ਅੱਯੂਬ
30 “ਹੁਣ ਜਿਹੜੇ ਆਦਮੀ ਮੇਰੇ ਉੱਤੇ ਹੱਸਦੇ ਹਨ,+
ਉਹ ਉਮਰ ਵਿਚ ਮੇਰੇ ਤੋਂ ਛੋਟੇ ਹਨ,
ਉਨ੍ਹਾਂ ਦੇ ਪਿਤਾਵਾਂ ਨੂੰ ਤਾਂ ਮੈਂ ਕੁੱਤਿਆਂ ਨਾਲ ਵੀ ਨਾ ਰੱਖਦਾ
ਜੋ ਮੇਰੇ ਇੱਜੜ ਦੀ ਰਾਖੀ ਕਰਦੇ ਹਨ।
2 ਉਨ੍ਹਾਂ ਦੇ ਹੱਥਾਂ ਦੀ ਤਾਕਤ ਦਾ ਮੈਨੂੰ ਕੀ ਫ਼ਾਇਦਾ ਹੋਇਆ?
ਉਨ੍ਹਾਂ ਵਿਚ ਜ਼ੋਰ ਹੀ ਨਹੀਂ ਰਿਹਾ।
3 ਥੁੜ੍ਹ ਤੇ ਭੁੱਖ ਦੇ ਕਾਰਨ ਉਨ੍ਹਾਂ ਦਾ ਬੁਰਾ ਹਾਲ ਹੈ;
ਝੁਲ਼ਸੀ ਜ਼ਮੀਨ ʼਤੇ ਜੋ ਮਿਲਦਾ, ਉਸ ਨੂੰ ਉਹ ਖਾ ਲੈਂਦੇ ਹਨ,
ਹਾਂ, ਬਰਬਾਦ ਅਤੇ ਉਜਾੜ ਹੋ ਚੁੱਕੀ ਜ਼ਮੀਨ ʼਤੇ।
4 ਉਹ ਝਾੜੀਆਂ ਵਿੱਚੋਂ ਨਮਕੀਨ ਬੂਟੀ ਇਕੱਠੀ ਕਰਦੇ ਹਨ;
ਝਾੜਾਂ ਦੀਆਂ ਜੜ੍ਹਾਂ ਉਨ੍ਹਾਂ ਦਾ ਭੋਜਨ ਹਨ।
5 ਬਰਾਦਰੀ ਵਿੱਚੋਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ;+
ਲੋਕ ਉਨ੍ਹਾਂ ʼਤੇ ਇਵੇਂ ਚਿਲਾਉਂਦੇ ਹਨ ਜਿਵੇਂ ਚੋਰ ਉੱਤੇ।
6 ਉਨ੍ਹਾਂ ਦਾ ਬਸੇਰਾ ਤੰਗ ਘਾਟੀਆਂ* ਦੀਆਂ ਢਲਾਣਾਂ ਉੱਤੇ
ਅਤੇ ਜ਼ਮੀਨ ਤੇ ਚਟਾਨਾਂ ਦੀਆਂ ਖੁੱਡਾਂ ਵਿਚ ਹੈ।
7 ਉਹ ਝਾੜੀਆਂ ਵਿੱਚੋਂ ਪੁਕਾਰਦੇ ਹਨ
ਅਤੇ ਬਿੱਛੂ ਬੂਟੀਆਂ ਵਿਚਕਾਰ ਜੁੜ ਕੇ ਬੈਠਦੇ ਹਨ।
8 ਉਹ ਮੂਰਖਾਂ ਅਤੇ ਗੁਮਨਾਮ ਲੋਕਾਂ ਦੇ ਪੁੱਤਰ ਹਨ,
ਉਨ੍ਹਾਂ ਨੂੰ ਦੇਸ਼ ਵਿੱਚੋਂ ਭਜਾ* ਦਿੱਤਾ ਗਿਆ ਹੈ।
10 ਉਨ੍ਹਾਂ ਨੂੰ ਮੇਰੇ ਨਾਲ ਨਫ਼ਰਤ ਹੈ ਤੇ ਉਹ ਮੈਥੋਂ ਦੂਰ-ਦੂਰ ਰਹਿੰਦੇ ਹਨ;+
ਉਹ ਮੇਰੇ ਮੂੰਹ ʼਤੇ ਥੁੱਕਣ ਤੋਂ ਵੀ ਨਹੀਂ ਹਿਚਕਿਚਾਉਂਦੇ।+
12 ਉਹ ਭੀੜ ਦੀ ਤਰ੍ਹਾਂ ਮੇਰੇ ਸੱਜੇ ਪਾਸੇ ਆ ਖੜ੍ਹੇ ਹੁੰਦੇ ਹਨ;
ਉਹ ਮੈਨੂੰ ਨਠਾ ਦਿੰਦੇ ਹਨ
ਅਤੇ ਮੇਰੇ ਰਾਹ ਵਿਚ ਵਿਨਾਸ਼ ਦੇ ਨਾਕੇ ਲਾਉਂਦੇ ਹਨ।
13 ਉਹ ਮੇਰੇ ਰਸਤਿਆਂ ਨੂੰ ਤੋੜ ਦਿੰਦੇ ਹਨ
ਅਤੇ ਮੇਰੀ ਬਿਪਤਾ ਨੂੰ ਹੋਰ ਵਧਾਉਂਦੇ ਹਨ,+
ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ।*
14 ਉਹ ਮਾਨੋ ਕੰਧ ਵਿਚ ਪਏ ਵੱਡੇ ਪਾੜ ਥਾਣੀਂ ਆਉਂਦੇ ਹਨ;
ਬਰਬਾਦੀ ਦੇ ਨਾਲ-ਨਾਲ ਉਹ ਵੀ ਰੁੜ੍ਹੇ ਆਉਂਦੇ ਹਨ।
15 ਖ਼ੌਫ਼ ਮੇਰੇ ਉੱਤੇ ਆ ਪੈਂਦਾ ਹੈ;
ਮੇਰੀ ਸ਼ਾਨ ਹਵਾ ਵਿਚ ਉਡਾਈ ਜਾਂਦੀ ਹੈ
ਅਤੇ ਮੇਰੇ ਬਚਣ ਦੀ ਉਮੀਦ ਬੱਦਲ ਵਾਂਗ ਗਾਇਬ ਹੋ ਜਾਂਦੀ ਹੈ।
18 ਪੂਰੇ ਜ਼ੋਰ ਨਾਲ ਮੇਰੇ ਕੱਪੜੇ* ਦੀ ਬਣਾਵਟ ਖ਼ਰਾਬ ਕਰ ਦਿੱਤੀ ਗਈ ਹੈ;*
ਇਹ ਮੇਰੇ ਕੁੜਤੇ ਦੇ ਕਾਲਰ ਵਾਂਗ ਮੇਰਾ ਗਲ਼ਾ ਘੁੱਟਦਾ ਹੈ।
19 ਪਰਮੇਸ਼ੁਰ ਨੇ ਮੈਨੂੰ ਚਿੱਕੜ ਵਿਚ ਸੁੱਟ ਦਿੱਤਾ ਹੈ;
ਮੈਂ ਖ਼ਾਕ ਤੇ ਰਾਖ ਹੋ ਗਿਆ ਹਾਂ।
20 ਮੈਂ ਮਦਦ ਲਈ ਤੇਰੇ ਅੱਗੇ ਦੁਹਾਈ ਦਿੰਦਾ ਹਾਂ, ਪਰ ਤੂੰ ਮੈਨੂੰ ਜਵਾਬ ਨਹੀਂ ਦਿੰਦਾ;+
ਮੈਂ ਖੜ੍ਹਾ ਹੁੰਦਾ ਹਾਂ, ਪਰ ਤੂੰ ਬੱਸ ਮੈਨੂੰ ਦੇਖਦਾ ਹੀ ਰਹਿੰਦਾ ਹੈਂ।
21 ਤੂੰ ਬੇਰਹਿਮ ਹੋ ਕੇ ਮੇਰੇ ਖ਼ਿਲਾਫ਼ ਹੋ ਗਿਆ ਹੈਂ;+
ਤੂੰ ਆਪਣੇ ਹੱਥ ਦੇ ਪੂਰੇ ਜ਼ੋਰ ਨਾਲ ਮੇਰੇ ʼਤੇ ਹਮਲਾ ਕਰਦਾ ਹੈਂ।
22 ਤੂੰ ਮੈਨੂੰ ਚੁੱਕ ਕੇ ਹਵਾ ਦੇ ਨਾਲ ਉਡਾਉਂਦਾ ਹੈਂ;
ਫਿਰ ਤੂੰ ਤੂਫ਼ਾਨ ਵਿਚ ਮੈਨੂੰ ਇੱਧਰ-ਉੱਧਰ ਉਛਾਲ਼ਦਾ ਹੈਂ।*
23 ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਵੱਲ ਲੈ ਜਾਵੇਂਗਾ,
ਹਾਂ, ਉਸ ਘਰ ਵਿਚ ਜਿੱਥੇ ਹਰ ਪ੍ਰਾਣੀ ਜਾ ਮਿਲੇਗਾ।
25 ਕੀ ਮੈਂ ਔਖੇ ਦੌਰ ਵਿੱਚੋਂ ਗੁਜ਼ਰਨ ਵਾਲਿਆਂ ਲਈ ਨਹੀਂ ਰੋਇਆ?
ਕੀ ਮੈਂ ਗ਼ਰੀਬ ਲਈ ਦੁਖੀ ਨਹੀਂ ਹੋਇਆ?+
26 ਮੈਨੂੰ ਕੁਝ ਚੰਗਾ ਹੋਣ ਦੀ ਉਮੀਦ ਸੀ, ਪਰ ਬੁਰਾ ਹੀ ਹੋਇਆ;
ਮੈਂ ਚਾਨਣ ਚਾਹਿਆ, ਪਰ ਹਨੇਰਾ ਛਾਇਆ।
27 ਮੇਰੇ ਅੰਦਰ ਮਚੀ ਹਲਚਲ ਥੰਮ੍ਹੀ ਨਹੀਂ;
ਦੁੱਖਾਂ ਭਰੇ ਦਿਨ ਮੇਰੇ ਉੱਤੇ ਆ ਪਏ।
28 ਮੈਂ ਉਦਾਸੀ ਦੇ ਘੁੱਪ ਹਨੇਰੇ ਵਿਚ ਤੁਰਿਆ ਫਿਰਦਾ ਹਾਂ;+ ਸੂਰਜ ਦੀ ਕਿਰਨ ਨਜ਼ਰ ਨਹੀਂ ਆਉਂਦੀ।
ਮੈਂ ਮੰਡਲੀ ਵਿਚ ਉੱਠ ਕੇ ਮਦਦ ਲਈ ਦੁਹਾਈ ਦਿੰਦਾ ਹਾਂ।
29 ਮੈਂ ਗਿੱਦੜਾਂ ਦਾ ਭਰਾ
ਅਤੇ ਸ਼ੁਤਰਮੁਰਗ ਦੀਆਂ ਧੀਆਂ ਦਾ ਸਾਥੀ ਬਣ ਗਿਆ ਹਾਂ।+
31 ਮੇਰੀ ਰਬਾਬ ਸਿਰਫ਼ ਮਾਤਮ ਮਨਾਉਣ ਲਈ ਵਜਾਈ ਜਾਂਦੀ ਹੈ
ਅਤੇ ਮੇਰੀ ਬੰਸਰੀ ਰੋਣ ਦੀ ਧੁਨ ਲਈ।