ ਦਾ ਨੂਰ ਸਾਡੇ ਉੱਤੇ ਚਮਕਾ।+
7 ਤੂੰ ਮੇਰਾ ਮਨ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼ੀ ਨਾਲ ਭਰ ਦਿੱਤਾ ਹੈ
ਜਿਨ੍ਹਾਂ ਕੋਲ ਭਰਪੂਰ ਅਨਾਜ ਅਤੇ ਨਵਾਂ ਦਾਖਰਸ ਹੈ।