ਅੱਯੂਬ
3 ਇਸ ਤੋਂ ਬਾਅਦ ਅੱਯੂਬ ਨੇ ਬੋਲਣਾ ਸ਼ੁਰੂ ਕੀਤਾ ਤੇ ਉਹ ਆਪਣੇ ਜੰਮਣ ਦੇ ਦਿਨ ਨੂੰ ਕੋਸਣ ਲੱਗਾ।*+ 2 ਅੱਯੂਬ ਨੇ ਕਿਹਾ:
3 “ਉਹ ਦਿਨ ਨਾ ਹੀ ਆਉਂਦਾ ਜਦੋਂ ਮੈਂ ਜੰਮਿਆ ਸੀ+
ਅਤੇ ਨਾ ਹੀ ਉਹ ਰਾਤ ਜਦੋਂ ਕਿਸੇ ਨੇ ਕਿਹਾ ਸੀ: ‘ਗਰਭ ਵਿਚ ਮੁੰਡਾ ਹੈ!’
4 ਉਹ ਦਿਨ ਹਨੇਰੇ ਵਿਚ ਬਦਲ ਜਾਂਦਾ।
ਪਰਮੇਸ਼ੁਰ ਉੱਪਰੋਂ ਉਹਦੀ ਖ਼ਬਰ-ਸਾਰ ਨਾ ਲੈਂਦਾ;
ਨਾ ਉਸ ਉੱਤੇ ਚਾਨਣ ਚਮਕਦਾ।
5 ਘੁੱਪ ਹਨੇਰਾ* ਉਸ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ।
ਕਾਲਾ ਬੱਦਲ ਉਸ ਉੱਤੇ ਛਾ ਜਾਂਦਾ।
ਦਿਨੇ ਹਨੇਰਾ ਕਰ ਦੇਣ ਵਾਲੀ ਕਿਸੇ ਵੀ ਸ਼ੈਅ ਕਾਰਨ ਉਹ ਦਿਨ ਸਹਿਮ ਜਾਂਦਾ।
6 ਉਸ ਰਾਤ ਨੂੰ ਘੁੱਪ ਹਨੇਰਾ ਆ ਫੜਦਾ;+
ਸਾਲ ਦੇ ਦਿਨਾਂ ਵਿਚ ਉਹ ਖ਼ੁਸ਼ੀਆਂ ਨਾ ਮਨਾਉਂਦੀ
ਅਤੇ ਨਾ ਹੀ ਮਹੀਨਿਆਂ ਵਿਚ ਉਸ ਦੀ ਗਿਣਤੀ ਹੁੰਦੀ।
7 ਕਿੰਨਾ ਚੰਗਾ ਹੁੰਦਾ ਜੇ ਉਹ ਰਾਤ ਬਾਂਝ ਹੋ ਜਾਂਦੀ;
ਉਸ ਵਿਚ ਖ਼ੁਸ਼ੀਆਂ ਦੀ ਕੋਈ ਆਵਾਜ਼ ਨਾ ਸੁਣਾਈ ਦਿੰਦੀ।
9 ਤਰਕਾਲਾਂ ਦੇ ਤਾਰੇ ਕਾਲੇ ਹੋ ਜਾਂਦੇ;
ਉਹ ਚਾਨਣ ਨੂੰ ਉਡੀਕਦੀ, ਪਰ ਉਹ ਹੁੰਦਾ ਨਾ,
ਉਹ ਸਵੇਰ ਦੀਆਂ ਕਿਰਨਾਂ ਨੂੰ ਨਾ ਦੇਖਦੀ।
10 ਕਿਉਂਕਿ ਉਸ ਨੇ ਮੇਰੀ ਮਾਂ ਦੀ ਕੁੱਖ ਦੇ ਬੂਹੇ ਬੰਦ ਨਹੀਂ ਕੀਤੇ;+
ਨਾ ਹੀ ਉਸ ਨੇ ਮੁਸੀਬਤ ਨੂੰ ਮੇਰੀਆਂ ਨਜ਼ਰਾਂ ਤੋਂ ਓਹਲੇ ਕੀਤਾ।
11 ਮੈਂ ਪੈਦਾ ਹੁੰਦਿਆਂ ਹੀ ਮਰ ਕਿਉਂ ਨਾ ਗਿਆ?
ਮੈਂ ਕੁੱਖੋਂ ਬਾਹਰ ਆਉਂਦਿਆਂ ਹੀ ਦਮ ਕਿਉਂ ਨਹੀਂ ਤੋੜ ਦਿੱਤਾ?+
12 ਮੇਰੀ ਮਾਂ ਨੇ ਮੈਨੂੰ ਆਪਣੇ ਗੋਡਿਆਂ ʼਤੇ ਕਿਉਂ ਲਿਆ
ਅਤੇ ਮੈਨੂੰ ਆਪਣਾ ਦੁੱਧ ਕਿਉਂ ਚੁੰਘਾਇਆ?
13 ਨਹੀਂ ਤਾਂ ਹੁਣ ਮੈਂ ਚੈਨ ਨਾਲ ਪਿਆ ਹੁੰਦਾ;+
ਮੈਂ ਸੁੱਤਾ ਹੁੰਦਾ ਤੇ ਆਰਾਮ ਕਰ ਰਿਹਾ ਹੁੰਦਾ,+
14 ਹਾਂ, ਧਰਤੀ ਦੇ ਰਾਜਿਆਂ ਤੇ ਉਨ੍ਹਾਂ ਦੇ ਸਲਾਹਕਾਰਾਂ ਨਾਲ
ਜਿਨ੍ਹਾਂ ਨੇ ਆਪਣੇ ਲਈ ਥਾਵਾਂ ਉਸਾਰੀਆਂ ਜੋ ਹੁਣ ਖੰਡਰ ਬਣ ਚੁੱਕੀਆਂ ਹਨ*
15 ਜਾਂ ਰਾਜਕੁਮਾਰਾਂ* ਨਾਲ ਜਿਨ੍ਹਾਂ ਕੋਲ ਸੋਨਾ ਸੀ,
ਜਿਨ੍ਹਾਂ ਦੇ ਘਰ ਚਾਂਦੀ ਨਾਲ ਭਰੇ ਹੋਏ ਸਨ।
16 ਮੈਂ ਉਸ ਡਿਗੇ ਹੋਏ ਗਰਭ ਵਾਂਗ ਕਿਉਂ ਨਾ ਹੋ ਗਿਆ ਜਿਸ ਦੀ ਖ਼ਬਰ ਨਹੀਂ ਹੁੰਦੀ,
ਉਨ੍ਹਾਂ ਬੱਚਿਆਂ ਵਾਂਗ ਜਿਨ੍ਹਾਂ ਨੇ ਕਦੇ ਚਾਨਣ ਨਹੀਂ ਦੇਖਿਆ?
17 ਉੱਥੇ ਦੁਸ਼ਟ ਦੀ ਵੀ ਤਕਲੀਫ਼ ਮਿਟ ਜਾਂਦੀ ਹੈ;
ਉੱਥੇ ਥੱਕੇ ਹੋਇਆਂ ਨੂੰ ਆਰਾਮ ਮਿਲਦਾ ਹੈ।+
18 ਉੱਥੇ ਸਾਰੇ ਕੈਦੀਆਂ ਨੂੰ ਸੁੱਖ-ਚੈਨ ਮਿਲਦਾ ਹੈ;
ਕੰਮ ਲਈ ਮਜਬੂਰ ਕਰਨ ਵਾਲੇ ਦੀ ਆਵਾਜ਼ ਉਨ੍ਹਾਂ ਨੂੰ ਸੁਣਾਈ ਨਹੀਂ ਦਿੰਦੀ।
19 ਉੱਥੇ ਛੋਟੇ-ਵੱਡੇ ਦੋਵੇਂ ਬਰਾਬਰ ਹਨ+
ਅਤੇ ਗ਼ੁਲਾਮ ਆਪਣੇ ਮਾਲਕ ਤੋਂ ਆਜ਼ਾਦ ਹੈ।
21 ਜੋ ਮੌਤ ਲਈ ਤਰਸਦੇ ਹਨ, ਉਨ੍ਹਾਂ ਨੂੰ ਮੌਤ ਕਿਉਂ ਨਹੀਂ ਆਉਂਦੀ?+
ਉਹ ਗੁਪਤ ਖ਼ਜ਼ਾਨਿਆਂ ਨਾਲੋਂ ਜ਼ਿਆਦਾ ਇਸ ਨੂੰ ਭਾਲਦੇ ਹਨ,
22 ਉਹ ਬਾਗ਼-ਬਾਗ਼ ਹੋ ਉੱਠਦੇ ਹਨ,
ਹਾਂ, ਉਹ ਖ਼ੁਸ਼ੀਆਂ ਮਨਾਉਂਦੇ ਹਨ ਜਦੋਂ ਉਨ੍ਹਾਂ ਨੂੰ ਕਬਰ ਮਿਲ ਜਾਂਦੀ ਹੈ।
23 ਉਹ ਉਸ ਇਨਸਾਨ ਨੂੰ ਚਾਨਣ ਕਿਉਂ ਦਿੰਦਾ ਹੈ ਜੋ ਆਪਣੇ ਰਾਹ ਤੋਂ ਭਟਕ ਗਿਆ ਹੈ,
ਜਿਸ ਨੂੰ ਪਰਮੇਸ਼ੁਰ ਨੇ ਘੇਰਿਆ ਹੋਇਆ ਹੈ?+
25 ਮੈਨੂੰ ਜਿਸ ਗੱਲ ਦਾ ਖ਼ੌਫ਼ ਸੀ, ਉਹੀ ਮੇਰੇ ਨਾਲ ਹੋ ਗਿਆ
ਅਤੇ ਜਿਹਦਾ ਮੈਨੂੰ ਡਰ ਸੀ, ਉਹੀ ਮੇਰੇ ਨਾਲ ਵਾਪਰ ਗਿਆ।
26 ਨਾ ਮੈਨੂੰ ਸੁੱਖ ਹੈ, ਨਾ ਚੈਨ, ਨਾ ਆਰਾਮ,
ਬੱਸ ਮੁਸੀਬਤਾਂ ਹੀ ਮੁਸੀਬਤਾਂ ਹਨ।”