ਗੀਤ 100
ਪਰਾਹੁਣਚਾਰੀ ਕਰਦੇ ਰਹੋ
1. ਖੁੱਲ੍ਹਾ ਦਿਲ ਦਾ ਦਰਵਾਜ਼ਾ ਯਹੋਵਾਹ ਦਾ
ਮੁੱਠੀ ਖੋਲ੍ਹ ਕੇ ਵਰਸਾਵੇ ਉਹ ਰਹਿਮਤਾਂ
ਦਿੰਦਾ ਉਹ ਧੁੱਪ ਤੇ ਮੀਂਹ
ਕਰਦਾ ਫ਼ਰਕ ਨਹੀਂ
ਰਜਾਉਂਦਾ ਹੈ ਤਨ-ਮਨ ਜੀਆਂ ਦਾ
ਕਰ ਕੇ ਮਹਿਮਾਨ-ਨਿਵਾਜ਼ੀ ਸਭ ਲੋਕਾਂ ਦੀ
ਰੱਬ ਦੇ ਨਕਸ਼ੇ-ਕਦਮਾਂ ਦੀ ਹੈ ਰੀਸ ਕਰਨੀ
ਉਹ ਨੇਕੀ ਦਾ ਸਿਲਾ
ਨੇਕੀ ਨਾਲ ਦੇਵੇਗਾ
ਜੇ ਦਿਲੋਂ ਪਿਆਰ ਦਿਖਾਉਂਦੇ ਅਸੀਂ
2. ਲੈਣ ਨਾਲੋਂ ਦੇਣ ਵਿਚ ਮਿਲਦੀ ਸਦਾ ਖ਼ੁਸ਼ੀ
ਪੂਰੀ ਕਰਦੇ ਹਰ ਲੋੜ ਭੈਣਾਂ-ਭਰਾਵਾਂ ਦੀ
ਘਰਾਂ ਤੇ ਦਿਲਾਂ ਦੇ
ਖੋਲ੍ਹ ਦੇਵੋ ਦਰਵਾਜ਼ੇ
ਚਾਹੇ ਬੇਗਾਨੇ ਹੋਣ ਜਾਂ ਆਪਣੇ
ਭੈਣ ਲੀਡੀਆ ਦੇ ਵਾਂਗ ਅਸੀਂ ਕਹਿੰਦੇ ਹਾਂ:
‘ਆ ਕੇ ਮੇਰੇ ਘਰੇ, ਹਾਂ, ਪਾਓ ਆਰਾਮ’
ਖੁੱਲ੍ਹੇ ਦਿਲ ਦੇ ਬਣੋ
ਪਿਤਾ ਦੀ ਰੀਸ ਕਰੋ
ਅੰਬਰਾਂ ਦੇ ਖੋਲ੍ਹੇਗਾ ਝਰੋਖੇ
(ਰਸੂ. 16:14, 15; ਰੋਮੀ. 13:13; 1 ਤਿਮੋ. 3:2; ਇਬ. 13:2; 1 ਪਤ. 4:9 ਵੀ ਦੇਖੋ।)