ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਅਸਰਦਾਰ ਤਰੀਕੇ ਨਾਲ ਸਵਾਲ ਵਰਤੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜੇ “ਮਨੁੱਖ ਦੇ ਮਨ ਦੀ ਸਲਾਹ ਡੂੰਘੇ ਪਾਣੀ ਵਰਗੀ ਹੈ,” ਤਾਂ ਸਵਾਲ ਉਸ ਡੋਲ ਵਾਂਗ ਹਨ ਜਿਸ ਨਾਲ ਮਨ ਦੇ ਵਿਚਾਰ ਬਾਹਰ ਕੱਢੇ ਜਾ ਸਕਦੇ ਹਨ। (ਕਹਾ 20:5) ਸਵਾਲ ਪੁੱਛ ਕੇ ਅਸੀਂ ਦੂਜਿਆਂ ਨੂੰ ਗੱਲਬਾਤ ਵਿਚ ਸ਼ਾਮਲ ਕਰਦੇ ਹਾਂ। ਅਸਰਦਾਰ ਤਰੀਕੇ ਨਾਲ ਸਵਾਲ ਪੁੱਛ ਕੇ ਅਸੀਂ ਉਨ੍ਹਾਂ ਦੇ ਦਿਲ ਦੀ ਗੱਲ ਜਾਣ ਸਕਦੇ ਹਾਂ। ਯਿਸੂ ਅਸਰਦਾਰ ਤਰੀਕੇ ਨਾਲ ਸਵਾਲ ਪੁੱਛਦਾ ਸੀ। ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
ਇਸ ਤਰ੍ਹਾਂ ਕਿਵੇਂ ਕਰੀਏ:
ਉਹ ਸਵਾਲ ਪੁੱਛੋ ਜਿਸ ਨਾਲ ਘਰ-ਮਾਲਕ ਆਪਣੇ ਵਿਚਾਰ ਦੱਸੇ। ਯਿਸੂ ਨੇ ਆਪਣੇ ਚੇਲਿਆਂ ਦੇ ਵਿਚਾਰ ਜਾਣਨ ਲਈ ਕਈ ਸਵਾਲ ਪੁੱਛੇ। (ਮੱਤੀ 16:13-16; be 238 ਪੈਰੇ 3-5) ਕਿਸੇ ਦੇ ਵਿਚਾਰ ਜਾਣਨ ਲਈ ਤੁਸੀਂ ਕਿਹੜੇ ਸਵਾਲ ਪੁੱਛ ਸਕਦੇ ਹੋ?
ਸਹੀ ਨਤੀਜੇ ʼਤੇ ਪਹੁੰਚਣ ਲਈ ਸਵਾਲ ਪੁੱਛੋ। ਪਤਰਸ ਦੀ ਸੋਚ ਸੁਧਾਰਨ ਲਈ ਯਿਸੂ ਨੇ ਉਸ ਤੋਂ ਸਵਾਲ ਪੁੱਛੇ। ਕਦੀ-ਕਦੀ ਉਹ ਪਤਰਸ ਨੂੰ ਖ਼ੁਦ ਦੋ-ਤਿੰਨ ਜਵਾਬ ਦਿੰਦਾ ਸੀ ਫਿਰ ਪੁੱਛਦਾ ਸੀ ਕਿ ਇਨ੍ਹਾਂ ਵਿੱਚੋਂ ਕਿਹੜਾ ਸਹੀ ਸੀ। ਯਿਸੂ ਨੇ ਇਸ ਤਰੀਕੇ ਨਾਲ ਸਵਾਲ ਪੁੱਛੇ ਕਿ ਪਤਰਸ ਖ਼ੁਦ ਸਹੀ ਨਤੀਜੇ ʼਤੇ ਪਹੁੰਚ ਸਕਿਆ। (ਮੱਤੀ 17:24-26) ਸਹੀ ਨਤੀਜੇ ʼਤੇ ਪਹੁੰਚਣ ਲਈ ਤੁਸੀਂ ਦੂਜਿਆਂ ਤੋਂ ਕਿਹੜੇ ਸਵਾਲ ਪੁੱਛ ਸਕਦੇ ਹੋ?
ਸੁਣਨ ਵਾਲੇ ਦੀ ਤਾਰੀਫ਼ ਕਰੋ। ਜਦੋਂ ਗ੍ਰੰਥੀ ਨੇ “ਸਮਝਦਾਰੀ ਨਾਲ ਜਵਾਬ” ਦਿੱਤਾ, ਤਾਂ ਯਿਸੂ ਨੇ ਉਸ ਦੀ ਤਾਰੀਫ਼ ਕੀਤੀ। (ਮਰ 12:34) ਤੁਸੀਂ ਜਵਾਬ ਦੇਣ ਵਾਲੇ ਦੀ ਤਾਰੀਫ਼ ਕਿਵੇਂ ਕਰ ਸਕਦੇ ਹੋ?
ਉਹ ਕੰਮ ਕਰੋ ਜੋ ਯਿਸੂ ਨੇ ਕੀਤੇ—ਸਿਖਾਓ ਨਾਂ ਦੇ ਵੀਡੀਓ ਦਾ ਪਹਿਲਾ ਹਿੱਸਾ ਦੇਖੋ ਅਤੇ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਭਾਵੇਂ ਜਾਣਕਾਰੀ ਸਹੀ ਸੀ, ਪਰ ਸਿਖਾਉਣ ਦਾ ਤਰੀਕਾ ਗ਼ਲਤ ਕਿਉਂ ਸੀ?
ਸਿਰਫ਼ ਜਾਣਕਾਰੀ ਦੇਣੀ ਹੀ ਕਾਫ਼ੀ ਕਿਉਂ ਨਹੀਂ ਹੈ?
ਵੀਡੀਓ ਦਾ ਦੂਜਾ ਹਿੱਸਾ ਦੇਖਣ ਤੋਂ ਬਾਅਦ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਭਰਾ ਨੇ ਅਸਰਦਾਰ ਤਰੀਕੇ ਨਾਲ ਸਵਾਲ ਕਿੱਦਾਂ ਪੁੱਛੇ?
ਅਸੀਂ ਉਸ ਦੀ ਸਿਖਾਉਣ ਦੀ ਕਲਾ ਦੀ ਰੀਸ ਕਿਵੇਂ ਕਰ ਸਕਦੇ ਹਾਂ?