ਗੀਤ 146
ਸਭ ਕੁਝ ਨਵਾਂ ਬਣੇਗਾ
1. ਆਸਮਾਨ ਖ਼ੁਸ਼ੀ ਨਾਲ ਦੇਖੋ ਝੂਮ ਉੱਠਿਆ
ਜਦ ਯਿਸੂ ਮਹਾਨ ਰਾਜਾ ਬਣ ਗਿਆ
ਫਿਰ ਆਇਆ ਉਹ ਹੱਥ ਵਿਚ ਫੜੀ ਤਲਵਾਰ
ਸ਼ੈਤਾਨ ਦਾ ਫ਼ਰੇਬ ਕੀਤਾ ਬੇਨਕਾਬ
(ਕੋਰਸ)
ਤੇਰਾ ਬਸੇਰਾ ਯਹੋਵਾਹ
ਇਨਸਾਨਾਂ ਦੇ ਸੰਗ ਹੋਵੇਗਾ
ਨਾ ਹੈ ਹੁਣ ਹੰਝੂਆਂ ਦੀ ਧਾਰਾ
ਦੁੱਖ-ਦਰਦ ਤੇ ਮੌਤ ਦਾ ਨਾ ਹੈ ਸਾਇਆ
ਯਹੋਵਾਹ ਪੂਰਾ ਕਰੇਗਾ ਵਾਅਦਾ
‘ਬਣਾਵੇਂਗਾ ਸਭ ਨਵਾਂ’
2. ਯਹੋਵਾਹ ਦੀ ਇਹ ਮਹਿਮਾਵਾਨ ਨਗਰੀ
ਇਹ ਦੁਲਹਨ ਦੇ ਵਾਂਗ ਹੈ ਸਜੀ-ਸੰਵਰੀ
ਹੀਰੇ-ਮੋਤੀਆਂ ਨਾਲ ਹੈ ਸ਼ਿੰਗਾਰੀ
ਹੈ ਯਿਸੂ ਨੂੰ ਇਹ ਬਹੁਤ ਹੀ ਪਿਆਰੀ
(ਕੋਰਸ)
ਤੇਰਾ ਬਸੇਰਾ ਯਹੋਵਾਹ
ਇਨਸਾਨਾਂ ਦੇ ਸੰਗ ਹੋਵੇਗਾ
ਨਾ ਹੈ ਹੁਣ ਹੰਝੂਆਂ ਦੀ ਧਾਰਾ
ਦੁੱਖ-ਦਰਦ ਤੇ ਮੌਤ ਦਾ ਨਾ ਹੈ ਸਾਇਆ
ਯਹੋਵਾਹ ਪੂਰਾ ਕਰੇਗਾ ਵਾਅਦਾ
‘ਬਣਾਵੇਂਗਾ ਸਭ ਨਵਾਂ’
3. ਦੀਵਾਰਾਂ ਹਨ ਇਸ ਦੀਆਂ ਬਹੁਤ ਆਲੀਸ਼ਾਨ
ਦਰਵਾਜ਼ੇ ਨੇ ਖੁੱਲ੍ਹੇ ਸਵੇਰੇ-ਸ਼ਾਮ
ਇਸ ਥਾਂ ʼਤੇ ਹੈ ਨਾ ਸੂਰਜ ਨਾ ਹੈ ਚਾਂਦ
ਯਹੋਵਾਹ ਹੀ ਹੈ ਇਸ ਸ਼ਹਿਰ ਦੀ ਸ਼ਾਨ
(ਕੋਰਸ)
ਤੇਰਾ ਬਸੇਰਾ ਯਹੋਵਾਹ
ਇਨਸਾਨਾਂ ਦੇ ਸੰਗ ਹੋਵੇਗਾ
ਨਾ ਹੈ ਹੁਣ ਹੰਝੂਆਂ ਦੀ ਧਾਰਾ
ਦੁੱਖ-ਦਰਦ ਤੇ ਮੌਤ ਦਾ ਨਾ ਹੈ ਸਾਇਆ
ਯਹੋਵਾਹ ਪੂਰਾ ਕਰੇਗਾ ਵਾਅਦਾ
‘ਬਣਾਵੇਂਗਾ ਸਭ ਨਵਾਂ’
(ਮੱਤੀ 16:3; ਪ੍ਰਕਾ. 12:7-9; 21:23-25 ਵੀ ਦੇਖੋ।)