ਗੀਤ 31
ਪਰਮੇਸ਼ੁਰ ਦੇ ਨਾਲ-ਨਾਲ ਚੱਲੋ!
1. ਪਰਮੇਸ਼ੁਰ ਦੇ ਨਾਲ-ਨਾਲ ਤੂੰ ਚੱਲ
ਕਰ ਜੀਵਨ ਦਾ ਸਫ਼ਰ
ਯਕੀਨ ਰੱਖੀਂ, ਨੇੜੇ ਮੰਜ਼ਲ
ਹੋਵੇਂਗਾ ਤੂੰ ਸਫ਼ਲ
ਆਸ-ਪਾਸ ਨਹੀਂ, ਅਗਾਹਾਂ ਦੇਖ
ਮਿਲਾ ਰੱਬ ਨਾਲ ਕਦਮ
ਵਿਸ਼ਵਾਸ ਨਾ ਰੱਖ ਤੂੰ ਆਪਣੇ ʼਤੇ
ਲਾ ਰੱਬ ਦੇ ਨਾਲ ਲਗਨ
2. ਪਰਮੇਸ਼ੁਰ ਦੇ ਨਾਲ-ਨਾਲ ਤੂੰ ਚੱਲ
ਹਰ ਪਲ ਰੱਖੀਂ ਵਫ਼ਾ
ਨਾ ਬਹਿਕ ਕਦੇ, ਬਣੀਂ ਅਟੱਲ
ਹੋਵੀਂ ਨਾ ਤੂੰ ਗੁਮਰਾਹ
ਤੂੰ ਪਿਆਰ, ਨੇਕੀ, ਸੱਚਾਈ ਦੇ ਰਾਹ
ਹਮੇਸ਼ਾ ਚੱਲਦਾ ਰਹਿ
ਰੱਖੀਂ ਸਬਰ;
ਜੀਵਨ ਤੇਰਾ ਸੁਹਾਵਣਾ ਬਣੇ
3. ਪਰਮੇਸ਼ੁਰ ਦੇ ਨਾਲ-ਨਾਲ ਤੂੰ ਚੱਲ
ਖ਼ੁਸ਼ੀ ਨਾਲ ਕਰ ਸੇਵਾ
ਰਹੀਂ ਹਰ ਪਲ ਯਹੋਵਾਹ ਦੇ ਵੱਲ
ਕਰੇ ਪੂਰੀ ਹਰ ਲੋੜ
ਯਹੋਵਾਹ ਹੈ ਤੇਰਾ ਹਮਦਮ
ਕਰ ਤੂੰ ਉਸ ਦੀ ਤਾਰੀਫ਼
ਕਰ ਉਸ ਦਾ ਨਾਂ ਬੁਲੰਦ ਹਰਦਮ
ਪਾਵੀਂ ਤੂੰ ਜ਼ਿੰਦਗੀ
(ਉਤ. 5:24; 6:9; ਫ਼ਿਲਿ. 4:8; 1 ਤਿਮੋ. 6:6-8 ਵੀ ਦੇਖੋ।)