ਅਧਿਆਇ 7
ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਬਚਾਉਣ ਲਈ ਕੀ ਕੀਤਾ ਹੈ
1, 2. (ੳ) ਇਕ ਰੋਮੀ ਸੰਤੂਰੀਅਨ ਨੂੰ ਕਿਵੇਂ ਪਤਾ ਚਲਿਆ ਕਿ ਪਰਮੇਸ਼ੁਰ ਦਾ ਪੁੱਤਰ ਕੌਣ ਹੈ? (ਅ) ਯਹੋਵਾਹ ਨੇ ਯਿਸੂ ਨੂੰ ਕਿਉਂ ਮਰਨ ਦਿੱਤਾ?
ਤਕਰੀਬਨ 2,000 ਸਾਲ ਪਹਿਲਾਂ, ਬਸੰਤ ਰੁੱਤ ਦੀ ਇਕ ਦੁਪਹਿਰ ਨੂੰ ਇਕ ਰੋਮੀ ਸੰਤੂਰੀਅਨ ਨੇ ਤਿੰਨ ਮਨੁੱਖਾਂ ਨੂੰ ਸਹਿਜੇ-ਸਹਿਜੇ, ਦੁਖਦਾਇਕ ਮੌਤ ਮਰਦਿਆਂ ਦੇਖਿਆ। ਉਸ ਸੂਬੇਦਾਰ ਨੇ ਖ਼ਾਸ ਕਰਕੇ ਇਕ ਮਨੁੱਖ ਵੱਲ ਧਿਆਨ ਦਿੱਤਾ—ਯਿਸੂ ਮਸੀਹ। ਯਿਸੂ ਨੂੰ ਇਕ ਲਕੜੀ ਦੀ ਸੂਲੀ ਉੱਤੇ ਕਿੱਲਾਂ ਨਾਲ ਟੰਗਿਆ ਗਿਆ ਸੀ। ਜਿਉਂ ਹੀ ਉਸ ਦੀ ਮੌਤ ਦਾ ਸਮਾਂ ਨੇੜੇ ਆਇਆ, ਤਾਂ ਦੁਪਹਿਰ ਦਾ ਅੰਬਰ ਕਾਲਾ ਪੈ ਗਿਆ। ਜਦੋਂ ਉਹ ਮਰਿਆ, ਤਾਂ ਜ਼ਮੀਨ ਬਹੁਤ ਜ਼ੋਰ ਨਾਲ ਹਿਲੀ, ਅਤੇ ਸੂਬੇਦਾਰ ਚਿਲਾ ਉਠਿਆ: “ਇਹ ਪੁਰਖ ਠੀਕ ਪਰਮੇਸ਼ੁਰ ਦਾ ਪੁੱਤ੍ਰ ਸੀ!”—ਮਰਕੁਸ 15:39.
2 ਪਰਮੇਸ਼ੁਰ ਦਾ ਪੁੱਤਰ! ਉਹ ਸੂਬੇਦਾਰ ਸਹੀ ਸੀ। ਉਸ ਨੇ ਹੁਣੇ ਹੀ ਧਰਤੀ ਉੱਤੇ ਵਾਪਰੀ ਸਭ ਤੋਂ ਮਹੱਤਵਪੂਰਣ ਘਟਨਾ ਨੂੰ ਦੇਖਿਆ ਸੀ। ਇਸ ਤੋਂ ਪਹਿਲਿਆਂ ਅਵਸਰਾਂ ਤੇ, ਖ਼ੁਦ ਪਰਮੇਸ਼ੁਰ ਨੇ ਯਿਸੂ ਨੂੰ ਆਪਣਾ ਪਿਆਰਾ ਪੁੱਤਰ ਸੱਦਿਆ ਸੀ। (ਮੱਤੀ 3:17; 17:5) ਯਹੋਵਾਹ ਨੇ ਆਪਣੇ ਪੁੱਤਰ ਨੂੰ ਕਿਉਂ ਮਰਨ ਦਿੱਤਾ? ਕਿਉਂਕਿ ਇਹ ਪਰਮੇਸ਼ੁਰ ਦਾ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਤੋਂ ਬਚਾਉਣ ਦਾ ਜ਼ਰੀਆ ਸੀ।
ਇਕ ਖ਼ਾਸ ਮਕਸਦ ਲਈ ਚੁਣਿਆ ਗਿਆ
3. ਇਹ ਕਿਉਂ ਉਚਿਤ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਮਨੁੱਖਜਾਤੀ ਦੇ ਸੰਬੰਧ ਵਿਚ ਇਕ ਖ਼ਾਸ ਮਕਸਦ ਲਈ ਚੁਣਿਆ?
3 ਜਿਵੇਂ ਅਸੀਂ ਪਹਿਲਾਂ ਇਸ ਪੁਸਤਕ ਵਿਚ ਸਿੱਖਿਆ ਹੈ, ਯਿਸੂ ਦੀ ਇਕ ਪੂਰਵ-ਮਾਨਵੀ ਹੋਂਦ ਸੀ। ਉਹ ਪਰਮੇਸ਼ੁਰ ਦਾ ‘ਇਕਲੌਤਾ ਪੁੱਤ੍ਰ’ ਸੱਦਿਆ ਜਾਂਦਾ ਹੈ ਕਿਉਂਕਿ ਯਹੋਵਾਹ ਨੇ ਉਸ ਨੂੰ ਸਿੱਧੇ ਰੂਪ ਵਿਚ ਸ੍ਰਿਸ਼ਟ ਕੀਤਾ ਸੀ। ਇਸ ਤੋਂ ਬਾਅਦ ਪਰਮੇਸ਼ੁਰ ਨੇ ਯਿਸੂ ਨੂੰ ਸਾਰੀਆਂ ਹੋਰ ਚੀਜ਼ਾਂ ਨੂੰ ਹੋਂਦ ਵਿਚ ਲਿਆਉਣ ਲਈ ਇਸਤੇਮਾਲ ਕੀਤਾ। (ਯੂਹੰਨਾ 3:18; ਕੁਲੁੱਸੀਆਂ 1:16) ਯਿਸੂ ਖ਼ਾਸ ਤੌਰ ਤੇ ਮਨੁੱਖਜਾਤੀ ਦੇ ਨਾਲ ਪ੍ਰੇਮ ਰੱਖਦਾ ਸੀ। (ਕਹਾਉਤਾਂ 8:30, 31) ਤਾਂ ਫਿਰ ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਇਕ ਖ਼ਾਸ ਮਕਸਦ ਪੂਰਾ ਕਰਨ ਲਈ ਚੁਣਿਆ ਜਦੋਂ ਮਨੁੱਖਜਾਤੀ ਨੂੰ ਮੌਤ ਦੀ ਸਜ਼ਾ ਮਿਲੀ ਸੀ।
4, 5. ਯਿਸੂ ਦੇ ਇਸ ਧਰਤੀ ਉੱਤੇ ਆਉਣ ਤੋਂ ਪਹਿਲਾਂ, ਬਾਈਬਲ ਨੇ ਮਸੀਹਾਈ ਸੰਤਾਨ ਬਾਰੇ ਕੀ ਪ੍ਰਗਟ ਕੀਤਾ ਸੀ?
4 ਅਦਨ ਦੇ ਬਾਗ਼ ਵਿਚ ਆਦਮ, ਹੱਵਾਹ, ਅਤੇ ਸ਼ਤਾਨ ਨੂੰ ਸਜ਼ਾ ਸੁਣਾਉਂਦੇ ਸਮੇਂ, ਪਰਮੇਸ਼ੁਰ ਨੇ ਆਗਾਮੀ ਮੁਕਤੀਦਾਤਾ ਦਾ ਜ਼ਿਕਰ ਇਕ “ਸੰਤਾਨ” ਦੇ ਤੌਰ ਤੇ ਕੀਤਾ। ਇਹ ਸੰਤਾਨ, ਜਾਂ ਔਲਾਦ, ਉਨ੍ਹਾਂ ਭਿਆਨਕ ਬੁਰਾਈਆਂ ਜੋ ਸ਼ਤਾਨ ਅਰਥਾਤ ਇਬਲੀਸ, ਉਸ ‘ਪੁਰਾਣੇ ਸੱਪ’ ਨੇ ਲਿਆਂਦੀਆਂ ਸਨ, ਨੂੰ ਖ਼ਤਮ ਕਰਨ ਲਈ ਆਵੇਗੀ। ਅਸਲ ਵਿਚ, ਉਹ ਵਾਅਦਾ ਕੀਤੀ ਹੋਈ ਸੰਤਾਨ ਸ਼ਤਾਨ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜੋ ਉਸ ਦੇ ਮਗਰ ਲੱਗਣਗੇ, ਕੁਚਲ ਦੇਵੇਗੀ।—ਉਤਪਤ 3:15; 1 ਯੂਹੰਨਾ 3:8; ਪਰਕਾਸ਼ ਦੀ ਪੋਥੀ 12:9.
5 ਸਦੀਆਂ ਦੇ ਦੌਰਾਨ, ਪਰਮੇਸ਼ੁਰ ਨੇ ਹੌਲੀ-ਹੌਲੀ ਉਸ ਸੰਤਾਨ ਬਾਰੇ ਹੋਰ ਗਿਆਨ ਪ੍ਰਗਟ ਕੀਤਾ, ਜਿਸ ਨੂੰ ਮਸੀਹਾ ਵੀ ਸੱਦਿਆ ਜਾਂਦਾ ਹੈ। ਜਿਵੇਂ ਸਫ਼ਾ 37 ਤੇ ਚਾਰਟ ਵਿਚ ਦਿਖਾਇਆ ਗਿਆ ਹੈ, ਅਨੇਕ ਭਵਿੱਖਬਾਣੀਆਂ ਨੇ ਉਸ ਦੇ ਧਰਤੀ ਉੱਤੇ ਜੀਵਨ ਦੇ ਕਈ ਪਹਿਲੂਆਂ ਬਾਰੇ ਵੇਰਵੇ ਦਿੱਤੇ। ਉਦਾਹਰਣ ਦੇ ਲਈ, ਪਰਮੇਸ਼ੁਰ ਦੇ ਮਕਸਦ ਵਿਚ ਆਪਣੀ ਭੂਮਿਕਾ ਨੂੰ ਪੂਰਾ ਕਰਨ ਲਈ ਉਸ ਨੇ ਭਿਆਨਕ ਦੁਰਵਿਵਹਾਰ ਸਹਿਣਾ ਸੀ।—ਯਸਾਯਾਹ 53:3-5.
ਮਸੀਹਾ ਕਿਉਂ ਮਰੇਗਾ
6. ਦਾਨੀਏਲ 9:24-26 ਦੇ ਅਨੁਸਾਰ, ਮਸੀਹਾ ਕੀ ਸੰਪੰਨ ਕਰਦਾ, ਅਤੇ ਕਿਵੇਂ?
6 ਦਾਨੀਏਲ 9:24-26 ਵਿਚ ਦਰਜ ਕੀਤੀ ਗਈ ਭਵਿੱਖਬਾਣੀ ਨੇ ਪੂਰਵ-ਸੂਚਿਤ ਕੀਤਾ ਸੀ ਕਿ ਮਸੀਹਾ—ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਵਿਅਕਤੀ—ਇਕ ਮਹਾਨ ਮਕਸਦ ਪੂਰਾ ਕਰੇਗਾ। ਉਹ ਧਰਤੀ ਉੱਤੇ ਸਦਾ ਲਈ ‘ਅਪਰਾਧ ਨੂੰ ਮੁਕਾਉਣ ਅਤੇ ਪਾਪਾਂ ਦਾ ਅੰਤ ਕਰਨ ਅਤੇ ਬੁਰਿਆਈ ਦਾ ਪਰਾਸਚਿਤ ਕਰਨ ਅਤੇ ਸਦਾ ਦਾ ਧਰਮ ਲਿਆਉਣ’ ਲਈ ਆਵੇਗਾ। ਮਸੀਹਾ ਵਫ਼ਾਦਾਰ ਮਨੁੱਖਜਾਤੀ ਤੋਂ ਮੌਤ ਦੀ ਸਜ਼ਾ ਹਟਾਵੇਗਾ। ਪਰੰਤੂ ਉਹ ਇਹ ਕਿਸ ਤਰ੍ਹਾਂ ਕਰੇਗਾ? ਭਵਿੱਖਬਾਣੀ ਵਿਆਖਿਆ ਕਰਦੀ ਹੈ ਕਿ ਉਹ “ਵੱਢਿਆ ਜਾਏਗਾ,” ਜਾਂ ਮਾਰਿਆ ਜਾਵੇਗਾ।
7. ਯਹੂਦੀ ਪਸ਼ੂ ਬਲੀਦਾਨ ਕਿਉਂ ਚੜ੍ਹਾਉਂਦੇ ਸਨ, ਅਤੇ ਇਹ ਕੀ ਪੂਰਵ-ਪਰਛਾਵਾਂ ਕਰਦੇ ਸਨ?
7 ਪ੍ਰਾਚੀਨ ਇਸਰਾਏਲੀ ਲੋਕ ਆਪਣੀਆਂ ਗ਼ਲਤੀਆਂ ਵਾਸਤੇ ਪ੍ਰਾਸਚਿਤ ਦੇ ਬਲੀਦਾਨ ਦੇਣ ਦੇ ਵਿਚਾਰ ਤੋਂ ਜਾਣੂ ਸਨ। ਉਸ ਬਿਵਸਥਾ ਦੇ ਅਧੀਨ ਜੋ ਪਰਮੇਸ਼ੁਰ ਨੇ ਮੂਸਾ ਦੁਆਰਾ ਉਨ੍ਹਾਂ ਨੂੰ ਦਿੱਤੀ ਸੀ, ਉਹ ਆਪਣੀ ਉਪਾਸਨਾ ਵਿਚ ਨਿਯਮਿਤ ਤੌਰ ਤੇ ਪਸ਼ੂ ਬਲੀਦਾਨ ਚੜ੍ਹਾਉਂਦੇ ਸਨ। ਇਨ੍ਹਾਂ ਨੇ ਇਸਰਾਏਲ ਦੇ ਲੋਕਾਂ ਨੂੰ ਯਾਦ ਦਿਲਾਇਆ ਕਿ ਮਨੁੱਖਾਂ ਨੂੰ ਆਪਣੇ ਪਾਪਾਂ ਦਾ ਪ੍ਰਾਸਚਿਤ ਕਰਨ ਲਈ, ਜਾਂ ਉਨ੍ਹਾਂ ਨੂੰ ਢੱਕਣ ਲਈ ਕੁਝ ਚਾਹੀਦਾ ਹੈ। ਰਸੂਲ ਪੌਲੁਸ ਨੇ ਇਸ ਸਿਧਾਂਤ ਨੂੰ ਇਸ ਤਰ੍ਹਾਂ ਸੰਖੇਪ ਵਿਚ ਦੱਸਿਆ: “ਬਿਨਾ ਲਹੂ ਵਹਾਏ ਮਾਫ਼ੀ ਹੁੰਦੀ ਹੀ ਨਹੀਂ।” (ਇਬਰਾਨੀਆਂ 9:22) ਮਸੀਹੀ, ਮੂਸਾ ਦੀ ਬਿਵਸਥਾ ਅਤੇ ਨਾਲੇ ਇਸ ਦੀਆਂ ਸਾਰੀਆਂ ਮੰਗਾਂ ਦੇ ਅਧੀਨ ਨਹੀਂ ਹਨ, ਜਿਵੇਂ ਕਿ ਬਲੀਦਾਨਾਂ ਦੀ ਮੰਗ। (ਰੋਮੀਆਂ 10:4; ਕੁਲੁੱਸੀਆਂ 2:16, 17) ਉਹ ਇਹ ਵੀ ਜਾਣਦੇ ਹਨ ਕਿ ਪਸ਼ੂ ਬਲੀਦਾਨ ਪਾਪਾਂ ਦੀ ਸਥਾਈ ਅਤੇ ਸੰਪੂਰਣ ਮਾਫ਼ੀ ਨਹੀਂ ਦੇ ਸਕਦੇ ਹਨ। ਇਸ ਦੀ ਬਜਾਇ, ਇਹ ਬਲੀਦਾਨ ਸੰਬੰਧੀ ਚੜ੍ਹਾਵੇ ਇਕ ਕਿਤੇ ਹੀ ਜ਼ਿਆਦਾ ਕੀਮਤੀ ਬਲੀਦਾਨ ਨੂੰ ਪੂਰਵ-ਪਰਛਾਵਾਂ ਕਰਦੇ ਸਨ—ਅਰਥਾਤ ਮਸੀਹਾ, ਜਾਂ ਮਸੀਹ ਦਾ ਬਲੀਦਾਨ। (ਇਬਰਾਨੀਆਂ 10:4, 10; ਤੁਲਨਾ ਕਰੋ ਗਲਾਤੀਆਂ 3:24.) ਫਿਰ ਵੀ, ਤੁਸੀਂ ਸ਼ਾਇਦ ਪੁੱਛੋਗੇ, ‘ਕੀ ਮਸੀਹਾ ਲਈ ਮਰਨਾ ਵਾਸਤਵ ਵਿਚ ਜ਼ਰੂਰੀ ਸੀ?’
8, 9. ਆਦਮ ਅਤੇ ਹੱਵਾਹ ਨੇ ਕਿਹੜੀਆਂ ਕੀਮਤੀ ਚੀਜ਼ਾਂ ਨੂੰ ਗੁਆ ਦਿੱਤਾ, ਅਤੇ ਉਨ੍ਹਾਂ ਦੀ ਕਰਨੀ ਦਾ ਪ੍ਰਭਾਵ ਉਨ੍ਹਾਂ ਦੀ ਸੰਤਾਨ ਉੱਤੇ ਕਿਸ ਤਰ੍ਹਾਂ ਪਿਆ?
8 ਜੀ ਹਾਂ, ਜੇਕਰ ਮਨੁੱਖਜਾਤੀ ਨੇ ਮੁਕਤੀ ਪ੍ਰਾਪਤ ਕਰਨੀ ਸੀ, ਤਾਂ ਮਸੀਹਾ ਦਾ ਮਰਨਾ ਜ਼ਰੂਰੀ ਸੀ। ਇਹ ਸਮਝਣ ਲਈ ਕਿ ਇਸ ਤਰ੍ਹਾਂ ਕਿਉਂ ਸੀ, ਸਾਨੂੰ ਪਿੱਛੇ ਨੂੰ ਜਾਂਦੇ ਹੋਏ ਅਦਨ ਦੇ ਬਾਗ਼ ਦੇ ਬਾਰੇ ਯਾਦ ਕਰਨਾ ਚਾਹੀਦਾ ਹੈ, ਅਤੇ ਉਸ ਚੀਜ਼ ਦੀ ਘੋਰਤਾ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਆਦਮ ਅਤੇ ਹੱਵਾਹ ਨੇ ਗੁਆਇਆ ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ। ਉਨ੍ਹਾਂ ਦੇ ਸਾਮ੍ਹਣੇ ਸਦੀਪਕ ਜੀਵਨ ਪੇਸ਼ ਕੀਤਾ ਗਿਆ ਸੀ! ਪਰਮੇਸ਼ੁਰ ਦੇ ਬੱਚੇ ਹੋਣ ਦੇ ਨਾਤੇ, ਉਹ ਉਸ ਦੇ ਨਾਲ ਇਕ ਬੇਰੋਕ ਰਿਸ਼ਤੇ ਦਾ ਵੀ ਆਨੰਦ ਮਾਣਦੇ ਸਨ। ਪਰੰਤੂ ਜਦੋਂ ਉਨ੍ਹਾਂ ਨੇ ਯਹੋਵਾਹ ਦੀ ਹਕੂਮਤ ਨੂੰ ਰੱਦ ਕੀਤਾ, ਤਾਂ ਉਨ੍ਹਾਂ ਨੇ ਇਹ ਸਭ ਕੁਝ ਗੁਆ ਦਿੱਤਾ ਅਤੇ ਮਨੁੱਖਜਾਤੀ ਉੱਤੇ ਪਾਪ ਅਤੇ ਮੌਤ ਲਿਆਂਦੀ।—ਰੋਮੀਆਂ 5:12.
9 ਇਹ ਉਵੇਂ ਸੀ ਜਿਵੇਂ ਕਿ ਸਾਡੇ ਪਹਿਲੇ ਮਾਪਿਆਂ ਨੇ ਇਕ ਵਿਸ਼ਾਲ ਧਨ ਦੀ ਫ਼ਜ਼ੂਲਖਰਚੀ ਕਰ ਕੇ ਆਪਣੇ ਆਪ ਨੂੰ ਕਰਜ਼ੇ ਦੀ ਇਕ ਵੱਡੀ ਖੱਡ ਵਿਚ ਸੁੱਟ ਦਿੱਤਾ ਹੋਵੇ। ਆਦਮ ਅਤੇ ਹੱਵਾਹ ਨੇ ਇਹ ਕਰਜ਼ਾ ਵਿਰਸੇ ਵਿਚ ਆਪਣੀ ਔਲਾਦ ਨੂੰ ਦੇ ਦਿੱਤਾ। ਕਿਉਂਕਿ ਅਸੀਂ ਸੰਪੂਰਣ ਅਤੇ ਪਾਪ-ਰਹਿਤ ਨਹੀਂ ਪੈਦਾ ਹੋਏ ਸਨ, ਸਾਡੇ ਵਿੱਚੋਂ ਹਰ ਇਕ ਵਿਅਕਤੀ ਪਾਪੀ ਹੈ ਅਤੇ ਮਰ ਰਿਹਾ ਹੈ। ਜਦੋਂ ਅਸੀਂ ਬੀਮਾਰ ਹੁੰਦੇ, ਜਾਂ ਕੋਈ ਦੁਖਦਾਇਕ ਗੱਲ ਕਹਿੰਦੇ ਹਾਂ ਜੋ ਅਸੀਂ ਚਾਹੁੰਦੇ ਹਾਂ ਕਿ ਵਾਪਸ ਲੈ ਸਕੀਏ, ਤਾਂ ਅਸੀਂ ਉਸ ਵਿਰਸੇ ਵਿਚ ਪ੍ਰਾਪਤ ਕਰਜ਼ੇ—ਮਾਨਵੀ ਅਪੂਰਣਤਾ ਨੂੰ ਅਨੁਭਵ ਕਰ ਰਹੇ ਹਾਂ। (ਰੋਮੀਆਂ 7:21-25) ਸਾਡੀ ਇਕੋ-ਇਕ ਉਮੀਦ ਇਹ ਹੈ ਕਿ ਜੋ ਆਦਮ ਨੇ ਗੁਆਇਆ, ਉਸ ਨੂੰ ਅਸੀਂ ਮੁੜ-ਹਾਸਲ ਕਰੀਏ। ਪਰ ਫਿਰ, ਅਸੀਂ ਸੰਪੂਰਣ ਜੀਵਨ ਦੇ ਹੱਕਦਾਰ ਨਹੀਂ ਬਣ ਸਕਦੇ ਹਾਂ। ਕਿਉਂਜੋ ਸਾਰੇ ਅਪੂਰਣ ਮਨੁੱਖ ਪਾਪ ਕਰਦੇ ਹਨ, ਅਸੀਂ ਸਾਰੇ ਲੋਕੀ ਮੌਤ ਦੇ, ਨਾ ਕਿ ਜੀਵਨ ਦੇ ਹੱਕਦਾਰ ਬਣਦੇ ਹਾਂ।—ਰੋਮੀਆਂ 6:23.
10. ਜੋ ਆਦਮ ਨੇ ਗੁਆਇਆ ਸੀ ਉਸ ਨੂੰ ਵਾਪਸ ਖ਼ਰੀਦਣ ਲਈ ਕਿਸ ਚੀਜ਼ ਦੀ ਜ਼ਰੂਰਤ ਸੀ?
10 ਪਰ ਫਿਰ, ਕੀ ਉਸ ਜੀਵਨ ਦੇ ਬਦਲੇ ਜੋ ਆਦਮ ਨੇ ਗੁਆਇਆ ਸੀ, ਕੋਈ ਚੀਜ਼ ਪੇਸ਼ ਕੀਤੀ ਜਾ ਸਕਦੀ ਸੀ? ਪਰਮੇਸ਼ੁਰ ਦੇ ਨਿਆਉਂ ਦਾ ਮਿਆਰ ਸੰਤੁਲਨ ਮੰਗਦਾ ਹੈ, “ਜੀਵਨ ਦੇ ਵੱਟੇ ਜੀਵਨ।” (ਕੂਚ 21:23) ਸੋ ਉਹ ਜੀਵਨ ਜੋ ਗੁਆ ਦਿੱਤਾ ਗਿਆ ਸੀ, ਦਾ ਮੁੱਲ ਚੁਕਾਉਣ ਲਈ ਇਕ ਜੀਵਨ ਪੇਸ਼ ਕਰਨਾ ਜ਼ਰੂਰੀ ਸੀ। ਕਿਸੇ ਵੀ ਆਮ ਮਨੁੱਖ ਦਾ ਜੀਵਨ ਹੀ ਕਾਫ਼ੀ ਨਹੀਂ ਹੋਵੇਗਾ। ਜ਼ਬੂਰ 49:7, 8 ਅਪੂਰਣ ਮਨੁੱਖਾਂ ਦੇ ਸੰਬੰਧ ਵਿਚ ਕਹਿੰਦਾ ਹੈ: “ਉਨ੍ਹਾਂ ਵਿੱਚੋਂ ਕੋਈ ਆਪਣੇ ਭਰਾ ਦਾ ਨਿਸਤਾਰਾ ਕਰ ਨਹੀਂ ਸੱਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪਰਾਸਚਿਤ ਦੇ ਸੱਕਦਾ ਹੈ, ਕਿਉਂ ਜੋ ਉਨ੍ਹਾਂ ਦੀ ਜਾਨ ਦਾ ਨਿਸਤਾਰਾ ਮਹਿੰਗਾ ਹੈ, ਅਤੇ ਉਹ ਸਦਾ ਤੀਕ ਅਸਾਧ ਹੈ।” ਕੀ ਇਸ ਦੇ ਕਾਰਨ ਸਥਿਤੀ ਨਾਉਮੀਦ ਹੈ? ਨਹੀਂ, ਬਿਲਕੁਲ ਨਹੀਂ।
11. (ੳ) ਇਬਰਾਨੀ ਭਾਸ਼ਾ ਵਿਚ “ਰਿਹਾਈ-ਕੀਮਤ” ਸ਼ਬਦ ਕੀ ਸੰਕੇਤ ਕਰਦਾ ਹੈ? (ਅ) ਸਿਰਫ਼ ਕੌਣ ਹੀ ਮਨੁੱਖਜਾਤੀ ਨੂੰ ਵਾਪਸ ਖ਼ਰੀਦ ਸਕਦਾ ਸੀ, ਅਤੇ ਕਿਉਂ?
11 ਇਬਰਾਨੀ ਭਾਸ਼ਾ ਵਿਚ “ਰਿਹਾਈ-ਕੀਮਤ” ਸ਼ਬਦ ਇਕ ਕੈਦੀ ਨੂੰ ਵਾਪਸ ਖ਼ਰੀਦਣ ਲਈ ਦਿੱਤੀ ਗਈ ਰਕਮ ਨੂੰ ਸੰਕੇਤ ਕਰਦਾ ਹੈ ਅਤੇ ਬਰਾਬਰੀ ਦਾ ਵੀ ਭਾਵ ਦਿੰਦਾ ਹੈ। ਸਿਰਫ਼ ਇਕ ਸੰਪੂਰਣ ਮਾਨਵੀ ਜੀਵਨ ਵਾਲਾ ਮਨੁੱਖ ਹੀ ਉਸ ਦੇ ਬਰਾਬਰ ਦੀ ਪੇਸ਼ਕਸ਼ ਕਰ ਸਕਦਾ ਸੀ ਜੋ ਆਦਮ ਨੇ ਗੁਆਇਆ ਸੀ। ਆਦਮ ਤੋਂ ਬਾਅਦ, ਧਰਤੀ ਉੱਤੇ ਪੈਦਾ ਹੋਇਆ ਕੇਵਲ ਇਕ ਹੀ ਸੰਪੂਰਣ ਮਨੁੱਖ ਯਿਸੂ ਮਸੀਹ ਸੀ। ਇਸ ਕਰਕੇ, ਬਾਈਬਲ ਯਿਸੂ ਨੂੰ “ਛੇਕੜਲਾ ਆਦਮ” ਸੱਦਦੀ ਹੈ ਅਤੇ ਸਾਨੂੰ ਨਿਸ਼ਚਿਤ ਕਰਦੀ ਹੈ ਕਿ ਮਸੀਹ ਨੇ “ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ [“ਅਨੁਰੂਪ ਰਿਹਾਈ-ਕੀਮਤ,” ਨਿ ਵ] ਕਰ ਕੇ ਦੇ ਦਿੱਤਾ।” (1 ਕੁਰਿੰਥੀਆਂ 15:45; 1 ਤਿਮੋਥਿਉਸ 2:5, 6) ਜਦ ਕਿ ਆਦਮ ਨੇ ਆਪਣਿਆਂ ਬੱਚਿਆਂ ਨੂੰ ਵਿਰਸੇ ਵਿਚ ਮੌਤ ਦਿੱਤੀ, ਯਿਸੂ ਦੀ ਵਿਰਾਸਤ ਸਦੀਪਕ ਜੀਵਨ ਹੈ। ਪਹਿਲਾ ਕੁਰਿੰਥੀਆਂ 15:22 ਵਿਆਖਿਆ ਕਰਦਾ ਹੈ: “ਜਿਸ ਤਰਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।” ਉਚਿਤ ਤੌਰ ਤੇ, ਫਿਰ, ਯਿਸੂ “ਅਨਾਦੀ ਪਿਤਾ” ਸੱਦਿਆ ਜਾਂਦਾ ਹੈ।—ਯਸਾਯਾਹ 9:6, 7.
ਰਿਹਾਈ-ਕੀਮਤ ਕਿਵੇਂ ਦਿੱਤੀ ਗਈ ਸੀ
12. ਯਿਸੂ, ਮਸੀਹਾ ਕਦੋਂ ਬਣਿਆ, ਅਤੇ ਇਸ ਤੋਂ ਬਾਅਦ ਉਸ ਨੇ ਕਿਸ ਜੀਵਨ-ਕ੍ਰਮ ਦੀ ਪੈਰਵੀ ਕੀਤੀ?
12 ਸੰਨ 29 ਸਾ.ਯੁ. ਦੀ ਪਤਝੜ ਰੁੱਤ ਵਿਚ, ਯਿਸੂ ਆਪਣੇ ਰਿਸ਼ਤੇਦਾਰ ਯੂਹੰਨਾ ਕੋਲ ਬਪਤਿਸਮਾ ਲੈਣ ਲਈ ਗਿਆ ਕਿ ਫਲਸਰੂਪ ਆਪਣੇ ਆਪ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਪੇਸ਼ ਕਰੇ। ਉਸ ਅਵਸਰ ਤੇ ਯਹੋਵਾਹ ਨੇ ਯਿਸੂ ਨੂੰ ਪਵਿੱਤਰ ਆਤਮਾ ਦੇ ਨਾਲ ਮਸਹ ਕੀਤਾ। ਇਸ ਤਰ੍ਹਾਂ ਯਿਸੂ, ਮਸੀਹਾ ਜਾਂ ਮਸੀਹ ਬਣਿਆ, ਅਰਥਾਤ ਪਰਮੇਸ਼ੁਰ ਦੁਆਰਾ ਮਸਹ ਕੀਤਾ ਹੋਇਆ ਵਿਅਕਤੀ। (ਮੱਤੀ 3:16, 17) ਫਿਰ ਯਿਸੂ ਨੇ ਆਪਣੀ ਸਾਢੇ ਤਿੰਨ ਸਾਲਾਂ ਦੀ ਸੇਵਕਾਈ ਸ਼ੁਰੂ ਕੀਤੀ। ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦੇ ਹੋਏ ਅਤੇ ਵਫ਼ਾਦਾਰ ਅਨੁਯਾਈਆਂ ਨੂੰ ਇਕੱਠੇ ਕਰਦੇ ਹੋਏ, ਆਪਣੇ ਸਾਰੇ ਜੱਦੀ ਦੇਸ਼ ਵਿਚ ਯਾਤਰਾ ਕੀਤੀ। ਪਰ ਫਿਰ, ਜਿਵੇਂ ਪੂਰਵ-ਸੂਚਿਤ ਕੀਤਾ ਗਿਆ ਸੀ, ਉਸ ਦੇ ਖ਼ਿਲਾਫ਼ ਵਿਰੋਧਤਾ ਜਲਦੀ ਹੀ ਵਧ ਗਈ।—ਜ਼ਬੂਰ 118:22; ਰਸੂਲਾਂ ਦੇ ਕਰਤੱਬ 4:8-11.
13. ਖਰਿਆਈ ਰੱਖਣ ਵਾਲਾ ਹੋਣ ਦੇ ਨਾਤੇ, ਯਿਸੂ ਦੀ ਮੌਤ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰੀਆਂ?
13 ਯਿਸੂ ਨੇ ਦਲੇਰੀ ਦੇ ਨਾਲ ਧਾਰਮਿਕ ਆਗੂਆਂ ਦੇ ਪਖੰਡ ਦਾ ਭੇਤ ਖੋਲ੍ਹਿਆ, ਅਤੇ ਉਨ੍ਹਾਂ ਨੇ ਉਸ ਨੂੰ ਮਾਰਨਾ ਚਾਹਿਆ। ਆਖ਼ਰਕਾਰ ਉਨ੍ਹਾਂ ਨੇ ਇਕ ਘਿਣਾਉਣੀ ਸਾਜ਼ਸ਼ ਰਚੀ ਜਿਸ ਵਿਚ ਵਿਸ਼ਵਾਸਘਾਤ, ਅਨੁਚਿਤ ਗਿਰਫ਼ਤਾਰੀ, ਇਕ ਗ਼ੈਰਕਾਨੂੰਨੀ ਮੁਕਦਮਾ, ਅਤੇ ਰਾਜਧਰੋਹ ਦਾ ਇਕ ਝੂਠਾ ਦੋਸ਼ ਸ਼ਾਮਲ ਸਨ। ਯਿਸੂ ਨੂੰ ਮਾਰਿਆ ਗਿਆ, ਉਸ ਉੱਤੇ ਥੁੱਕਿਆ ਗਿਆ, ਉਸ ਦਾ ਮਖੌਲ ਉਡਾਇਆ ਗਿਆ, ਅਤੇ ਮਾਸ ਨੂੰ ਪਾੜਨ ਦੇ ਮਕਸਦ ਨਾਲ ਬਣਾਏ ਗਏ ਕੋਰੜੇ ਨਾਲ ਮਾਰਿਆ ਗਿਆ। ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਨੇ ਫਿਰ ਉਸ ਨੂੰ ਤਸੀਹੇ ਦੀ ਸੂਲੀ ਉੱਤੇ ਮੌਤ ਦੀ ਸਜ਼ਾ ਦਿੱਤੀ। ਉਸ ਨੂੰ ਲਕੜੀ ਦੇ ਇਕ ਖੰਭੇ ਤੇ ਕਿੱਲਾਂ ਦੇ ਨਾਲ ਟੰਗਿਆ ਗਿਆ ਅਤੇ ਸਿੱਧਾ ਲਟਕਾਇਆ ਗਿਆ ਸੀ। ਹਰ ਸਾਹ ਤਸੀਹੇ ਭਰਿਆ ਸੀ, ਅਤੇ ਉਸ ਨੂੰ ਮਰਦਿਆਂ ਘੰਟੇ ਲੱਗੇ। ਉਸ ਸਾਰੀ ਕਰੜੀ ਅਜ਼ਮਾਇਸ਼ ਦੇ ਦੌਰਾਨ, ਯਿਸੂ ਨੇ ਪਰਮੇਸ਼ੁਰ ਦੇ ਪ੍ਰਤੀ ਸੰਪੂਰਣ ਖਰਿਆਈ ਕਾਇਮ ਰੱਖੀ।
14. ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਕਿਉਂ ਕਸ਼ਟ ਭੋਗਣ ਅਤੇ ਮਰਨ ਦਿੱਤਾ?
14 ਇਸ ਤਰ੍ਹਾਂ, ਉਹ ਨੀਸਾਨ 14, 33 ਸਾ.ਯੁ. ਦਾ ਦਿਨ ਸੀ ਜਦੋਂ ਯਿਸੂ ਨੇ “ਬਹੁਤਿਆਂ ਦੇ ਲਈ ਨਿਸਤਾਰੇ ਦਾ ਮੁੱਲ [“ਰਿਹਾਈ-ਕੀਮਤ,” ਨਿ ਵ] ਭਰਨ” ਲਈ ਆਪਣੀ ਜਾਨ ਦਿੱਤੀ ਸੀ। (ਮਰਕੁਸ 10:45; 1 ਤਿਮੋਥਿਉਸ 2:5, 6) ਸਵਰਗ ਤੋਂ, ਯਹੋਵਾਹ ਆਪਣੇ ਪਿਆਰੇ ਪੁੱਤਰ ਨੂੰ ਕਸ਼ਟ ਭੋਗਦੇ ਅਤੇ ਮਰਦੇ ਹੋਏ ਦੇਖ ਸਕਦਾ ਸੀ। ਪਰਮੇਸ਼ੁਰ ਨੇ ਅਜਿਹੀ ਭਿਆਨਕ ਗੱਲ ਕਿਉਂ ਹੋਣ ਦਿੱਤੀ? ਉਸ ਨੇ ਇਹ ਹੋਣ ਦਿੱਤੀ ਕਿਉਂਕਿ ਉਹ ਮਨੁੱਖਜਾਤੀ ਦੇ ਨਾਲ ਪ੍ਰੇਮ ਕਰਦਾ ਸੀ। ਯਿਸੂ ਨੇ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਯਿਸੂ ਦੀ ਮੌਤ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਯਹੋਵਾਹ ਸੰਪੂਰਣ ਨਿਆਉਂ ਦਾ ਪਰਮੇਸ਼ੁਰ ਹੈ। (ਬਿਵਸਥਾ ਸਾਰ 32:4) ਕੁਝ ਵਿਅਕਤੀ ਸ਼ਾਇਦ ਅਚੰਭਾ ਕਰਨ ਕਿ ਪਰਮੇਸ਼ੁਰ ਨੇ ਆਪਣੇ ਨਿਆਉਂ ਦੇ ਸਿਧਾਂਤਾਂ ਨੂੰ ਤਿਆਗਦੇ ਹੋਏ ਜੋ ਜੀਵਨ ਦੇ ਵੱਟੇ ਜੀਵਨ ਮੰਗਦੇ ਹਨ, ਆਦਮ ਦੇ ਪਾਪ ਵਾਲੇ ਮਾਰਗ ਦੀ ਕੀਮਤ ਨੂੰ ਅਣਡਿੱਠ ਕਿਉਂ ਨਹੀਂ ਕੀਤਾ। ਇਸ ਦਾ ਕਾਰਨ ਇਹ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਨਿਯਮਾਂ ਦੀ ਪਾਲਣਾ ਕਰਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਕਰਦਾ ਹੈ, ਭਾਵੇਂ ਉਸ ਨੂੰ ਖ਼ੁਦ ਇਕ ਵੱਡੀ ਕੀਮਤ ਹੀ ਕਿਉਂ ਨਾ ਚੁਕਾਉਣੀ ਪਵੇ।
15. ਕਿਉਂਕਿ ਯਿਸੂ ਦੀ ਹੋਂਦ ਨੂੰ ਸਥਾਈ ਤੌਰ ਤੇ ਖ਼ਤਮ ਕਰ ਦੇਣਾ ਅਨਿਆਉਂ ਹੁੰਦਾ, ਯਹੋਵਾਹ ਨੇ ਕੀ ਕੀਤਾ?
15 ਯਹੋਵਾਹ ਦਾ ਨਿਆਉਂ ਇਹ ਵੀ ਮੰਗਦਾ ਸੀ ਕਿ ਯਿਸੂ ਦੀ ਮੌਤ ਦਾ ਇਕ ਸੁਖਦਾਇਕ ਨਤੀਜਾ ਨਿਕਲੇ। ਆਖ਼ਰਕਾਰ, ਕੀ ਵਫ਼ਾਦਾਰ ਯਿਸੂ ਨੂੰ ਸਦਾ ਦੇ ਲਈ ਮੌਤ ਵਿਚ ਸੁੱਤਿਆਂ ਛੱਡਣਾ ਕੋਈ ਨਿਆਉਂ ਹੋਵੇਗਾ? ਨਿਸ਼ਚੇ ਹੀ ਨਹੀਂ! ਇਬਰਾਨੀ ਸ਼ਾਸਤਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ੁਰ ਦਾ ਨਿਸ਼ਠਾਵਾਨ ਪੁਰਖ ਕਬਰ ਵਿਚ ਨਹੀਂ ਰਹੇਗਾ। (ਜ਼ਬੂਰ 16:10; ਰਸੂਲਾਂ ਦੇ ਕਰਤੱਬ 13:35) ਉਹ ਤਿੰਨ ਦਿਨਾਂ ਦੇ ਕੁਝ ਹਿੱਸਿਆਂ ਲਈ ਮੌਤ ਵਿਚ ਸੁੱਤਾ ਰਿਹਾ, ਅਤੇ ਫਿਰ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਇਕ ਸ਼ਕਤੀਸ਼ਾਲੀ ਆਤਮਿਕ ਵਿਅਕਤੀ ਦੇ ਰੂਪ ਵਿਚ ਪੁਨਰ-ਉਥਿਤ ਕਰ ਕੇ ਜੀਵਨ ਦਿੱਤਾ।—1 ਪਤਰਸ 3:18.
16. ਸਵਰਗ ਵਿਚ ਵਾਪਸ ਜਾਣ ਤੇ ਯਿਸੂ ਨੇ ਕੀ ਕੀਤਾ?
16 ਆਪਣੀ ਮੌਤ ਤੇ, ਯਿਸੂ ਨੇ ਸਦਾ ਦੇ ਲਈ ਆਪਣਾ ਮਾਨਵੀ ਜੀਵਨ ਤਿਆਗ ਦਿੱਤਾ। ਸਵਰਗ ਵਿਚ ਜੀਵਨ ਦਿੱਤੇ ਜਾਣ ਤੇ, ਉਹ ਇਕ ਜੀਵਨ-ਦਾਇਕ ਆਤਮਾ ਬਣ ਗਿਆ। ਇਸ ਤੋਂ ਇਲਾਵਾ, ਜਦੋਂ ਯਿਸੂ ਵਿਸ਼ਵ ਵਿਚ ਸਭ ਤੋਂ ਪਵਿੱਤਰ ਸਥਾਨ ਨੂੰ ਚੜ੍ਹਿਆ, ਤਾਂ ਉਹ ਆਪਣੇ ਪਿਆਰੇ ਪਿਤਾ ਦੇ ਨਾਲ ਮੁੜ ਮਿਲਿਆ ਅਤੇ ਉਸ ਨੂੰ ਆਪਣੇ ਸੰਪੂਰਣ ਮਾਨਵੀ ਜੀਵਨ ਦਾ ਮੁੱਲ ਰਸਮੀ ਤੌਰ ਤੇ ਪੇਸ਼ ਕੀਤਾ। (ਇਬਰਾਨੀਆਂ 9:23-28) ਉਸ ਕੀਮਤੀ ਜੀਵਨ ਦਾ ਮੁੱਲ ਫਿਰ ਆਗਿਆਕਾਰ ਮਨੁੱਖਜਾਤੀ ਦੇ ਨਿਮਿੱਤ ਲਾਗੂ ਕੀਤਾ ਜਾ ਸਕਦਾ ਸੀ। ਤੁਹਾਡੇ ਲਈ ਇਸ ਦਾ ਕੀ ਅਰਥ ਹੈ?
ਮਸੀਹ ਦੀ ਰਿਹਾਈ-ਕੀਮਤ ਅਤੇ ਤੁਸੀਂ
17. ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਆਧਾਰ ਉੱਤੇ, ਅਸੀਂ ਆਪਣੇ ਲਈ ਕਿਸ ਤਰ੍ਹਾਂ ਮਾਫ਼ੀ ਦਾ ਲਾਭ ਉਠਾ ਸਕਦੇ ਹਾਂ?
17 ਉਨ੍ਹਾਂ ਤਿੰਨ ਤਰੀਕਿਆਂ ਉੱਤੇ ਵਿਚਾਰ ਕਰੋ ਜਿਨ੍ਹਾਂ ਤੋਂ ਤੁਹਾਨੂੰ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਤੋਂ ਹੁਣ ਵੀ ਲਾਭ ਮਿਲਦਾ ਹੈ। ਪਹਿਲਾ, ਇਹ ਪਾਪਾਂ ਦੀ ਮਾਫ਼ੀ ਲਿਆਉਂਦਾ ਹੈ। ਯਿਸੂ ਦੇ ਵਹਾਏ ਹੋਏ ਲਹੂ ਵਿਚ ਨਿਹਚਾ ਰੱਖਣ ਰਾਹੀਂ, ਸਾਨੂੰ “ਰਿਹਾਈ-ਕੀਮਤ ਦੁਆਰਾ ਛੁਟਕਾਰਾ,” ਜੀ ਹਾਂ, “ਸਾਡੇ ਅਪਰਾਧਾਂ ਦੀ ਮਾਫ਼ੀ” ਮਿਲਦੀ ਹੈ। (ਅਫ਼ਸੀਆਂ 1:7, ਨਿ ਵ) ਸੋ ਜੇਕਰ ਅਸੀਂ ਇਕ ਗੰਭੀਰ ਪਾਪ ਵੀ ਕੀਤਾ ਹੈ, ਅਸੀਂ ਪਰਮੇਸ਼ੁਰ ਤੋਂ ਯਿਸੂ ਦੇ ਨਾਂ ਵਿਚ ਮਾਫ਼ੀ ਮੰਗ ਸਕਦੇ ਹਾਂ। ਜੇਕਰ ਅਸੀਂ ਸੱਚ-ਮੁੱਚ ਹੀ ਪਸ਼ਚਾਤਾਪੀ ਹਾਂ, ਤਾਂ ਯਹੋਵਾਹ ਸਾਡੇ ਪ੍ਰਤੀ ਆਪਣੇ ਪੁੱਤਰ ਦੇ ਰਿਹਾਈ-ਕੀਮਤ ਬਲੀਦਾਨ ਦਾ ਮੁੱਲ ਲਾਗੂ ਕਰਦਾ ਹੈ। ਪਾਪ ਕਰਨ ਦੇ ਕਾਰਨ ਜਿਹੜੀ ਮੌਤ ਦੀ ਸਜ਼ਾ ਅਸੀਂ ਸਹੇੜਦੇ ਹਾਂ, ਉਸ ਦਾ ਤਕਾਜ਼ਾ ਕਰਨ ਦੀ ਬਜਾਇ, ਪਰਮੇਸ਼ੁਰ ਸਾਨੂੰ ਇਕ ਅੱਛੇ ਅੰਤਹਕਰਣ ਦੀ ਬਰਕਤ ਦਿੰਦੇ ਹੋਏ ਮਾਫ਼ ਕਰਦਾ ਹੈ।—ਰਸੂਲਾਂ ਦੇ ਕਰਤੱਬ 3:19; 1 ਪਤਰਸ 3:21.
18. ਸਾਨੂੰ ਯਿਸੂ ਦਾ ਬਲੀਦਾਨ ਕਿਸ ਤਰ੍ਹਾਂ ਉਮੀਦ ਦਿੰਦਾ ਹੈ?
18 ਦੂਜਾ, ਮਸੀਹ ਦਾ ਰਿਹਾਈ-ਕੀਮਤ ਬਲੀਦਾਨ ਭਵਿੱਖ ਲਈ ਸਾਡੀ ਉਮੀਦ ਦਾ ਆਧਾਰ ਮੁਹੱਈਆ ਕਰਦਾ ਹੈ। ਇਕ ਦਰਸ਼ਣ ਦੁਆਰਾ, ਰਸੂਲ ਯੂਹੰਨਾ ਨੇ ਦੇਖਿਆ ਕਿ “ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ,” ਇਸ ਰੀਤੀ-ਵਿਵਸਥਾ ਉੱਤੇ ਆ ਰਹੇ ਤਬਾਹਕੁਨ ਅੰਤ ਤੋਂ ਬਚੇਗੀ। ਇਹ ਕਿਉਂ ਬਚਣਗੇ ਜਦੋਂ ਕਿ ਪਰਮੇਸ਼ੁਰ ਇੰਨੇ ਦੂਜਿਆਂ ਨੂੰ ਨਾਸ਼ ਕਰ ਦੇਵੇਗਾ? ਇਕ ਦੂਤ ਨੇ ਯੂਹੰਨਾ ਨੂੰ ਦੱਸਿਆ ਕਿ ਇਸ ਵੱਡੀ ਭੀੜ ਨੇ “ਆਪਣੇ ਬਸਤਰ ਲੇਲੇ [ਯਿਸੂ ਮਸੀਹ] ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟੇ ਕੀਤਾ।” (ਪਰਕਾਸ਼ ਦੀ ਪੋਥੀ 7:9, 14) ਜਿੰਨਾ ਚਿਰ ਅਸੀਂ ਯਿਸੂ ਮਸੀਹ ਦੇ ਵਹਾਏ ਹੋਏ ਲਹੂ ਵਿਚ ਨਿਹਚਾ ਕਰੀਏ ਅਤੇ ਈਸ਼ਵਰੀ ਮੰਗਾਂ ਦੇ ਅਨੁਸਾਰ ਜੀਵਨ ਬਤੀਤ ਕਰੀਏ, ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਹੋਵਾਂਗੇ ਅਤੇ ਸਦੀਪਕ ਜੀਵਨ ਦੀ ਉਮੀਦ ਰੱਖਾਂਗੇ।
19. ਮਸੀਹ ਦਾ ਬਲੀਦਾਨ ਕਿਸ ਤਰ੍ਹਾਂ ਸਾਬਤ ਕਰਦਾ ਹੈ ਕਿ ਉਹ ਅਤੇ ਉਸ ਦਾ ਪਿਤਾ ਤੁਹਾਨੂੰ ਪ੍ਰੇਮ ਕਰਦੇ ਹਨ?
19 ਤੀਜਾ, ਰਿਹਾਈ-ਕੀਮਤ ਬਲੀਦਾਨ ਯਹੋਵਾਹ ਦੇ ਪ੍ਰੇਮ ਦਾ ਪਰਮ ਸਬੂਤ ਹੈ। ਵਿਸ਼ਵ ਦੇ ਇਤਿਹਾਸ ਵਿਚ ਪ੍ਰੇਮ ਦੇ ਦੋ ਸਭ ਤੋਂ ਵੱਡੇ ਕਰਤੱਬ ਮਸੀਹ ਦੀ ਮੌਤ ਵਿਚ ਸੰਮਿਲਿਤ ਸਨ: (1) ਪਰਮੇਸ਼ੁਰ ਦਾ ਪ੍ਰੇਮ ਕਿ ਉਸ ਨੇ ਸਾਡੇ ਨਿਮਿੱਤ ਮਰਨ ਲਈ ਆਪਣੇ ਪੁੱਤਰ ਨੂੰ ਭੇਜਿਆ; (2) ਯਿਸੂ ਦਾ ਪ੍ਰੇਮ ਕਿ ਉਸ ਨੇ ਰਜ਼ਾਮੰਦੀ ਦੇ ਨਾਲ ਆਪਣੇ ਆਪ ਨੂੰ ਇਕ ਰਿਹਾਈ-ਕੀਮਤ ਦੇ ਤੌਰ ਤੇ ਪੇਸ਼ ਕੀਤਾ। (ਯੂਹੰਨਾ 15:13; ਰੋਮੀਆਂ 5:8) ਜੇਕਰ ਅਸੀਂ ਸੱਚ-ਮੁੱਚ ਨਿਹਚਾ ਕਰਦੇ ਹਾਂ, ਤਾਂ ਇਹ ਪ੍ਰੇਮ ਸਾਡੇ ਵਿੱਚੋਂ ਹਰ ਇਕ ਲਈ ਲਾਗੂ ਹੁੰਦਾ ਹੈ। ਰਸੂਲ ਪੌਲੁਸ ਨੇ ਕਿਹਾ: “ਪਰਮੇਸ਼ੁਰ ਦੇ ਪੁੱਤ੍ਰ . . . ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।”—ਗਲਾਤੀਆਂ 2:20; ਇਬਰਾਨੀਆਂ 2:9; 1 ਯੂਹੰਨਾ 4:9, 10.
20. ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਵਿਚ ਸਾਨੂੰ ਕਿਉਂ ਨਿਹਚਾ ਕਰਨੀ ਚਾਹੀਦੀ ਹੈ?
20 ਇਸ ਲਈ, ਆਓ ਅਸੀਂ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਉੱਤੇ ਨਿਹਚਾ ਕਰ ਕੇ ਪਰਮੇਸ਼ੁਰ ਅਤੇ ਮਸੀਹ ਦੁਆਰਾ ਦਿਖਾਏ ਗਏ ਪ੍ਰੇਮ ਲਈ ਆਪਣਾ ਧੰਨਵਾਦ ਪ੍ਰਦਰਸ਼ਿਤ ਕਰੀਏ। ਇਸ ਤਰ੍ਹਾਂ ਕਰਨਾ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। (ਯੂਹੰਨਾ 3:36) ਫਿਰ ਵੀ, ਧਰਤੀ ਉੱਤੇ ਯਿਸੂ ਦੇ ਜੀਵਨ ਅਤੇ ਮੌਤ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਣ ਕਾਰਨ ਸਾਡੀ ਮੁਕਤੀ ਨਹੀਂ ਹੈ। ਨਹੀਂ, ਉਸ ਦੀ ਮੂਲ ਚਿੰਤਾ ਇਸ ਤੋਂ ਵੀ ਜ਼ਿਆਦਾ ਵੱਡਾ ਇਕ ਵਾਦ-ਵਿਸ਼ਾ ਸੀ, ਅਰਥਾਤ ਇਕ ਵਿਸ਼ਵ-ਵਿਆਪੀ ਵਾਦ-ਵਿਸ਼ਾ। ਜਿਵੇਂ ਅਸੀਂ ਅਗਲੇ ਅਧਿਆਇ ਵਿਚ ਦੇਖਾਂਗੇ, ਇਹ ਵਾਦ-ਵਿਸ਼ਾ ਸਾਡੇ ਸਾਰਿਆਂ ਉੱਤੇ ਅਸਰ ਪਾਉਂਦਾ ਹੈ ਕਿਉਂਕਿ ਇਹ ਦਿਖਾਉਂਦਾ ਹੈ ਕਿ ਪਰਮੇਸ਼ੁਰ ਨੇ ਕਿਉਂ ਦੁਸ਼ਟਤਾ ਅਤੇ ਦੁੱਖਾਂ ਨੂੰ ਇਸ ਸੰਸਾਰ ਵਿਚ ਇੰਨੇ ਸਮੇਂ ਲਈ ਇਜਾਜ਼ਤ ਦਿੱਤੀ ਹੈ।
ਆਪਣੇ ਗਿਆਨ ਨੂੰ ਪਰਖੋ
ਮਨੁੱਖਜਾਤੀ ਨੂੰ ਬਚਾਉਣ ਲਈ ਯਿਸੂ ਦਾ ਮਰਨਾ ਕਿਉਂ ਜ਼ਰੂਰੀ ਸੀ?
ਰਿਹਾਈ-ਕੀਮਤ ਕਿਸ ਤਰ੍ਹਾਂ ਚੁਕਾਈ ਗਈ ਸੀ?
ਤੁਸੀਂ ਕਿਹੜਿਆਂ ਤਰੀਕਿਆਂ ਵਿਚ ਰਿਹਾਈ-ਕੀਮਤ ਤੋਂ ਲਾਭ ਉਠਾਉਂਦੇ ਹੋ?
[ਪੂਰੇ ਸਫ਼ੇ 67 ਉੱਤੇ ਤਸਵੀਰ]