ਭਾਗ ਪੰਜ
‘ਮੈਂ ਉਨ੍ਹਾਂ ਵਿਚ ਵੱਸਾਂਗਾ’ ਯਹੋਵਾਹ ਦੀ ਸ਼ੁੱਧ ਭਗਤੀ ਬਹਾਲ
ਮੁੱਖ ਗੱਲ: ਹਿਜ਼ਕੀਏਲ ਨੇ ਮੰਦਰ ਵਿਚ ਕੀ-ਕੀ ਦੇਖਿਆ ਅਤੇ ਉਸ ਤੋਂ ਅਸੀਂ ਸ਼ੁੱਧ ਭਗਤੀ ਬਾਰੇ ਕੀ ਸਿੱਖਦੇ ਹਾਂ
ਯਹੋਵਾਹ ਨੇ ਹਿਜ਼ਕੀਏਲ ਨਬੀ ਅਤੇ ਯੂਹੰਨਾ ਰਸੂਲ ਨੂੰ ਅਜਿਹੇ ਦਰਸ਼ਣ ਦਿਖਾਏ ਜਿਨ੍ਹਾਂ ਵਿਚ ਅਨੋਖੀਆਂ ਸਮਾਨਤਾਵਾਂ ਸਨ। ਇਨ੍ਹਾਂ ਦਰਸ਼ਣਾਂ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਯਹੋਵਾਹ ਦੀ ਭਗਤੀ ਕਿਵੇਂ ਕਰਨੀ ਚਾਹੀਦੀ ਹੈ। ਅਸੀਂ ਇਹ ਵੀ ਸਿੱਖਦੇ ਹਾਂ ਕਿ ਪਰਮੇਸ਼ੁਰ ਦੇ ਰਾਜ ਅਧੀਨ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ।