ਗਿਣਤੀ
7 ਜਿਸ ਦਿਨ ਮੂਸਾ ਨੇ ਡੇਰੇ ਨੂੰ ਖੜ੍ਹਾ ਕਰਨ ਦਾ ਕੰਮ ਖ਼ਤਮ ਕੀਤਾ,+ ਉਸੇ ਦਿਨ ਉਸ ਨੇ ਪਵਿੱਤਰ ਤੇਲ ਪਾ ਕੇ+ ਇਸ ਨੂੰ ਪਵਿੱਤਰ ਕੀਤਾ। ਨਾਲੇ ਉਸ ਨੇ ਤੇਲ ਪਾ ਕੇ ਇਸ ਦੇ ਸਾਰੇ ਸਾਮਾਨ, ਵੇਦੀ ਅਤੇ ਸਾਰੇ ਭਾਂਡਿਆਂ ਨੂੰ ਵੀ ਪਵਿੱਤਰ ਕੀਤਾ।+ ਜਦੋਂ ਉਸ ਨੇ ਪਵਿੱਤਰ ਤੇਲ ਪਾ ਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਕਰ ਲਿਆ,+ 2 ਤਾਂ ਇਜ਼ਰਾਈਲ ਦੇ ਮੁਖੀ+ ਭੇਟ ਲੈ ਕੇ ਆਏ। ਇਹ ਮੁਖੀ ਆਪੋ-ਆਪਣੇ ਗੋਤਾਂ ਦੇ ਆਗੂ ਸਨ ਅਤੇ ਇਨ੍ਹਾਂ ਦੀ ਨਿਗਰਾਨੀ ਅਧੀਨ ਮਰਦਮਸ਼ੁਮਾਰੀ ਦਾ ਕੰਮ ਕੀਤਾ ਗਿਆ ਸੀ। 3 ਉਹ ਯਹੋਵਾਹ ਸਾਮ੍ਹਣੇ ਛੱਤ ਵਾਲੇ ਛੇ ਗੱਡੇ ਅਤੇ 12 ਬਲਦ ਲਿਆਏ, ਦੋ-ਦੋ ਮੁਖੀਆਂ ਵੱਲੋਂ ਇਕ ਗੱਡਾ ਅਤੇ ਹਰੇਕ ਮੁਖੀ ਵੱਲੋਂ ਇਕ-ਇਕ ਬਲਦ। ਉਨ੍ਹਾਂ ਨੇ ਇਹ ਡੇਰੇ ਦੇ ਸਾਮ੍ਹਣੇ ਲਿਆਂਦੇ। 4 ਯਹੋਵਾਹ ਨੇ ਮੂਸਾ ਨੂੰ ਕਿਹਾ: 5 “ਉਨ੍ਹਾਂ ਤੋਂ ਇਹ ਚੀਜ਼ਾਂ ਕਬੂਲ ਕਰ ਕਿਉਂਕਿ ਇਹ ਚੀਜ਼ਾਂ ਮੰਡਲੀ ਦੇ ਤੰਬੂ ਵਿਚ ਸੇਵਾ ਦੇ ਕੰਮਾਂ ਵਿਚ ਇਸਤੇਮਾਲ ਹੋਣਗੀਆਂ। ਤੂੰ ਇਹ ਚੀਜ਼ਾਂ ਲੇਵੀਆਂ ਨੂੰ ਦੇਈਂ, ਹਰੇਕ ਨੂੰ ਉਸ ਦੇ ਕੰਮ ਦੀ ਜ਼ਰੂਰਤ ਅਨੁਸਾਰ।”
6 ਇਸ ਲਈ ਮੂਸਾ ਨੇ ਗੱਡੇ ਅਤੇ ਬਲਦ ਕਬੂਲ ਕੀਤੇ ਅਤੇ ਲੇਵੀਆਂ ਨੂੰ ਦਿੱਤੇ। 7 ਉਸ ਨੇ ਗੇਰਸ਼ੋਨ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਕੰਮ+ ਅਨੁਸਾਰ ਦੋ ਗੱਡੇ ਅਤੇ ਚਾਰ ਬਲਦ ਦਿੱਤੇ; 8 ਉਸ ਨੇ ਮਰਾਰੀ ਦੇ ਪੁੱਤਰਾਂ ਨੂੰ ਉਨ੍ਹਾਂ ਦੇ ਕੰਮ ਅਨੁਸਾਰ ਚਾਰ ਗੱਡੇ ਅਤੇ ਅੱਠ ਬਲਦ ਦਿੱਤੇ। ਇਹ ਸਾਰੇ ਪੁਜਾਰੀ ਹਾਰੂਨ ਦੇ ਪੁੱਤਰ ਈਥਾਮਾਰ ਦੀ ਨਿਗਰਾਨੀ ਅਧੀਨ ਸਨ।+ 9 ਪਰ ਉਸ ਨੇ ਕਹਾਥ ਦੇ ਪੁੱਤਰਾਂ ਨੂੰ ਕੁਝ ਨਹੀਂ ਦਿੱਤਾ ਕਿਉਂਕਿ ਪਵਿੱਤਰ ਸਥਾਨ ਦੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਸੀ+ ਅਤੇ ਉਹ ਇਹ ਪਵਿੱਤਰ ਚੀਜ਼ਾਂ ਆਪਣੇ ਮੋਢਿਆਂ ʼਤੇ ਚੁੱਕਦੇ ਸਨ।+
10 ਜਿਸ ਦਿਨ ਵੇਦੀ ʼਤੇ ਪਵਿੱਤਰ ਤੇਲ ਪਾਇਆ ਗਿਆ ਤੇ ਇਸ ਦਾ ਉਦਘਾਟਨ*+ ਕੀਤਾ ਗਿਆ, ਉਸ ਦਿਨ ਸਾਰੇ ਮੁਖੀ ਆਪਣੀ ਭੇਟ ਲਿਆਏ। ਜਦੋਂ ਸਾਰੇ ਮੁਖੀਆਂ ਨੇ ਵੇਦੀ ਦੇ ਸਾਮ੍ਹਣੇ ਆਪਣੀ-ਆਪਣੀ ਭੇਟ ਲਿਆਂਦੀ, 11 ਤਾਂ ਯਹੋਵਾਹ ਨੇ ਮੂਸਾ ਨੂੰ ਕਿਹਾ: “ਹਰ ਦਿਨ ਇਕ ਮੁਖੀ ਵੇਦੀ ਦੇ ਉਦਘਾਟਨ ਲਈ ਆਪਣੀ ਭੇਟ ਲਿਆਵੇ।”
12 ਪਹਿਲੇ ਦਿਨ ਯਹੂਦਾਹ ਦੇ ਗੋਤ ਵਿੱਚੋਂ ਅਮੀਨਾਦਾਬ ਦਾ ਪੁੱਤਰ ਨਹਸ਼ੋਨ+ ਆਪਣੀ ਭੇਟ ਲਿਆਇਆ। 13 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ*+ ਦੇ ਤੋਲ ਮੁਤਾਬਕ ਥਾਲ਼ੀ ਦਾ ਭਾਰ 130 ਸ਼ੇਕੇਲ* ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਨਾਲ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 14 ਨਾਲੇ ਸੋਨੇ ਦਾ ਇਕ ਪਿਆਲਾ* ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 15 ਹੋਮ-ਬਲ਼ੀ ਲਈ ਇਕ ਬਲਦ,+ ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 16 ਪਾਪ-ਬਲ਼ੀ ਲਈ ਇਕ ਮੇਮਣਾ;+ 17 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਅਮੀਨਾਦਾਬ+ ਦੇ ਪੁੱਤਰ ਨਹਸ਼ੋਨ ਦੀ ਭੇਟ ਸੀ।
18 ਦੂਸਰੇ ਦਿਨ ਯਿਸਾਕਾਰ ਦੇ ਗੋਤ ਦਾ ਮੁਖੀ ਨਥਨੀਏਲ+ ਆਪਣੀ ਭੇਟ ਲਿਆਇਆ ਜੋ ਸੂਆਰ ਦਾ ਪੁੱਤਰ ਸੀ। 19 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਨਾਲ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 20 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 21 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 22 ਪਾਪ-ਬਲ਼ੀ ਲਈ ਇਕ ਮੇਮਣਾ;+ 23 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਸੂਆਰ ਦੇ ਪੁੱਤਰ ਨਥਨੀਏਲ ਦੀ ਭੇਟ ਸੀ।
24 ਤੀਸਰੇ ਦਿਨ ਜ਼ਬੂਲੁਨ ਦੇ ਪੁੱਤਰਾਂ ਦਾ ਮੁਖੀ ਅਲੀਆਬ+ ਆਪਣੀ ਭੇਟ ਲਿਆਇਆ ਜੋ ਹੇਲੋਨ ਦਾ ਪੁੱਤਰ ਸੀ। 25 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਨਾਲ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 26 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 27 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 28 ਪਾਪ-ਬਲ਼ੀ ਲਈ ਇਕ ਮੇਮਣਾ;+ 29 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਹੇਲੋਨ ਦੇ ਪੁੱਤਰ ਅਲੀਆਬ+ ਦੀ ਭੇਟ ਸੀ।
30 ਚੌਥੇ ਦਿਨ ਰਊਬੇਨ ਦੇ ਪੁੱਤਰਾਂ ਦਾ ਮੁਖੀ ਅਲੀਸੂਰ+ ਆਪਣੀ ਭੇਟ ਲਿਆਇਆ ਜੋ ਸ਼ਦੇਊਰ ਦਾ ਪੁੱਤਰ ਸੀ। 31 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 32 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 33 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 34 ਪਾਪ-ਬਲ਼ੀ ਲਈ ਇਕ ਮੇਮਣਾ;+ 35 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਸ਼ਦੇਊਰ ਦੇ ਪੁੱਤਰ ਅਲੀਸੂਰ+ ਦੀ ਭੇਟ ਸੀ।
36 ਪੰਜਵੇਂ ਦਿਨ ਸ਼ਿਮਓਨ ਦੇ ਪੁੱਤਰਾਂ ਦਾ ਮੁਖੀ ਸ਼ਲੁਮੀਏਲ+ ਭੇਟ ਲਿਆਇਆ ਜੋ ਸੂਰੀਸ਼ਦਾਈ ਦਾ ਪੁੱਤਰ ਸੀ। 37 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 38 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 39 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 40 ਪਾਪ-ਬਲ਼ੀ ਲਈ ਇਕ ਮੇਮਣਾ;+ 41 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਸੂਰੀਸ਼ਦਾਈ ਦੇ ਪੁੱਤਰ ਸ਼ਲੁਮੀਏਲ+ ਦੀ ਭੇਟ ਸੀ।
42 ਛੇਵੇਂ ਦਿਨ ਗਾਦ ਦੇ ਪੁੱਤਰਾਂ ਦਾ ਮੁਖੀ ਅਲਯਾਸਾਫ਼+ ਆਪਣੀ ਭੇਟ ਲਿਆਇਆ ਜੋ ਦਊਏਲ ਦਾ ਪੁੱਤਰ ਸੀ। 43 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 44 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 45 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 46 ਪਾਪ-ਬਲ਼ੀ ਲਈ ਇਕ ਮੇਮਣਾ;+ 47 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਦਊਏਲ ਦੇ ਪੁੱਤਰ ਅਲਯਾਸਾਫ਼+ ਦੀ ਭੇਟ ਸੀ।
48 ਸੱਤਵੇਂ ਦਿਨ ਇਫ਼ਰਾਈਮ ਦੇ ਪੁੱਤਰਾਂ ਦਾ ਮੁਖੀ ਅਲੀਸ਼ਾਮਾ+ ਆਪਣੀ ਭੇਟ ਲਿਆਇਆ ਜੋ ਅਮੀਹੂਦ ਦਾ ਪੁੱਤਰ ਸੀ। 49 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 50 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 51 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 52 ਪਾਪ-ਬਲ਼ੀ ਲਈ ਇਕ ਮੇਮਣਾ;+ 53 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਅਮੀਹੂਦ ਦੇ ਪੁੱਤਰ ਅਲੀਸ਼ਾਮਾ+ ਦੀ ਭੇਟ ਸੀ।
54 ਅੱਠਵੇਂ ਦਿਨ ਮਨੱਸ਼ਹ ਦੇ ਪੁੱਤਰਾਂ ਦਾ ਮੁਖੀ ਗਮਲੀਏਲ+ ਆਪਣੀ ਭੇਟ ਲਿਆਇਆ ਜੋ ਪਦਾਹਸੂਰ ਦਾ ਪੁੱਤਰ ਸੀ। 55 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 56 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 57 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 58 ਪਾਪ-ਬਲ਼ੀ ਲਈ ਇਕ ਮੇਮਣਾ;+ 59 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਪਦਾਹਸੂਰ ਦੇ ਪੁੱਤਰ ਗਮਲੀਏਲ+ ਦੀ ਭੇਟ ਸੀ।
60 ਨੌਵੇਂ ਦਿਨ ਬਿਨਯਾਮੀਨ ਦੇ ਪੁੱਤਰਾਂ ਦਾ ਮੁਖੀ+ ਅਬੀਦਾਨ+ ਆਪਣੀ ਭੇਟ ਲਿਆਇਆ ਜੋ ਗਿਦਓਨੀ ਦਾ ਪੁੱਤਰ ਸੀ। 61 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 62 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 63 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 64 ਪਾਪ-ਬਲ਼ੀ ਲਈ ਇਕ ਮੇਮਣਾ;+ 65 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਗਿਦਓਨੀ ਦੇ ਪੁੱਤਰ ਅਬੀਦਾਨ+ ਦੀ ਭੇਟ ਸੀ।
66 ਦਸਵੇਂ ਦਿਨ ਦਾਨ ਦੇ ਪੁੱਤਰਾਂ ਦਾ ਮੁਖੀ ਅਹੀਅਜ਼ਰ+ ਆਪਣੀ ਭੇਟ ਲਿਆਇਆ ਜੋ ਅਮੀਸ਼ਦਾਈ ਦਾ ਪੁੱਤਰ ਸੀ। 67 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 68 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 69 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 70 ਪਾਪ-ਬਲ਼ੀ ਲਈ ਇਕ ਮੇਮਣਾ;+ 71 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਅਮੀਸ਼ਦਾਈ ਦੇ ਪੁੱਤਰ ਅਹੀਅਜ਼ਰ+ ਦੀ ਭੇਟ ਸੀ।
72 11ਵੇਂ ਦਿਨ ਆਸ਼ੇਰ ਦੇ ਪੁੱਤਰਾਂ ਦਾ ਮੁਖੀ ਪਗੀਏਲ+ ਆਪਣੀ ਭੇਟ ਲਿਆਇਆ ਜੋ ਆਕਰਾਨ ਦਾ ਪੁੱਤਰ ਸੀ। 73 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 74 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 75 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 76 ਪਾਪ-ਬਲ਼ੀ ਲਈ ਇਕ ਮੇਮਣਾ;+ 77 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਆਕਰਾਨ ਦੇ ਪੁੱਤਰ ਪਗੀਏਲ+ ਦੀ ਭੇਟ ਸੀ।
78 12ਵੇਂ ਦਿਨ ਨਫ਼ਤਾਲੀ ਦੇ ਪੁੱਤਰਾਂ ਦਾ ਮੁਖੀ ਅਹੀਰਾ+ ਆਪਣੀ ਭੇਟ ਲਿਆਇਆ ਜੋ ਏਨਾਨ ਦਾ ਪੁੱਤਰ ਸੀ। 79 ਉਹ ਚਾਂਦੀ ਦੀ ਇਕ ਥਾਲ਼ੀ ਅਤੇ ਚਾਂਦੀ ਦਾ ਇਕ ਕਟੋਰਾ ਲਿਆਇਆ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਇਹ ਦੋਵੇਂ ਭਾਂਡੇ ਤੇਲ ਵਿਚ ਗੁੰਨ੍ਹੇ ਮੈਦੇ ਨਾਲ ਭਰੇ ਹੋਏ ਸਨ ਅਤੇ ਇਹ ਮੈਦਾ ਅਨਾਜ ਦੇ ਚੜ੍ਹਾਵੇ ਲਈ ਸੀ;+ 80 ਨਾਲੇ ਸੋਨੇ ਦਾ ਇਕ ਪਿਆਲਾ ਜਿਸ ਦਾ ਭਾਰ 10 ਸ਼ੇਕੇਲ ਸੀ ਅਤੇ ਇਹ ਧੂਪ ਨਾਲ ਭਰਿਆ ਹੋਇਆ ਸੀ; 81 ਹੋਮ-ਬਲ਼ੀ+ ਲਈ ਇਕ ਬਲਦ, ਇਕ ਭੇਡੂ ਅਤੇ ਇਕ ਸਾਲ ਦਾ ਇਕ ਲੇਲਾ; 82 ਪਾਪ-ਬਲ਼ੀ ਲਈ ਇਕ ਮੇਮਣਾ;+ 83 ਸ਼ਾਂਤੀ-ਬਲ਼ੀ+ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇਕ-ਇਕ ਸਾਲ ਦੇ ਪੰਜ ਮੇਮਣੇ ਲਿਆਇਆ। ਇਹ ਏਨਾਨ ਦੇ ਪੁੱਤਰ ਅਹੀਰਾ+ ਦੀ ਭੇਟ ਸੀ।
84 ਵੇਦੀ ਨੂੰ ਤੇਲ ਪਾ ਕੇ ਪਵਿੱਤਰ ਕੀਤੇ ਜਾਣ ਤੋਂ ਬਾਅਦ ਇਸ ਦੇ ਉਦਘਾਟਨ ਲਈ ਇਜ਼ਰਾਈਲ ਦੇ ਮੁਖੀ ਇਹ ਭੇਟ ਲਿਆਏ:+ ਚਾਂਦੀ ਦੀਆਂ 12 ਥਾਲ਼ੀਆਂ, ਚਾਂਦੀ ਦੇ 12 ਕਟੋਰੇ, ਸੋਨੇ ਦੇ 12 ਪਿਆਲੇ;+ 85 ਚਾਂਦੀ ਦੀ ਹਰ ਥਾਲ਼ੀ ਦਾ ਭਾਰ 130 ਸ਼ੇਕੇਲ ਅਤੇ ਕਟੋਰੇ ਦਾ ਭਾਰ 70 ਸ਼ੇਕੇਲ ਸੀ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ+ ਚਾਂਦੀ ਦੇ ਸਾਰੇ ਭਾਂਡਿਆਂ ਦਾ ਭਾਰ 2,400 ਸ਼ੇਕੇਲ ਸੀ; 86 ਹਰ ਸੋਨੇ ਦੇ ਪਿਆਲੇ ਦਾ ਭਾਰ 10 ਸ਼ੇਕੇਲ ਸੀ। ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ 12 ਪਿਆਲਿਆਂ ਦਾ ਭਾਰ 120 ਸ਼ੇਕੇਲ ਸੀ। ਸਾਰੇ ਪਿਆਲੇ ਧੂਪ ਨਾਲ ਭਰੇ ਹੋਏ ਸਨ। 87 ਹੋਮ-ਬਲ਼ੀ ਲਈ 12 ਬਲਦ, 12 ਭੇਡੂ ਅਤੇ ਇਕ-ਇਕ ਸਾਲ ਦੇ 12 ਲੇਲੇ, ਅਨਾਜ ਦੀ ਭੇਟ, ਪਾਪ-ਬਲ਼ੀ ਲਈ 12 ਮੇਮਣੇ, 88 ਸ਼ਾਂਤੀ-ਬਲ਼ੀ ਲਈ 24 ਬਲਦ, 60 ਭੇਡੂ, 60 ਬੱਕਰੇ ਅਤੇ ਇਕ-ਇਕ ਸਾਲ ਦੇ 60 ਮੇਮਣੇ। ਵੇਦੀ ਨੂੰ ਤੇਲ ਪਾ ਕੇ ਪਵਿੱਤਰ ਕੀਤੇ ਜਾਣ+ ਤੋਂ ਬਾਅਦ ਇਸ ਦੇ ਉਦਘਾਟਨ ਲਈ ਇਹ ਭੇਟ ਦਿੱਤੀ ਗਈ।+
89 ਜਦੋਂ ਵੀ ਮੂਸਾ ਪਰਮੇਸ਼ੁਰ* ਨਾਲ ਗੱਲ ਕਰਨ ਲਈ ਮੰਡਲੀ ਦੇ ਤੰਬੂ ਵਿਚ ਜਾਂਦਾ ਸੀ,+ ਤਾਂ ਉਸ ਨੂੰ ਗਵਾਹੀ ਦੇ ਸੰਦੂਕ ਦੇ ਢੱਕਣ ਉੱਤੇ ਰੱਖੇ ਦੋ ਕਰੂਬੀਆਂ ਦੇ ਵਿਚਕਾਰੋਂ+ ਪਰਮੇਸ਼ੁਰ ਦੀ ਆਵਾਜ਼ ਸੁਣਾਈ ਦਿੰਦੀ ਸੀ+ ਅਤੇ ਪਰਮੇਸ਼ੁਰ ਉਸ ਨਾਲ ਗੱਲ ਕਰਦਾ ਸੀ।