ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 17-19
ਪਰਮੇਸ਼ੁਰ ਦਾ ਯੁੱਧ ਸਾਰੇ ਯੁੱਧਾਂ ਨੂੰ ਖ਼ਤਮ ਕਰੇਗਾ
‘ਪਿਆਰ ਤੇ ਸ਼ਾਂਤੀ ਦੇ ਪਰਮੇਸ਼ੁਰ’ ਯਹੋਵਾਹ ਨੇ ਕਿਉਂ ਆਪਣੇ ਪੁੱਤਰ ਨੂੰ ਯੁੱਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਜੋ “ਸ਼ਾਂਤੀ ਦਾ ਰਾਜ ਕੁਮਾਰ” ਹੈ?—2 ਕੁਰਿੰ 13:11; ਯਸਾ 9:6.
ਯਹੋਵਾਹ ਤੇ ਯਿਸੂ ਧਾਰਮਿਕਤਾ ਨੂੰ ਪਿਆਰ ਕਰਦੇ ਹਨ ਅਤੇ ਬੁਰਾਈ ਨੂੰ ਨਫ਼ਰਤ ਕਰਦੇ ਹਨ
ਹਮੇਸ਼ਾ ਲਈ ਸ਼ਾਂਤੀ ਤੇ ਨਿਆਂ ਸਿਰਫ਼ ਉਦੋਂ ਹੀ ਹੋਵੇਗਾ ਜਦੋਂ ਦੁਸ਼ਟ ਲੋਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ
ਪਰਮੇਸ਼ੁਰ ਦੀ ਸਵਰਗੀ ਫ਼ੌਜ ਚਿੱਟੇ ਘੋੜਿਆਂ ʼਤੇ ਸਵਾਰ ਚਿੱਟੇ, ਸਾਫ਼ ਤੇ ਵਧੀਆ ਮਲਮਲ ਦੇ ਕੱਪੜੇ ਪਾਈ ‘ਧਾਰਮਿਕਤਾ ਨਾਲ ਯੁੱਧ’ ਕਰਦੀ ਹੈ ਜਿਵੇਂ ਤਸਵੀਰ ਵਿਚ ਦਿਖਾਇਆ ਗਿਆ ਹੈ
ਅਸੀਂ ਕਿਵੇਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਅਹਿਮ ਯੁੱਧ ਵਿਚ ਸਾਡਾ ਛੁਟਕਾਰਾ ਹੋਵੇਗਾ?—ਸਫ਼ 2:3