ਸ੍ਰੇਸ਼ਟ ਗੀਤ
3 “ਰਾਤ ਨੂੰ ਆਪਣੇ ਬਿਸਤਰੇ ʼਤੇ
ਮੈਂ ਆਪਣੇ ਪਿਆਰ ਨੂੰ ਭਾਲਿਆ।+
ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਨਾ ਮਿਲਿਆ।+
2 ਮੈਂ ਉੱਠ ਕੇ ਸ਼ਹਿਰ ਵਿਚ ਘੁੰਮਾਂਗੀ;
ਗਲੀਆਂ ਵਿਚ ਤੇ ਚੌਂਕਾਂ ਵਿਚ
ਮੈਂ ਆਪਣੇ ਪਿਆਰ ਨੂੰ ਭਾਲਾਂਗੀ।
ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਨਾ ਮਿਲਿਆ।
3 ਸ਼ਹਿਰ ਵਿਚ ਚੱਕਰ ਲਾਉਣ ਵਾਲੇ ਪਹਿਰੇਦਾਰ ਮੈਨੂੰ ਮਿਲ ਪਏ।+
ਮੈਂ ਉਨ੍ਹਾਂ ਨੂੰ ਪੁੱਛਿਆ, ‘ਕੀ ਤੁਸੀਂ ਮੇਰੇ ਮਾਹੀ ਨੂੰ ਦੇਖਿਆ?’
4 ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ
ਕਿ ਮੇਰਾ ਮਾਹੀ ਮੈਨੂੰ ਮਿਲ ਗਿਆ।
ਮੈਂ ਉਸ ਨਾਲ ਚਿੰਬੜ ਗਈ, ਮੈਂ ਉਸ ਨੂੰ ਜਾਣ ਨਹੀਂ ਦਿੱਤਾ
ਜਦ ਤਕ ਮੈਂ ਉਸ ਨੂੰ ਆਪਣੀ ਮਾਤਾ ਦੇ ਘਰ,
ਹਾਂ, ਆਪਣੀ ਜਣਨੀ ਦੇ ਅੰਦਰਲੇ ਕਮਰੇ ਵਿਚ ਨਾ ਲੈ ਆਈ।+
ਮੇਰੇ ਅੰਦਰ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰੋ ਜਦ ਤਕ ਇਹ ਆਪ ਨਹੀਂ ਜਾਗਦਾ।”+
6 “ਉਜਾੜ ਵਿੱਚੋਂ ਧੂੰਏ ਦੇ ਥੰਮ੍ਹਾਂ ਵਰਗਾ ਇਹ ਕੀ ਆ ਰਿਹਾ ਹੈ
ਜੋ ਗੰਧਰਸ ਤੇ ਲੋਬਾਨ ਨਾਲ,
ਵਪਾਰੀਆਂ ਦੀਆਂ ਵੰਨ-ਸੁਵੰਨੀਆਂ ਸੁਗੰਧੀਆਂ ਨਾਲ ਮਹਿਕ ਰਿਹਾ ਹੈ?”+
7 “ਦੇਖੋ! ਇਹ ਸੁਲੇਮਾਨ ਦਾ ਆਸਣ ਹੈ।
ਇਸ ਦੇ ਆਲੇ-ਦੁਆਲੇ ਸੱਠ ਸੂਰਮੇ ਹਨ
ਜੋ ਇਜ਼ਰਾਈਲ ਦੇ ਤਾਕਤਵਰ ਆਦਮੀਆਂ ਵਿੱਚੋਂ ਹਨ।+
8 ਉਹ ਸਾਰੇ ਤਲਵਾਰ ਨਾਲ ਲੈਸ ਹਨ,
ਸਾਰੇ ਯੁੱਧ ਵਿਚ ਮਾਹਰ ਹਨ,
ਹਰ ਇਕ ਨੇ ਆਪਣੇ ਪੱਟ ʼਤੇ ਤਲਵਾਰ ਬੰਨ੍ਹੀ ਹੋਈ ਹੈ
ਤਾਂਕਿ ਰਾਤ ਦੇ ਖ਼ੌਫ਼ ਦਾ ਸਾਮ੍ਹਣਾ ਕੀਤਾ ਜਾ ਸਕੇ।”
10 ਇਸ ਦੇ ਥੰਮ੍ਹ ਚਾਂਦੀ ਦੇ
ਅਤੇ ਟੇਕਾਂ ਸੋਨੇ ਦੀਆਂ ਬਣੀਆਂ ਹਨ।
ਇਸ ਦੀ ਗੱਦੀ ਬੈਂਗਣੀ ਉੱਨ ਦੀ ਬਣੀ ਹੈ;
ਯਰੂਸ਼ਲਮ ਦੀਆਂ ਧੀਆਂ ਨੇ ਇਸ ਨੂੰ
ਅੰਦਰੋਂ ਬੜੇ ਪਿਆਰ ਨਾਲ ਸ਼ਿੰਗਾਰਿਆ ਹੈ।”