ਗੀਤ 83
ਘਰ ਤੋਂ ਘਰ
1. ਨਗਰ-ਨਗਰ ਤੇ ਹਰ ਡਗਰ
ਲੈ ਕੇ ਆਏ ਸੰਦੇਸ਼
ਦਿਲੋਂ ਚਾਹੁੰਦੇ ਹਰ ਜਾਨ ਬਚੇ
ਯਹੋਵਾਹ ਦੀ ਸੁਣੇ
ਯਿਸੂ ਦੇ ਵਾਂਗ ਦਿੰਦੇ ਖ਼ਬਰ
‘ਰੱਬ ਦਾ ਰਾਜ ਆਇਆ ਹੈ’
ਰਲ਼-ਮਿਲ ਕੇ ਜਾਂਦੇ ਹਰ ਜਗ੍ਹਾ
ਹੈ ਸਾਡਾ ਇਹ ਸਨਮਾਨ
2. ਨਗਰ-ਨਗਰ ਤੇ ਘਰ ਤੋਂ ਘਰ
ਖ਼ੁਸ਼ੀ ਦਾ ਲੈ ਸੰਦੇਸ਼
ਦਸਤਕ ਦਿੰਦੇ, ਹਰ ਦਿਲ ਮੰਨੇ
ਯਹੋਵਾਹ ਵੱਲ ਹੋਵੇ
ਖ਼ੁਦਾ ਦਾ ਨਾਮ ਕਿਵੇਂ ਜਾਣਨ
ਐਲਾਨ ਜੇ ਨਾ ਕਰਦੇ?
ਕੋਨੇ-ਕੋਨੇ ਤੇ ਹਰ ਮੌਕੇ
ਬੁਲੰਦ ਗੂੰਜੇ ਇਹ ਨਾਮ
3. ਨਗਰ-ਨਗਰ ਤੇ ਹਰ ਡਗਰ
ਖ਼ਬਰ ਖ਼ੁਸ਼ੀ ਦੀ ਲੈ
ਹੋਵੇ ਮਨਜ਼ੂਰ ਜਾਂ ਨਾਮਨਜ਼ੂਰ
ਹਿੰਮਤ ਨਾ ਹਾਰਾਂਗੇ
ਹਰ ਜੀਅ ਨੂੰ ਹੈ ਗੁਜ਼ਾਰਸ਼ ਇਹ
ਯਹੋਵਾਹ ਨੂੰ ਜਾਣੋ
ਸੱਚੇ ਵਾਅਦੇ, ਇਤਬਾਰ ਕਰੋ
ਸਦਾ ਖ਼ੁਸ਼ੀ ਮਾਣੋ
(ਰਸੂ. 2:21; ਰੋਮੀ. 10:14 ਵੀ ਦੇਖੋ।)