ਅੱਯੂਬ
25 ਬਿਲਦਦ+ ਸ਼ੂਹੀ ਨੇ ਜਵਾਬ ਦਿੱਤਾ:
2 “ਹਕੂਮਤ ਅਤੇ ਡਾਢੀ ਸ਼ਕਤੀ ਉਸ ਦੀ ਹੈ;
ਉਹ ਸਵਰਗ ਵਿਚ* ਸ਼ਾਂਤੀ ਕਾਇਮ ਕਰਦਾ ਹੈ।
3 ਕੀ ਉਸ ਦੀਆਂ ਫ਼ੌਜਾਂ ਨੂੰ ਗਿਣਿਆ ਜਾ ਸਕਦਾ ਹੈ?
ਉਸ ਦਾ ਚਾਨਣ ਕਿਸ ਉੱਤੇ ਨਹੀਂ ਚਮਕਦਾ?
4 ਤਾਂ ਫਿਰ, ਮਰਨਹਾਰ ਇਨਸਾਨ ਪਰਮੇਸ਼ੁਰ ਅੱਗੇ ਧਰਮੀ ਕਿਵੇਂ ਠਹਿਰ ਸਕਦਾ?+
ਤੀਵੀਂ ਤੋਂ ਜੰਮਿਆ ਕਿਵੇਂ ਬੇਕਸੂਰ* ਹੋ ਸਕਦਾ?+
5 ਉਸ ਦੀਆਂ ਨਜ਼ਰਾਂ ਵਿਚ ਤਾਂ ਚੰਦ ਵੀ ਚਮਕੀਲਾ ਨਹੀਂ
ਅਤੇ ਨਾ ਹੀ ਤਾਰੇ ਸ਼ੁੱਧ ਹਨ,
6 ਤਾਂ ਫਿਰ, ਮਰਨਹਾਰ ਇਨਸਾਨ ਦੀ ਕੀ ਹੈਸੀਅਤ ਜੋ ਬੱਸ ਇਕ ਕੀੜਾ ਹੀ ਹੈ,
ਆਦਮੀ ਦਾ ਪੁੱਤਰ ਜੋ ਇਕ ਗੰਡੋਆ ਹੀ ਹੈ!”