ਗੀਤ 13 (113)
ਅਸੀਂ ਯਹੋਵਾਹ ਦੇ ਗਵਾਹ
1 ਮਿੱਟੀ ਦੇ ਬੁੱਤ,
ਮੂਰਤਾਂ ਹੱਥਾਂ ਨਾਲ ਘੜਦੇ ਇਨਸਾਂ
ਮੂੰਹ ਹੈ ਉਨ੍ਹਾਂ ਦਾ ਪਰ,
ਹਿਲਦੀ ਨਾ ਜ਼ਬਾਨ
ਅੱਖਾਂ ਹਨ ਪਰ ਦੇਖਦੇ ਨਾ,
ਕੰਨ ਹਨ ਪਰ ਉਹ ਸੁਣਦੇ ਨਾ
ਹੱਥ ਪੈਰ ਵੀ ਹਨ ਪਰ ਹਿਲਦੇ ਨਹੀਂ,
ਨਾ ਹੈ ਇਨ੍ਹਾਂ ਵਿਚ ਦਮ ਕੋਈ
ਹੈ ਯਹੋਵਾਹ ਬੇਮਿਸਾਲ ...
2 ਹੇ ਯਹੋਵਾਹ ਬਾਦਸ਼ਾਹ,
ਤੂੰ ਮੇਰਾ ਹੈ ਸਿਰਜਣਹਾਰ
ਸਭ ਦਾ ਤੂੰ ਹੀ ਕਰਤਾਰ,
ਤੂੰ ਹੀ ਪਾਲਣਹਾਰ
ਤੇਰਾ ਨਾਂ ਵਡਿਆਵਾਂਗੇ
ਜਗ ਤੋਂ ਨਹੀਂ ਡਰਾਂਗੇ
ਤੇਰੇ ਲਈ ਚਾਹੇ ਮਰਨਾ ਪਵੇ
ਪਿੱਛੇ ਕਦੀ ਨਾ ਹਟਾਂਗੇ
ਹੈ ਯਹੋਵਾਹ ਬੇਮਿਸਾਲ ...
3 ਹੇ ਯਹੋਵਾਹ ਅੱਤ ਮਹਾਨ,
ਤੇਰੇ ਬੋਲ ਪਿਆਰ ਦੇ ਇਜ਼ਹਾਰ
ਚਾਹੇ ਸੁਣਨ ਲੋਕ ਨਾ,
ਮੈਂ ਕਰਾਂ ਐਲਾਨ
ਤੈਨੂੰ ਕਰਦੇ ਜੋ ਬਦਨਾਮ,
ਉਨ੍ਹਾਂ ਨੂੰ ਕਰਾਉਣਾ ਯਾਦ
ਤੂੰ ਹੀ ਹੈ ਮਾਲਕ, ਤੂੰ ਹੀ ਖ਼ੁਦਾ
ਤੂੰ ਹੀ ਕਰੇਂਗਾ ਸਭ ਦਾ ਨਿਆਂ
ਹੈ ਯਹੋਵਾਹ ਬੇਮਿਸਾਲ ...
ਹੈ ਯਹੋਵਾਹ ਬੇਮਿਸਾਲ,
ਹੈ ਬੇਜੋੜ ਤੇ ਲਾਜਵਾਬ
ਜ਼ਅਸੀਂ ਯਹੋਵਾਹ ਦੇ ਹਾਂ ਗਵਾਹ,
ਕਰਦੇ ਐਲਾਨ ਸਭ ਜਗ੍ਹਾ