ਗੀਤ 15
ਸ੍ਰਿਸ਼ਟੀ ਵਧਾਉਂਦੀ ਯਹੋਵਾਹ ਦੀ ਸ਼ਾਨ
(ਜ਼ਬੂਰ 19)
1. ਕਰਦੇ ਅਸੀਂ ਯਾਦ ਤੈਨੂੰ ਯਹੋਵਾਹ
ਸਜਾਈ ਪਿਆਰ ਨਾਲ ਪੂਰੀ ਦੁਨੀਆਂ
ਤੇਰਾ ਕਮਾਲ ਦੇਖ, ਹੁੰਦੇ ਬੇਜ਼ੁਬਾਨ
ਸਭ ਤੋਂ ਨਿਆਰਾ ਹੈ ਤੇਰਾ ਅੰਦਾਜ਼
ਤੇਰਾ ਕਮਾਲ ਦੇਖ, ਹੁੰਦੇ ਬੇਜ਼ੁਬਾਨ
ਸਭ ਤੋਂ ਨਿਆਰਾ ਹੈ ਤੇਰਾ ਅੰਦਾਜ਼
2. ਸੂਰਜ, ਤਾਰੇ, ਦੇਖੋ ਇਹ ਆਸਮਾਨ
ਸਾਗਰ ਵਿਸ਼ਾਲ, ਸ਼ਕਤੀ ਤੇਰੀ ਮਹਾਨ
ਬਿਨਾਂ ਬੋਲੇ ਕਰਦੇ ਤੇਰਾ ਗੁਣਗਾਨ
ਨਜ਼ਾਰੇ ਦੇਖ, ਵਧਾਉਂਦੇ ਤੇਰੀ ਸ਼ਾਨ
ਬਿਨਾਂ ਬੋਲੇ ਕਰਦੇ ਤੇਰਾ ਗੁਣਗਾਨ
ਨਜ਼ਾਰੇ ਦੇਖ, ਵਧਾਉਂਦੇ ਤੇਰੀ ਸ਼ਾਨ
3. ਇਨਸਾਨ ਹੈ ਕੀ, ਮਿੱਟੀ ਦੇ ਹਾਂ ਬਣੇ
ਬਿਠਾਇਆ ਹੈ ਤੂੰ ਸਾਨੂੰ ਪਲਕਾਂ ʼਤੇ
ਤੇਰੀ ਬਾਣੀ ਕਰਦੀ ਜੀਵਨ ਨਿਹਾਲ
ਸਦਾ ਲਾਵਾਂਗੇ ਇਸ ਨੂੰ ਸੀਨੇ ਨਾਲ
ਤੇਰੀ ਬਾਣੀ ਕਰਦੀ ਜੀਵਨ ਨਿਹਾਲ
ਲਾਵਾਂਗੇ ਸਦਾ ਆਪਣੇ ਸੀਨੇ ਨਾਲ
(ਜ਼ਬੂ. 12:6; 89:7; 144:3; ਰੋਮੀ. 1:20 ਦੇਖੋ।)