ਅੱਯੂਬ
28 “ਚਾਂਦੀ ਖੋਦਣ ਦੀ ਜਗ੍ਹਾ ਹੁੰਦੀ ਹੈ
ਅਤੇ ਸੋਨੇ ਲਈ ਵੀ ਥਾਂ ਹੁੰਦੀ ਹੈ ਜਿਸ ਨੂੰ ਉਹ ਸ਼ੁੱਧ ਕਰਦੇ ਹਨ;+
2 ਲੋਹਾ ਜ਼ਮੀਨ ਵਿੱਚੋਂ ਕੱਢਿਆ ਜਾਂਦਾ ਹੈ
3 ਇਨਸਾਨ ਹਨੇਰੇ ਨੂੰ ਜਿੱਤ ਲੈਂਦਾ ਹੈ;
ਉਹ ਅੰਧਕਾਰ ਤੇ ਘੋਰ ਹਨੇਰੇ ਦੀਆਂ ਗਹਿਰਾਈਆਂ ਵਿਚ ਖੋਜ ਕਰਦਾ ਹੈ,
ਉਹ ਕੱਚੀ ਧਾਤ* ਭਾਲਦਾ ਹੈ।
4 ਉਹ ਲੋਕਾਂ ਦੇ ਬਸੇਰਿਆਂ ਤੋਂ ਦੂਰ ਡੂੰਘੀ ਖਾਣ ਪੁੱਟਦਾ ਹੈ,
ਹਾਂ, ਲੋਕਾਂ ਦੇ ਆਉਣ-ਜਾਣ ਦੇ ਰਾਹਾਂ ਤੋਂ ਦੂਰ, ਭੁੱਲੀਆਂ-ਵਿਸਰੀਆਂ ਥਾਵਾਂ ʼਤੇ;
ਕੁਝ ਆਦਮੀ ਹੇਠਾਂ ਉੱਤਰ ਕੇ ਲਟਕਦੇ ਹੋਏ ਕੰਮ ਕਰਦੇ ਹਨ।
5 ਧਰਤੀ ਦੇ ਉੱਪਰ ਅਨਾਜ ਉੱਗਦਾ ਹੈ;
ਪਰ ਹੇਠਾਂ ਹਲਚਲ ਮਚੀ ਹੁੰਦੀ ਹੈ ਜਿਵੇਂ ਅੱਗ ਲੱਗੀ ਹੋਵੇ।*
6 ਉੱਥੇ ਪੱਥਰਾਂ ਵਿਚ ਨੀਲਮ
ਅਤੇ ਮਿੱਟੀ ਵਿਚ ਸੋਨਾ ਹੁੰਦਾ ਹੈ।
7 ਕੋਈ ਵੀ ਸ਼ਿਕਾਰੀ ਪੰਛੀ ਇਸ ਦਾ ਰਾਹ ਨਹੀਂ ਜਾਣਦਾ;
ਕਾਲੀ ਇੱਲ ਦੀ ਨਜ਼ਰ ਇਸ ਉੱਤੇ ਨਹੀਂ ਪਈ।
8 ਵੱਡੇ-ਵੱਡੇ ਜੰਗਲੀ ਜਾਨਵਰ ਇਸ ਉੱਤੇ ਨਹੀਂ ਚੱਲੇ;
ਜਵਾਨ ਸ਼ੇਰ ਉੱਥੇ ਸ਼ਿਕਾਰ ਲੱਭਦਾ ਨਜ਼ਰ ਨਹੀਂ ਆਇਆ।
9 ਇਨਸਾਨ ਆਪਣੇ ਹੱਥ ਨਾਲ ਸਖ਼ਤ ਚਟਾਨ* ਨੂੰ ਤੋੜਦਾ ਹੈ;
ਉਹ ਪਹਾੜਾਂ ਨੂੰ ਉਨ੍ਹਾਂ ਦੀ ਨੀਂਹ ਤੋਂ ਉਲਟਾ ਦਿੰਦਾ ਹੈ।
10 ਉਹ ਚਟਾਨ ਵਿਚ ਪਾਣੀ ਦੀਆਂ ਨਾਲੀਆਂ ਕੱਢਦਾ ਹੈ;+
ਉਸ ਦੀ ਨਜ਼ਰ ਹਰ ਕੀਮਤੀ ਚੀਜ਼ ʼਤੇ ਪੈਂਦੀ ਹੈ।
11 ਉਹ ਨਦੀਆਂ ਦੇ ਸੋਮਿਆਂ ਨੂੰ ਬੰਨ੍ਹ ਲਾ ਦਿੰਦਾ ਹੈ
ਅਤੇ ਲੁਕੀਆਂ ਚੀਜ਼ਾਂ ਨੂੰ ਚਾਨਣ ਵਿਚ ਲੈ ਆਉਂਦਾ ਹੈ।
13 ਕੋਈ ਵੀ ਇਨਸਾਨ ਇਸ ਦਾ ਮੁੱਲ ਨਹੀਂ ਜਾਣਦਾ,+
ਇਹ ਜੀਉਂਦਿਆਂ ਦੇ ਦੇਸ਼ ਵਿਚ ਨਹੀਂ ਮਿਲ ਸਕਦੀ।
14 ਡੂੰਘੇ ਪਾਣੀ ਕਹਿੰਦੇ ਹਨ, ‘ਇਹ ਮੇਰੇ ਵਿਚ ਨਹੀਂ ਹੈ!’
ਸਮੁੰਦਰ ਕਹਿੰਦਾ ਹੈ, ‘ਇਹ ਮੇਰੇ ਕੋਲ ਨਹੀਂ ਹੈ!’+
15 ਇਸ ਨੂੰ ਖਾਲਸ ਸੋਨੇ ਨਾਲ ਖ਼ਰੀਦਿਆ ਨਹੀਂ ਜਾ ਸਕਦਾ;
ਨਾ ਹੀ ਇਸ ਦੇ ਬਦਲੇ ਚਾਂਦੀ ਤੋਲ ਕੇ ਦਿੱਤੀ ਜਾ ਸਕਦੀ ਹੈ।+
16 ਇਹ ਓਫੀਰ ਦੇ ਸੋਨੇ+ ਨਾਲ ਮੁੱਲ ਨਹੀਂ ਲਈ ਜਾ ਸਕਦੀ,
ਨਾ ਹੀ ਦੁਰਲੱਭ ਸੁਲੇਮਾਨੀ ਪੱਥਰ ਅਤੇ ਨੀਲਮ ਨਾਲ ਖ਼ਰੀਦੀ ਜਾ ਸਕਦੀ ਹੈ।
17 ਸੋਨਾ ਅਤੇ ਕੱਚ ਇਸ ਦੀ ਬਰਾਬਰੀ ਨਹੀਂ ਕਰ ਸਕਦੇ;
18 ਮੂੰਗੇ ਅਤੇ ਬਲੌਰ ਇਸ ਅੱਗੇ ਫਿੱਕੇ ਪੈ ਜਾਂਦੇ ਹਨ+
ਕਿਉਂਕਿ ਬੁੱਧ ਦਾ ਮੁੱਲ ਮੋਤੀਆਂ ਦੀ ਇਕ ਭਰੀ ਹੋਈ ਥੈਲੀ ਨਾਲੋਂ ਕਿਤੇ ਜ਼ਿਆਦਾ ਹੈ।
19 ਕੂਸ਼ ਦਾ ਪੁਖਰਾਜ+ ਵੀ ਇਸ ਅੱਗੇ ਕੁਝ ਨਹੀਂ ਹੈ;
ਇਸ ਨੂੰ ਖਰੇ ਸੋਨੇ ਨਾਲ ਵੀ ਨਹੀਂ ਖ਼ਰੀਦਿਆ ਜਾ ਸਕਦਾ।
20 ਪਰ ਬੁੱਧ ਮਿਲਦੀ ਕਿੱਥੋਂ ਹੈ
ਅਤੇ ਸਮਝ ਦਾ ਸੋਮਾ ਕਿੱਥੇ ਹੈ?+
21 ਇਹ ਹਰ ਜੀਵ ਦੀਆਂ ਨਜ਼ਰਾਂ ਤੋਂ ਲੁਕੀ ਹੋਈ ਹੈ+
ਅਤੇ ਆਕਾਸ਼ ਦੇ ਪੰਛੀਆਂ ਤੋਂ ਛੁਪੀ ਹੋਈ ਹੈ।
22 ਵਿਨਾਸ਼ ਅਤੇ ਮੌਤ ਕਹਿੰਦੇ ਹਨ,
‘ਸਾਡੇ ਕੰਨੀਂ ਬੱਸ ਇਸ ਦੀ ਭਿਣਕ ਹੀ ਪਈ ਹੈ।’
23 ਪਰਮੇਸ਼ੁਰ ਇਸ ਨੂੰ ਪਾਉਣ ਦਾ ਤਰੀਕਾ ਜਾਣਦਾ ਹੈ;
ਸਿਰਫ਼ ਉਸ ਨੂੰ ਇਸ ਦਾ ਟਿਕਾਣਾ ਪਤਾ ਹੈ+
24 ਕਿਉਂਕਿ ਉਹ ਧਰਤੀ ਦੇ ਕੋਨੇ-ਕੋਨੇ ਨੂੰ ਦੇਖਦਾ ਹੈ
ਅਤੇ ਆਕਾਸ਼ਾਂ ਹੇਠਲੀ ਹਰ ਸ਼ੈਅ ਨੂੰ ਤੱਕਦਾ ਹੈ।+
25 ਜਦੋਂ ਉਸ ਨੇ ਹਵਾ ਦੇ ਜ਼ੋਰ* ਨੂੰ ਠਹਿਰਾਇਆ+
ਅਤੇ ਪਾਣੀਆਂ ਨੂੰ ਮਾਪਿਆ,+
26 ਜਦੋਂ ਉਸ ਨੇ ਮੀਂਹ ਲਈ ਨਿਯਮ ਤੈਅ ਕੀਤਾ,+
ਤੂਫ਼ਾਨ ਅਤੇ ਗਰਜਦੇ ਬੱਦਲ ਲਈ ਰਾਹ ਠਹਿਰਾਇਆ,+
27 ਉਦੋਂ ਉਸ ਨੇ ਬੁੱਧ ਦੇਖੀ ਅਤੇ ਇਸ ਬਾਰੇ ਸਮਝਾਇਆ;
ਉਸ ਨੇ ਇਸ ਨੂੰ ਕਾਇਮ ਕੀਤਾ ਤੇ ਪਰਖਿਆ।
28 ਉਸ ਨੇ ਆਦਮੀ ਨੂੰ ਕਿਹਾ: