ਗਿਣਤੀ
2 ਫਿਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: 2 “ਛਾਉਣੀ ਵਿਚ ਤਿੰਨ-ਤਿੰਨ ਗੋਤਾਂ ਦੇ ਦਲ ਨੂੰ ਜਗ੍ਹਾ ਦਿੱਤੀ ਗਈ ਹੈ,+ ਇਸ ਲਈ ਸਾਰੇ ਇਜ਼ਰਾਈਲੀ ਆਪਣੇ ਦਲ ਦੀ ਜਗ੍ਹਾ ʼਤੇ ਤੰਬੂ ਲਾਉਣ। ਹਰ ਆਦਮੀ ਆਪਣੇ ਪਿਉ-ਦਾਦਿਆਂ ਦੇ ਘਰਾਣੇ ਦੇ ਝੰਡੇ* ਕੋਲ ਤੰਬੂ ਲਾਵੇ। ਹਰ ਤੰਬੂ ਦਾ ਮੂੰਹ ਮੰਡਲੀ ਦੇ ਤੰਬੂ ਵੱਲ ਹੋਵੇ ਅਤੇ ਇਸ ਦੇ ਆਲੇ-ਦੁਆਲੇ ਤੰਬੂ ਲਾਏ ਜਾਣ।
3 “ਪੂਰਬ ਵਿਚ ਸੂਰਜ ਦੇ ਚੜ੍ਹਦੇ ਪਾਸੇ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਯਹੂਦਾਹ ਦਾ ਗੋਤ ਹੋਵੇਗਾ। ਯਹੂਦਾਹ ਦੇ ਪੁੱਤਰਾਂ ਦਾ ਮੁਖੀ ਅਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ।+ 4 ਉਸ ਦੇ ਫ਼ੌਜੀਆਂ ਦੀ ਗਿਣਤੀ 74,600 ਹੈ।+ 5 ਯਹੂਦਾਹ ਦੇ ਗੋਤ ਦੇ ਇਕ ਪਾਸੇ ਯਿਸਾਕਾਰ ਦਾ ਗੋਤ ਤੰਬੂ ਲਾਵੇਗਾ; ਯਿਸਾਕਾਰ ਦੇ ਪੁੱਤਰਾਂ ਦਾ ਮੁਖੀ ਸੂਆਰ ਦਾ ਪੁੱਤਰ ਨਥਨੀਏਲ ਹੈ।+ 6 ਉਸ ਦੇ ਫ਼ੌਜੀਆਂ ਦੀ ਗਿਣਤੀ 54,400 ਹੈ।+ 7 ਯਹੂਦਾਹ ਦੇ ਗੋਤ ਦੇ ਦੂਜੇ ਪਾਸੇ ਜ਼ਬੂਲੁਨ ਦਾ ਗੋਤ ਤੰਬੂ ਲਾਵੇਗਾ। ਜ਼ਬੂਲੁਨ ਦੇ ਪੁੱਤਰਾਂ ਦਾ ਮੁਖੀ ਹੇਲੋਨ ਦਾ ਪੁੱਤਰ ਅਲੀਆਬ ਹੈ।+ 8 ਉਸ ਦੇ ਫ਼ੌਜੀਆਂ ਦੀ ਗਿਣਤੀ 57,400 ਹੈ।+
9 “ਇਸ ਦਲ ਦੇ ਫ਼ੌਜੀਆਂ ਦੀ ਕੁੱਲ ਗਿਣਤੀ 1,86,400 ਹੈ ਜਿਸ ਦੀ ਅਗਵਾਈ ਯਹੂਦਾਹ ਦਾ ਗੋਤ ਕਰੇਗਾ। ਜਦੋਂ ਇਜ਼ਰਾਈਲੀ ਇਕ ਥਾਂ ਤੋਂ ਦੂਜੀ ਥਾਂ ਜਾਣਗੇ, ਤਾਂ ਕਾਫ਼ਲੇ ਵਿਚ ਇਹ ਪਹਿਲੇ ਨੰਬਰ ʼਤੇ ਹੋਣਗੇ।+
10 “ਦੱਖਣ ਵਿਚ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਰਊਬੇਨ ਦਾ ਗੋਤ+ ਹੋਵੇਗਾ। ਰਊਬੇਨ ਦੇ ਪੁੱਤਰਾਂ ਦਾ ਮੁਖੀ ਸ਼ਦੇਊਰ ਦਾ ਪੁੱਤਰ ਅਲੀਸੂਰ ਹੈ।+ 11 ਉਸ ਦੇ ਫ਼ੌਜੀਆਂ ਦੀ ਗਿਣਤੀ 46,500 ਹੈ।+ 12 ਰਊਬੇਨ ਦੇ ਗੋਤ ਦੇ ਇਕ ਪਾਸੇ ਸ਼ਿਮਓਨ ਦਾ ਗੋਤ ਤੰਬੂ ਲਾਵੇਗਾ। ਸ਼ਿਮਓਨ ਦੇ ਪੁੱਤਰਾਂ ਦਾ ਮੁਖੀ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਹੈ।+ 13 ਉਸ ਦੇ ਫ਼ੌਜੀਆਂ ਦੀ ਗਿਣਤੀ 59,300 ਹੈ।+ 14 ਰਊਬੇਨ ਦੇ ਗੋਤ ਦੇ ਦੂਜੇ ਪਾਸੇ ਗਾਦ ਦਾ ਗੋਤ ਤੰਬੂ ਲਾਵੇਗਾ; ਗਾਦ ਦੇ ਪੁੱਤਰਾਂ ਦਾ ਮੁਖੀ ਰਊਏਲ ਦਾ ਪੁੱਤਰ ਅਲਯਾਸਾਫ਼ ਹੈ।+ 15 ਉਸ ਦੇ ਫ਼ੌਜੀਆਂ ਦੀ ਗਿਣਤੀ 45,650 ਹੈ।+
16 “ਇਸ ਦਲ ਦੇ ਫ਼ੌਜੀਆਂ ਦੀ ਗਿਣਤੀ 1,51,450 ਹੈ ਜਿਸ ਦੀ ਅਗਵਾਈ ਰਊਬੇਨ ਦਾ ਗੋਤ ਕਰੇਗਾ। ਕਾਫ਼ਲੇ ਵਿਚ ਇਹ ਦੂਜੇ ਨੰਬਰ ʼਤੇ ਹੋਣਗੇ।+
17 “ਜਦੋਂ ਮੰਡਲੀ ਦੇ ਤੰਬੂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਵੇਗਾ,+ ਤਾਂ ਲੇਵੀਆਂ ਦਾ ਦਲ ਦੂਸਰੇ ਦਲਾਂ ਦੇ ਵਿਚਕਾਰ ਹੋਵੇ।
“ਤਿੰਨ ਗੋਤਾਂ ਵਾਲਾ ਹਰ ਦਲ ਛਾਉਣੀ ਵਿਚ ਜਿਸ ਤਰਤੀਬ ਵਿਚ ਤੰਬੂ ਲਾਵੇਗਾ, ਉਸੇ ਤਰਤੀਬ ਵਿਚ ਉਹ ਸਫ਼ਰ ਕਰੇ+ ਅਤੇ ਕਾਫ਼ਲੇ ਵਿਚ ਹਰ ਕੋਈ ਆਪੋ-ਆਪਣੀ ਜਗ੍ਹਾ ਰਹੇ।
18 “ਪੱਛਮ ਵਿਚ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਇਫ਼ਰਾਈਮ ਦਾ ਗੋਤ ਹੋਵੇਗਾ। ਇਫ਼ਰਾਈਮ ਦੇ ਪੁੱਤਰਾਂ ਦਾ ਮੁਖੀ ਅਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ।+ 19 ਉਸ ਦੇ ਫ਼ੌਜੀਆਂ ਦੀ ਗਿਣਤੀ 40,500 ਹੈ।+ 20 ਇਫ਼ਰਾਈਮ ਦੇ ਗੋਤ ਦੇ ਇਕ ਪਾਸੇ ਮਨੱਸ਼ਹ ਦਾ ਗੋਤ+ ਤੰਬੂ ਲਾਵੇਗਾ। ਮਨੱਸ਼ਹ ਦੇ ਪੁੱਤਰਾਂ ਦਾ ਮੁਖੀ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ।+ 21 ਉਸ ਦੇ ਫ਼ੌਜੀਆਂ ਦੀ ਗਿਣਤੀ 32,200 ਹੈ।+ 22 ਇਫ਼ਰਾਈਮ ਦੇ ਗੋਤ ਦੇ ਦੂਜੇ ਪਾਸੇ ਬਿਨਯਾਮੀਨ ਦਾ ਗੋਤ ਤੰਬੂ ਲਾਵੇਗਾ; ਬਿਨਯਾਮੀਨ ਦੇ ਪੁੱਤਰਾਂ ਦਾ ਮੁਖੀ ਗਿਦਓਨੀ ਦਾ ਪੁੱਤਰ ਅਬੀਦਾਨ ਹੈ।+ 23 ਉਸ ਦੇ ਫ਼ੌਜੀਆਂ ਦੀ ਗਿਣਤੀ 35,400 ਹੈ।+
24 “ਇਸ ਦਲ ਦੇ ਫ਼ੌਜੀਆਂ ਦੀ ਗਿਣਤੀ 1,08,100 ਹੈ ਜਿਸ ਦੀ ਅਗਵਾਈ ਇਫ਼ਰਾਈਮ ਦਾ ਗੋਤ ਕਰੇਗਾ। ਕਾਫ਼ਲੇ ਵਿਚ ਇਹ ਤੀਜੇ ਨੰਬਰ ʼਤੇ ਹੋਣਗੇ।+
25 “ਉੱਤਰ ਵਿਚ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਦਾਨ ਦਾ ਗੋਤ ਹੋਵੇਗਾ। ਦਾਨ ਦੇ ਪੁੱਤਰਾਂ ਦਾ ਮੁਖੀ ਅਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਹੈ।+ 26 ਉਸ ਦੇ ਫ਼ੌਜੀਆਂ ਦੀ ਗਿਣਤੀ 62,700 ਹੈ।+ 27 ਦਾਨ ਦੇ ਗੋਤ ਦੇ ਇਕ ਪਾਸੇ ਆਸ਼ੇਰ ਦਾ ਗੋਤ ਤੰਬੂ ਲਾਵੇਗਾ। ਆਸ਼ੇਰ ਦੇ ਪੁੱਤਰਾਂ ਦਾ ਮੁਖੀ ਆਕਰਾਨ ਦਾ ਪੁੱਤਰ ਪਗੀਏਲ ਹੈ।+ 28 ਉਸ ਦੇ ਫ਼ੌਜੀਆਂ ਦੀ ਗਿਣਤੀ 41,500 ਹੈ।+ 29 ਦਾਨ ਦੇ ਗੋਤ ਦੇ ਦੂਜੇ ਪਾਸੇ ਨਫ਼ਤਾਲੀ ਦਾ ਗੋਤ ਤੰਬੂ ਲਾਵੇਗਾ। ਨਫ਼ਤਾਲੀ ਦੇ ਪੁੱਤਰਾਂ ਦਾ ਮੁਖੀ ਏਨਾਨ ਦਾ ਪੁੱਤਰ ਅਹੀਰਾ ਹੈ।+ 30 ਉਸ ਦੇ ਫ਼ੌਜੀਆਂ ਦੀ ਗਿਣਤੀ 53,400 ਹੈ।+
31 “ਇਸ ਦਲ ਦੇ ਫ਼ੌਜੀਆਂ ਦੀ ਗਿਣਤੀ 1,57,600 ਹੈ ਜਿਸ ਦੀ ਅਗਵਾਈ ਦਾਨ ਦਾ ਗੋਤ ਕਰੇਗਾ। ਇਜ਼ਰਾਈਲ ਦੇ ਤਿੰਨ-ਤਿੰਨ ਗੋਤਾਂ ਦੇ ਦਲਾਂ ਅਨੁਸਾਰ ਇਹ ਕਾਫ਼ਲੇ ਦੇ ਅਖ਼ੀਰ ਵਿਚ ਹੋਣਗੇ।”+
32 ਇਨ੍ਹਾਂ ਇਜ਼ਰਾਈਲੀਆਂ ਦੇ ਨਾਵਾਂ ਦੀ ਸੂਚੀ ਉਨ੍ਹਾਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਬਣਾਈ ਗਈ ਸੀ। ਸਾਰੇ ਦਲਾਂ ਦੇ ਫ਼ੌਜੀਆਂ ਦੀ ਕੁੱਲ ਗਿਣਤੀ 6,03,550 ਸੀ।+ 33 ਪਰ ਇਜ਼ਰਾਈਲੀਆਂ ਦੀ ਸੂਚੀ ਵਿਚ ਲੇਵੀਆਂ ਦੇ ਨਾਂ ਦਰਜ ਨਹੀਂ ਕੀਤੇ ਗਏ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 34 ਇਜ਼ਰਾਈਲੀਆਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਉਹ ਆਪੋ-ਆਪਣੇ ਤਿੰਨ ਗੋਤਾਂ ਦੇ ਦਲਾਂ ਅਨੁਸਾਰ ਅਤੇ ਆਪਣੇ ਪਰਿਵਾਰਾਂ ਅਤੇ ਪਿਉ-ਦਾਦਿਆਂ ਦੇ ਘਰਾਣਿਆਂ ਅਨੁਸਾਰ ਹੀ ਛਾਉਣੀ ਵਿਚ ਤੰਬੂ ਲਾਉਂਦੇ ਸਨ+ ਅਤੇ ਇਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦੇ ਸਨ।+