ਸਾਡੀ ਮਸੀਹੀ ਜ਼ਿੰਦਗੀ
ਤੁਸੀਂ ਮੈਮੋਰੀਅਲ ਲਈ ਤਿਆਰੀ ਕਿਵੇਂ ਕਰੋਗੇ?
ਇਸ ਸਾਲ ਦੇ ਸ਼ੁਰੂ ਵਿਚ ਮਸੀਹ ਦੀ ਮੌਤ ਦੀ ਯਾਦਗਾਰ ਦੀ ਤਿਆਰੀ ਕਰਨ ਲਈ ਸਾਡੇ ਕੋਲ ਹੋਰ ਵੀ ਸਮਾਂ ਹੋਵੇਗਾ। ਜੇ ਮੈਮੋਰੀਅਲ ਹਫ਼ਤੇ ਦੌਰਾਨ ਆਵੇਗਾ, ਤਾਂ ਉਸ ਹਫ਼ਤੇ ਜ਼ਿੰਦਗੀ ਅਤੇ ਸੇਵਾ ਸਭਾ ਨਹੀਂ ਹੋਵੇਗੀ। ਜੇ ਮੈਮੋਰੀਅਲ ਸ਼ਨੀ-ਐਤਵਾਰ ਆਵੇਗਾ, ਤਾਂ ਪਬਲਿਕ ਭਾਸ਼ਣ ਅਤੇ ਪਹਿਰਾਬੁਰਜ ਨਹੀਂ ਹੋਵੇਗਾ। ਕੀ ਤੁਸੀਂ ਹੋਰ ਮਿਲ ਰਹੇ ਸਮੇਂ ਨੂੰ ਵਧੀਆ ਢੰਗ ਨਾਲ ਨਹੀਂ ਵਰਤੋਗੇ? ਪਹਿਲੀ ਸਦੀ ਵਾਂਗ ਇਸ ਖ਼ਾਸ ਮੌਕੇ ʼਤੇ ਕੁਝ ਇੰਤਜ਼ਾਮ ਕਰਨ ਦੀ ਲੋੜ ਹੈ। (ਲੂਕਾ 22:7-13; km 3/15 1) ਪਰ ਇਸ ਮੌਕੇ ਤੋਂ ਹੋਰ ਜ਼ਿਆਦਾ ਫ਼ਾਇਦਾ ਲੈਣ ਲਈ ਸਾਨੂੰ ਆਪਣੇ ਦਿਲ ਨੂੰ ਤਿਆਰ ਕਰਨਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਸੋਚੋ ਕਿ ਇਸ ਮੌਕੇ ʼਤੇ ਹਾਜ਼ਰ ਹੋਣਾ ਜ਼ਰੂਰੀ ਕਿਉਂ ਹੈ।—1 ਕੁਰਿੰ 11:23-26
ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰੋ।—1 ਕੁਰਿੰ 11:27-29; 2 ਕੁਰਿੰ 13:5
ਉਸ ਜਾਣਕਾਰੀ ਨੂੰ ਪੜ੍ਹੋ ਅਤੇ ਸੋਚ-ਵਿਚਾਰ ਕਰੋ ਜਿਸ ਵਿਚ ਮੈਮੋਰੀਅਲ ਦਾ ਮਤਲਬ ਸਮਝਾਇਆ ਗਿਆ ਹੈ।—ਯੂਹੰ 3:16; 15:13
ਕੁਝ ਪ੍ਰਚਾਰਕ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਵਿੱਚੋਂ ਮੈਮੋਰੀਅਲ ਬਾਈਬਲ ਰੀਡਿੰਗ ਕਰਦੇ ਅਤੇ ਉਸ ʼਤੇ ਸੋਚ-ਵਿਚਾਰ ਕਰਦੇ ਹਨ। ਕੁਝ ਜਣੇ ਇਸ ਲੇਖ ਨਾਲ ਦਿੱਤੇ ਚਾਰਟ ਵਿਚ ਦਿੱਤੀਆਂ ਬਾਈਬਲ ਦੀਆਂ ਆਇਤਾਂ ਪੜ੍ਹਦੇ ਹਨ। ਕੁਝ ਜਣੇ ਪਹਿਰਾਬੁਰਜ ਦੇ ਉਹ ਲੇਖ ਦੁਬਾਰਾ ਪੜ੍ਹਦੇ ਹਨ ਜਿਨ੍ਹਾਂ ਵਿਚ ਮੈਮੋਰੀਅਲ ਅਤੇ ਸਾਡੇ ਲਈ ਯਹੋਵਾਹ ਤੇ ਯਿਸੂ ਦੁਆਰਾ ਦਿਖਾਏ ਪਿਆਰ ਬਾਰੇ ਦੱਸਿਆ ਹੁੰਦਾ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਸਟੱਡੀ ਕਰਨ ਕਰਕੇ ਤੁਸੀਂ ਯਹੋਵਾਹ ਤੇ ਉਸ ਦੇ ਪੁੱਤਰ ਦੇ ਹੋਰ ਨੇੜੇ ਜਾ ਸਕੋਗੇ।