ਮੀਕਾਹ
1 ਮੋਰਸ਼ਥ ਵਿਚ ਰਹਿਣ ਵਾਲੇ ਮੀਕਾਹ*+ ਨੂੰ ਸਾਮਰਿਯਾ ਅਤੇ ਯਰੂਸ਼ਲਮ ਦੇ ਸੰਬੰਧ ਵਿਚ ਯਹੋਵਾਹ ਦਾ ਸੰਦੇਸ਼ ਆਇਆ। ਯਹੂਦਾਹ ਦੇ ਰਾਜਿਆਂ+ ਯੋਥਾਮ,+ ਆਹਾਜ਼+ ਅਤੇ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਉਸ ਨੂੰ ਇਕ ਦਰਸ਼ਣ ਵਿਚ ਇਹ ਸੰਦੇਸ਼ ਦਿੱਤਾ ਗਿਆ:
2 “ਹੇ ਸਾਰੇ ਲੋਕੋ, ਸੁਣੋ!
ਹੇ ਧਰਤੀ ਅਤੇ ਇਸ ਉੱਤੇ ਜੋ ਕੁਝ ਹੈ, ਧਿਆਨ ਦਿਓ,
ਸਾਰੇ ਜਹਾਨ ਦਾ ਮਾਲਕ ਯਹੋਵਾਹ
ਹਾਂ, ਯਹੋਵਾਹ ਆਪਣੇ ਪਵਿੱਤਰ ਮੰਦਰ ਤੋਂ ਤੁਹਾਡੇ ਵਿਰੁੱਧ ਗਵਾਹੀ ਦੇਵੇ।+
3 ਦੇਖੋ! ਯਹੋਵਾਹ ਆਪਣੇ ਨਿਵਾਸ-ਸਥਾਨ ਤੋਂ ਬਾਹਰ ਜਾ ਰਿਹਾ ਹੈ;
ਉਹ ਥੱਲੇ ਆਵੇਗਾ ਅਤੇ ਧਰਤੀ ਦੀਆਂ ਉੱਚੀਆਂ ਥਾਵਾਂ ਨੂੰ ਪੈਰਾਂ ਨਾਲ ਮਿੱਧੇਗਾ।
4 ਉਸ ਦੇ ਪੈਰਾਂ ਹੇਠ ਪਹਾੜ ਪਿਘਲ ਜਾਣਗੇ+
ਅਤੇ ਵਾਦੀਆਂ ਪਾਟ ਜਾਣਗੀਆਂ
ਜਿਵੇਂ ਅੱਗ ਨਾਲ ਮੋਮ ਪਿਘਲ ਜਾਂਦਾ ਹੈ,
ਜਿਵੇਂ ਤਿੱਖੀ ਢਲਾਣ ਤੋਂ ਪਾਣੀ ਥੱਲੇ ਵਹਿੰਦਾ ਹੈ।
ਯਾਕੂਬ ਦੀ ਬਗਾਵਤ ਲਈ ਕੌਣ ਜ਼ਿੰਮੇਵਾਰ ਹੈ?
ਕੀ ਸਾਮਰਿਯਾ ਨਹੀਂ?+
ਅਤੇ ਯਹੂਦਾਹ ਦੀਆਂ ਉੱਚੀਆਂ ਥਾਵਾਂ ਲਈ ਕੌਣ ਜ਼ਿੰਮੇਵਾਰ ਹੈ?+
ਕੀ ਯਰੂਸ਼ਲਮ ਨਹੀਂ?
6 ਮੈਂ ਸਾਮਰਿਯਾ ਨੂੰ ਮੈਦਾਨ ਵਿਚ ਮਲਬੇ ਦਾ ਢੇਰ
ਅਤੇ ਅੰਗੂਰਾਂ ਦੇ ਬਾਗ਼ ਲਾਉਣ ਦੀ ਜਗ੍ਹਾ ਬਣਾ ਦਿਆਂਗਾ;
ਮੈਂ ਉਸ ਦੇ ਪੱਥਰ ਵਾਦੀ ਵਿਚ ਸੁੱਟ* ਦਿਆਂਗਾ
ਅਤੇ ਮੈਂ ਉਸ ਦੀਆਂ ਨੀਂਹਾਂ ਪੁੱਟ ਸੁੱਟਾਂਗਾ।
7 ਉਸ ਦੀਆਂ ਸਾਰੀਆਂ ਮੂਰਤੀਆਂ ਦੇ ਟੁਕੜੇ-ਟੁਕੜੇ ਕੀਤੇ ਜਾਣਗੇ+
ਅਤੇ ਉਸ ਨੇ ਬਦਚਲਣ ਕੰਮ ਕਰ ਕੇ ਜੋ ਤੋਹਫ਼ੇ ਲਏ ਹਨ, ਉਹ ਸਾਰੇ ਸਾੜ ਦਿੱਤੇ ਜਾਣਗੇ।+
ਮੈਂ ਉਸ ਦੀਆਂ ਸਾਰੀਆਂ ਮੂਰਤੀਆਂ ਨੂੰ ਤਬਾਹ ਕਰ ਦਿਆਂਗਾ।
ਕਿਉਂਕਿ ਉਸ ਨੇ ਇਹ ਸਾਰੀਆਂ ਚੀਜ਼ਾਂ ਬਦਚਲਣੀ ਦੀ ਕਮਾਈ ਨਾਲ ਖ਼ਰੀਦੀਆਂ ਹਨ
ਅਤੇ ਹੁਣ ਇਹ ਚੀਜ਼ਾਂ ਹੋਰ ਵੇਸਵਾਵਾਂ ਦੀ ਕਮਾਈ ਬਣ ਜਾਣਗੀਆਂ।”
ਮੈਂ ਗਿੱਦੜਾਂ ਵਾਂਗ ਰੋਵਾਂਗਾ
ਅਤੇ ਸ਼ੁਤਰਮੁਰਗਾਂ ਵਾਂਗ ਮਾਤਮ ਮਨਾਵਾਂਗਾ।
ਇਹ ਮਹਾਂਮਾਰੀ ਮੇਰੇ ਲੋਕਾਂ ਤਕ, ਹਾਂ, ਯਰੂਸ਼ਲਮ ਦੇ ਦਰਵਾਜ਼ੇ ਤਕ ਫੈਲ ਗਈ ਹੈ।+
10 “ਗਥ ਵਿਚ ਇਸ ਦਾ ਐਲਾਨ ਨਾ ਕਰੋ;
ਤੁਸੀਂ ਬਿਲਕੁਲ ਵੀ ਨਹੀਂ ਰੋਣਾ।
ਬੈਤ-ਅਫਰਾਹ* ਵਿਚ ਮਿੱਟੀ ਵਿਚ ਲਿਟਣਾ।
11 ਹੇ ਸ਼ਾਫੀਰ ਦੇ ਵਾਸੀਓ,* ਨੰਗੇ ਅਤੇ ਨਮੋਸ਼ੀ ਵਿਚ ਲੰਘ ਜਾਓ।
ਸਾਨਾਨ ਦੇ ਵਾਸੀ* ਬਾਹਰ ਨਹੀਂ ਆਏ ਹਨ।
ਬੈਤ-ਏਸਲ ਵਿਚ ਵੈਣ ਪਾਏ ਜਾਣਗੇ ਅਤੇ ਇਹ ਤੇਰੇ ਤੋਂ ਆਪਣਾ ਸਹਾਰਾ ਵਾਪਸ ਲੈ ਲਵੇਗਾ।
12 ਮਾਰੋਥ ਦੇ ਵਾਸੀ* ਕੁਝ ਚੰਗਾ ਹੋਣ ਦੀ ਉਡੀਕ ਵਿਚ ਸਨ,
ਪਰ ਯਹੋਵਾਹ ਵੱਲੋਂ ਬਿਪਤਾ ਯਰੂਸ਼ਲਮ ਦੇ ਦਰਵਾਜ਼ੇ ਤਕ ਆ ਗਈ ਹੈ।
13 ਹੇ ਲਾਕੀਸ਼+ ਦੇ ਵਾਸੀਓ,* ਰਥ ਨਾਲ ਘੋੜੇ ਜੋੜੋ।
ਤੇਰੇ ਤੋਂ ਸੀਓਨ ਦੀ ਧੀ ਦੇ ਪਾਪ ਦੀ ਸ਼ੁਰੂਆਤ ਹੋਈ
ਕਿਉਂਕਿ ਤੂੰ ਹੀ ਇਜ਼ਰਾਈਲ ਦੀ ਬਗਾਵਤ ਲਈ ਜ਼ਿੰਮੇਵਾਰ ਸੀ।+
14 ਇਸ ਲਈ ਤੂੰ ਵਿਦਾਈ ਦੇ ਵੇਲੇ ਮੋਰਸ਼ਥ-ਗਥ ਨੂੰ ਤੋਹਫ਼ੇ ਦੇਵੇਂਗਾ।
ਅਕਜ਼ੀਬ+ ਦੇ ਘਰਾਂ ਵਿਚ ਇਜ਼ਰਾਈਲ ਦੇ ਰਾਜਿਆਂ ਨਾਲ ਧੋਖਾ ਹੋਇਆ।
15 ਹੇ ਮਾਰੇਸ਼ਾਹ+ ਦੇ ਵਾਸੀਓ,* ਮੈਂ ਇਕ ਜੇਤੂ* ਨੂੰ ਤੇਰੇ ਕੋਲ ਲੈ ਕੇ ਆਵਾਂਗਾ।+
ਇਜ਼ਰਾਈਲ ਦੀ ਸ਼ਾਨ ਅਦੁਲਾਮ+ ਤਕ ਆਵੇਗੀ।
16 ਆਪਣੇ ਲਾਡਲੇ ਬੱਚਿਆਂ ਲਈ ਆਪਣੇ ਸਿਰ ਮੁੰਨਾਓ ਅਤੇ ਗੰਜੇ ਹੋਵੋ।
ਉਕਾਬ ਵਾਂਗ ਗੰਜੇ ਹੋਵੋ
ਕਿਉਂਕਿ ਉਨ੍ਹਾਂ ਨੂੰ ਬੰਦੀ ਬਣਾ ਕੇ ਤੁਹਾਡੇ ਤੋਂ ਦੂਰ ਲਿਜਾਇਆ ਗਿਆ ਹੈ।”+