ਅੱਯੂਬ
37 “ਇਸ ਕਾਰਨ ਮੇਰਾ ਦਿਲ ਧਕ-ਧਕ ਕਰਦਾ ਹੈ
ਅਤੇ ਆਪਣੀ ਜਗ੍ਹਾ ਤੋਂ ਉੱਛਲ਼ਦਾ ਹੈ।
2 ਧਿਆਨ ਨਾਲ ਉਸ ਦੀ ਆਵਾਜ਼ ਦੀ ਗੜ੍ਹਕ
ਅਤੇ ਉਸ ਦੇ ਮੂੰਹੋਂ ਨਿਕਲਦੀ ਗਰਜ ਸੁਣ।
3 ਉਹ ਇਸ ਨੂੰ ਸਾਰੇ ਆਕਾਸ਼ ਹੇਠ ਛੱਡ ਦਿੰਦਾ ਹੈ
ਅਤੇ ਆਪਣੀ ਬਿਜਲੀ+ ਨੂੰ ਧਰਤੀ ਦੀਆਂ ਹੱਦਾਂ ਤਕ ਭੇਜਦਾ ਹੈ।
4 ਇਸ ਤੋਂ ਬਾਅਦ ਗੜਗੜਾਹਟ ਸੁਣਾਈ ਦਿੰਦੀ ਹੈ;
ਉਹ ਜ਼ੋਰਦਾਰ ਆਵਾਜ਼ ਨਾਲ ਗਰਜਦਾ ਹੈ,+
ਉਹ ਬਿਜਲੀ ਨੂੰ ਰੋਕਦਾ ਨਹੀਂ ਜਦ ਉਸ ਦੀ ਆਵਾਜ਼ ਸੁਣਾਈ ਦੇ ਰਹੀ ਹੁੰਦੀ ਹੈ।
5 ਪਰਮੇਸ਼ੁਰ ਸ਼ਾਨਦਾਰ ਤਰੀਕੇ ਨਾਲ ਆਪਣੀ ਆਵਾਜ਼ ਦੀ ਗਰਜ ਸੁਣਾਉਂਦਾ ਹੈ;+
ਉਹ ਵੱਡੇ-ਵੱਡੇ ਕੰਮ ਕਰਦਾ ਹੈ ਜੋ ਸਾਡੀ ਸਮਝ ਤੋਂ ਪਰੇ ਹਨ।+
8 ਜੰਗਲੀ ਜਾਨਵਰ ਆਪਣੇ ਟਿਕਾਣਿਆਂ ਨੂੰ ਭੱਜ ਜਾਂਦੇ ਹਨ
ਅਤੇ ਆਪਣੇ ਘੁਰਨਿਆਂ ਵਿਚ ਹੀ ਰਹਿੰਦੇ ਹਨ।
11 ਹਾਂ, ਉਹ ਨਮੀ ਨਾਲ ਬੱਦਲਾਂ ਨੂੰ ਲੱਦਦਾ ਹੈ;
ਉਹ ਬੱਦਲਾਂ ਵਿਚ ਆਪਣੀ ਬਿਜਲੀ ਨੂੰ ਬਿਖੇਰਦਾ ਹੈ;+
12 ਉਹ ਉਸ ਦੇ ਇਸ਼ਾਰੇ ਨਾਲ ਇੱਧਰ-ਉੱਧਰ ਜਾਂਦੇ ਹਨ;
ਪੂਰੀ ਧਰਤੀ* ਉੱਤੇ ਉਹ ਉਸ ਦੇ ਹੁਕਮ ਮੁਤਾਬਕ ਆਪਣਾ ਕੰਮ ਪੂਰਾ ਕਰਦੇ ਹਨ।+
15 ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿਵੇਂ ਬੱਦਲਾਂ ਨੂੰ ਕਾਬੂ ਵਿਚ ਰੱਖਦਾ ਹੈ*
ਅਤੇ ਉਹ ਕਿਵੇਂ ਆਪਣੇ ਬੱਦਲਾਂ ਵਿੱਚੋਂ ਬਿਜਲੀ ਲਿਸ਼ਕਾਉਂਦਾ ਹੈ।
16 ਕੀ ਤੈਨੂੰ ਪਤਾ ਕਿ ਬੱਦਲ ਕਿਵੇਂ ਮੰਡਲਾਉਂਦੇ ਹਨ?+
ਇਹ ਸ਼ਾਨਦਾਰ ਕੰਮ ਉਸ ਦੇ ਹਨ ਜਿਸ ਨੂੰ ਪੂਰਾ ਗਿਆਨ ਹੈ।+
17 ਤੇਰੇ ਕੱਪੜੇ ਗਰਮ ਕਿਉਂ ਹੋ ਜਾਂਦੇ ਹਨ
ਜਦ ਦੱਖਣ ਦੀ ਹਵਾ ਕਰਕੇ ਧਰਤੀ ਸੁੰਨ ਹੋ ਜਾਂਦੀ ਹੈ?+
19 ਸਾਨੂੰ ਦੱਸ ਕਿ ਅਸੀਂ ਉਸ ਨੂੰ ਕੀ ਕਹੀਏ;
ਅਸੀਂ ਜਵਾਬ ਨਹੀਂ ਦੇ ਸਕਦੇ ਕਿਉਂਕਿ ਅਸੀਂ ਹਨੇਰੇ ਵਿਚ ਹਾਂ।
20 ਕੀ ਉਸ ਨੂੰ ਦੱਸਣਾ ਚਾਹੀਦਾ ਕਿ ਮੈਂ ਗੱਲ ਕਰਨੀ ਚਾਹੁੰਦਾ ਹਾਂ?
ਜਾਂ ਕੀ ਕਿਸੇ ਨੇ ਅਜਿਹਾ ਕੁਝ ਕਿਹਾ ਜੋ ਉਸ ਨੂੰ ਦੱਸਿਆ ਜਾਣਾ ਚਾਹੀਦਾ?+
21 ਚਾਹੇ ਆਕਾਸ਼ ਚਮਕੀਲਾ ਹੋਵੇ,
ਫਿਰ ਵੀ ਉਹ ਚਾਨਣ* ਨਹੀਂ ਦੇਖ ਸਕਦੇ
ਜਦ ਤਕ ਹਵਾ ਲੰਘ ਕੇ ਬੱਦਲਾਂ ਨੂੰ ਸਾਫ਼ ਨਹੀਂ ਕਰ ਦਿੰਦੀ।
22 ਉੱਤਰ ਵੱਲੋਂ ਸੁਨਹਿਰੀ ਨੂਰ ਝਲਕਦਾ ਹੈ;
ਪਰਮੇਸ਼ੁਰ ਦੀ ਮਹਾਨਤਾ+ ਹੱਕਾ-ਬੱਕਾ ਕਰ ਦਿੰਦੀ ਹੈ।
23 ਸਰਬਸ਼ਕਤੀਮਾਨ ਨੂੰ ਸਮਝਣਾ ਸਾਡੇ ਵੱਸ ਤੋਂ ਬਾਹਰ ਹੈ;+
ਉਹ ਤਾਕਤ ਵਿਚ ਮਹਾਨ ਹੈ+
ਅਤੇ ਉਹ ਕਦੇ ਵੀ ਆਪਣੇ ਨਿਆਂ ਅਤੇ ਧਰਮੀ ਅਸੂਲਾਂ ਦੀ ਉਲੰਘਣਾ ਨਹੀਂ ਕਰਦਾ।+
24 ਇਸ ਲਈ ਲੋਕ ਉਸ ਤੋਂ ਡਰਨ।+