ਸ੍ਰੇਸ਼ਟ ਗੀਤ
4 “ਹੇ ਮੇਰੀ ਜਾਨ, ਤੂੰ ਕਿੰਨੀ ਹਸੀਨ ਹੈਂ!
ਤੂੰ ਬਹੁਤ ਖ਼ੂਬਸੂਰਤ ਹੈਂ।
ਘੁੰਡ ਵਿਚ ਤੇਰੀਆਂ ਅੱਖਾਂ ਘੁੱਗੀ ਦੀਆਂ ਅੱਖਾਂ ਵਰਗੀਆਂ ਹਨ।
ਤੇਰੇ ਵਾਲ਼ ਗਿਲਆਦ ਦੇ ਪਹਾੜਾਂ ਤੋਂ ਉੱਤਰ ਰਹੀਆਂ
ਬੱਕਰੀਆਂ ਦੇ ਇੱਜੜ ਵਰਗੇ ਹਨ।+
2 ਤੇਰੇ ਦੰਦ ਹੁਣੇ-ਹੁਣੇ ਮੁੰਨ੍ਹੀਆਂ ਗਈਆਂ ਭੇਡਾਂ ਦੇ ਇੱਜੜ ਵਾਂਗ ਹਨ
ਜੋ ਨਹਾ ਕੇ ਉਤਾਂਹ ਆਈਆਂ ਹਨ,
ਉਨ੍ਹਾਂ ਸਾਰੀਆਂ ਦੇ ਜੌੜੇ ਹਨ,
ਉਨ੍ਹਾਂ ਵਿੱਚੋਂ ਕਿਸੇ ਦਾ ਇਕ ਵੀ ਨਹੀਂ ਗੁਆਚਾ।
3 ਤੇਰੇ ਬੁੱਲ੍ਹ ਸੁਰਖ਼ ਲਾਲ ਧਾਗੇ ਵਰਗੇ ਹਨ,
ਤੇਰੀ ਜ਼ਬਾਨ ਮਿੱਠੀ ਹੈ।
ਘੁੰਡ ਵਿਚ ਤੇਰੀਆਂ ਗੱਲ੍ਹਾਂ*
ਅਨਾਰ ਦੀ ਫਾੜੀ ਵਰਗੀਆਂ ਹਨ।
4 ਤੇਰੀ ਗਰਦਨ+ ਦਾਊਦ ਦੇ ਬੁਰਜ ਵਰਗੀ ਹੈ+
ਜੋ ਪੱਥਰ ਦੇ ਰਦਿਆਂ ਨਾਲ ਬਣਿਆ ਹੈ
ਜਿਸ ਉੱਤੇ ਹਜ਼ਾਰਾਂ ਹੀ ਢਾਲਾਂ ਟੰਗੀਆਂ ਹੋਈਆਂ ਹਨ,
ਹਾਂ, ਸੂਰਮਿਆਂ ਦੀਆਂ ਸਾਰੀਆਂ ਗੋਲ ਢਾਲਾਂ।+
5 ਤੇਰੀਆਂ ਛਾਤੀਆਂ ਹਿਰਨੀ ਦੇ ਦੋ ਬੱਚਿਆਂ ਵਰਗੀਆਂ ਹਨ,
ਹਾਂ, ਚਿਕਾਰੇ ਦੇ ਜੌੜਿਆਂ ਵਰਗੀਆਂ+
ਜੋ ਸੋਸਨ ਦੇ ਫੁੱਲਾਂ ਵਿਚ ਚਰਦੇ ਹਨ।”
6 ਇਸ ਤੋਂ ਪਹਿਲਾਂ ਕਿ ਦਿਨ ਠੰਢਾ ਹੋ ਜਾਵੇ* ਤੇ ਪਰਛਾਵੇਂ ਭੱਜ ਜਾਣ,
ਮੈਂ ਗੰਧਰਸ ਦੇ ਪਹਾੜ ਵੱਲ
ਅਤੇ ਲੋਬਾਨ ਦੀ ਪਹਾੜੀ ਵੱਲ ਜਾਵਾਂਗੀ।”+
8 ਹੇ ਮੇਰੀ ਦੁਲਹਨ, ਮੇਰੇ ਨਾਲ ਲਬਾਨੋਨ ਤੋਂ ਆ,
ਹਾਂ, ਲਬਾਨੋਨ ਤੋਂ ਮੇਰੇ ਨਾਲ ਚਲੀ ਆ।+
ਅਮਾਨਾਹ* ਦੀ ਚੋਟੀ ਤੋਂ,
ਸਨੀਰ ਦੀ ਚੋਟੀ ਤੋਂ, ਹਾਂ, ਹਰਮੋਨ ਦੀ ਚੋਟੀ ਤੋਂ,+
ਸ਼ੇਰਾਂ ਦੇ ਘੁਰਨਿਆਂ ਤੋਂ, ਚੀਤਿਆਂ ਦੇ ਪਹਾੜਾਂ ਤੋਂ ਉਤਰ ਆ।
9 ਹੇ ਮੇਰੀ ਪਿਆਰੀਏ, ਮੇਰੀ ਲਾੜੀਏ, ਤੂੰ ਮੇਰਾ ਦਿਲ ਚੁਰਾ ਲਿਆ ਹੈ,+
ਆਪਣੀ ਇਕ ਨਜ਼ਰ ਨਾਲ ਤੂੰ ਮੇਰਾ ਦਿਲ ਮੋਹ ਲਿਆ,
ਹਾਂ, ਆਪਣੀ ਮਾਲਾ ਦੇ ਇਕ ਮੋਤੀ ਨਾਲ ਹੀ।
10 ਹੇ ਮੇਰੀ ਪਿਆਰੀ, ਮੇਰੀ ਦੁਲਹਨ, ਤੇਰੇ ਪਿਆਰ ਦੇ ਇਜ਼ਹਾਰ ਕਿੰਨੇ ਸੁਹਾਵਣੇ ਹਨ!+
ਤੇਰੇ ਪਿਆਰ ਦੇ ਇਜ਼ਹਾਰ ਦਾਖਰਸ ਨਾਲੋਂ ਕਿਤੇ ਜ਼ਿਆਦਾ ਚੰਗੇ ਹਨ+
ਅਤੇ ਤੇਰੇ ਅਤਰ ਦੀ ਖ਼ੁਸ਼ਬੂ ਹਰ ਤਰ੍ਹਾਂ ਦੀ ਸੁਗੰਧ ਨਾਲੋਂ ਬਿਹਤਰ ਹੈ!+
11 ਹੇ ਮੇਰੀਏ ਲਾੜੀਏ, ਤੇਰੇ ਬੁੱਲ੍ਹਾਂ ਤੋਂ ਛੱਤੇ ਦਾ ਸ਼ਹਿਦ ਚੋਂਦਾ ਹੈ।+
ਤੇਰੀ ਜੀਭ ਦੇ ਥੱਲੇ ਸ਼ਹਿਦ ਤੇ ਦੁੱਧ ਹੈ+
ਅਤੇ ਤੇਰੇ ਕੱਪੜਿਆਂ ਦੀ ਖ਼ੁਸ਼ਬੂ ਲਬਾਨੋਨ ਦੀ ਮਹਿਕ ਵਰਗੀ ਹੈ।
12 ਮੇਰੀ ਪਿਆਰੀ, ਮੇਰੀ ਦੁਲਹਨ ਇਕ ਤਾਲੇ-ਬੰਦ ਬਾਗ਼ ਵਰਗੀ ਹੈ,
ਹਾਂ, ਤਾਲੇ-ਬੰਦ ਬਾਗ਼ ਵਰਗੀ, ਮੁਹਰ ਲਾ ਕੇ ਬੰਦ ਕੀਤੇ ਚਸ਼ਮੇ ਵਰਗੀ।
13 ਤੇਰੀਆਂ ਟਾਹਣੀਆਂ* ਅਨਾਰਾਂ ਦਾ ਬਾਗ਼ ਹਨ
ਜਿਸ ਵਿਚ ਵਧੀਆ ਤੋਂ ਵਧੀਆ ਫਲ, ਮਹਿੰਦੀ ਤੇ ਜਟਾਮਾਸੀ ਦੇ ਪੌਦੇ,
14 ਹਾਂ, ਜਟਾਮਾਸੀ+ ਅਤੇ ਕੇਸਰ, ਕੁਸਾ*+ ਤੇ ਦਾਲਚੀਨੀ,+
ਲੋਬਾਨ ਦੇ ਹਰ ਤਰ੍ਹਾਂ ਦੇ ਦਰਖ਼ਤ, ਗੰਧਰਸ, ਅਗਰ ਦੇ ਦਰਖ਼ਤ+
ਅਤੇ ਵੰਨ-ਸੁਵੰਨੇ ਉੱਤਮ ਖ਼ੁਸ਼ਬੂਦਾਰ ਪੌਦੇ+ ਹਨ।
15 ਤੂੰ ਬਾਗ਼ ਦਾ ਚਸ਼ਮਾ, ਤਾਜ਼ੇ ਪਾਣੀ ਦਾ ਖੂਹ ਹੈਂ
ਅਤੇ ਲਬਾਨੋਨ ਤੋਂ ਵਗਦੀਆਂ ਨਦੀਆਂ ਵਰਗੀ ਹੈਂ।+
16 ਹੇ ਉੱਤਰ ਦੀ ਹਵਾ, ਜਾਗ;
ਹੇ ਦੱਖਣ ਦੀ ਹਵਾ, ਆ।
ਮੇਰੇ ਬਾਗ਼ ਉੱਤੇ ਵਗ।
ਇਸ ਦੀ ਖ਼ੁਸ਼ਬੂ ਫੈਲਣ ਦੇ।”
“ਮੇਰਾ ਮਹਿਬੂਬ ਆਪਣੇ ਬਾਗ਼ ਵਿਚ ਆਵੇ
ਤੇ ਇਸ ਦੇ ਵਧੀਆ ਤੋਂ ਵਧੀਆ ਫਲ ਖਾਵੇ।”