ਗੀਤ 27
ਪਰਮੇਸ਼ੁਰ ਦੇ ਪੁੱਤਰਾਂ ਦੀ ਮਹਿਮਾ ਪ੍ਰਗਟ ਹੋਵੇਗੀ
1. ਯਹੋਵਾਹ, ਬੇਟਿਆਂ ਦਾ ਨੂਰ
ਜੱਗ ʼਤੇ ਫੈਲਾਵੇਗਾ
ਯਿਸੂ ਵਾਂਗ ਸ਼ਾਹੀ ਤਾਜ ਪਾ ਕੇ
ਕਰਨ ਆਸਮਾਨ ਤੋਂ ਰਾਜ
(ਕੋਰਸ)
ਹਜ਼ਾਰਾਂ ਰਥਾਂ ʼਤੇ ਸਵਾਰ
ਮਸੀਹ ਤੇ ਉਸ ਦੇ ਭਰਾ
ਪਰਚਮ ਜਿੱਤ ਦਾ ਲਹਿਰਾਵਣਗੇ
ਸ਼ੈਤਾਨ ਦਿੱਤਾ ਹਰਾ
2. ਯਿਸੂ ਮਸੀਹ ਮਹਾਂਦੂਤ ਹੀ
ਤੁਰ੍ਹੀ ਵਜਾਵੇਗਾ
ਜ਼ਮੀਂ ਤੋਂ ਬਾਕੀ ਭਰਾਵਾਂ ਨੂੰ
ਸਵਰਗ ਲੈ ਜਾਵੇਗਾ
(ਕੋਰਸ)
ਹਜ਼ਾਰਾਂ ਰਥਾਂ ʼਤੇ ਸਵਾਰ
ਮਸੀਹ ਤੇ ਉਸ ਦੇ ਭਰਾ
ਪਰਚਮ ਜਿੱਤ ਦਾ ਲਹਿਰਾਵਣਗੇ
ਸ਼ੈਤਾਨ ਦਿੱਤਾ ਹਰਾ
ਮਸੀਹ ਦੇ ਭਰਾ ਸਭ ਲੜਨਗੇ
ਮਿਲ ਕੇ ਅਖ਼ੀਰੀ ਜੰਗ
ਲੇਲੇ ਦੇ ਨਾਲ ਹੋਵੇ ਮਿਲਾਪ
ਰਹਿਣ ਸਦਾ ਉਹ ਸੰਗ
(ਕੋਰਸ)
ਹਜ਼ਾਰਾਂ ਰਥਾਂ ʼਤੇ ਸਵਾਰ
ਮਸੀਹ ਤੇ ਉਸ ਦੇ ਭਰਾ
ਪਰਚਮ ਜਿੱਤ ਦਾ ਲਹਿਰਾਵਣਗੇ
ਸ਼ੈਤਾਨ ਦਿੱਤਾ ਹਰਾ
(ਦਾਨੀ. 2:34, 35; 1 ਕੁਰਿੰ. 15:51, 52; 1 ਥੱਸ. 4:15-17 ਵੀ ਦੇਖੋ।)