ਗੀਤ 26 (204)
ਮੈਂ ਹਾਜ਼ਰ ਹਾਂ ਮੈਨੂੰ ਘੱਲੋ!
1 ਸੰਸਾਰ ਇਹ ਹੈ ਮੈਦਾਨ-ਏ-ਜੰਗ
ਹੈ ਹਰ ਤਰਫ਼ ਨਫ਼ਰਤ ਦੇ ਰੰਗ
ਇਨਸਾਫ਼ ਦੇ ਦੁਸ਼ਮਣ ਹਰ ਪਾਸੇ
ਤਲਵਾਰ ਹਿੰਸਾ ਦੀ ਚਲਾਉਂਦੇ
ਕੌਣ ਦੂਤ ਬਣੇਗਾ ਸ਼ਾਂਤੀ ਦਾ,
ਤੇਰੇ ਹੀ ਪਿਆਰ ਤੇ ਦਇਆ ਦਾ?
ਯਹੋਵਾਹ ਜੋ ਤੇਰਾ ਫ਼ਰਮਾਨ
ਗ਼ੁਲਾਮ ਮੈਂ ਤੇਰਾ, ਹਾਜ਼ਰ ਹਾਂ
ਲੈ ਆਵੇਗਾ ਸ਼ਾਂਤੀ ਤੇਰਾ ਰਾਜ
ਇਹ ਜਾ ਕੇ ਕਰਾਂ ਇਜ਼ਹਾਰ
2 ਸੰਸਾਰ ਦਾ ਮੋਹ ਇਕ ਵੱਡਾ ਜਾਲ
ਫਾਹੀ ਵਿਚ ਫਸੇ ਨੇ ਇਨਸਾਨ
ਮੂਰਤਾਂ ਤੇ ਲੋਕ ਇਤਬਾਰ ਕਰਦੇ
ਇਨਸਾਨਾਂ ਨੂੰ ਵੀ ਪੂਜਦੇ ਨੇ
ਕੌਣ ਦੇਵੇ ਖ਼ੁਦਾ ਦਾ ਪੈਗਾਮ?
ਕੌਣ ਕਰੇ ਉੱਚਾ ਉਸ ਦਾ ਨਾਮ?
ਯਹੋਵਾਹ ਜੋ ਤੇਰਾ ਫ਼ਰਮਾਨ
ਗ਼ੁਲਾਮ ਮੈਂ ਤੇਰਾ, ਹਾਜ਼ਰ ਹਾਂ
ਤੂੰ ਹੀ ਜਹਾਨ ਦਾ ਪਰਵਰਦਗਾਰ
ਇਹ ਜਾ ਕੇ ਕਰਾਂ ਇਜ਼ਹਾਰ
3 ਸੰਸਾਰ ਹੈ ਸੁੰਨਾ ਤੇ ਵੀਰਾਨ
ਉਦਾਸ, ਨਿਰਾਸ਼, ਲੋਕ ਪਰੇਸ਼ਾਨ
ਨਫ਼ਰਤ ਦੇ ਕੰਡੇ ਹਰ ਪਾਸੇ
ਫੁੱਲ ਪਿਆਰ ਦੇ ਸਭ ਮੁਰਝਾ ਰਹੇ
ਕੌਣ ਸਾਵਨ ਸੁੱਖ ਦਾ ਲੈ ਆਵੇ?
ਬਰਸਾਤ ਕੌਣ ਪਿਆਰ ਦੀ ਬਰਸਾਵੇ?
ਯਹੋਵਾਹ ਜੋ ਤੇਰਾ ਫ਼ਰਮਾਨ
ਗ਼ੁਲਾਮ ਮੈਂ ਤੇਰਾ, ਹਾਜ਼ਰ ਹਾਂ
ਤੇਰੀ ਰਗ-ਰਗ ਵਿਚ ਵੱਸਦਾ ਹੈ ਪਿਆਰ
ਇਹ ਜਾ ਕੇ ਕਰਾਂ ਇਜ਼ਹਾਰ