ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ। ਕੋਰਹ ਦੇ ਪੁੱਤਰਾਂ+ ਦਾ ਮਸਕੀਲ।*
44 ਹੇ ਪਰਮੇਸ਼ੁਰ, ਤੂੰ ਪੁਰਾਣੇ ਸਮਿਆਂ ਵਿਚ,
ਹਾਂ, ਸਾਡੇ ਪਿਉ-ਦਾਦਿਆਂ ਦੇ ਜ਼ਮਾਨੇ ਵਿਚ ਜੋ ਵੀ ਕੰਮ ਕੀਤੇ,
ਉਨ੍ਹਾਂ ਬਾਰੇ ਸਾਡੇ ਪਿਉ-ਦਾਦਿਆਂ ਨੇ ਸਾਨੂੰ ਦੱਸਿਆ ਹੈ+
ਅਤੇ ਅਸੀਂ ਆਪਣੇ ਕੰਨੀਂ ਸੁਣਿਆ ਹੈ।
ਤੂੰ ਕੌਮਾਂ ਨੂੰ ਕੁਚਲ ਦਿੱਤਾ ਅਤੇ ਉਨ੍ਹਾਂ ਨੂੰ ਕੱਢ ਦਿੱਤਾ।+
3 ਉਨ੍ਹਾਂ ਨੇ ਆਪਣੀ ਤਲਵਾਰ ਨਾਲ ਦੇਸ਼ ਉੱਤੇ ਕਬਜ਼ਾ ਨਹੀਂ ਕੀਤਾ+
ਅਤੇ ਨਾ ਹੀ ਆਪਣੀ ਬਾਂਹ ਦੇ ਜ਼ੋਰ ਨਾਲ ਜਿੱਤ ਹਾਸਲ ਕੀਤੀ,+
ਸਗੋਂ ਉਨ੍ਹਾਂ ਨੇ ਇਹ ਸਭ ਕੁਝ ਤੇਰੇ ਸੱਜੇ ਹੱਥ, ਤੇਰੀ ਬਾਂਹ+ ਅਤੇ ਤੇਰੇ ਚਿਹਰੇ ਦੇ ਨੂਰ ਕਰਕੇ ਹਾਸਲ ਕੀਤਾ
ਕਿਉਂਕਿ ਤੂੰ ਉਨ੍ਹਾਂ ਤੋਂ ਖ਼ੁਸ਼ ਸੀ।+
5 ਤੇਰੀ ਤਾਕਤ ਨਾਲ ਅਸੀਂ ਆਪਣੇ ਦੁਸ਼ਮਣਾਂ ਨੂੰ ਭਜਾ ਦਿਆਂਗੇ;+
ਤੇਰਾ ਨਾਂ ਲੈ ਕੇ ਅਸੀਂ ਆਪਣੇ ਖ਼ਿਲਾਫ਼ ਸਿਰ ਚੁੱਕਣ ਵਾਲਿਆਂ ਨੂੰ ਕੁਚਲ ਦਿਆਂਗੇ।+
6 ਮੈਂ ਆਪਣੀ ਕਮਾਨ ʼਤੇ ਭਰੋਸਾ ਨਹੀਂ ਕਰਦਾ
ਅਤੇ ਨਾ ਹੀ ਮੇਰੀ ਤਲਵਾਰ ਮੈਨੂੰ ਬਚਾ ਸਕਦੀ ਹੈ।+
7 ਤੂੰ ਹੀ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਇਆ,+
ਤੂੰ ਹੀ ਸਾਡੇ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਸ਼ਰਮਿੰਦਾ ਕੀਤਾ।
8 ਅਸੀਂ ਦਿਨ ਭਰ ਪਰਮੇਸ਼ੁਰ ਦੀ ਵਡਿਆਈ ਕਰਾਂਗੇ
ਅਤੇ ਅਸੀਂ ਤੇਰੇ ਨਾਂ ਦਾ ਸਦਾ ਧੰਨਵਾਦ ਕਰਾਂਗੇ। (ਸਲਹ)
9 ਪਰ ਹੁਣ ਤੂੰ ਸਾਨੂੰ ਤਿਆਗ ਦਿੱਤਾ ਹੈ ਅਤੇ ਸਾਨੂੰ ਸ਼ਰਮਿੰਦਾ ਕੀਤਾ ਹੈ
ਅਤੇ ਤੂੰ ਲੜਾਈ ਵਿਚ ਸਾਡੀਆਂ ਫ਼ੌਜਾਂ ਨਾਲ ਨਹੀਂ ਜਾਂਦਾ।
10 ਤੂੰ ਦੁਸ਼ਮਣਾਂ ਨੂੰ ਸਾਡੇ ʼਤੇ ਲਗਾਤਾਰ ਭਾਰੂ ਹੋਣ ਦਿੱਤਾ;+
ਸਾਡੇ ਨਾਲ ਨਫ਼ਰਤ ਕਰਨ ਵਾਲੇ ਜੋ ਚਾਹੁੰਦੇ, ਸਾਡੇ ਤੋਂ ਖੋਹ ਲੈਂਦੇ ਹਨ।
11 ਤੂੰ ਸਾਨੂੰ ਦੁਸ਼ਮਣਾਂ ਦੇ ਹਵਾਲੇ ਕਰਦਾ ਹੈਂ ਤਾਂਕਿ ਉਹ ਸਾਨੂੰ ਭੇਡਾਂ ਵਾਂਗ ਨਿਗਲ਼ ਜਾਣ;
ਤੂੰ ਸਾਨੂੰ ਕੌਮਾਂ ਵਿਚਕਾਰ ਖਿੰਡਾ ਦਿੱਤਾ ਹੈ।+
13 ਤੂੰ ਸਾਨੂੰ ਗੁਆਂਢੀਆਂ ਦੇ ਹੱਥੋਂ ਬੇਇੱਜ਼ਤ ਹੋਣ ਦਿੰਦਾ ਹੈਂ,
ਸਾਡੇ ਆਲੇ-ਦੁਆਲੇ ਰਹਿਣ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਨੂੰ ਠੱਠੇ ਕਰਦੇ ਹਨ।
14 ਤੂੰ ਸਾਨੂੰ ਕੌਮਾਂ ਵਿਚਕਾਰ ਘਿਰਣਾ ਦਾ ਪਾਤਰ* ਬਣਾਉਂਦਾ ਹੈਂ,+
ਸਾਨੂੰ ਦੇਖ ਕੇ ਦੇਸ਼-ਦੇਸ਼ ਦੇ ਲੋਕ ਮਖੌਲ ਵਿਚ ਸਿਰ ਹਿਲਾਉਂਦੇ ਹਨ।
15 ਮੈਂ ਸਾਰਾ ਦਿਨ ਨਮੋਸ਼ੀ ਵਿਚ ਡੁੱਬਿਆ ਰਹਿੰਦਾ ਹਾਂ
ਅਤੇ ਮੇਰੇ ਤੋਂ ਸ਼ਰਮਿੰਦਗੀ ਬਰਦਾਸ਼ਤ ਨਹੀਂ ਹੁੰਦੀ
16 ਕਿਉਂਕਿ ਮੈਨੂੰ ਦੁਸ਼ਮਣ ਦੇ ਤਾਅਨੇ-ਮਿਹਣੇ ਅਤੇ ਫਿਟਕਾਰਾਂ ਸੁਣਨੀਆਂ ਪੈਂਦੀਆਂ ਹਨ
ਅਤੇ ਉਹ ਮੇਰੇ ਤੋਂ ਬਦਲਾ ਲੈਂਦੇ ਹਨ।
17 ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਤੈਨੂੰ ਨਹੀਂ ਭੁੱਲੇ
ਅਤੇ ਨਾ ਹੀ ਅਸੀਂ ਤੇਰੇ ਇਕਰਾਰ+ ਦੀ ਉਲੰਘਣਾ ਕੀਤੀ।
18 ਸਾਡੇ ਦਿਲ ਤੇਰੇ ਤੋਂ ਦੂਰ ਨਹੀਂ ਹੋਏ;
ਸਾਡੇ ਕਦਮ ਤੇਰੇ ਰਾਹਾਂ ਤੋਂ ਨਹੀਂ ਭਟਕੇ।
19 ਪਰ ਤੂੰ ਸਾਨੂੰ ਛੱਡ ਦਿੱਤਾ ਹੈ ਤਾਂਕਿ ਅਸੀਂ ਹਾਰ ਜਾਈਏ ਅਤੇ ਗਿੱਦੜਾਂ ਦਾ ਭੋਜਨ ਬਣ ਜਾਈਏ;
ਤੂੰ ਸਾਨੂੰ ਘੁੱਪ ਹਨੇਰੇ ਨਾਲ ਢਕ ਦਿੱਤਾ ਹੈ।
20 ਜੇ ਅਸੀਂ ਆਪਣੇ ਪਰਮੇਸ਼ੁਰ ਦਾ ਨਾਂ ਭੁੱਲ ਜਾਈਏ
ਜਾਂ ਕਿਸੇ ਪਰਾਏ ਦੇਵਤੇ ਦੇ ਅੱਗੇ ਹੱਥ ਫੈਲਾ ਕੇ ਫ਼ਰਿਆਦ ਕਰੀਏ,
21 ਤਾਂ ਕੀ ਪਰਮੇਸ਼ੁਰ ਨੂੰ ਪਤਾ ਨਹੀਂ ਲੱਗ ਜਾਵੇਗਾ?
ਉਹ ਤਾਂ ਦਿਲ ਦੇ ਹਰ ਭੇਤ ਨੂੰ ਜਾਣਦਾ ਹੈ।+
22 ਤੇਰੇ ਲੋਕ ਹੋਣ ਕਰਕੇ ਸਾਨੂੰ ਰੋਜ਼ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ;
ਅਸੀਂ ਵੱਢੀਆਂ ਜਾਣ ਵਾਲੀਆਂ ਭੇਡਾਂ ਵਿਚ ਗਿਣੇ ਗਏ ਹਾਂ।+
23 ਜਾਗ! ਹੇ ਯਹੋਵਾਹ, ਤੂੰ ਕਿਉਂ ਸੁੱਤਾ ਪਿਆਂ ਹੈਂ?+
ਉੱਠ! ਤੂੰ ਸਾਨੂੰ ਹਮੇਸ਼ਾ ਲਈ ਤਿਆਗ ਨਾ ਦੇਈਂ।+
24 ਤੂੰ ਸਾਡੇ ਤੋਂ ਮੂੰਹ ਕਿਉਂ ਮੋੜ ਲਿਆ ਹੈ?
ਤੂੰ ਸਾਡੇ ਦੁੱਖਾਂ ਅਤੇ ਸਾਡੇ ʼਤੇ ਹੁੰਦੇ ਜ਼ੁਲਮਾਂ ਨੂੰ ਕਿਉਂ ਭੁੱਲ ਗਿਆ ਹੈਂ?
25 ਕਿਉਂਕਿ ਸਾਨੂੰ ਮਿੱਟੀ ਵਿਚ ਰੋਲ਼ਿਆ ਗਿਆ ਹੈ;
ਅਸੀਂ ਜ਼ਮੀਨ ʼਤੇ ਮੂਧੇ ਮੂੰਹ ਪਏ ਹੋਏ ਹਾਂ।+
26 ਉੱਠ! ਸਾਡੀ ਮਦਦ ਕਰ।+