ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਉੱਤੇ ਧਿਆਨਪੂਰਵਕ ਵਿਚਾਰ ਕੀਤਾ ਹੈ? ਜੇਕਰ ਕੀਤਾ ਹੈ, ਤਾਂ ਫਿਰ ਤੁਸੀਂ ਨਿਮਨਲਿਖਤ ਗੱਲਾਂ ਚੇਤੇ ਕਰਨੀਆਂ ਦਿਲਚਸਪ ਪਾਓਗੇ:
◻ ਅੱਜ ਬਹੁਤ ਸਾਰੇ ਵਿਆਹੁਤਾ ਜੋੜਿਆਂ ਨੇ ਕਿਸ ਤਰ੍ਹਾਂ ਅਕੂਲਾ ਅਤੇ ਪ੍ਰਿਸਕਿੱਲਾ ਦੁਆਰਾ ਪੇਸ਼ ਕੀਤੀ ਗਈ ਉੱਤਮ ਉਦਾਹਰਣ ਦਾ ਅਨੁਸਰਣ ਕੀਤਾ ਹੈ?
ਅਕੂਲਾ ਅਤੇ ਪ੍ਰਿਸਕਿੱਲਾ ਨੇ ਕਈ ਅਲੱਗ-ਅਲੱਗ ਕਲੀਸਿਯਾਵਾਂ ਵਿਚ ਸੇਵਾ ਕੀਤੀ। ਉਨ੍ਹਾਂ ਦੇ ਵਾਂਗ, ਆਧੁਨਿਕ-ਦਿਨ ਦੇ ਅਨੇਕ ਮਸੀਹੀਆਂ ਨੇ ਆਪਣੇ ਆਪ ਨੂੰ ਉਸ ਜਗ੍ਹਾ ਜਾਣ ਲਈ ਉਪਲਬਧ ਬਣਾਇਆ ਹੈ ਜਿੱਥੇ ਲੋੜ ਜ਼ਿਆਦਾ ਹੈ। ਉਨ੍ਹਾਂ ਨੇ ਰਾਜ ਹਿਤਾਂ ਨੂੰ ਵੱਧਦੇ ਹੋਏ ਦੇਖਣ ਦੇ ਕਾਰਨ ਅਤੇ ਕੀਮਤੀ ਮਸੀਹੀ ਦੋਸਤੀ ਵਿਕਸਿਤ ਕਰ ਸਕਣ ਤੋਂ ਆਨੰਦ ਅਤੇ ਸੰਤੋਖ ਦਾ ਵੀ ਅਨੁਭਵ ਕੀਤਾ ਹੈ।—12/1, ਸਫ਼ਾ 27.
◻ ਸ਼ਰਾਬ ਬਾਰੇ ਬਾਈਬਲ ਦਾ ਕੀ ਨਜ਼ਰੀਆ ਹੈ?
ਸ਼ਰਾਬ ਬਾਰੇ ਬਾਈਬਲ ਦਾ ਨਜ਼ਰੀਆ ਸੰਤੁਲਿਤ ਹੈ। ਇਕ ਪਾਸੇ, ਬਾਈਬਲ ਕਹਿੰਦੀ ਹੈ ਕਿ ਦਾਖ-ਰਸ ਪਰਮੇਸ਼ੁਰ ਵੱਲੋਂ ਦੇਣ ਹੈ। (ਜ਼ਬੂਰ 104:1, 15) ਦੂਜੇ ਪਾਸੇ, ਇਹ ਅਤਿਸੇਵਨ ਦੀ ਨਿਖੇਦੀ ਕਰਦਾ ਹੈ। (ਲੂਕਾ 21:34; 1 ਤਿਮੋਥਿਉਸ 3:8; ਤੀਤੁਸ 2:3; 1 ਪਤਰਸ 4:3)—12/1, ਸਫ਼ਾ 29.
◻ ਹੱਜਈ ਨਾਮਕ ਬਾਈਬਲ ਪੋਥੀ ਦੀ ਇਕ ਕਿਹੜੀ ਮਹੱਤਵਪੂਰਣ ਵਿਸ਼ੇਸ਼ਤਾ ਹੈ?
ਭਾਵੇਂ ਕਿ ਹੱਜਈ ਦੀ ਪੋਥੀ ਕੇਵਲ 38 ਆਇਤਾਂ ਦੀ ਬਣੀ ਹੋਈ ਹੈ, ਪਰਮੇਸ਼ੁਰ ਦਾ ਨਾਂ 35 ਵਾਰੀ ਵਰਤਿਆ ਗਿਆ ਹੈ। ਅਜਿਹੀ ਭਵਿੱਖਬਾਣੀ ਬੇਜਾਨ ਜਾਪਦੀ ਹੈ ਜਦੋਂ ਇਸ ਨਾਂ ਯਹੋਵਾਹ ਦੀ ਥਾਂ ਤੇ ਉਪਾਧੀ “ਪ੍ਰਭੂ” ਵਰਤੀ ਜਾਂਦੀ ਹੈ।—1/1, ਸਫ਼ਾ 3
◻ ਜਿਹੜੇ ਪਰਮੇਸ਼ੁਰ ਦੇ ਰਾਜ ਦੀ ‘ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ’ ਕਿਸ ਤਰ੍ਹਾਂ “ਸੁੰਦਰ ਹਨ”? (ਯਸਾਯਾਹ 52:7)
ਇਹ ਚਰਨ ਹੀ ਹੁੰਦੇ ਹਨ ਜੋ ਆਮ ਤੌਰ ਤੇ ਇਕ ਵਿਅਕਤੀ ਨੂੰ ਤੋਰਦੇ ਹਨ ਜਿਉਂ-ਜਿਉਂ ਉਹ ਦੂਜਿਆਂ ਨੂੰ ਪ੍ਰਚਾਰ ਕਰਨ ਲਈ ਜਾਂਦਾ ਹੈ। ਅਜਿਹੇ ਚਰਨ ਅਸਲ ਵਿਚ ਉਸ ਵਿਅਕਤੀ ਨੂੰ ਦਰਸਾਉਂਦੇ ਹਨ। ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸੁਣਦੇ ਅਤੇ ਚੰਗੀ ਪ੍ਰਤਿਕ੍ਰਿਆ ਦਿਖਾਉਂਦੇ ਹਨ, ਉਨ੍ਹਾਂ ਲਈ ਅਜਿਹੇ ਸੰਦੇਸ਼ਵਾਹਕਾਂ ਦੇ ਚਰਨ ਸੱਚ-ਮੁੱਚ ਹੀ ਇਕ ਸੁੰਦਰ ਨਜ਼ਾਰਾ ਹਨ।—1/1, ਸਫ਼ਾ 17.
◻ ‘ਖੁਸ਼ ਖਬਰੀ ਸੁਣਾਉਣ’ ਵਿਚ ਕਿਹੜਾ ਦੂਹਰਾ ਕਾਰਜ ਸ਼ਾਮਲ ਹੈ? (1 ਕੁਰਿੰਥੀਆਂ 9:16)
ਪਹਿਲਾ, ਸਾਡੇ ਲਈ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ ਜ਼ਰੂਰੀ ਹੈ। ਇਸ ਕਾਰਜ ਦੇ ਦੂਜੇ ਪਹਿਲੂ ਵਿਚ ਉਨ੍ਹਾਂ ਨੂੰ ਜੋ ਰਾਜ ਦੇ ਐਲਾਨ ਪ੍ਰਤੀ ਚੰਗੀ ਪ੍ਰਤਿਕ੍ਰਿਆ ਦਿਖਾਉਂਦੇ ਹਨ, ਸਿਖਾਉਣਾ ਸ਼ਾਮਲ ਹੈ।—1/1, ਸਫ਼ਾ 27.
◻ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਕਦੋਂ ਬਿਹਤਰ ਹੁੰਦਾ ਹੈ? (ਉਪਦੇਸ਼ਕ ਦੀ ਪੋਥੀ 7:1)
ਇਕ ਵਿਅਕਤੀ ਦੇ ਜੰਮਣ ਦੇ ਦਿਨ ਨਾਲੋਂ ਮਰਨ ਦਾ ਦਿਨ ਬਿਹਤਰ ਹੋ ਸਕਦਾ ਹੈ ਜੇਕਰ ਉਸ ਨੇ ਉਸ ਸਮੇਂ ਤਕ ਯਹੋਵਾਹ ਦੇ ਨਾਲ, ਜੋ ਉਨ੍ਹਾਂ ਵਫ਼ਾਦਾਰ ਵਿਅਕਤੀਆਂ ਨੂੰ ਪੁਨਰ-ਉਥਿਤ ਕਰ ਸਕਦਾ ਹੈ ਜੋ ਮਰ ਜਾਂਦੇ ਹਨ, ਨੇਕਨਾਮੀ ਸਥਾਪਿਤ ਕੀਤੀ ਹੋਵੇ। (ਯੂਹੰਨਾ 11:25)—2/1, ਸਫ਼ਾ 24.
◻ ਉਪਦੇਸ਼ਕ ਦੀ ਪੋਥੀ ਨੂੰ ਸਾਨੂੰ ਨਿੱਜੀ ਤੌਰ ਤੇ ਕਿਉਂ ਮਦਦ ਕਰਨੀ ਚਾਹੀਦੀ ਹੈ?
ਇਹ ਸਾਨੂੰ ਹਰੇਕ ਨੂੰ ਜੀਵਨ ਬਾਰੇ ਆਪਣਾ ਨਜ਼ਰੀਆ ਅਤੇ ਜਿਸ ਉੱਤੇ ਅਸੀਂ ਧਿਆਨ ਇਕਾਗਰ ਕਰਦੇ ਹਾਂ ਸੁਧਾਰਨ ਵਿਚ ਮਦਦ ਕਰ ਸਕਦੀ ਹੈ। (ਉਪਦੇਸ਼ਕ ਦੀ ਪੋਥੀ 7:2; 2 ਤਿਮੋਥਿਉਸ 3:16, 17)—2/1, ਸਫ਼ਾ 28.
◻ ਕੀ ਯਹੋਵਾਹ ਦੇ ਗਵਾਹ ਮੂਲਵਾਦੀ ਹਨ?
ਨਹੀਂ। ਭਾਵੇਂ ਕਿ ਉਨ੍ਹਾਂ ਦੀਆਂ ਦ੍ਰਿੜ੍ਹ ਧਾਰਮਿਕ ਧਾਰਣਾਵਾਂ ਹਨ, ਪਰੰਤੂ ਉਹ ਉਸ ਭਾਵ ਵਿਚ ਮੂਲਵਾਦੀ ਨਹੀਂ ਹਨ ਜਿਸ ਭਾਵ ਵਿਚ ਇਹ ਸ਼ਬਦ ਪ੍ਰਯੋਗ ਕੀਤਾ ਗਿਆ ਹੈ। ਉਹ ਉਨ੍ਹਾਂ ਦੇ ਵਿਰੁੱਧ ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹਨ ਵਿਖਾਵੇ ਅਤੇ ਹਿੰਸਾ ਦਾ ਪ੍ਰਯੋਗ ਨਹੀਂ ਕਰਦੇ ਹਨ। ਉਹ ਆਪਣੇ ਆਗੂ, ਯਿਸੂ ਮਸੀਹ ਦੀ ਨਕਲ ਕਰਦੇ ਹਨ।—3/1, ਸਫ਼ਾ 6.
◻ ਇਹ ਨਾ ਜਾਣਨਾ ਕਿ ਯਿਸੂ ਠੀਕ ਕਿਹੜੇ ਸਮੇਂ ਪਰਮੇਸ਼ੁਰ ਦਾ ਬਦਲਾ ਲੈਣ ਲਈ ਆਵੇਗਾ, ਮਸੀਹੀਆਂ ਉੱਤੇ ਕੀ ਪ੍ਰਭਾਵ ਪਾਉਂਦਾ ਹੈ?
ਇਹ ਮਸੀਹੀਆਂ ਨੂੰ ਚੌਕਸ ਰੱਖਦਾ ਹੈ ਅਤੇ ਉਨ੍ਹਾਂ ਨੂੰ ਇਹ ਸਾਬਤ ਕਰਨ ਦਾ ਰੋਜ਼ਾਨਾ ਮੌਕਾ ਦਿੰਦਾ ਹੈ ਕਿ ਉਹ ਯਹੋਵਾਹ ਦੀ ਸੇਵਾ ਕਿਸੇ ਸੁਆਰਥ ਨਾਲ ਨਹੀਂ ਕਰਦੇ ਹਨ।—3/1, ਸਫ਼ਾ 12.
◻ ਇਕ ਭਰਾ ਜਿਸ ਨੇ ਸ਼ਾਇਦ ਸਾਨੂੰ ਧੋਖਾ ਦਿੱਤਾ ਹੋਵੇ, ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਪਹਿਲਾਂ ਸਾਨੂੰ ਕੀ ਵਿਚਾਰਨਾ ਚਾਹੀਦਾ ਹੈ?
ਸਾਨੂੰ ਉਸ ਸੰਭਵ ਅਸਰ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਜੋ ਸਾਡੇ ਉੱਤੇ, ਦੂਸਰੇ ਸ਼ਾਮਲ ਵਿਅਕਤੀਆਂ ਉੱਤੇ, ਕਲੀਸਿਯਾ ਉੱਤੇ, ਅਤੇ ਬਾਹਰਲਿਆਂ ਉੱਤੇ ਪਵੇਗਾ। (1 ਕੁਰਿੰਥੀਆਂ 6:7)—3/1, ਸਫ਼ਾ 28
◻ ਇਕ ਮਸੀਹੀ ਨੂੰ ਉਸ ਵੇਲੇ ਕੀ ਕਰਨਾ ਚਾਹੀਦਾ ਹੈ ਜਦੋਂ ਉਸ ਨੂੰ ਜਿਊਰੀ ਡਿਊਟੀ ਲਈ ਬੁਲਾਇਆ ਜਾਂਦਾ ਹੈ?
ਹਰੇਕ ਮਸੀਹੀ ਜਿਹੜਾ ਜਿਊਰੀ ਡਿਊਟੀ ਦਾ ਸਾਮ੍ਹਣਾ ਕਰਦਾ ਹੈ, ਉਸ ਨੂੰ ਬਾਈਬਲ ਬਾਰੇ ਆਪਣੀ ਸਮਝ ਅਤੇ ਆਪਣੇ ਖ਼ੁਦ ਦੇ ਅੰਤਹਕਰਣ ਦੇ ਆਧਾਰ ਉੱਤੇ ਇਹ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਉਸ ਨੇ ਕੀ ਕਰਨਾ ਹੈ। (ਗਲਾਤੀਆਂ 6:5)—4/1, ਸਫ਼ਾ 30.