ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 19-20 “ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ” 20:28, 31, 35 ਬਜ਼ੁਰਗ ਯਾਦ ਰੱਖਦੇ ਹਨ ਕਿ ਹਰ ਭੇਡ ਮਸੀਹ ਯਿਸੂ ਦੇ ਬਹੁਮੁੱਲੇ ਲਹੂ ਨਾਲ ਖ਼ਰੀਦੀ ਗਈ ਹੈ। ਇਸ ਲਈ ਉਹ ਝੁੰਡ ਨੂੰ ਪਰਮੇਸ਼ੁਰ ਦੇ ਗਿਆਨ ਨਾਲ ਰਜਾਉਂਦੇ, ਉਨ੍ਹਾਂ ਦੀ ਰੱਖਿਆ ਅਤੇ ਦੇਖ-ਭਾਲ ਕਰਦੇ ਹਨ। ਮਸੀਹੀ ਉਨ੍ਹਾਂ ਬਜ਼ੁਰਗਾਂ ਦੀ ਦਿਲੋਂ ਕਦਰ ਕਰਦੇ ਹਨ ਜਿਹੜੇ ਪੌਲੁਸ ਵਾਂਗ ਬਿਨਾਂ ਕਿਸੇ ਸੁਆਰਥ ਦੇ ਝੁੰਡ ਦੀ ਖ਼ੁਸ਼ੀ-ਖ਼ੁਸ਼ੀ ਦੇਖ-ਭਾਲ ਕਰਦੇ ਹਨ।