ਗੀਤ 136
ਯਹੋਵਾਹ “ਤੈਨੂੰ ਪੂਰਾ ਇਨਾਮ ਦੇਵੇ”
(ਰੂਥ 2:12)
1. ਯਹੋਵਾਹ ਨਹੀਂ ਸਾਡੇ ਪਿਆਰ ਤੋਂ ਅਣਜਾਣ
ਜਾਣੇਂ ਤੇਰੇ-ਮੇਰੇ ਹਾਲਾਤ
ਜੇ ਘਰ-ਬਾਰ, ਮਾਪੇ, ਰਿਸ਼ਤੇ-ਨਾਤੇ ਛੁੱਟੇ
ਦਿਲਾਂ ਦਾ ਸਮਝੇ ਹਰ ਅਹਿਸਾਸ
ਹਰ ਸ਼ੈਅ ਨੂੰ ਯਹੋਵਾਹ ʼਤੇ ਕੀਤਾ ਕੁਰਬਾਨ
ਭੁੱਲੇਗਾ ਨਾ ਸਾਡੇ ਉਹ ਤਿਆਗ
ਉਮੀਦ ਤੋਂ ਕਿਤੇ ਸੌ ਗੁਣਾ ਦੇਵੇਗਾ
ਲੈ ਜਾਵੇਗਾ ਸੋਹਣੇ ਜਹਾਨ
(ਕੋਰਸ)
ਹਾਂ, ਯਹੋਵਾਹ ਕਰੇਗਾ ਸਿਰ ʼਤੇ ਛਾਂ
ਉਹ ਦੇ ਸਾਏ ਹੇਠਾਂ ਲਵੀਂ ਪਨਾਹ
ਉਹ ਦੇਵੇ ਤੈਨੂੰ ਪੂਰਾ ਇਨਾਮ
ਵਫ਼ਾਦਾਰ ਯਹੋਵਾਹ, ਨਿਭਾਵੇਗਾ ਸਾਥ
2. ਕਹਿਰ ਸਾਡੇ ʼਤੇ ਜਦ ਗਮਾਂ ਦਾ ਛਾਵੇ
ਵਗੇ ਹੰਝੂਆਂ ਦੀ ਬਰਸਾਤ
ਬੇਚੈਨੀ ਦੇ ਪਲ ਫਿਰ ਸਹਾਰੇ ਨਾ ਜਾਣ
ਸੁਣੇਗਾ ਕੌਣ ਦਿਲ ਦੀ ਦਾਸਤਾਨ?
ਯਹੋਵਾਹ ਚਿਹਰੇ ਤੋਂ ਪੂੰਝੇਗਾ ਆਂਸੂ
ਦੇ ਕੇ ਹਰ ਦੁਆ ਦਾ ਜਵਾਬ
ਸਾਨੂੰ ਰੱਬ ਦੀਆਂ ਬਾਹਾਂ ਦੇਣ ਸਹਾਰਾ
ਉਹ ਤੇਰਾ-ਮੇਰਾ ਮਦਦਗਾਰ
(ਕੋਰਸ)
ਹਾਂ, ਯਹੋਵਾਹ ਕਰੇਗਾ ਸਿਰ ʼਤੇ ਛਾਂ
ਉਹ ਦੇ ਸਾਏ ਹੇਠਾਂ ਲਵੀਂ ਪਨਾਹ
ਉਹ ਦੇਵੇ ਤੈਨੂੰ ਪੂਰਾ ਇਨਾਮ
ਵਫ਼ਾਦਾਰ ਯਹੋਵਾਹ, ਨਿਭਾਵੇਗਾ ਸਾਥ
(ਨਿਆ. 11:38-40; ਯਸਾ. 41:10 ਵੀ ਦੇਖੋ।)